ਵਿੱਤ ਮੰਤਰਾਲਾ
azadi ka amrit mahotsav

ਭਾਰਤ ਅਤੇ ਨਿਊਜ਼ੀਲੈਂਡ ਵਿੱਚ ਵਿੱਤੀ ਸੇਵਾਵਾਂ ‘ਤੇ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਸੰਪੰਨ, ਇਹ ਸੇਵਾਵਾਂ ਵਿੱਚ ਵਪਾਰ ਅਧਿਐਨ ਦੇ ਅਨੁਬੰਧ ਦਾ ਇੱਕ ਹਿੱਸਾ ਹੈ


ਵਿੱਤੀ ਸੇਵਾਵਾਂ ਨਾਲ ਸਬੰਧਿਤ ਅਨੁਬੰਧ ‘ਤੇ ਗੱਲਬਾਤ ਮਈ 2025 ਵਿੱਚ ਸ਼ੁਰੂ ਹੋਈ; ਭਾਰਤ ਦੀ ਰਚਨਾਤਮਕ ਭਾਗੀਦਾਰੀ ਅਤੇ ਪਿਛਲੇ ਮੁਕਤ ਵਪਾਰ ਸਮਝੌਤਿਆਂ ਦੇ ਅਨੁਭਵਾਂ ਤੋਂ ਪ੍ਰਾਪਤ ਗਿਆਨ ਦੇ ਅਧਾਰ ‘ਤੇ ਵਿਆਪਕ ਵਿੱਤੀ ਸੇਵਾਵਾਂ ਨਾਲ ਸਬੰਧਿਤ ਅਨੁਬੰਧ ਦਾ ਪਾਠ 18 ਆਰਟੀਕਲਸ ਵਿੱਚ ਵਿਕਸਿਤ ਹੋਇਆ

ਇਹ ਇੱਕ ਦੂਰਦਰਸ਼ੀ ਅਤੇ ਸੰਤੁਲਿਤ ਸਮਝੌਤਾ ਹੈ ਜੋ ਡਿਜੀਟਲ ਭੁਗਤਾਨ, ਫਿਨਟੈੱਕ, ਡੇਟਾ ਟ੍ਰਾਂਸਫਰ ਅਤੇ ਬੈਂਕ-ਆਫਿਸ ਸੇਵਾਵਾਂ ‘ਤੇ ਨਵੀਨਤਾਕਾਰੀ ਪ੍ਰਾਵਧਾਨਾਂ ਦੇ ਨਾਲ ਵਿੱਤੀ ਸੇਵਾਵਾਂ ਵਿੱਚ ਦੁਵੱਲਾ ਸਹਿਯੋਗ ਮਜ਼ਬੂਤ ਕਰੇਗਾ; ਇਸ ਵਿੱਚ ਭਾਰਤ ਨੂੰ ਫਿਨਟੈਕ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਸਮਰੱਥਾ

ਭਾਰਤੀ ਭੁਗਤਾਨ ਸੇਵਾ ਪ੍ਰਦਾਤਾਵਾਂ ਦੇ ਲਈ ਯੂਪੀਆਈ ਅਤੇ ਐੱਨਪੀਸੀਆਈ ਜਿਹੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ ਵਿੱਚ ਭਾਰਤ ਦੀ ਤਕਨਾਲੋਜੀ ਮੁਹਾਰਤ ਦਾ ਲਾਭ ਲੈਣ ਲਈ ਬਜ਼ਾਰ ਦੇ ਮੌਕੇ ਉਪਲਬਧ ਹੋਣਗੇ

ਨਿਊਜ਼ੀਲੈਂਡ ਦੇ ਘਰੇਲੂ ਸੰਸਥਾਨਾਂ ਦੇ ਨਾਲ ਸਮਾਨ ਵਿਵਹਾਰ; ਇਹ ਭਾਰਤੀ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਵਿੱਤੀ ਸੇਵਾ ਸਪਲਾਇਰਾਂ ਦੇ ਲਈ ਬਜ਼ਾਰ ਪਹੁੰਚ ਨੂੰ ਸੁਵਿਧਾ ਪ੍ਰਦਾਨ ਕਰੇਗਾ

प्रविष्टि तिथि: 23 DEC 2025 12:01PM by PIB Chandigarh

ਭਾਰਤ ਅਤੇ ਨਿਊਜ਼ੀਲੈਂਡ ਨੇ 22 ਦਸੰਬਰ, 2025 ਨੂੰ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਵਿੱਤੀ ਸੇਵਾ ਅਨੁਬੰਧ ‘ਤੇ ਗੱਲਬਾਤ ਸੰਪੰਨ ਕੀਤੀ। ਇਹ ਦੁਵੱਲੇ ਆਰਥਿਕ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਹ ਇਤਿਹਾਸਿਕ ਉਪਲਬਧੀ 10 ਦਸੰਬਰ, 2025 ਨੂੰ ਆਯੋਜਿਤ ਗੱਲਬਾਤ ਦੇ ਅੰਤਿਮ ਦੌਰ ਵਿੱਚ ਪੂਰੀ ਹੋਈ।

ਭਾਰਤ ਅਤੇ ਨਿਊਜ਼ੀਲੈਂਡ ਦੀ ਵਿੱਤੀ ਸੇਵਾ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲਈ ਦ੍ਰਿੜ੍ਹ ਵਚਨਬੱਧਤਾ ਹੈ। ਇਸ ਸਬੰਧ ਦੇ ਮਹੱਤਵ ਨੂੰ ਸਮਝਦੇ ਹੋਏ, ਦੋਵਾਂ ਦੇਸ਼ਾਂ ਨੇ ਮਿਲ ਕੇ ਇੱਕ ਦੂਰਦਰਸ਼ੀ, ਸੰਤੁਲਿਤ ਅਤੇ ਆਪਸੀ ਤੌਰ ‘ਤੇ ਲਾਭਕਾਰੀ ਸਮਝੌਤੇ ਨੂੰ ਵਿਕਸਿਤ ਕਰਨ ਲਈ ਕੰਮ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਸਬੰਧਿਤ ਵਿੱਤੀ ਸੇਵਾ ਖੇਤਰਾਂ ਲਈ ਬਿਹਤਰ ਮੌਕੇ ਖੁੱਲ੍ਹਣਗੇ। ਇਹ ਮੁਕਤ ਵਪਾਰ ਸਮਝੌਤਾ ਦੁਵੱਲੇ ਸਹਿਯੋਗ ਨੂੰ ਗਤੀ ਦੇਣ, ਬਜ਼ਾਰ ਪਹੁੰਚ ਨੂੰ ਸੁਗਮ ਬਣਾਉਣ ਅਤੇ ਦੋਵਾਂ ਅਰਥਵਿਵਸਥਾਵਾਂ ਦੀਆਂ ਵਿੱਤੀ ਪ੍ਰਣਾਲੀਆਂ ਦੇ ਡੂੰਘੇ ਏਕੀਕਰਣ ਲਈ ਜ਼ਰੂਰੀ ਸੰਸਥਾਗਤ ਅਤੇ ਰੈਗੂਲੇਟਰੀ ਢਾਂਚਾ ਪ੍ਰਦਾਨ ਕਰੇਗਾ।

ਭਾਰਤ-ਨਿਊਜ਼ੀਲੈਂਡ ਵਿੱਤੀ ਸੇਵਾ ਅਨੁਬੰਧ, ਮਿਆਰੀ ਜੀਏਟੀਐੱਸ ਵਚਨਬੱਧਤਾਵਾਂ ਦੀ ਤੁਲਨਾ ਵਿੱਚ ਇੱਕ ਜ਼ਿਕਰਯੋਗ ਤਰੱਕੀ ਦਾ ਪ੍ਰਤੀਕ ਹੈ, ਜੋ ਕੁੱਲ 18 ਆਰਟੀਕਲਾਂ ਤੱਕ ਵਿਕਸਿਤ ਹੋਇਆ ਹੈ। ਵਿੱਤੀ ਸੇਵਾ ਅਨੁਬੰਧ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਇਲੈਕਟ੍ਰੌਨਿਕ ਭੁਗਤਾਨ ਅਤੇ ਰੀਅਲ ਟਾਈਮ ਟ੍ਰਾਂਜੈਕਸ਼ਨ ਇਨਫ੍ਰਾਸਟ੍ਰਕਚਰ: ਭਾਰਤ ਅਤੇ ਨਿਊਜ਼ੀਲੈਂਡ ਨੇ ਘਰੇਲੂ ਭੁਗਤਾਨ ਅੰਤਰ-ਕਾਰਜਸ਼ੀਲਤਾ ਵਿਕਸਿਤ ਕਰਨ ਅਤੇ ਏਕੀਕ੍ਰਿਤ ਤੇਜ਼ ਭੁਗਤਾਨ ਪ੍ਰਣਾਲੀਆਂ (ਐੱਫਪੀਐੱਸ) ਰਾਹੀਂ ਰੀਅਲ-ਟਾਈਮ ਕਰਾਸ-ਬੌਰਡਰ ਰੈਮਿਟੈਂਸ ਅਤੇ ਵਪਾਰੀ ਭੁਗਤਾਨਾਂ ਵਿੱਚ ਸਹਾਇਤਾ ਕਰਨ ਲਈ ਸਹਿਯੋਗ ਦੀ ਪ੍ਰਤੀਬੱਧਤਾ ਜਤਾਈ ਹੈ। ਇਹ ਪ੍ਰਾਵਧਾਨ ਭਾਰਤ ਦੇ ਡਿਜੀਟਲ ਭੁਗਤਾਨ ਈਕੋ-ਸਿਸਟਮ ਅਤੇ ਫਿਨਟੈਕ ਖੇਤਰ ਨੂੰ ਪ੍ਰਤੱਖ ਤੌਰ ‘ਤੇ ਮਜ਼ਬੂਤ ਕਰਦਾ ਹੈ। ਪ੍ਰਵਾਸੀ ਭਾਰਤੀਆਂ ਤੋਂ ਰੈਮਿਟੈਂਸ ਪ੍ਰਵਾਹ ਨੂੰ ਵਧਾਉਂਦਾ ਹੈ, ਭਾਰਤੀ ਭੁਗਤਾਨ ਸੇਵਾ ਪ੍ਰਦਾਤਾਵਾਂ ਲਈ ਬਜ਼ਾਰ ਦੇ ਮੌਕੇ ਪੈਦਾ ਕਰਦਾ ਹੈ ਅਤੇ ਯੂਪੀਆਈ ਅਤੇ ਐੱਨਪੀਸੀਆਈ ਜਿਹੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ ਵਿੱਚ ਭਾਰਤ ਦੀ ਤਕਨਾਲੋਜੀ ਮੁਹਾਰਤ ਦਾ ਲਾਭ ਉਠਾਉਂਦਾ ਹੈ।

  • ਵਿੱਤੀ ਤਕਨਾਲੋਜੀ ਅਤੇ ਰੈਗੂਲੇਟਰੀ ਨਵੀਨਤਾ: ਭਾਰਤ ਅਤੇ ਨਿਊਜ਼ੀਲੈਂਡ ਨੇ ਵਿੱਤੀ ਸੇਵਾਵਾਂ ਵਿੱਚ ਨਵੀਨਤਾਕਾਰੀ ਦੇ ਖੇਤਰ ਵਿੱਚ ਸਹਿਯੋਗਾਤਮਕ ਯਤਨਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਜਤਾਈ ਹੈ। ਸਮਝੌਤੇ ਵਿੱਚ ਸੀਮਾ ਪਾਰ ਐਪਲੀਕੇਸ਼ਨਾਂ ਲਈ ਇੱਕ-ਦੂਸਰੇ ਦੇ ਰੈਗੂਲੇਟਰੀ ਸੈਂਡਬਾਕਸ (ਨਵੇਂ ਉਤਪਾਦਾਂ, ਸੇਵਾਵਾਂ ਦਾ ਪ੍ਰੀਖਣ ਕਰਨ ਲਈ ਇੱਕ ਨਿਯੰਤਰਿਤ ਵਾਤਾਵਰਣ)  ਅਤੇ ਡਿਜੀਟਲ ਸੈਂਡਬਾਕਸ ਫਰੇਮਵਰਕ ਤੋਂ ਸਿੱਖਣ ਲਈ ਵਿਸ਼ੇਸ਼ ਪ੍ਰਾਵਧਾਨ ਸ਼ਾਮਲ ਹਨ। ਇਹ ਪ੍ਰਾਵਧਾਨ ਦੁਵੱਲੀ ਸਾਂਝੇਦਾਰੀ ਵਿੱਚ ਭਾਰਤ ਨੂੰ ਇੱਕ ਫਿਨਟੈਕ ਹੱਬ ਦੇ ਰੂਪ ਵਿੱਚ ਸਥਾਪਿਤ ਕਰਦੇ ਹਨ। ਇਸ ਤੋਂ ਇਲਾਵਾ, ਇਹ ਵਿਕਸਿਤ ਅਰਥਵਿਵਸਥਾ ਦੇ ਨਾਲ ਗਿਆਨ ਦੇ ਅਦਾਨ-ਪ੍ਰਦਾਨ ਅਤੇ ਰੈਗੂਲੇਟਰੀ ਸਿੱਖਿਆ ਨੂੰ ਪਹੁੰਚਯੋਗ ਬਣਾਉਂਦਾ ਹੈ। ਇਹ ਭਾਰਤੀ ਫਿਨਟੈਕ ਕੰਪਨੀਆਂ ਦੇ ਲਈ ਸਹਿਯੋਗ ਦੇ ਮੌਕੇ ਪੈਦਾ ਕਰਦਾ ਹੈ, ਨਾਲ ਹੀ ਭਾਰਤ ਦੀ ਰੈਗੂਲੇਟਰੀ ਸੈਂਡਬਾਕਸ ਪਹਿਲਕਦਮੀਆਂ ਦੀ ਸਹਾਇਤਾ ਕਰਦਾ ਹੈ।

  • ਵਿੱਤੀ ਸੂਚਨਾ ਦਾ ਟ੍ਰਾਂਸਫਰ ਅਤੇ ਸੁਰੱਖਿਆ: ਭਾਰਤ ਅਤੇ ਨਿਊਜ਼ੀਲੈਂਡ ਵਿੱਤੀ ਸੂਚਨਾ ਦੇ ਟ੍ਰਾਂਸਫਰ, ਪ੍ਰੋਸੈੱਸਿੰਗ ਅਤੇ ਸਟੋਰੇਜ ਨਾਲ ਸਬੰਧਿਤ ਕਾਨੂੰਨ  ਅਤੇ ਰੈਗੂਲੇਟਰੀ ਜ਼ਰੂਰਤਾਂ ਨੂੰ ਬਣਾਏ ਰੱਖਣ ਦੇ ਹਰੇਕ ਪੱਖ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਨ। ਇਸ ਦਾ ਉਦੇਸ਼ ਵਿੱਤੀ ਸੇਵਾ ਸਪਲਾਇਰਾਂ ਨੂੰ ਸੀਮਾ ਪਾਰ ਡਿਜੀਚਲ ਸੰਚਾਲਨ ਸਥਾਪਿਤ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨਾ, ਨਾਲ ਹੀ ਡੇਟਾ ਪ੍ਰਭੂਸੱਤਾ ਅਤੇ ਉਪਭੋਗਤਾ ਗੋਪਨੀਅਤਾ ਸੁਰੱਖਿਆ ‘ਤੇ ਪੂਰਨ ਰੈਗੂਲੇਟਰੀ ਕੰਟਰੋਲ ਯਕੀਨੀ ਬਣਾਉਣਾ ਹੈ।

 ਕ੍ਰੈਡਿਟ ਰੇਟਿੰਗ ਅਤੇ ਗੈਰ-ਭੇਦਭਾਵ: ਨਿਊਜ਼ੀਲੈਂਡ ਦੇ ਬਜ਼ਾਰ ਵਿੱਚ ਭਾਰਤੀ ਵਿੱਤੀ ਸੰਸਥਾਨਾਂ ਨੂੰ ਮਨਮਾਨੀ ਜਾਂ ਭੇਦਭਾਵਪੂਰਨ ਕ੍ਰੈਡਿਟ ਮੁਲਾਂਕਣ ਪ੍ਰਕਿਰਿਆਵਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਪ੍ਰਾਵਧਾਨ ਨਿਊਜ਼ੀਲੈਂਡ ਦੇ ਘਰੇਲੂ ਸੰਸਥਾਨਾਂ ਦੇ ਨਾਲ ਸਮਾਨ ਵਿਵਹਾਰ ਨੂੰ ਯਕੀਨੀ ਬਣਾਉਂਦਾ ਹੈ, ਭਾਰਤੀ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਵਿੱਤੀ ਸੇਵਾ ਪ੍ਰਦਾਤਾਵਾਂ ਦੇ ਲਈ ਬਜ਼ਾਰ ਪਹੁੰਚ ਨੂੰ ਸੁਗਮ ਬਣਾਉਂਦਾ ਹੈ। ਨਾਲ ਹੀ, ਭੇਦਭਾਵਪੂਰਨ ਰੈਗੂਲੇਟਰੀ ਵਿਵਹਾਰ ਨੂੰ ਰੋਕਦਾ ਹੈ ਜੋ ਭਾਰਤੀ ਵਿੱਤੀ ਸੰਸਥਾਨਾਂ ਦੀ ਪ੍ਰਚਾਲਨਗਤ ਸਮਰੱਥਾਵਾਂ ਨੂੰ ਸੀਮਿਤ ਕਰ ਸਕਦਾ ਹੈ।

  • ਬੈਂਕ-ਆਫਿਸ ਅਤੇ ਸਹਾਇਕ ਕਾਰਜ:  ਵਿੱਤੀ ਸੇਵਾਵਾਂ ਨਾਲ ਸਬੰਧਿਤ ਅਨੁਬੰਧ ਵਿੱਚ, ਭਾਰਤ ਅਤੇ ਨਿਊਜ਼ੀਲੈਂਡ ਨੇ ਬੈਂਕ-ਆਫਿਸ ਅਤੇ ਵਿੱਤੀ ਸੇਵਾਵਾਂ ਨਾਲ ਸਬੰਧਿਤ ਸਹਾਇਕ ਕਾਰਜਾਂ ਦੇ ਪ੍ਰਾਵਾਧਾਨ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਜਤਾਈ ਹੈ। ਇਸ ਨਾਲ ਭਾਰਤ ਦੀ ਵਿਸ਼ਵ-ਪੱਧਰੀ ਸੂਚਨਾ ਤਕਨਾਲੋਜੀ ਅਤੇ ਕਾਰੋਬਾਰੀ ਪ੍ਰਕਿਰਿਆ ਸੇਵਾ ਸਮਰੱਥਾਵਾਂ ਦਾ ਲਾਭ ਲਿਆ ਜਾ ਸਕੇਗਾ। ਇਸ ਨਾਲ ਭਾਰਤ ਵਿੱਚ ਕੇਂਦ੍ਰੀਕ੍ਰਿਤ ਬੈਂਕ-ਆਫਿਸ ਸੰਚਾਲਨ ਰਾਹੀਂ ਵਿੱਤੀ ਸੇਵਾਵਾਂ ਦੀ ਲਾਗਤ-ਕੁਸ਼ਲ ਵੰਡ ਸੰਭਵ ਹੋ ਸਕੇਗੀ ਅਤੇ ਭਾਰਤ ਦੇ ਵਿੱਤੀ ਸੇਵਾ, ਆਈਟੀ ਅਤੇ ਕਾਰੋਬਾਰੀ ਪ੍ਰਕਿਰਿਆ ਆਊਟਸੋਰਸਿੰਗ ਖੇਤਰਾਂ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਹ ਦੁਵੱਲੀ ਵਿੱਤੀ ਸੇਵਾ ਸਾਂਝੇਦਾਰੀ ਲਈ ਭਾਰਤ ਦੀ ਮਹੱਤਵਪੂਰਨ ਬੁਨਿਆਦੀ ਢਾਂਚਾ ਸਮਰੱਥਾ ਦੇ ਆਪਸੀ ਸਨਮਾਨ ਨੂੰ ਦਰਸਾਉਂਦਾ ਹੈ।

 ਪ੍ਰਤੱਖ ਵਿਦੇਸ਼ ਨਿਵੇਸ਼ (ਐੱਫਡੀਆਈ) ਨਿਵੇਸ਼ ਸੀਮਾ ਅਤੇ ਬੈਂਕ ਸ਼ਾਖਾਵਾਂ ਵਿੱਚ ਵਾਧਾ: ਵਿਸ਼ੇਸ਼ ਵਚਨਬੱਧਤਾਵਾਂ ਦੇ ਸ਼ਡਿਊਲ ਦੋਵਾਂ ਧਿਰਾਂ ਦੇ ਦਰਮਿਆਨ ਪ੍ਰਗਤੀਸ਼ੀਲ ਸਹਿਯੋਗ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਬੈਂਕਿੰਗ ਅਤੇ ਬੀਮਾ ਸੈਕਟਰਾਂ ਅਤੇ ਉਪ-ਖੇਤਰਾਂ ਵਿੱਚ ਬਜ਼ਾਰ ਪਹੁੰਚ ਅਤੇ ਰਾਸ਼ਟਰੀ ਵਿਵਹਾਰ ‘ਤੇ ਵਿਆਪਕ ਵਚਨਬੱਧਤਾਵਾਂ ਸ਼ਾਮਲ ਹਨ। ਭਾਰਤ ਦੇ ਸੈਕਟਰ-ਵਾਰ ਪ੍ਰਸਤਾਵ ਇੱਕ ਦੂਰਦਰਸ਼ੀ ਉਦਾਰੀਕਰਣ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਬੈਂਕਿੰਗ ਅਤੇ ਬੀਮਾ ਵਿੱਚ ਪ੍ਰੱਤਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਸੀਮਾ ਵਿੱਚ ਵਾਧੇ ਦੇ ਨਾਲ-ਨਾਲ ਇੱਕ ਉਦਾਰੀਕ੍ਰਿਤ ਬੈਂਕ ਸ਼ਾਖਾ ਲਾਇਸੈਂਸਿੰਗ ਢਾਂਚਾ ਸ਼ਾਮਲ ਹੈ, ਜੋ ਚਾਰ ਵਰ੍ਹਿਆਂ ਦੀ ਮਿਆਦ ਵਿੱਚ ਜ਼ਿਆਦਾਤਰ 15 ਬੈਂਕ ਸ਼ਾਖਾਵਾਂ ਸਥਾਪਿਤ ਕਰਨ ਦੀ ਇਜ਼ਾਜਤ ਦਿੰਦਾ ਹੈ। ਇਹ ਪਹਿਲਾਂ ਤੋਂ ਪ੍ਰਸਤਾਵਿਤ ਜੀਏਟੀਐੱਸ ਸੀਮਾ (12 ਸ਼ਾਖਾਵਾਂ) ਨਾਲ ਇੱਕ ਮਹੱਤਵਪੂਰਨ ਵਿਸਤਾਰ ਹੈ। ਇਹ ਪ੍ਰਸਤਾਵ ਭਾਰਤੀ ਵਿੱਤੀ ਸੇਵਾ ਪ੍ਰਦਾਤਾਵਾਂ ਨੂੰ ਨਿਊਜ਼ੀਲੈਂਡ ਵਿੱਚ ਸੰਚਾਲਨ ਦਾ ਵਿਸਤਾਰ ਕਰਨ ਵਿੱਚ ਯੋਗ ਬਣਾਉਣਗੇ, ਜਿਸ ਨਾਲ ਵਿੱਤੀ ਸੇਵਾਵਾਂ ਦੇ ਨਿਰਯਾਤ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਪ੍ਰਗਤੀਸ਼ੀਲ ਖੇਤਰੀ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਨਿਊਜ਼ੀਲੈਂਡ ਦੇ ਵਿੱਤੀ ਸੰਸਥਾਨਾਂ ਨੂੰ ਭਾਰਤ ਦੇ ਗਤੀਸ਼ੀਲ ਅਤੇ ਤੇਜ਼ੀ ਨਾਲ ਵਿਸਤਾਰਿਤ ਵਿੱਤੀ ਸੇਵਾ ਬਜ਼ਾਰ ਵਿੱਚ ਮੁਕਾਬਲੇ ਦੀ ਸਥਿਤੀ ਪ੍ਰਦਾਨ ਕਰਦੇ ਹਨ। ਨਾਲ ਹੀ, ਭਾਰਤ ਦੇ ਵਿਆਪਕ ਰਣਨੀਤਕ ਉਦੇਸ਼ਾਂ ਦੇ ਅਨੁਸਾਰ ਪ੍ਰਗਤੀਸ਼ੀਲ ਬਜ਼ਾਰ ਉਦਾਰੀਕਰਣ ਦੇ ਪ੍ਰਤੀ ਉਸ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦੇ ਹਨ।

  • ਕੁੱਲ ਮਿਲਾ ਕੇ, ਭਾਰਤ-ਨਿਊਜ਼ੀਲੈਂਡ ਵਿੱਤੀ ਸੇਵਾ ਅਨੁਬੰਧ ‘ਤੇ ਗੱਲਬਾਤ ਦੀ ਸਫ਼ਲ ਸਮਾਪਤੀ ਨਾਲ ਦੋਵਾਂ ਸਰਕਾਰਾਂ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਵਿੱਤੀ ਸੇਵਾ ਲੈਂਡਸਕੇਪ ਵਿੱਚ ਆਪਸੀ ਮੌਕਿਆਂ ਦਾ ਲਾਭ ਲੈਣ ਦੀ ਵਚਨਬੱਧਤਾ ਸਪਸ਼ਟ ਹੁੰਦੀ ਹੈ। ਇਹ ਸਮਝੌਤਾ ਦੂਰਦਰਸ਼ੀ ਅਤੇ ਸੰਤੁਲਿਤ ਹੈ ਅਤੇ ਇਸ ਨੂੰ ਬਿਹਤਰ ਬਜ਼ਾਰ ਪਹੁੰਚ, ਰੈਗੂਲੇਟਰੀ ਸਪਸ਼ਟਤਾ ਅਤੇ ਸਹਿਯੋਗਾਤਮਕ ਢਾਂਚੇ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦੇ ਵਿੱਤੀ ਸੰਸਥਾਨਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਲਾਭ ਹੋਵੇਗਾ।

ਵਰਤਮਾਨ ਵਿੱਚ, ਦੋ ਭਾਰਤੀ ਬੈਂਕ-ਬੈਂਕ ਆਫ਼ ਬੜੌਦਾ ਅਤੇ ਬੈਂਕ ਆਫ਼ ਇੰਡੀਆ- ਨਿਊਜ਼ੀਲੈਂਡ ਵਿੱਚ ਸਹਾਇਕ ਕੰਪਨੀਆਂ ਦੇ ਰੂਪ ਵਿੱਚ ਕੁੱਲ ਚਾਰ ਸ਼ਾਖਾਵਾਂ ਸੰਚਾਲਿਤ ਕਰਦੇ ਹਨ। ਨਿਊਜ਼ੀਲੈਂਡ ਦੀ ਭਾਰਤ ਵਿੱਚ ਕੋਈ ਬੈਂਕਿੰਗ ਜਾਂ ਬੀਮਾ ਕੰਪਨੀ ਨਹੀਂ ਹੈ ਅਤੇ ਨਾ ਹੀ ਕਿਸੇ ਭਾਰਤੀ ਬੀਮਾ ਕੰਪਨੀ ਨੇ ਨਿਊਜ਼ੀਲੈਂਡ ਵਿੱਚ ਆਪਣਾ ਸੰਚਾਲਨ ਸਥਾਪਿਤ ਕੀਤਾ ਹੈ।

ਇਹ ਮੁਕਤ ਵਪਾਰ ਸਮਝੌਤਾ (ਐੱਫਟੀਏ) ਸਪਸ਼ਟ ਬਜ਼ਾਰ ਪਹੁੰਚ ਪ੍ਰਤੀਬੱਧਤਾਵਾਂ, ਰੈਗੂਲੇਟਰੀ ਪਾਰਦਰਸ਼ਿਤਾ ਅਤੇ ਦੁਵੱਲੇ ਸਹਿਯੋਗ ਢਾਂਚੇ ਦੀ ਸਥਾਪਨਾ ਕਰਕੇ ਦੁਵੱਲੇ ਨਿਵੇਸ਼, ਸੰਸਥਾਗਤ ਮੌਜੂਦਗੀ ਅਤੇ ਸੇਵਾਵਾਂ ਦੀ ਵੰਡ ਵਿੱਚ ਵਾਧਾ ਕਰੇਗਾ। ਇਹ ਸਮਝੌਤਾ ਨਿਊਜ਼ੀਲੈਂਡ ਵਿੱਚ ਭਾਰਤ ਦੀਆਂ ਵਿੱਤੀ ਸੇਵਾਵਾਂ ਦੀ ਮੌਜੂਦਗੀ ਨੂੰ ਵਿਆਪਕ ਬਣਾਉਣ ਅਤੇ ਨਿਊਜ਼ੀਲੈਂਡ ਦੇ ਵਿੱਤੀ ਸੰਸਥਾਨਾਂ ਦਾ ਭਾਰਤ ਦੇ ਵਧਦੇ ਅਤੇ ਗਤੀਸ਼ੀਲ ਵਿੱਤੀ ਸੇਵਾ ਬਜ਼ਾਰਾਂ ਵਿੱਚ ਸੁਆਗਤ ਕਰਨ ਲਈ ਇੱਕ ਮਹੱਤਵਪੂਰਨ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ।

*****

ਐੱਨਬੀ/ਪੀਕੇ/ਬਲਜੀਤ


(रिलीज़ आईडी: 2208279) आगंतुक पटल : 26
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Tamil , Malayalam