ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦੇ ਉਦਘਾਟਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 20 DEC 2025 11:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦੀਆਂ ਸ਼ਾਨਦਾਰ ਝਲਕੀਆਂ ਸਾਂਝੀਆਂ ਕੀਤੀਆਂ। ਇਹ ਨਵਾਂ ਟਰਮੀਨਲ ਅਸਾਮ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਵਿਸ਼ਵ ਪੱਧਰ 'ਤੇ ਸੂਬੇ ਦੀ ਭਾਗੀਦਾਰੀ ਵਧਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

"ਗੁਹਾਟੀ ਵਿੱਚ ਅੱਜ ਹਵਾਈ ਅੱਡੇ ਦੀ ਜਿਸ ਟਰਮੀਨਲ ਇਮਾਰਤ ਦਾ ਉਦਘਾਟਨ ਹੋਇਆ ਹੈ, ਉਸ ਵਿੱਚ ਕਦਮ ਰੱਖਦੇ ਹੀ ਇਹ ਅਹਿਸਾਸ ਹੁੰਦਾ ਹੈ ਕਿ 'ਵਿਕਾਸ ਵੀ ਅਤੇ ਵਿਰਾਸਤ ਵੀ' ਦਾ ਮੰਤਰ ਕਿੰਨਾ ਮਹੱਤਵਪੂਰਨ ਹੈ।"

"ਅੱਜ ਅਸਾਮ ਸਮੇਤ ਪੂਰੇ ਉੱਤਰ-ਪੂਰਬ ਭਾਰਤ ਦੇ ਵਿਕਾਸ ਅਤੇ ਸੈਰ-ਸਪਾਟੇ ਦਾ ਨਵਾਂ ਪ੍ਰਵੇਸ਼ ਰਸਤਾ ਬਣ ਰਿਹਾ ਹੈ। ਵਾਰਾਣਸੀ ਤੋਂ ਡਿਬਰੂਗੜ੍ਹ ਦੇ ਗੰਗਾ ਵਿਲਾਸ ਕਰੂਜ਼ ਤੋਂ ਉੱਤਰ-ਪੂਰਬ, ਗਲੋਬਲ ਕਰੂਜ਼ ਟੂਰਿਜ਼ਮ ਦੇ ਨਕਸ਼ੇ 'ਤੇ ਸਥਾਪਤ ਹੋ ਗਿਆ ਹੈ।"

"ਕਾਂਗਰਸ ਦੀਆਂ ਸਰਕਾਰਾਂ ਨੇ ਅਸਾਮ ਅਤੇ ਉੱਤਰ-ਪੂਰਬ ਨੂੰ ਵਿਕਾਸ ਤੋਂ ਦੂਰ ਰੱਖਣ ਦਾ ਜੋ ਪਾਪ ਕੀਤਾ ਸੀ, ਉਸ ਦਾ ਵੱਡਾ ਨੁਕਸਾਨ ਦੇਸ਼ ਦੀ ਸੁਰੱਖਿਆ ਨੂੰ ਝੱਲਣਾ ਪਿਆ। ਪਿਛਲੇ 10-11 ਵਰ੍ਹਿਆਂ ਵਿੱਚ ਸਾਡੇ ਯਤਨਾਂ ਨਾਲ ਇਹ ਯਕੀਨੀ ਹੋ ਰਿਹਾ ਹੈ ਕਿ ਅਸਾਮ ਦੇ ਸਰੋਤ ਅਸਾਮ ਦੇ ਲੋਕਾਂ ਦੇ ਵੀ ਕੰਮ ਆਉਣ।"

"ਗੁਹਾਟੀ ਹਵਾਈ ਅੱਡੇ 'ਤੇ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਦੀ ਮੂਰਤੀ ਦਾ ਉਦਘਾਟਨ ਕੀਤਾ। ਉਨ੍ਹਾਂ ਦਾ ਜੀਵਨ ਅਤੇ ਆਦਰਸ਼, ਨਾਲ ਹੀ ਅਸਾਮ ਦੀ ਤਰੱਕੀ ਵਿੱਚ ਉਨ੍ਹਾਂ ਦਾ ਯੋਗਦਾਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰੰਤਰ ਪ੍ਰੇਰਿਤ ਕਰਦਾ ਰਹੇਗਾ।"

"ਗੁਹਾਟੀ ਲਈ ਇਹ ਇੱਕ ਖ਼ਾਸ ਦਿਨ ਹੈ, ਕਿਉਂਕਿ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅੱਜ ਨਵੀਂ ਟਰਮੀਨਲ ਇਮਾਰਤ ਮਿਲੀ ਹੈ। ਇਹ ਨਵਾਂ ਟਰਮੀਨਲ ਸਥਾਨਕ ਅਰਥ-ਵਿਵਸਥਾ ਨੂੰ ਹੁਲਾਰਾ ਦੇਵੇਗਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ। ਇਸ ਇਮਾਰਤ ਵਿੱਚ ਤਕਨੀਕੀ ਨਵੀਨਤਾਵਾਂ 'ਤੇ ਜ਼ੋਰ ਦੇਣ ਦੇ ਨਾਲ ਕੁਦਰਤ ਅਤੇ ਸਥਿਰਤਾ ਦੇ ਨਾਲ ਜੋ ਤਾਲਮੇਲ ਦਿਖਾਇਆ ਗਿਆ ਹੈ, ਉਹ ਵੀ ਬਹੁਤ ਸ਼ਲਾਘਾਯੋਗ ਹੈ।"

"ਇਸ ਸ਼ਾਨਦਾਰ ਸਵਾਗਤ ਲਈ ਗੁਹਾਟੀ ਦਾ ਦਿਲੋਂ ਧੰਨਵਾਦ। ਇਸ ਜੀਵਿਤ ਸ਼ਹਿਰ ਵਿੱਚ ਆਉਣਾ ਹਮੇਸ਼ਾ ਇੱਕ ਸੁਖਦ ਅਨੁਭਵ ਹੁੰਦਾ ਹੈ।"

“আজি গুৱাহাটীত উদ্বোধন হোৱা বিমানবন্দৰৰ টাৰ্মিনেল ভৱনত ভৰি দিয়াৰ লগে লগে উপলব্ধি হয় যে ‘উন্নয়নৰ লগতে ঐতিহ্য’ৰ মন্ত্ৰটো কিমান গুৰুত্বপূৰ্ণ।”

“আজি অসমকে ধৰি সমগ্ৰ উত্তৰ-পূব ভাৰতৰ উন্নয়ন আৰু পৰ্যটনৰ এক নতুন প্ৰবেশদ্বাৰ হৈ পৰিছে। বাৰাণসীৰ পৰা ডিব্ৰুগড়লৈ গংগা বিলাস ক্ৰুজে বিশ্ব ক্ৰুজ পৰ্যটন মানচিত্ৰত উত্তৰ-পূবক প্ৰতিষ্ঠা কৰিছে।”

“অসম আৰু উত্তৰ-পূৰ্বাঞ্চলক উন্নয়নৰ পৰা আঁতৰাই ৰাখি কংগ্ৰেছ চৰকাৰে কৰা পাপে দেশৰ নিৰাপত্তাৰ বৃহৎ ক্ষতি কৰিছিল। বিগত ১০-১১ বছৰত আমাৰ প্ৰচেষ্টাই অসমৰ সম্পদ কেৱল ইয়াৰ জনসাধাৰণৰ উপযোগীকৈ ব্যৱহাৰ কৰাটো নিশ্চিত কৰিছে।”

“গুৱাহাটী বিমানবন্দৰত আজি লোকপ্ৰিয় গোপীনাথ বৰদলৈৰ এটি প্ৰতিমূৰ্তি উন্মোচন কৰা হয়। তেওঁৰ আদৰ্শপূৰ্ণ জীৱন আৰু অসমৰ প্ৰগতিৰ দিশত আগবঢ়োৱা অনবদ্য অৱদানে অনাগত প্ৰজন্মক সদায় অনুপ্ৰাণিত কৰি যাব।”

“গুৱাহাটীৰ বাবে আজি এক বিশেষ দিন কাৰণ লোকপ্ৰিয় গোপীনাথ বৰদলৈ আন্তঃৰাষ্ট্ৰীয় বিমানবন্দৰে নতুন টাৰ্মিনেল লাভ কৰিলে।   এই নতুন টাৰ্মিনেলটোৱে স্থানীয় অৰ্থনীতিক উন্নীত কৰাৰ লগতে পৰ্যটনক উৎসাহিত কৰিব।  প্ৰযুক্তিগত উদ্ভাৱনৰ ওপৰত গুৰুত্ব দিয়াৰ লগতে প্ৰকৃতি আৰু বহনক্ষমতাৰ সৈতে সংযোগ স্থাপন কৰাটোও গভীৰভাৱে প্ৰশংসনীয়।”

“এই ব্যতিক্ৰমী আদৰণিৰ বাবে গুৱাহাটীক ধন্যবাদ।  এই স্পন্দনশীল চহৰখনত উপস্থিত হৈ সদায় আনন্দিত হওঁ ৷”

************

ਐੱਮਜੇਪੀਐੱਸ/ਐੱਸਆਰ


(रिलीज़ आईडी: 2207451) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Kannada , Malayalam