ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ-ਓਮਾਨ ਸੀਈਪੀਏ ਨੂੰ ਕਿਸਾਨਾਂ, ਕਾਰੀਗਰਾਂ, ਮਹਿਲਾਵਾਂ ਅਤੇ ਐੱਮਐੱਸਐੱਮਈ ਦੀ ਸਮ੍ਰਿੱਧੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਰਾਜਨੀਤਿਕ ਕੌਸ਼ਲ ਦੀ ਜਿੱਤ ਦੱਸਿਆ
ਭਾਰਤ-ਓਮਾਨ ਸੀਈਪੀਏ ਦੇ ਤਹਿਤ ਕੁੱਲ ਭਾਰਤੀ ਐਕਸਪੋਰਟ ਦੇ 99.38% ਹਿੱਸੇ ‘ਤੇ ਓਮਾਨ ਦੀ 98.08% ਟੈਰਿਫ ਲਾਈਨਜ਼ ‘ਤੇ ਜ਼ੀਰੋ ਡਿਊਟੀ ਐਕਸੈੱਸ ਮਿਲੇਗੀ
ਇਹ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ, ਸਾਡੀ ਵਪਾਰ ਕੂਟਨੀਤੀ ਵਿੱਚ ਆਏ ਬਦਲਾਅ ਦਾ ਨਤੀਜਾ ਹੈ, ਜਿਸ ਵਿੱਚ ਜਨਤਾ ਦੇ ਹਿਤ ਆਲਮੀ ਸਮਝੌਤਿਆਂ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ
प्रविष्टि तिथि:
18 DEC 2025 6:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ-ਓਮਾਨ ਸੀਈਪੀਏ ਨੂੰ ਕਿਸਾਨਾਂ, ਕਾਰੀਗਰਾਂ, ਮਹਿਲਾਵਾਂ ਅਤੇ ਐੱਮਐੱਸਐੱਮਈਜ਼ ਦੀ ਸਮ੍ਰਿੱਧੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਰਾਜਨਿਤਿਕ ਕੌਸ਼ਲ ਦੀ ਜਿੱਤ ਦੱਸਿਆ ਹੈ।
ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, “ਕਿਸਾਨਾਂ, ਕਾਰੀਗਰਾਂ, ਮਹਿਲਾਵਾਂ ਅਤੇ ਐੱਮਐੱਸਐੱਮਈਜ਼ ਦੀ ਸਮ੍ਰਿੱਧੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਰਾਜਨੀਤਿਕ ਕੌਸ਼ਲ ਜਿੱਤ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ-ਓਮਾਨ ਸੀਈਪੀਏ ਦੇ ਤਹਿਤ ਕੁੱਲ ਭਾਰਤੀ ਐਕਸਪੋਰਟ ਦੇ 99.38% ਹਿੱਸੇ ‘ਤੇ ਓਮਾਨ ਦੀ 98.08% ਟੈਰਿਫ ਲਾਈਨਜ਼ ‘ਤੇ ਜ਼ੀਰੋ ਡਿਊਟੀ ਐਕਸੈੱਸ ਮਿਲੇਗੀ, ਜੋ ਕਿ ਮੀਲ ਪੱਥਰ ਸਿੱਧ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਮਿਹਨਤੀ ਲੋਕਾਂ ਅਤੇ ਉਦਯੋਗਾਂ ਦੇ ਲਈ ਨਵੇਂ ਮੌਕੇ ਖੋਲ੍ਹਦੇ ਹੋਏ, ਇਹ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ, ਸਾਡੀ ਵਪਾਰ ਕੂਟਨੀਤੀ ਵਿੱਚ ਆਏ ਬਦਲਾਅ ਦਾ ਨਤੀਜਾ ਹੈ, ਜਿਸ ਵਿੱਚ ਜਨਤਾ ਦੇ ਹਿਤ ਆਲਮੀ ਸਮਝੌਤਿਆਂ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ।
***
ਆਰਆਰ/ ਪੀਐੱਸ/ ਏਕੇ
(रिलीज़ आईडी: 2206644)
आगंतुक पटल : 3