ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਓਮਾਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
प्रविष्टि तिथि:
18 DEC 2025 1:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਸਕਟ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਦਰਸ਼ਕਾਂ ਵਿੱਚ ਵੱਖ-ਵੱਖ ਭਾਰਤੀ ਸਕੂਲਾਂ ਦੇ 700 ਤੋਂ ਵੱਧ ਵਿਦਿਆਰਥੀ ਸ਼ਾਮਲ ਸਨ। ਇਹ ਸਾਲ ਓਮਾਨ ਵਿੱਚ ਭਾਰਤੀ ਸਕੂਲਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਉਹ ਇਸ ਦੇਸ਼ ਵਿੱਚ ਆਪਣੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਬਹੁਤ ਹੀ ਨਿੱਘੇ ਅਤੇ ਸ਼ਾਨਦਾਰ ਸਵਾਗਤ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਉਹ ਓਮਾਨ ਵਿੱਚ ਵਸੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹਨ ਅਤੇ ਕਿਹਾ ਕਿ ਵਿਭਿੰਨਤਾ ਭਾਰਤੀ ਸਭਿਆਚਾਰ ਦੀ ਨੀਂਹ ਹੈ - ਇੱਕ ਅਜਿਹਾ ਮੁੱਲ ਜੋ ਉਨ੍ਹਾਂ ਨੂੰ ਕਿਸੇ ਵੀ ਸਮਾਜ ਵਿੱਚ, ਜਿਸ ਦਾ ਉਹ ਹਿੱਸਾ ਬਣਦੇ ਹਨ, ਆਸਾਨੀ ਨਾਲ ਘੁਲਣ-ਮਿਲਣ ਵਿੱਚ ਮਦਦ ਕਰਦਾ ਹੈ। ਓਮਾਨ ਵਿੱਚ ਭਾਰਤੀ ਭਾਈਚਾਰੇ ਨੂੰ ਮਿਲਣ ਵਾਲੇ ਸਨਮਾਨ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਹਿ-ਹੋਂਦ ਸਹਿਯੋਗ ਭਾਰਤੀ ਪ੍ਰਵਾਸੀਆਂ ਦੀ ਪਛਾਣ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਓਮਾਨ ਵਿਚਾਲੇ ਮਾਂਡਵੀ ਤੋਂ ਮਸਕਟ ਤੱਕ ਸਦੀਆਂ ਪੁਰਾਣੇ ਸਬੰਧ ਹਨ, ਜਿਨ੍ਹਾਂ ਨੂੰ ਅੱਜ ਪ੍ਰਵਾਸੀ ਲੋਕ ਸਖ਼ਤ ਮਿਹਨਤ ਅਤੇ ਇੱਕਜੁੱਟਤਾ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ 'ਭਾਰਤ ਕੋ ਜਾਣੀਏ' ਕੁਇਜ਼ ਵਿੱਚ ਹਿੱਸਾ ਲੈਣ ਲਈ ਭਾਈਚਾਰੇ ਦੀ ਸ਼ਲਾਘਾ ਕੀਤੀ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਗਿਆਨ ਭਾਰਤ-ਓਮਾਨ ਸਬੰਧਾਂ ਦੇ ਕੇਂਦਰ ਵਿੱਚ ਰਿਹਾ ਹੈ, ਉਨ੍ਹਾਂ ਨੇ ਦੇਸ਼ ਵਿੱਚ ਭਾਰਤੀ ਸਕੂਲਾਂ ਦੇ 50 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਭਾਈਚਾਰੇ ਦੀ ਭਲਾਈ ਲਈ ਆਪਣਾ ਸਮਰਥਨ ਦੇਣ ਲਈ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਨੂੰ ਵੀ ਧੰਨਵਾਦ ਦਿੱਤਾ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਪਰਿਵਰਤਨਸ਼ੀਲ ਵਿਕਾਸ, ਬਦਲਾਅ ਦੀ ਗਤੀ ਅਤੇ ਦਾਇਰੇ ਅਤੇ ਅਰਥ-ਵਿਵਸਥਾ ਦੀ ਮਜ਼ਬੂਤੀ ਬਾਰੇ ਗੱਲ ਕੀਤੀ, ਜੋ ਪਿਛਲੀ ਤਿਮਾਹੀ ਵਿੱਚ 8 ਫ਼ੀਸਦੀ ਤੋਂ ਵੱਧ ਦੇ ਵਿਕਾਸ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਪਿਛਲੇ 11 ਵਰ੍ਹਿਆਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਨਿਰਮਾਣ, ਸਿਹਤ ਸੰਭਾਲ, ਹਰਿਤ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ਵਿੱਚ ਇਨਕਲਾਬੀ ਬਦਲਾਅ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਸ਼ਵ ਪੱਧਰੀ ਨਵੀਨਤਾ, ਸਟਾਰਟਅੱਪਸ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਈਕੋਸਿਸਟਮ ਦੇ ਵਿਕਾਸ ਰਾਹੀਂ 21ਵੀਂ ਸਦੀ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਯੂਪੀਆਈ (ਜੋ ਕਿ ਵਿਸ਼ਵ ਪੱਧਰ 'ਤੇ ਕੀਤੇ ਗਏ ਸਾਰੇ ਡਿਜੀਟਲ ਭੁਗਤਾਨਾਂ ਦਾ ਲਗਭਗ 50 ਫ਼ੀਸਦੀ ਹਿੱਸਾ ਹੈ) ਮਾਣ ਅਤੇ ਪ੍ਰਾਪਤੀ ਦਾ ਵਿਸ਼ਾ ਹੈ। ਉਨ੍ਹਾਂ ਨੇ ਪੁਲਾੜ ਖੇਤਰ ਵਿੱਚ ਹਾਲ ਹੀ ਵਿੱਚ ਹੋਈਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਚੰਦਰਮਾ 'ਤੇ ਉੱਤਰਨ ਤੋਂ ਲੈ ਕੇ ਯੋਜਨਾਬੱਧ ‘ਗਗਨਯਾਨ’ ਮਨੁੱਖੀ ਪੁਲਾੜ ਮਿਸ਼ਨ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੁਲਾੜ ਦਾ ਖੇਤਰ ਭਾਰਤ ਅਤੇ ਓਮਾਨ ਦਰਮਿਆਨ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸਰੋ (ਆਈਐੱਸਆਰਓ) ਦੇ ‘ਯੁਵਿਕਾ’ (ਵਾਈਯੂਵੀਆਈਕੇਏ) ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ, ਜੋ ਕਿ ਖ਼ਾਸ ਕਰਕੇ ਨੌਜਵਾਨਾਂ ਲਈ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਸਿਰਫ਼ ਇੱਕ ਬਜ਼ਾਰ ਨਹੀਂ, ਸਗੋਂ ਵਸਤੂਆਂ ਅਤੇ ਸੇਵਾਵਾਂ ਤੋਂ ਲੈ ਕੇ ਡਿਜੀਟਲ ਹੱਲਾਂ ਤੱਕ ਵਿਸ਼ਵ ਲਈ ਇੱਕ ਮਾਡਲ ਹੈ।
ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀ ਭਲਾਈ ਲਈ ਭਾਰਤ ਦੀ ਡੂੰਘੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਵੀ ਅਤੇ ਜਿੱਥੇ ਵੀ ਸਾਡੇ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ, ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਰਹਿੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਓਮਾਨ ਭਾਈਵਾਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਹਿਯੋਗ, ਡਿਜੀਟਲ ਸਿੱਖਿਆ, ਨਵੀਨਤਾ ਭਾਈਵਾਲੀ ਅਤੇ ਉਦਮਤਾ ਆਦਾਨ-ਪ੍ਰਦਾਨ ਰਾਹੀਂ ਆਪਣੇ ਆਪ ਨੂੰ ਭਵਿੱਖ ਲਈ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ, ਡੂੰਘਾਈ ਨਾਲ ਸਿੱਖਣ ਅਤੇ ਦਲੇਰੀ ਨਾਲ ਇਨੋਵੇਸ਼ਨ ਕਰਨ ਦਾ ਸੱਦਾ ਦਿੱਤਾ, ਤਾਂ ਜੋ ਉਹ ਮਨੁੱਖਤਾ ਲਈ ਸਾਰਥਕ ਯੋਗਦਾਨ ਦੇ ਸਕਣ।
************
ਐੱਮਜੇਪੀਐੱਸ/ਐੱਸਟੀ
(रिलीज़ आईडी: 2206078)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam