ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਓਟੀਟੀ ਖੇਤਰ, ਭਾਰਤ ਦੀ ਸੌਫਟ ਪਾਵਰ ਅਤੇ ਆਲਮੀ ਸੱਭਿਆਚਾਰਕ ਪਹੁੰਚ ਦੇ ਮੁੱਖ ਚਾਲਕ ਦੇ ਰੂਪ ਵਿੱਚ ਉੱਭਰ ਰਿਹਾ ਹੈ


ਵੀਡੀਓ ਸਬਸਕ੍ਰਿਪਸ਼ਨ ਤੋਂ ਹੋਣ ਵਾਲੀ ਆਮਦਨ 2024 ਵਿੱਚ 11% ਵਧ ਕੇ 9200 ਕਰੋੜ ਰੁਪਏ ਤੱਕ ਪਹੁੰਚੀ

ਪ੍ਰਸਾਰ ਭਾਰਤੀ ਦੇ ਵੇਵਸ ਓਟੀਟੀ ਪਲੈਟਫਾਰਮ ਦੇ ਸ਼ੁਰੂ ਹੋਣ ਦੇ ਪਹਿਲੇ ਵਰ੍ਹੇ ਵਿੱਚ ਹੀ 80 ਲੱਖ ਉਪਯੋਗਕਰਤਾ ਹੋਏ

प्रविष्टि तिथि: 17 DEC 2025 3:55PM by PIB Chandigarh

ਓਵਰ-ਦ-ਟੌਪ (ਓਟੀਟੀ) ਖੇਤਰ ਨੇ ਭਾਰਤੀ ਕਹਾਣੀਆਂ, ਰਚਨਾਤਮਕ ਪ੍ਰਤਿਭਾ, ਸੱਭਿਆਚਾਰਕ ਵਿਰਾਸਤ ਅਤੇ ਸੁਤੰਤਰ ਫਿਲਮ ਨਿਰਮਾਣ ਤੱਕ ਆਲਮੀ ਪਹੁੰਚ ਨੂੰ ਸਮਰੱਥ ਬਣਾ ਕੇ ਭਾਰਤ ਦੀ ਸੌਫਟ ਪਾਵਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। 

ਉਦਯੋਗ ਜਗਤ ਦੇ ਅਨੁਮਾਨਾਂ (ਐੱਫਆਈਸੀਸੀ ਆਈਈਵਾਈ ਮੀਡੀਆ ਅਤੇ ਮਨੋਰੰਜਨ ਉਦਯੋਗ ਰਿਪੋਰਟ 2025) ਦੇ ਅਨੁਸਾਰ, ਵੀਡੀਓ ਸਬਸਕ੍ਰਿਪਸ਼ਨ ਤੋਂ ਹੋਣ ਵਾਲੀ ਆਮਦਨ 2024 ਵਿੱਚ 11% ਦੀ ਦਰ ਤੋਂ ਵਧ ਕੇ 9200 ਕਰੋੜ ਰੁਪਏ ਤੱਕ ਪਹੁੰਚ ਗਈ। ਅਨੁਮਾਨ ਹੈ ਕਿ ਓਟੀਟੀ ‘ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਸਮੱਗਰੀ ਲਈ ਭੁਗਤਾਨ ਕਰਨ ਵਾਲੇ ਉਪਯੋਗਕਰਤਾਵਾਂ ਦੀ ਸੰਖਿਆ 9.5 ਤੋਂ 11.8 ਕਰੋੜ ਦੇ ਵਿਚਕਾਰ ਹੈ। 

ਪਬਲਿਕ ਬ੍ਰੌਡਕਾਸਟ ਦੇ ਪਲੈਟਫਾਰਮ ਵੇਵਸ ਓਟੀਟੀ ਨੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਸਮ੍ਰਿੱਧ ਸੰਗ੍ਰਹਿ, ਖੇਤਰੀ ਕਲਾਵਾਂ, ਡੌਕਿਊਮੈਂਟਰੀਜ਼, ਸ਼ਾਸਤਰੀ ਸੰਗੀਤ, ਸਾਹਿਤ –ਅਧਾਰਿਤ ਪ੍ਰੋਗਰਾਮਾਂ ਅਤੇ ਬਹੁ-ਭਾਸ਼ਾਈ ਸਮੱਗਰੀ ਨੂੰ ਵਿਸ਼ਵ-ਵਿਆਪੀ ਦਰਸ਼ਕਾਂ ਦੇ ਲਈ ਸਰਲ ਬਣਾ ਕੇ ਇਸ ਪਹੁੰਚ ਨੂੰ ਹੋਰ ਮਜ਼ਬੂਤ ਕੀਤਾ ਹੈ।

ਵੇਵਸ ਓਟੀਟੀ ਨੇ ਉੱਭਰਦੇ ਫਿਲਮ ਨਿਰਮਾਤਾਵਾਂ ਅਤੇ ਰਚਨਾਕਾਰਾਂ ਨੂੰ ਸਮਰਥਨ ਦੇਣ ਲਈ ਇੱਕ ਮਤਾ ਪੇਸ਼ ਕੀਤਾ ਹੈ। ਇਹ ਉਨ੍ਹਾਂ ਨੂੰ ਵਿਭਿੰਨ ਆਲਮੀ ਦਰਸ਼ਕਾਂ ਤੱਕ ਪਹੁੰਚਣ ਲਈ ਤਕਨਾਲੋਜੀ-ਸੰਚਾਲਿਤ ਵੰਡ ਮੰਚ ਪ੍ਰਦਾਨ ਕਰਦਾ ਹੈ। 

ਵੇਵਸ ਓਟੀਟੀ ਮੁੱਖ ਤੌਰ ‘ਤੇ ਇੱਕ ਸਬਸਕ੍ਰਿਪਸ਼ਨ –ਫ੍ਰੀ ਪਬਲਿਕ ਸਰਵਿਸ ਪਲੈਟਫਾਰਮ ਹੈ ਅਤੇ ਇਹ ਸਬਸਕ੍ਰਿਪਸ਼ਨ –ਅਧਾਰਿਤ ਮਾਡਲ ‘ਤੇ ਕੰਮ ਨਹੀਂ ਕਰਦਾ ਹੈ। ਇਸ਼ਤਿਹਾਰ ਇਸ ਦੀ ਆਮਦਨ ਦਾ ਮੁੱਖ ਸਰੋਤ ਹੈ। ਇਸ ਦਾ ਉਦੇਸ਼ ਭਾਰਤ ਅਤੇ ਵਿਸ਼ਵ ਪੱਧਰ ‘ਤੇ ਪਬਲਿਕ ਬ੍ਰੌਡਕਾਸਟਿੰਗ ਕੰਟੈਂਟ ਤੱਕ ਸਾਰਿਆਂ ਦੀ ਪਹੁੰਚ ਨੂੰ ਸਰਲ ਬਣਾਉਣਾ ਹੈ। 

ਇਹ ਪਲੈਟਫਾਰਮ ਵਰਤਮਾਨ ਵਿੱਚ ਵਿਕਾਸ ਅਤੇ ਵਿਸਤਾਰ ਦੇ ਪੜਾਅ ਵਿੱਚ ਹੈ ਅਤੇ ਇਸ ਦੇ ਅੰਤਰਰਾਸ਼ਟਰੀ ਉਪਭੋਗਕਰਤਾਵਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਰਣਨੀਤਕ ਸਾਂਝੇਦਾਰੀਆਂ ਰਾਹੀਂ ਅੰਤਰਰਾਸ਼ਟਰੀ ਬਜ਼ਾਰਾਂ ਤੋਂ ਆਮਦਨ ਦੇ ਸਰੋਤ ਹੌਲੀ-ਹੌਲੀ ਵਿਕਸਿਤ ਕੀਤੇ ਜਾ ਰਹੇ ਹਨ।

ਇਸ ਦੇ ਸ਼ੁਰੂ ਹੋਣ ਦੇ ਪਹਿਲੇ ਵਰ੍ਹੇ ਵਿੱਚ ਹੀ 80 ਲੱਖ ਤੋਂ ਵੱਧ ਡਾਊਨਲੋਡ ਦੇ ਨਾਲ ਉਪਭੋਗਕਰਤਾ ਵਾਧੇ ਵਿੱਚ ਜ਼ਿਕਰਯੋਗ ਉਛਾਲ ਆਇਆ ਹੈ। ਇਹ ਡਿਜੀਟਲ ਪਲੈਟਫਾਰਮ ‘ਤੇ ਬਹੁ-ਭਾਸ਼ਾਈ ਭਾਰਤੀ ਸਮੱਗਰੀ ਅਤੇ ਪਬਲਿਕ ਸਰਵਿਸ ਮੀਡੀਆ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ।

ਸਿਨੇਮੈਟੋਗ੍ਰਾਫ ਐਕਟ, 1952 (2023 ਵਿੱਚ ਸੰਸ਼ੋਧਿਤ) ਜੋੜੀ ਗਈ ਨਵੀਂ ਧਾਰਾ 7(1ਬੀ)(ii) ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 79(3) ਦੇ ਤਹਿਤ ਕੇਂਦਰ ਸਰਕਾਰ ਨੂੰ ਚੋਰੀ ਕੀਤੀ ਗਈ ਫਿਲਮ ਸਮੱਗਰੀ ਜਾਰੀ ਕਰਨ ਵਾਲੇ ਵਿਚੌਲਿਆਂ ‘ਤੇ ਕਾਰਵਾਈ ਕਰਨ ਦਾ ਅਧਿਕਾਰ ਦਿੰਦੀ ਹੈ। 

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀਮਤੀ ਪੂਨਮਬੇਨ ਹੇਮਤਭਾਈ ਮਾਦਮ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੇਸ਼ ਕੀਤੀ।

***************

ਮਹੇਸ਼ ਕੁਮਾਰ / ਵਿਵੇਕ ਵਿਸ਼ਵਾਸ਼ /ਏਕੇ


(रिलीज़ आईडी: 2205988) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Tamil , Telugu , Kannada , Malayalam