ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਕਾਸ਼ਵਾਣੀ ਦੇ 591 ਪ੍ਰਸਾਰਣ ਕੇਂਦਰ ਹਨ, ਜਿਸ ਨਾਲ ਰਾਸ਼ਟਰ-ਵਿਆਪੀ ਜਨਤਕ ਰੇਡੀਓ ਦੀ ਪਹੁੰਚ ਦਾ ਵਿਸਤਾਰ ਹੁੰਦਾ ਹੈ


प्रविष्टि तिथि: 18 DEC 2025 12:50PM by PIB Chandigarh

ਦੇਸ਼ ਭਰ ਵਿੱਚ ਮੌਜੂਦਾ ਸਮੇਂ ਵਿੱਚ ਆਕਾਸ਼ਵਾਣੀ ਦੇ 591 ਪ੍ਰਸਾਰਣ ਕੇਂਦਰ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ 230 ਕੇਂਦਰਾਂ ਵਿੱਚ ਪ੍ਰੋਗਰਾਮਾਂ ਦੇ ਨਿਰਮਾਣ ਅਤੇ ਪ੍ਰਸਾਰਣ ਦੇ ਲਈ ਸਟੂਡੀਓ ਦੀ ਸੁਵਿਧਾ ਉਪਲਬਧ ਹੈ।

ਪ੍ਰਸਾਰਣ ਦੀ ਪਹੁੰਚ ਵਧਾਉਣ ਦੇ ਲਈ ਬਾਕੀ 361 ਕੇਂਦਰ ਹੋਰ ਆਕਾਸ਼ਵਾਣੀ ਕੇਂਦਰਾਂ ਦੇ ਪ੍ਰੋਗਰਾਮਾਂ ਦਾ ਰਿਲੇਅ ਕਰਦੇ ਹਨ। 

ਇਨ੍ਹਾਂ ਪ੍ਰਸਾਰਣ ਕੇਂਦਰਾਂ ਦਾ ਰਾਜ-ਵਾਰ ਵੇਰਵਾ ਵੈੱਬਸਾਈਟ https://prasarbharati.gov.in ‘ਤੇ ਉਪਲਬਧ ਹੈ।

ਭੀਲਵਾੜਾ ਵਿੱਚ ਇੱਕ 100W ਐੱਫਐੱਮ ਰਿਲੇਅ ਕੇਂਦਰ (relay station) (ਜਿਸ ਨੂੰ 28.04.2023 ਨੂੰ ਰਿਲੇਅ ਸਟੇਸ਼ਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ) ਜੋ ਕਿ ਵਿਵਿਧ ਭਾਰਤੀ ਸੇਵਾ ਦਾ ਪ੍ਰਸਾਰਣ ਕਰਦਾ ਹੈ।

ਆਕਾਸ਼ਵਾਣੀ ਉਦੈਪੁਰ ਵਿੱਚ ਪ੍ਰੋਗਰਾਮਾਂ ਦੇ ਨਿਰਮਾਣ ਅਤੇ ਪ੍ਰਸਾਰਣ ਦੇ ਲਈ ਸਟੂਡੀਓ ਦੀ ਸੁਵਿਧਾ ਉਪਲਬਧ ਹੈ। ਇਹ ਵਿਵਿਧ ਭਾਰਤੀ ਸੇਵਾ (ਐੱਫਐੱਮ) ‘ਤੇ ਸਥਾਨਕ ਚੈਨਲ ਦੇ ਰਾਹੀਂ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ।

ਆਕਾਸ਼ਵਾਣੀ ਭੀਲਵਾੜਾ ਸਮੇਤ ਪ੍ਰਸਾਰ ਭਾਰਤੀ ਦੇ ਰਿਲੇਅ ਸਟੇਸ਼ਨ (relay station) ਪੂਰੇ ਦੇਸ਼ ਵਿੱਚ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਹੋਰ ਆਕਾਸ਼ਵਾਣੀ ਕੇਂਦਰਾਂ ਦੁਆਰਾ ਤਿਆਰ ਪ੍ਰੋਗਰਾਮਾਂ ਦਾ ਮੁੜ ਪ੍ਰਸਾਰਣ ਕਰਨਾ ਹੈ।

ਇਸ ਨਾਲ ਤਕਨੀਕੀ ਅਤੇ ਮਨੁੱਖੀ ਸੰਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ਅਤੇ ਜਨਤਕ ਪ੍ਰਸਾਰਣ ਦੀ ਵਿਆਪਕ ਜਨ ਸੰਪਰਕ ਸਮਰੱਥਾ ਵਧਦੀ ਹੈ, ਜਿਸ ਨਾਲ ਪ੍ਰੋਗਰਾਮ ਦੀ ਗੁਣਵੱਤਾ ਬਣੀ ਰਹਿੰਦੀ ਹੈ। 

ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੁਆਰਾ 17.12.2025 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਸੀ। 

 

*****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼ /ਏਕੇ 


(रिलीज़ आईडी: 2205955) आगंतुक पटल : 7
इस विज्ञप्ति को इन भाषाओं में पढ़ें: Malayalam , English , Urdu , हिन्दी , Assamese , Bengali-TR , Tamil , Telugu , Kannada