ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਅਜਮੇਰ, ਰਾਜਸਥਾਨ ਵਿੱਚ ਦਰਗਾਹ ਖਵਾਜਾ ਸਾਹਿਬ ਦੇ 814ਵੇਂ ਉਰਸ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।


ਇਸ ਸਮੀਖਿਆ ਦਾ ਮੁੱਖ ਉਦੇਸ਼ ਉਰਸ ਦੌਰਾਨ ਦਰਗਾਹ ਆਉਣ ਵਾਲੇ ਸ਼ਰਧਾਲੂਆਂ ਦੀ ਸੇਫਟੀ, ਸੁਰੱਖਿਆ ਅਤੇ ਸਹੂਲਤ ਲਈ ਵਿਆਪਕ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਸੀ

प्रविष्टि तिथि: 13 DEC 2025 3:18PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਅੱਜ ਅਜਮੇਰ ਵਿੱਚ 17 ਦਸੰਬਰ, 2025 ਨੂੰ ਸ਼ੁਰੂ ਹੋਣ ਵਾਲੇ ਦਰਗਾਹ ਖਵਾਜਾ ਸਾਹਿਬ ਦੇ 814ਵੇਂ ਉਰਸ ਦੀਆਂ ਤਿਆਰੀਆਂ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ । ਸਮੀਖਿਆ ਵਿੱਚ ਉਰਸ ਦੌਰਾਨ ਦਰਗਾਹ ਆਉਣ ਵਾਲੇ ਸ਼ਰਧਾਲੂਆਂ (ਜ਼ਿਆਰੀਨਾਂ) ਦੀ ਸੇਫਟੀ, ਸੁਰੱਖਿਆ ਅਤੇ ਸਹੂਲਤ ਲਈ ਵਿਆਪਕ ਪ੍ਰਬੰਧਾਂ ਨੂੰ ਯਕੀਨੀ ਬਣਾਉਣ 'ਤੇ ਕੇਂਦ੍ਰਿਤ ਕੀਤੀ ਗਈ ਸੀ। ਮੰਤਰਾਲੇ ਦੇ ਅਧਿਕਾਰੀਆਂ ਨੇ ਸਮਾਗਮ ਦੇ ਸੁਚਾਰੂ ਅਤੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸਬੰਧਿਤ ਏਜੰਸੀਆਂ ਵਿਚਕਾਰ ਗਹਿਰੇ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਇੱਕ ਪਰੰਪਰਾ ਦੇ ਤੌਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਪ੍ਰਤੀ ਸਨਮਾਨ ਦੀ ਭਾਵਨਾਂ ਨੂੰ ਦਰਸਾਉਂਦੇ ਹੋਏ, ਦਰਗਾਹ ਖਵਾਜਾ ਸਾਹਿਬ ਵਿੱਚ ਹਰ ਸਾਲ ਚਾਦਰ ਭੇਜਦੇ ਹਨ ।

ਮੀਟਿੰਗ ਦੌਰਾਨ, ਮੁੱਖ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ, ਜਿੰਨਾ ਵਿੱਚ ਮਹੱਤਵਪੂਰਨ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਗਾਉਣਾ, ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਢੁਕਵਾਂ ਪ੍ਰਬੰਧ ਕਰਨਾ, ਪਾਰਕਿੰਗ ਸਹੂਲਤਾਂ, ਸਵੱਛਤਾ ਅਤੇ ਸਫਾਈ ਬਣਾਈ ਰੱਖਣਾ, ਭੀੜ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਡੀਕੇਐੱਸ ਖੇਤਰ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣਾ ਸ਼ਾਮਲ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਸਾਰੇ ਜ਼ਰੂਰੀ ਉਪਾਅ ਕੀਤੇ ਜਾ ਰਹੇ ਹਨ ਅਤੇ ਸਬੰਧਿਤ ਵਿਭਾਗਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਫੀਲਡ ਸਮੀਖਿਆ ਦੇ ਹਿੱਸੇ ਵਜੋਂ, ਮੰਤਰਾਲੇ ਦੇ ਅਧਿਕਾਰੀਆਂ ਨੇ ਅਜਮੇਰ ਦੇ ਬਾਹਰੀ ਖੇਤਰ ਵਿੱਚ  ਲਗਭਗ 150 ਵਿੱਘਾ ਜ਼ਮੀਨ 'ਤੇ ਬਣਾਏ ਜਾ ਰਹੇ ਰੈਸਟ ਕੈਂਪ ਸ਼ੈਲਟਰ (ਮੁਸਾਫਿਰਖਾਨਾ) ਦਾ ਵੀ ਦੌਰਾ ਕੀਤਾ ਤਾਂ ਜੋ ਉਰਸ ਦੌਰਾਨ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਸਹੂਲਤ ਲਈ ਬਣਾਈਆਂ ਜਾ ਰਹੀਆਂ ਸਹੂਲਤਾਂ ਦਾ ਮੁਲਾਂਕਣ ਕੀਤਾ ਸਕੇ । 

ਮੰਤਰਾਲੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਿਆਰੀਆਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਉਰਸ ਦੌਰਾਨ ਕਿਸੇ ਵੀ ਮੁੱਦੇ ਦੇ ਤੁਰੰਤ ਹੱਲ ਲਈ ਨਿਰੰਤਰ ਨਿਗਰਾਨੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਐੱਸਪੀ ਸਿੰਘ ਤੇਵਤੀਆ ਨੇ ਕੀਤੀ ਅਤੇ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਦਰਗਾਹ ਖਵਾਜਾ ਸਾਹਿਬ (ਡੀਕੇਐਸ) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ।

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਿਆਰੀਨ 814ਵੇਂ ਉਰਸ ਦੌਰਾਨ ਸੇਫ, ਸੁਰੱਖਿਅਤ ਅਤੇ ਆਰਾਮਦਾਇਕ ਮਾਹੌਲ ਵਿੱਚ ਆਪਣੀ ਯਾਤਰਾ ਕਰ ਸਕਣ ।

****

ਏਕੇ/ਐਮਆਰ


(रिलीज़ आईडी: 2203807) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Tamil