ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
06 DEC 2025 10:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਐਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਕਿਹਾ;
"ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਦੇ ਫ਼ੋਟੋ ਮੁਕਾਬਲੇ ਦੇ ਜੇਤੂਆਂ ਨੇ ਜੋ ਸ਼ਾਨਦਾਰ ਪ੍ਰਤਿਭਾ ਦਿਖਾਈ ਹੈ, ਉਹ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਲੀ ਹੈ। #HTLS2025"
https://x.com/narendramodi/status/1997346712256741485
“ਅੱਜ ਦਾ ਭਾਰਤ ਖ਼ੁਦ ਬਦਲਾਅ ਦੀ ਪ੍ਰਕਿਰਿਆ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਕੱਲ੍ਹ ਨੂੰ ਵੀ ਬਦਲ ਰਿਹਾ ਹੈ। ਇਹੀ ਕਾਰਨ ਹੈ ਕਿ ਦੁਨੀਆ ਦੀ ਅਨਿਸ਼ਚਿਤ ਸਥਿਤੀ ਦੇ ਬਾਵਜੂਦ, ਭਾਰਤ ਆਤਮ-ਵਿਸ਼ਵਾਸ ਨਾਲ ਭਰਪੂਰ ਹੈ। #HTLS2025"
https://x.com/narendramodi/status/1997347030612779151
"ਭਾਰਤ ਅੱਜ ਦਹਾਕਿਆਂ ਤੋਂ ਅਣਵਰਤੀ ਗਈ ਆਪਣੀ ਸਮਰੱਥਾ ਨੂੰ ਵਰਤਣ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਿਹਾ ਹੈ, ਜਿਸ ਨਾਲ ਦੇਸ਼ ਵਿੱਚ ਬਦਲਾਅ ਹੋਣਾ ਤੈਅ ਹੈ।
#HTLS2025"
https://x.com/narendramodi/status/1997347285416747384
"ਅੱਜ ਰਾਜਨੀਤਿਕ ਲਾਭ ਲਈ ਨਹੀਂ ਸਗੋਂ ਰਾਸ਼ਟਰੀ ਟੀਚਿਆਂ ਨੂੰ ਦੇਖਦੇ ਹੋਏ ਸੁਧਾਰ ਹੋ ਰਹੇ ਹਨ। ਇਸ ਲਈ ਦੇਸ਼ ਦਾ ਹਰ ਖੇਤਰ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।
#HTLS2025”
https://x.com/narendramodi/status/1997347596277580107
"ਅੱਜ ਜਦੋਂ ਭਾਰਤ ਦੀ ਵਿਕਾਸ ਦਰ ਤੇਜ਼ ਹੈ, ਤਾਂ ਇਸ ਨੂੰ ਕੋਈ ਵੀ ਹਿੰਦੂ ਵਿਕਾਸ ਦਰ ਨਹੀਂ ਕਹਿੰਦਾ। ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਪ੍ਰਤੀਬਿੰਬ ਹੀ ਸੀ ਕਿ ਕਦੇ ਭਾਰਤ ਦੀ ਕਮਜ਼ੋਰ ਆਰਥਿਕ ਵਿਕਾਸ ਦਰ ਨੂੰ ਸਾਡੀ ਆਸਥਾ ਤੱਕ ਨਾਲ ਜੋੜਿਆ ਗਿਆ, ਫਿਰ ਵੀ ਅਖੌਤੀ ਬੁੱਧੀਜੀਵੀਆਂ ਨੂੰ ਉਸ ਵਿੱਚ ਫਿਰਕਾਪ੍ਰਸਤੀ ਨਜ਼ਰ ਨਹੀਂ ਆਈ।
#HTLS2025"
https://x.com/narendramodi/status/1997347907507572774
"ਮੈਕਾਲੇ ਦੀ ਜਿਸ ਨੀਤੀ ਨੇ ਭਾਰਤ ਵਿੱਚ ਮਾਨਸਿਕ ਗ਼ੁਲਾਮੀ ਦੇ ਬੀਜ ਬੀਜੇ ਸਨ, ਉਸ ਨੂੰ ਆਉਣ ਵਾਲੇ 10 ਵਰ੍ਹਿਆਂ ਵਿੱਚ ਅਸੀਂ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਇਸ ਨੂੰ ਲੈ ਕੇ 140 ਕਰੋੜ ਦੇਸ਼ ਵਾਸੀਆਂ ਨੂੰ ਮੇਰੀ ਇਹ ਬੇਨਤੀ...
#HTLS2025"
https://x.com/narendramodi/status/1997348381736452212
"ਮੇਕ ਇਨ ਇੰਡੀਆ, ਆਤਮ-ਨਿਰਭਰ ਭਾਰਤ ਅਭਿਆਨ ਅਤੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਵਰਗੇ ਮਿਸ਼ਨ ਜੇਕਰ 4-5 ਦਹਾਕੇ ਪਹਿਲਾਂ ਸ਼ੁਰੂ ਹੋਏ ਹੁੰਦੇ ਤਾਂ ਅੱਜ ਭਾਰਤ ਦੀ ਤਸਵੀਰ ਵੱਖਰੀ ਹੁੰਦੀ!
#HTLS2025"
https://x.com/narendramodi/status/1997348669365043500
"ਅੱਜ ਦੀਆਂ ਸਾਡੀਆਂ ਯੋਜਨਾਵਾਂ ਦੇਸ਼ ਦੇ ਭਵਿੱਖ ਵਿੱਚ ਸੁਧਾਰ ਕਰਨ ਦੀ ਕਿੰਨੀ ਤਾਕਤ ਰੱਖਦੀਆਂ ਹਨ, ਉਸ ਨੂੰ ਮੇਰੀ ਕਾਸ਼ੀ ਦੀ ਇੱਕ ਮਿਸਾਲ ਨਾਲ ਸਮਝਾਇਆ ਜਾ ਸਕਦਾ ਹੈ। ਇੱਥੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਨਾਲ ਨਾ ਸਿਰਫ਼ ਲੋਕਾਂ ਦੇ ਕਰੋੜਾਂ ਰੁਪਏ ਬਚ ਰਹੇ ਹਨ, ਸਗੋਂ ਇਹ ਵਾਤਾਵਰਨ ਦੀ ਸੰਭਾਲ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ।
#HTLS2025"
https://x.com/narendramodi/status/1997351808206061760
****
ਐੱਮਜੇਪੀਐੱਸ/ਐੱਸਟੀ
(रिलीज़ आईडी: 2200957)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Bengali
,
Bengali-TR
,
Assamese
,
Gujarati
,
Telugu
,
Kannada
,
Malayalam