ਆਯੂਸ਼
ਭਾਰਤ ਨੇ ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਦੂਜੇ ਗਲੋਬਲ ਸਮਿਟ ਲਈ ਉਲਟੀ ਗਿਣਤੀ ਸ਼ੁਰੂ ਕੀਤੀ
ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨਵੀਂ ਨੇ ਨਵੀਂ ਦਿੱਲੀ ਵਿੱਚ ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਦੂਜੇ ਗਲੋਬਲ ਸਮਿਟ ਲਈ ਕਰਟਨ ਰੇਜ਼ਰ ਨੂੰ ਸੰਬੋਧਨ ਕੀਤਾ
ਭਾਰਤ ਪਰੰਪਰਾਗਤ ਮੈਡੀਸਿਨ ਰਾਹੀਂ ਸੰਤੁਲਨ ਬਹਾਲ ਕਰਨ ਵਿੱਚ ਵਿਸ਼ਵ ਵਿੱਚ ਮੋਹਰੀ ਹੈ: ਸ਼੍ਰੀ ਪ੍ਰਤਾਪ ਰਾਓ ਜਾਧਵ
ਸਮਿਟ ਪਰੰਪਰਾਗਤ ਮੈਡੀਸਿਨ ਦੇ ਸਬੂਤ-ਅਧਾਰਿਤ ਏਕੀਕਰਣ ਨੂੰ ਉਤਸ਼ਾਹਿਤ ਕਰੇਗਾ: ਡਾ. ਪੂਨਮ ਖੇਤਰਪਾਲ
ਗਲੋਬਲ ਸਮਿਟ ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸਾਂਝੇ ਤੌਰ 'ਤੇ 17-19 ਦਸੰਬਰ 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾਵੇਗਾ।
ਸਮਿਟ ਵਿਗਿਆਨਿਕ ਪ੍ਰਮਾਣਿਕਤਾ, ਡਿਜੀਟਲ ਹੈਲਥ, ਜੈਵ ਵਿਭਿੰਨਤਾ ਸੰਭਾਲ ਅਤੇ ਪਰੰਪਰਾਗਤ ਮੈਡੀਸਿਨ ਵਿੱਚ ਵਿਸ਼ਵ ਸਹਿਯੋਗ 'ਤੇ ਕੇਂਦ੍ਰਿਤ ਹੋਵੇਗਾ।
प्रविष्टि तिथि:
08 DEC 2025 4:35PM by PIB Chandigarh
ਆਯੁਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 17-19 ਦਸੰਬਰ 2025 ਤੱਕ ਹੋਣ ਵਾਲੇ ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਦੂਜੇ ਗਲੋਬਲ ਸਮਿਟ ਤੋਂ ਪਹਿਲਾਂ, ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਇੱਕ ਕਰਟਨ ਰੇਜ਼ਰ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ।
ਕੇਂਦਰੀ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇਸ ਗੱਲ ‘ਤੇ ਮਾਣ ਪ੍ਰਗਟ ਕੀਤਾ ਕਿ ਭਾਰਤ 2023 ਵਿੱਚ ਗੁਜਰਾਤ ਵਿੱਚ ਆਯੋਜਿਤ ਪਹਿਲੇ ਸਫਲ ਆਯੋਜਨ ਤੋਂ ਬਾਅਦ, ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਦੂਜੇ ਗਲੋਬਲ ਸਮਿਟ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਮਿਟ ਮਨੁੱਖਤਾ ਦੀ ਸਿਹਤ, ਖੁਸ਼ੀ ਅਤੇ ਤੰਦਰੁਸਤੀ ਲਈ ਰਵਾਇਤੀ ਮੈਡੀਸਿਨ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਸਮੂਹਿਕ ਵਿਸ਼ਵਵਿਆਪੀ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ, ਜੋ ਭਾਰਤ ਦੇ "ਸਰਵੇ ਭਵੰਤੁ ਸੁਖਿਨ:, ਸਰਵੇ ਸੰਤੁ ਨਿਰਾਮਯਾ" ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
ਸ਼੍ਰੀ ਜਾਧਵ ਨੇ ਦੱਸਿਆ ਕਿ ਇਸ ਸਾਲ ਦੇ ਸੰਮੇਲਨ ਦਾ ਵਿਸ਼ਾ "ਸੰਤੁਲਨ ਬਹਾਲ ਕਰਨਾ: ਸਿਹਤ ਅਤੇ ਤੰਦਰੁਸਤੀ ਦਾ ਵਿਗਿਆਨ ਅਤੇ ਅਭਿਆਸ" ਹੈ। ਇਹ ਸਮਾਗਮ ਦੁਨੀਆ ਭਰ ਦੇ ਮੰਤਰੀਆਂ, ਨੀਤੀ ਨਿਰਮਾਤਾਵਾਂ, ਵਿਸ਼ਵ ਸਿਹਤ ਨੇਤਾਵਾਂ, ਖੋਜਕਰਤਾਵਾਂ, ਮਾਹਿਰਾਂ, ਉਦਯੋਗ ਪ੍ਰਤੀਨਿਧੀਆਂ ਅਤੇ ਪ੍ਰੈਕਟੀਸ਼ਨਰਾਂ ਨੂੰ ਇਕੱਠਾ ਕਰੇਗਾ। ਉਨ੍ਹਾਂ
ਨੇ ਇਹ ਵੀ ਸਾਂਝਾ ਕੀਤਾ ਕਿ 100 ਤੋਂ ਵੱਧ ਦੇਸ਼ਾਂ ਤੋਂ ਭਾਗੀਦਾਰੀ ਦੀ ਉਮੀਦ ਹੈ।
ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਆਯੁਸ਼ ਮੰਤਰਾਲਾ ਭਾਰਤ ਦੇ ਸਭ ਤੋਂ ਮਸ਼ਹੂਰ ਅਤੇ ਵਿਗਿਆਨਕ ਤੌਰ 'ਤੇ ਅਧਿਐਨ ਕੀਤੇ ਗਏ ਔਸ਼ਧੀ ਪੌਦਿਆਂ ਵਿੱਚੋਂ ਇੱਕ ਅਸ਼ਵਗੰਧਾ 'ਤੇ ਇੱਕ ਸਮਰਪਿਤ ਸਾਈਡ ਈਵੈਂਟ ਦੀ ਮੇਜ਼ਬਾਨੀ ਕਰੇਗਾ , ਜੋ ਕਿ ਰਵਾਇਤੀ ਅਤੇ ਸਮਕਾਲੀ ਸਿਹਤ ਅਭਿਆਸਾਂ ਵਿੱਚ ਇਸਦੀ ਮਹੱਤਤਾ ਨੂੰ ਉਜਾਗਰ ਕਰੇਗਾ।
ਪਰੰਪਰਾਗਤ ਮੈਡੀਸਿਨ ਵਿੱਚ ਭਾਰਤ ਦੀ ਵਿਸ਼ਵਵਿਆਪੀ ਅਗਵਾਈ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਆਯੁਸ਼ ਪ੍ਰਣਾਲੀਆਂ - ਆਯੁਰਵੇਦ, ਯੋਗ ਅਤੇ ਕੁਦਰਤੀ ਇਲਾਜ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ - ਸਦੀਆਂ ਤੋਂ ਲੋਕਾਂ ਦੀ ਸੇਵਾ ਕਰ ਰਹੀਆਂ ਹਨ ਅਤੇ ਅੱਜ ਦੁਨੀਆ ਭਰ ਵਿੱਚ ਸੰਪੂਰਨ ਸਿਹਤ ਲਈ ਭਰੋਸੇਯੋਗ ਹੱਲ ਵਜੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨਾਲ ਸਾਂਝੇਦਾਰੀ ਵਿੱਚ ਗੁਜਰਾਤ ਦੇ ਜਾਮਨਗਰ ਵਿੱਚ WHO ਗਲੋਬਲ ਪਰੰਪਰਾਗਤ ਮੈਡੀਸਿਨ ਕੇਂਦਰ ਦੀ ਸਥਾਪਨਾ, ਭਾਰਤ ਦੀਆਂ ਪਰੰਪਰਾਗਤ ਗਿਆਨ ਪ੍ਰਣਾਲੀਆਂ ਵਿੱਚ ਵਧ ਰਹੇ ਵਿਸ਼ਵਵਿਆਪੀ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਸ਼੍ਰੀ ਜਾਧਵ ਨੇ ਆਗਾਮੀ ਸਮਿਟ ਦੀ ਯੋਜਨਾ ਬਣਾਉਣ ਵਿੱਚ ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰਵਾਇਤੀ ਮੈਡੀਸਿਨ ਵਿੱਚ ਜਾਗਰੂਕਤਾ ਵਧਾਉਣ ਅਤੇ ਜਨਤਕ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮੀਡੀਆ ਦੀ ਜ਼ਰੂਰੀ ਭੂਮਿਕਾ ਨੂੰ ਸਵੀਕਾਰ ਕੀਤਾ।
ਮੰਤਰੀ ਨੇ ਸਾਂਝਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਮਿਟ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸੰਮੇਲਨ ਤੋਂ ਪ੍ਰਾਪਤ ਵਿਚਾਰ-ਵਟਾਂਦਰੇ ਅਤੇ ਸਹਿਯੋਗ ਦੁਨੀਆ ਨੂੰ ਸਿਹਤ ਸੰਭਾਲ ਦੇ ਇੱਕ ਵਧੇਰੇ ਸੰਪੂਰਨ, ਸਮਾਵੇਸ਼ੀ ਅਤੇ ਟਿਕਾਊ ਭਵਿੱਖ ਵੱਲ ਲੈ ਜਾਣਗੇ।
ਡਬਲਿਊਐੱਚਓ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਖੇਤਰੀ ਨਿਦੇਸ਼ਕ ਐਮਰੀਟਸ ਅਤੇ ਡਬਲਿਊਐੱਚਓ ਡਾਇਰੈਕਟਰ-ਜਨਰਲ ਦੀ ਪਰੰਪਰਾਗਤ ਮੈਡੀਸਿਨ ਬਾਰੇ ਸੀਨੀਅਰ ਸਲਾਹਕਾਰ ਡਾ. ਪੂਨਮ ਖੇਤਰਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਪਰੰਪਰਾਗਤ ਦਵਾਈ ਬਾਰੇ ਦੂਜਾ ਡਬਲਿਊਐੱਚਓ ਗਲੋਬਲ ਸਮਿਟ ਵਿਸ਼ਵ ਸਿਹਤ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਇੱਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਨਾਲ, ਇਹ ਸੰਮੇਲਨ ਰਾਸ਼ਟਰੀ ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ, ਪੂਰਕ, ਏਕੀਕ੍ਰਿਤ ਅਤੇ ਸਵਦੇਸ਼ੀ ਦਵਾਈਆਂ ਦੇ ਪ੍ਰਮਾਣ-ਅਧਾਰਿਤ, ਨਿਆਂਸੰਗਤ ਅਤੇ ਟਿਕਾਊ ਏਕੀਕਰਣ ਲਈ ਇੱਕ ਦਹਾਕੇ-ਲੰਬੇ ਰੋਡਮੈਪ ਨੂੰ ਆਕਾਰ ਦੇਵੇਗਾ।
ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵਵਿਆਪੀ ਨਿਰਭਰਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਖੋਜ, ਨਵੀਨਤਾ ਅਤੇ ਰੈਗੂਲੇਟਰੀ ਮਜ਼ਬੂਤੀ ਦੁਆਰਾ ਸਬੂਤਾਂ ਦੇ ਪਾੜੇ ਨੂੰ ਪੂਰਾ ਕਰਨ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ।
ਸਮਿਟ ਦੇ ਵਿਚਾਰ-ਵਟਾਂਦਰੇ ਦੇ ਹਿੱਸੇ ਵਜੋਂ, "ਅਸ਼ਵਗੰਧਾ: ਪਰੰਪਰਾਗਤ ਬੁੱਧੀ ਤੋਂ ਗਲੋਬਲ ਪ੍ਰਭਾਵ ਤੱਕ – ਮੋਹਰੀ ਗਲੋਬਲ ਮਾਹਿਰਾਂ ਦੇ ਦ੍ਰਿਸ਼ਟੀਕੋਣ" ਸਿਰਲੇਖ ਨਾਲ ਇੱਕ ਕੇਂਦ੍ਰਿਤ ਸਾਈਡ ਈਵੈਂਟ 17-19 ਦਸੰਬਰ 2025 ਨੂੰ ਆਯੋਜਿਤ ਕੀਤਾ ਜਾਵੇਗਾ। WHO-GTMC ਦੁਆਰਾ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ, ਇਹ ਸੈਸ਼ਨ ਅਸ਼ਵਗੰਧਾ ਦੀ ਵਿਗਿਆਨਿਕ ਸਮਝ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ ਅਤੇ ਡਾਕਟਰਾਂ ਨੂੰ ਇਕੱਠੇ ਕਰੇਗਾ। ਚਰਚਾਵਾਂ ਇਸ ਦੇ ਅਨੁਕੂਲ, ਨਿਊਰੋਪ੍ਰੋਟੈਕਟਿਵ, ਅਤੇ ਇਮਯੂਨੋਮੋਡਿਊਲੇਟਰੀ (immunomodulatory) ਗੁਣਾਂ 'ਤੇ ਸਮਕਾਲੀ ਸਬੂਤਾਂ ਨੂੰ ਉਜਾਗਰ ਕਰਨਗੀਆਂ। ਸੁਰੱਖਿਆ ਮੁਲਾਂਕਣ 'ਤੇ ਜ਼ੋਰ ਦਿੰਦੇ ਹੋਏ , ਇਸ ਸੈਸ਼ਨ ਦਾ ਉਦੇਸ਼ ਉੱਚ-ਗੁਣਵੱਤਾ ਵਾਲੇ, ਪ੍ਰਮਾਣ-ਅਧਾਰਿਤ ਅਸ਼ਵਗੰਧਾ ਉਤਪਾਦਾਂ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਨੂੰ ਹੋਰ ਅੱਗੇ ਵਧਾਉਣਾ ਹੈ।
ਮੰਤਰੀ ਦੇ ਨਾਲ ਮੰਚ 'ਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਯ ਰਾਜੇਸ਼ ਕੋਟੇਚਾ; ਸ਼੍ਰੀ ਧੀਰੇਂਦਰ ਓਝਾ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਪ੍ਰੈੱਸ ਇਨਫਰਮੇਸ਼ਨ ਬਿਊਰੋ; ਸ਼੍ਰੀਮਤੀ ਅਲਾਰਮੇਲਮੰਗਾਈ ਡੀ, ਸੰਯੁਕਤ ਸਕੱਤਰ, ਆਯੁਸ਼ ਮੰਤਰਾਲੇ ; ਸ਼੍ਰੀਮਤੀ ਮੋਨਾਲੀਸਾ ਦਾਸ਼, ਸੰਯੁਕਤ ਸਕੱਤਰ, ਆਯੁਸ਼ ਮੰਤਰਾਲੇ; ਅਤੇ ਸ਼੍ਰੀ ਸੱਤਿਆਜੀਤ ਪਾਲ, ਡਿਪਟੀ ਡਾਇਰੈਕਟਰ ਜਨਰਲ, ਆਯੁਸ਼ ਮੰਤਰਾਲੇ, ਮੌਜੂਦ ਸਨ। ਇਸ ਸਮਾਗਮ ਵਿੱਚ ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਮੀਡੀਆ ਦੇ ਮੈਂਬਰ ਵੀ ਸ਼ਾਮਲ ਸਨ।
ਇਹ ਕਰਟਨ ਰੇਜ਼ਰ ਪ੍ਰੋਗਰਾਮ 9-10 ਨਵੰਬਰ 2025 ਨੂੰ ਹੋਏ ਰਾਜਦੂਤਾਂ ਦੇ ਸੁਆਗਤ ਤੋਂ ਬਾਅਦ ਕੀਤਾ ਜਾ ਰਿਹਾ ਹੈ। ਜਿੱਥੇ ਡਿਪਲੋਮੈਟਾਂ ਨੂੰ ਭਾਰਤ-ਡਬਲਿਊਐੱਚਓ ਸਹਿਯੋਗ ਅਤੇ ਸੰਮੇਲਨ ਦੀ ਵਿਸ਼ਵਵਿਆਪੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਅੱਜ ਦੇ ਸਮਾਗਮ ਦੇ ਨਾਲ, ਭਾਰਤ ਅਧਿਕਾਰਤ ਤੌਰ 'ਤੇ ਪਰੰਪਰਾਗਤ ਮੈਡੀਸਿਨ 'ਤੇ ਵਿਸ਼ਵ ਸਿਹਤ ਸੰਗਠਨ (WHO) ਦੇ ਦੂਜੇ ਗਲੋਬਲ ਸਮਿਟ ਦੀ ਉਲਟੀ ਗਿਣਤੀ ਸ਼ੁਰੂ ਕਰਦਾ ਹੈ, ਜੋ ਵਿਸ਼ਵ ਪੱਧਰ 'ਤੇ ਸੰਪੂਰਨ, ਏਕੀਕ੍ਰਿਤ ਅਤੇ ਟਿਕਾਊ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।




************
ਐੱਸਆਰ/ਜੀਐੱਸ/ਐੱਸਜੀ
(रिलीज़ आईडी: 2200760)
आगंतुक पटल : 7