ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਨਾਗਰਿਕਾਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਪਾਸਪੋਰਟ ਵੈਰੀਫਿਕੇਸ਼ਨ ਰਿਕਾਰਡ ਹੁਣ ਡਿਜੀਲੌਕਰ ‘ਤੇ ਮੌਜੂਦ


प्रविष्टि तिथि: 04 DEC 2025 4:19PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਤਹਿਤ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (NeGD) ਨੇ ਵਿਦੇਸ਼ ਮੰਤਰਾਲੇ (ਐੱਮਈਏ) ਦੇ ਸਹਿਯੋਗ ਨਾਲ, ਡਿਜੀਲੌਕਰ ਪਲੈਟਫਾਰਮ ‘ਤੇ ਪਾਸਪੋਰਟ ਵੈਰੀਫਿਕੇਸ਼ਨ ਰਿਕਾਰਡ (ਪੀਵੀਆਰ) ਦੀ ਸੁਵਿਧਾ ਉਪਲਬਧ ਕਰਵਾ ਕੇ ਨਾਗਰਿਕ ਸੇਵਾਵਾਂ ਵਿੱਚ ਇੱਕ ਵੱਡੇ ਵਿਸਤਾਰ ਦਾ ਐਲਾਨ ਕੀਤਾ ਹੈ। ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਡਿਜੀਲੌਕਰ, ਇੱਕ ਸੁਰੱਖਿਅਤ, ਕਲਾਉਡ-ਅਧਾਰਿਤ ਪਲੈਟਫਾਰਮ ਹੈ, ਜੋ ਕਿ ਡਿਜੀਟਲ ਦਸਤਾਵੇਜਾਂ ਅਤੇ ਪ੍ਰਮਾਣ ਪੱਤਰਾਂ (ਸਰਟੀਫਿਕੇਟਸ) ਨੂੰ ਜਾਰੀ ਕਰਨ, ਇਕੱਠੇ ਕਰਨ, ਸਾਂਝਾ ਕਰਨ ਅਤੇ ਤਸਦੀਕ ਕਰਨ ਵਿੱਚ ਸਹਾਇਕ ਹੈ।

ਨਾਗਰਿਕਾਂ ਲਈ ਦਸਤਾਵੇਜ਼ ਪ੍ਰਬੰਧਨ ਨੂੰ ਸਰਲ ਬਣਾ ਕੇ ਅਤੇ ਭੌਤਿਕ ਰਿਕਾਰਡਸ ‘ਤੇ ਨਿਰਭਰਤਾ ਨੂੰ ਘੱਟ ਕਰਦੇ ਹੋਏ ਇਹ ਪਹਿਲ, ਡਿਜੀਟਲ ਇੰਡੀਆ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਏਕੀਕਰਣ ਦੇ ਨਾਲ, ਪਾਸਪੋਰਟ ਵੈਰੀਫਿਕੇਸ਼ਨ ਰਿਕਾਰਡ ਨੂੰ ਹੁਣ ਡਿਜੀਲੌਕਰ ਵਿਵਸਥਾ ਵਿੱਚ ਸੁਰੱਖਿਅਤ ਤੌਰ ‘ਤੇ ਐਕਸੈੱਸ, ਸਟੋਰ, ਸਾਂਝਾ ਅਤੇ ਡਿਜੀਟਲੀ ਤੌਰ 'ਤੇ ਤਸਦੀਕ ਕੀਤਾ ਜਾ ਸਕਦਾ ਹੈ, ਜਿਸ ਨਾਲ ਪੇਪਰਲੈੱਸ, ਸੰਪਰਕ ਰਹਿਤ ਅਤੇ ਨਾਗਰਿਕ-ਕੇਂਦ੍ਰਿਤ ਸਰਵਿਸ ਡਿਲੀਵਰੀ ਨੂੰ ਹੁਲਾਰਾ ਮਿਲੇਗਾ।

 

ਸਫਲ ਤਸਦੀਕ ਕਰਨ ਤੋਂ ਬਾਅਦ, ਨਾਗਰਿਕ ਆਪਣੇ ਡਿਜੀਲੌਕਰ ਖਾਤੇ ਦੇ “ਜਾਰੀ ਕੀਤੇ ਗਏ ਦਸਤਾਵੇਜ” ਹਿੱਸੇ ਵਿੱਚ ਆਪਣੇ ਪਾਸਪੋਰਟ ਵੈਰੀਫਿਕੇਸ਼ਨ ਰਿਕਾਰਡਸ ਦੇਖ ਸਕਦੇ ਹਨ। ਇਹ ਪਹਿਲ ਨਾਗਰਿਕਾਂ ਲਈ ਅਧਿਕਾਰਤ ਤਸਦੀਕ ਦਸਤਾਵੇਜਾਂ (ਓਵੀਡੀ) ਦੀ ਸੁਵਿਧਾ ਅਤੇ ਪਹੁੰਚ ਨੂੰ ਵਧਾਏਗੀ, ਅਤੇ ਇਹ ਵੀ ਯਕੀਨੀ ਬਣਾਏਗੀ ਕਿ ਉਨ੍ਹਾਂ ਦੇ ਰਿਕਾਰਡ ਡਿਜੀਲੌਕਰ ਵਿੱਚ ਸੁਰੱਖਿਅਤ, ਭਰੋਸੇਯੋਗ ਅਤੇ ਡਿਜੀਟਲ ਤੌਰ ‘ਤੇ ਤਸਦੀਕ ਯੋਗ ਰਹਿਣ।

ਡਿਜੀਲੌਕਰ ‘ਤੇ ਪੀਵੀਆਰ ਦੀ ਉਪਲਬਧਤਾ ਨਾਗਰਿਕਾਂ ਨੂੰ ਕਈ ਪ੍ਰਤੱਖ ਲਾਭ ਪ੍ਰਦਾਨ ਕਰਦੀ ਹੈ:

  • ਸੁਵਿਧਾ ਅਤੇ ਕਿਸੇ ਵੀ ਸਮੇਂ ਪਹੁੰਚ: ਸਫਲ ਤਸਦੀਕ ਕਰਨ ਤੋਂ ਬਾਅਦ ਨਾਗਰਿਕ, ਫਿਜੀਕਲ ਕਾਪੀਆਂ ਨਾਲ ਰੱਖਣ ਜਾਂ ਇਕੱਠੇ ਕੀਤੇ ਬਗੈਰ, ਵੈੱਬ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ, ਦੋਨਾਂ ਰਾਹੀਂ ਆਪਣੇ ਡਿਜੀਲੌਕਰ ਖਾਤੇ ਦੇ “ਜਾਰੀ ਕੀਤੇ ਗਏ ਦਸਤਾਵੇਜ” ਹਿੱਸੇ ਨਾਲ ਆਪਣੇ ਪਾਸਪੋਰਟ ਵੈਰੀਫਿਕੇਸ਼ਨ ਰਿਕਾਰਡ ਨੂੰ ਅਸਾਨੀ ਨਾਲ ਹਾਸਲ ਕਰ ਸਕਣਗੇ।

  • ਤੇਜ਼ ਪ੍ਰਕਿਰਿਆਵਾਂ ਅਤੇ ਘੱਟ ਕਾਗਜ਼ੀ ਕਾਰਵਾਈ: ਪੀਵੀਆਰ ਤੱਕ ਡਿਜੀਟਲ ਪਹੁੰਚ ਨਾਲ ਯਾਤਰਾ, ਰੁਜ਼ਗਾਰ ਅਤੇ ਪਾਲਣਾ ਵਰਗੇ ਮਾਮਲਿਆਂ ਵਿੱਚ ਤਸਦੀਕ ਸਬੰਧੀ ਪ੍ਰਕਿਰਿਆਵਾਂ ਵਿੱਚ ਵੱਡਾ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਮੈਨੂਅਲ ਕਾਗਜ਼ੀ ਕਾਰਵਾਈ ਘੱਟ ਹੋਵੇਗੀ ਅਤੇ ਵੈਰੀਫਾਈਡ ਪਾਸਪੋਰਟ ਰਿਕਾਰਡ ‘ਤੇ ਨਿਰਭਰ ਰਹਿਣ ਵਾਲੇ ਨਾਗਰਿਕਾਂ ਅਤੇ ਸੰਸਥਾਨਾਂ, ਦੋਨਾਂ ਲਈ ਸਮੇਂ ਦੀ ਬੱਚਤ ਹੋਵੇਗੀ।

  • ਸੁਰੱਖਿਅਤ, ਛੇੜਛਾੜ-ਰਹਿਤ ਅਤੇ ਪ੍ਰਣਾਣਿਕ ਰਿਕਾਰਡ : ਡਿਜੀਲੌਕਰ ਰਾਹੀਂ ਮੁਹੱਈਆ ਕਰਵਾਏ ਗਏ ਪੀਵੀਆਰ, ਸਬੰਧਿਤ ਸਰਕਾਰੀ ਪ੍ਰਣਾਲੀਆਂ ਦੁਆਰਾ ਸਿੱਧੇ ਡਿਜੀਟਲ ਤੌਰ ‘ਤੇ ਜਾਰੀ ਕੀਤੇ ਜਾਂਦੇ ਹਨ, ਜੋ ਕਿ ਡਿਜੀਲੌਕਰ ਦੀ ਸੁਰੱਖਿਅਤ ਸੰਰਚਨਾ ਦੇ ਮੁਤਾਬਕ, ਪ੍ਰਮਾਣਿਕਤਾ, ਅਖੰਡਤਾ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾਲ ਸੁਰੱਖਿਆ ਯਕੀਨੀ ਬਣਾਉਂਦੇ ਹਨ।

  • ਅਸਾਨ ਡਿਜੀਟਲ ਸਾਂਝਾਕਰਣ ਅਤੇ ਤਸਦੀਕ : ਨਾਗਰਿਕ, ਡਿਜੀਲੌਕਰ ਰਾਹੀਂ ਆਥੋਰਾਈਜ਼ਡ ਅਪੀਲਕਰਤਾਵਾਂ ਦੇ ਨਾਲ ਆਪਣੇ ਪੀਵੀਆਰ ਨੂੰ ਡਿਜੀਟਲ ਤੌਰ ‘ਤੇ ਸਾਂਝਾ ਕਰ ਸਕਣਗੇ, ਜਿਸ ਨਾਲ ਤੁਰੰਤ, ਸਹਿਮਤੀ-ਅਧਾਰਿਤ ਪਹੁੰਚ ਅਤੇ ਤਸਦੀਕ ਮੁਮਕਿਨ ਹੋਵੇਗੀ, ਅਤੇ ਤਸਦੀਕਸ਼ੁਦਾ ਫੋਟੋਕਾਪੀ ਜਾਂ ਕਈ ਭੌਤਿਕ ਕਾਪੀਆਂ ਦੇਣ ਦੀ ਜ਼ਰੂਰਤ ਘੱਟ ਹੋਵੇਗੀ।

  • ਪੇਪਰਲੈੱਸ ਅਤੇ ਗ੍ਰੀਨ ਗਵਰਨੈਂਸ ਲਈ ਸਮਰਥਨ : ਪਾਸਪੋਰਟ ਸਬੰਧੀ ਵੈਰੀਫਿਕੇਸ਼ਨ ਰਿਕਾਰਡਾਂ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਵਰਕਫਲੋ ਵਿੱਚ ਬਦਲ ਕੇ, ਇਹ ਪਹਿਲ ਪੇਪਰਲੈੱਸ ਸ਼ਾਸਨ, ਸੰਸਾਧਨ ਕੁਸ਼ਲਤਾ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਪ੍ਰਸ਼ਾਸਨਿਕ ਅਭਿਆਸਾਂ ਦੀ ਦਿਸ਼ਾ ਵਿੱਚ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾਉਂਦੀ ਹੈ।

  • ਪੀਵੀਆਰ ਦਾ ਡਿਜੀਲੌਕਰ ਨਾਲ ਏਕੀਕਰਣ ਨਾਗਰਿਕ ਸੇਵਾਵਾਂ ਦੇ ਆਧੁਨਿਕੀਕਰਣ ਅਤੇ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਹ ਸੁਰੱਖਿਅਤ ਡਿਜੀਟਲ ਰਿਕਾਰਡ ਨੂੰ ਉਪਯੋਗਕਰਤਾ-ਅਨੁਕੂਲ ਪਹੁੰਚ ਦੇ ਨਾਲ ਜੋੜ ਕੇ ‘ਨਾਗਰਿਕ-ਪਹਿਲਾਂ’ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਸਰਕਾਰੀ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ ਅਤੇ ਵਿਸ਼ਵਾਸ ਵਧਦਾ ਹੈ।

ਵਿਦੇਸ਼ ਮੰਤਰਾਲੇ ਅਤੇ ਐੱਨਈਜੀਡੀ, ਐੱਨਈਆਈਟੀਵਾਈ ਦੇ ਦਰਮਿਆਨ ਇਹ ਸਹਿਯੋਗ, ਇੱਕ ਸੁਰੱਖਿਅਤ ਅਤੇ ਕੁਸ਼ਲ ਸਰਵਿਸ ਡਿਲੀਵਰੀ ਲਈ ਡਿਜੀਟਲ ਪਲੈਟਫਾਰਮ ਦਾ ਲਾਭ ਲੈਣ ਲਈ ਇੱਕ ਸਮੁੱਚੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਕਦਮ ਨਾਲ ਤਸਦੀਕ ਦੀ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾ ਕੇ, ਸੇਵਾ ਵਿੱਚ ਸੁਧਾਰ ਲਿਆ ਕੇ, ਅਤੇ ਜਨਤਕ ਅਤੇ ਨਿਜੀ ਵਰਤੋਂ ਦੇ ਮਾਮਲਿਆਂ ਵਿੱਚ ਸੁਰੱਖਿਅਤ ਡਿਜੀਟਲ ਦਸਤਾਵੇਜ਼ਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆ ਕੇ ਲੱਖਾਂ ਪਾਸਪੋਰਟ ਉਮੀਦਵਾਰਾਂ ਅਤੇ ਧਾਰਕਾਂ ਨੂੰ ਲਾਭ ਪਹੁੰਚਣ ਦੀ ਉਮੀਦ ਹੈ।

 

************

ਐੱਮਐੱਸਜ਼ੈੱਡ/ਬਲਜੀਤ


(रिलीज़ आईडी: 2199399) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Gujarati , Telugu , Kannada