ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਸਵਰਾਜ ਕੌਸ਼ਲ ਜੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
प्रविष्टि तिथि:
04 DEC 2025 5:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸਵਰਾਜ ਕੌਸ਼ਲ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਸਵਰਾਜ ਕੌਸ਼ਲ ਜੀ ਨੇ ਇੱਕ ਵਕੀਲ ਅਤੇ ਇੱਕ ਅਜਿਹੀ ਸ਼ਖ਼ਸੀਅਤ ਵਜੋਂ ਆਪਣੀ ਪਹਿਚਾਣ ਬਣਾਈ, ਜੋ ਗ਼ਰੀਬਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਾਨੂੰਨੀ ਪੇਸ਼ੇ ਦੀ ਵਰਤੋਂ ਕਰਨ ਵਿੱਚ ਯਕੀਨ ਰੱਖਦੇ ਸਨ। ਸ਼੍ਰੀ ਮੋਦੀ ਨੇ ਕਿਹਾ, "ਉਹ ਭਾਰਤ ਦੇ ਸਭ ਤੋਂ ਜਵਾਨ ਉਮਰ ਦੇ ਰਾਜਪਾਲ ਬਣੇ ਅਤੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਜ਼ੋਰਮ ਦੇ ਲੋਕਾਂ 'ਤੇ ਅਮਿੱਟ ਛਾਪ ਛੱਡੀ। ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਸੂਝ ਵੀ ਜ਼ਿਕਰਯੋਗ ਸੀ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਸ਼੍ਰੀ ਸਵਰਾਜ ਕੌਸ਼ਲ ਜੀ ਦੇ ਦੇਹਾਂਤ ਦਾ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਇੱਕ ਵਕੀਲ ਅਤੇ ਇੱਕ ਅਜਿਹੀ ਸ਼ਖ਼ਸੀਅਤ ਵਜੋਂ ਆਪਣੀ ਪਹਿਚਾਣ ਬਣਾਈ, ਜੋ ਗ਼ਰੀਬਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਾਨੂੰਨੀ ਪੇਸ਼ੇ ਦੀ ਵਰਤੋਂ ਕਰਨ ਵਿੱਚ ਯਕੀਨ ਰੱਖਦੇ ਸਨ। ਉਹ ਭਾਰਤ ਦੇ ਸਭ ਤੋਂ ਜਵਾਨ ਰਾਜਪਾਲ ਬਣੇ ਅਤੇ ਆਪਣੇ ਕਾਰਜਕਾਲ ਦੌਰਾਨ ਮਿਜ਼ੋਰਮ ਦੇ ਲੋਕਾਂ 'ਤੇ ਅਮਿੱਟ ਛਾਪ ਛੱਡੀ। ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਸੂਝ ਵੀ ਜ਼ਿਕਰਯੋਗ ਸੀ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੀ ਧੀ ਬਾਂਸੁਰੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਹਨ। ਓਮ ਸ਼ਾਂਤੀ।"
************
ਐੱਮਜੇਪੀਐੱਸ/ ਵੀਜੇ
(रिलीज़ आईडी: 2199235)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam