ਸੱਭਿਆਚਾਰ ਮੰਤਰਾਲਾ
azadi ka amrit mahotsav

ਨਾਲੰਦਾ ਵਿੱਚ ਖੁਦਾਈ ਅਤੇ ਸੰਭਾਲ

प्रविष्टि तिथि: 01 DEC 2025 3:39PM by PIB Chandigarh

ਸਰਕਾਰ ਨਾਲੰਦਾ ਵਿਖੇ ਪੁਰਾਤੱਤਵ ਖੁਦਾਈ ਅਤੇ ਸੰਭਾਲ ਕਾਰਜ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਲੋੜੀਂਦੇ ਫੰਡ ਅਤੇ ਸਰੋਤ ਉਪਲਬਧ ਕਰਵਾ ਰਹੀ ਹੈ।

ਏਐੱਸਆਈ ਕੋਲ ਖੁਦਾਈ ਅਤੇ ਸੰਭਾਲ ਕਾਰਜ ਲਈ ਇੱਕ ਤਜਰਬੇਕਾਰ ਟੀਮ ਹੈ। ਖੁਦਾਈ ਅਤੇ ਸੰਭਾਲ ਕਾਰਜਾਂ ਵਿੱਚ ਸਥਾਨਕ ਭਾਈਚਾਰਿਆਂ ਦੀ ਸ਼ਮੂਲੀਅਤ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਵਿਰਾਸਤ ਦੀ ਸੰਭਾਲ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ।

ਨਾਲੰਦਾ, ਸੰਭਾਲ ਕਾਰਜਾਂ ਅਤੇ ਪੁਰਾਤੱਤਵ ਖੁਦਾਈ ਰਾਹੀਂ ਇੱਕ ਪ੍ਰਮੁੱਖ ਟੂਰਿਜ਼ਮ ਸਥਾਨ ਬਣ ਗਿਆ ਹੈ। ਨਾਲੰਦਾ 2010 ਤੋਂ ਵਿਸ਼ਵ ਵਿਰਾਸਤੀ ਸਥਾਨ ਹੈ।

ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਸੁਨੀਲ ਕੁਮਾਰ ਤਿਵਾਰੀ/ ਬਲਜੀਤ


(रिलीज़ आईडी: 2197646) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Tamil , Telugu