ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਾਰ ਭਾਰਤੀ ਨੇ ਡੀਡੀ ਫ੍ਰੀ ਡਿਸ਼ 'ਤੇ ਪ੍ਰਸਿੱਧ ਖੇਤਰੀ ਚੈਨਲਾਂ ਨੂੰ ਸ਼ਾਮਲ ਕਰਨ ਲਈ ਪਾਇਲਟ ਪਹਿਲ ਸ਼ੁਰੂ ਕੀਤੀ
ਡੀਡੀ ਫ੍ਰੀ ਡਿਸ਼ ਨੇ ਸੂਚਨਾ ਅਤੇ ਸਿੱਖਿਆ ਤੱਕ ਪਹੁੰਚ ਨੂੰ ਮਜ਼ਬੂਤ ਕੀਤਾ; ਭਾਰਤ ਭਰ ਵਿੱਚ 65 ਮਿਲੀਅਨ ਘਰਾਂ ਤੱਕ ਪਹੁੰਚ ਬਣਾਈ
ਡੀਡੀ ਫ੍ਰੀ ਡਿਸ਼ 31 ਮਾਰਚ 2026 ਤੱਕ ਨਵੀਂ ਪਾਇਲਟ ਪਹਿਲ ਦੇ ਤਹਿਤ ਖੇਤਰੀ ਭਾਸ਼ਾਵਾਂ ਦੇ ਚੈਨਲਾਂ ਨੂੰ ਮੁਫ਼ਤ ਐੱਮਪੀਈਜੀ-4 ਸਲਾਟ ਪ੍ਰਦਾਨ ਕਰੇਗਾ
प्रविष्टि तिथि:
28 NOV 2025 7:26PM by PIB Chandigarh
ਪ੍ਰਸਾਰ ਭਾਰਤੀ ਡੀਡੀ ਫ੍ਰੀ ਡਿਸ਼ ਪਲੈਟਫਾਰਮ 'ਤੇ ਇੱਕ ਪਾਇਲਟ ਯੋਜਨਾ ਸ਼ੁਰੂ ਕਰ ਰਹੀ ਹੈ, ਜਿਸ ਦੇ ਤਹਿਤ ਲੋਕਪ੍ਰਿਅ ਖੇਤਰੀ ਭਾਸ਼ਾਵਾਂ ਦੇ ਚੈਨਲ (ਅਨੁਸੂਚੀ 8 ਦੀਆਂ ਭਾਸ਼ਾਵਾਂ, ਹਿੰਦੀ ਅਤੇ ਉਰਦੂ ਨੂੰ ਛੱਡ ਕੇ), ਜਿਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਅਨੁਮਤੀ ਅਤੇ ਲਾਇਸੰਸ ਪ੍ਰਾਪਤ ਹਨ, ਨੂੰ ਨਵੇਂ ਉੱਨਤ ਐੱਮਪੀਈਜੀ-4 ਸਟ੍ਰੀਮਸ 'ਤੇ ਉਪਲਬਧ ਖਾਲੀ ਡੀਡੀ ਫ੍ਰੀ ਡਿਸ਼ ਸਲਾਟਸ ਦੀ ਅਲਾਟਮੈਂਟ ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਗਿਆ ਹੈ। ਹੁਣ ਤੱਕ ਪ੍ਰਤੀਨਿਧਤਾ ਨਾ ਕੀਤੇ ਗਏ ਅਤੇ ਘੱਟ ਪ੍ਰਤੀਨਿਧਤਾ ਵਾਲੇ ਖੇਤਰਾਂ ਵਿੱਚ ਪਹੁੰਚ ਵਧਾਉਣ ਲਈ ਪ੍ਰਸਾਰ ਭਾਰਤੀ ਦਾ ਯਤਨ, ਖੇਤਰੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਸਮੇਤ ਹੋਰ ਗਤੀਵਿਧੀਆਂ ਰਾਹੀਂ ਪਹੁੰਚ, ਮੌਕੇ ਅਤੇ ਜਾਗਰੁਕਤਾ ਵਿੱਚ ਮੌਜੂਦਾ ਪਾੜੇ ਨੂੰ ਪੂਰਾ ਕਰਨ ਦੀ ਪ੍ਰਤੀਬੱਧਤਾ ਤੋਂ ਪ੍ਰਰਿਤ ਹਨ।
ਕੰਨੜ, ਤਮਿਲ, ਤੇਲੁਗੂ, ਮਲਿਆਲਮ, ਬਾਂਗਲਾ, ਅਸਮਿਆ ਅਤੇ ਓਡੀਆ ਭਾਸ਼ਾਵਾਂ ਦੇ ਖੇਤਰੀ ਚੈਨਲ, ਜੋ ਮੌਜੂਦਾ ਸਮੇਂ ਵਿੱਚ ਡੀਡੀ ਫ੍ਰੀ ਡਿਸ਼ ਪਲੈਟਫਾਰਮ 'ਤੇ ਹੁਣ ਤੱਕ ਪ੍ਰਤੀਨਿਧਤਾ ਨਾ ਕੀਤੇ ਗਏ ਅਤੇ ਘੱਟ ਪ੍ਰਤੀਨਿਧਤਾ ਵਾਲੇ ਖੇਤਰਾਂ ਨੂੰ ਹੋਰ ਖੇਤਰੀ ਭਾਸ਼ਾਵਾਂ ਦੇ ਚੈਨਲਾਂ ਦੀ ਤੁਲਨਾ ਵਿੱਚ ਤਰਜੀਹ ਦਿੱਤੀ ਜਾਵੇਗੀ। ਖੇਰਤੀ ਨਿਊਜ਼ ਚੈਨਲਾਂ ਨੂੰ ਨੋਨ-ਨਿਊਜ਼ ਖੇਤਰੀ ਚੈਨਲਾਂ ਦੀ ਤੁਲਨਾ ਵਿੱਚ ਤਰਜੀਹ ਦਿੱਤੀ ਜਾਵੇਗੀ।
ਇਨ੍ਹਾਂ ਖੇਤਰੀ ਚੈਨਲਾਂ ਨੂੰ ਪਾਇਲਟ ਅਧਾਰ 'ਤੇ ਮੁਫ਼ਤ ਸਲੌਟ ਅਲਾਟ ਕੀਤੇ ਜਾਣਗੇ। ਇਹ ਅਲਾਟਮੈਂਟ ਸਿਰਫ਼ 31.03.2026 ਤੱਕ ਦੀ ਮਿਆਦ ਲਈ ਹੋਵੇਗਾ।
ਡੀਡੀ ਫ੍ਰੀ ਡਿਸ਼ ਦਾ ਚੈਨਲ ਬੁਕੇ ਵੱਖ-ਵੱਖ ਅਤੇ ਸਮ੍ਰਿੱਧ ਹਨ, ਜਿਸ ਵਿੱਚ ਲਗਭਗ ਸਾਰੀਆਂ ਸ਼ੈਲੀਆਂ ਦੀ ਪ੍ਰਤੀਨਿਧਤਾ ਹੈ। ਮੌਜੂਦਾ ਸਮੇਂ ਵਿੱਚ ਡੀਡੀ ਫ੍ਰੀ ਡਿਸ਼ 'ਤੇ ਕੁੱਲ 482 ਟੀਵੀ ਚੈਨਲ ਉਪਲਬਧ ਹਨ (ਜਿਨ੍ਹਾਂ ਵਿੱਚ 320 ਡੀਡੀ ਸਹਿ-ਬ੍ਰਾਂਡ ਵਾਲੇ ਵਿਦਿਅਕ ਚੈਨਲ ਜਿਵੇਂ ਕਿ ਪੀਐੱਮ ਈ-ਵਿਦਿਆ ਅਤੇ ਸਵਯਮ ਪ੍ਰਭਾ ਸ਼ਾਮਲ ਹਨ) ਅਤੇ 48 ਰੇਡੀਓ ਚੈਨਲ ਵੀ ਸ਼ਾਮਲ ਹਨ। ਦੂਰਦਰਸ਼ਨ ਚੈਨਲਾਂ ਤੋਂ ਇਲਾਵਾ, ਇਸ ਬੁਕੇ ਵਿੱਚ ਆਮ ਮਨੋਰੰਜਨ, ਖ਼ਬਰਾਂ, ਭਗਤੀ, ਫਿਲਮਾਂ, ਖੇਡਾਂ ਆਦਿ ਦੇ ਨਿਜੀ ਟੀਵੀ ਚੈਨਲ ਵੀ ਸ਼ਾਮਲ ਹਨ।
ਪ੍ਰਸਾਰ ਭਾਰਤੀ ਦਾ ਡਾਇਰੈਕਟ-ਟੂ-ਹੋਮ (ਡੀਟੀਐੱਚ) ਪਲੈਟਫਾਰਮ "ਡੀਡੀ ਫ੍ਰੀ ਡਿਸ਼" ਇੱਕ ਮੁਫਤ ਪ੍ਰਸਾਰਣ ਪਲੈਟਫਾਰਮ ਹੈ, ਜਿੱਥੇ ਦਰਸ਼ਕਾਂ ਤੋਂ ਕੋਈ ਮਹੀਨਾਵਾਰ ਜਾਂ ਸਲਾਨਾ ਮੈਂਬਰਸ਼ਿਪ ਫੀਸ ਨਹੀਂ ਲਈ ਜਾਂਦੀ। ਇਸ ਵਿਲੱਖਣ ਅਤੇ ਕਿਫਾਇਤੀ ਮਾਡਲ ਨੇ ਡੀਡੀ ਫ੍ਰੀ ਡਿਸ਼ ਨੂੰ ਸਭ ਤੋਂ ਵੱਡਾ ਡੀਟੀਐੱਚ ਪਲੈਟਫਾਰਮ ਬਣਾ ਦਿੱਤਾ ਹੈ, ਜੋ ਕਿ ਦੂਰ-ਦੁਰਾਡੇ, ਪੇਂਡੂ, ਪਹੁੰਚ ਤੋਂ ਬਾਹਰ ਅਤੇ ਸਰਹੱਦੀ ਖੇਤਰਾਂ ਵਿੱਚ ਵੀ ਲਗਭਗ 65 ਮਿਲੀਅਨ ਘਰਾਂ (ਕ੍ਰੋਮ ਡੇਟਾ ਦੇ ਅਨੁਸਾਰ) ਤੱਕ ਪਹੁੰਚਦਾ ਹੈ। ਡੀਡੀ ਫ੍ਰੀ ਡਿਸ਼ ਰਾਹੀਂ, ਪ੍ਰਸਾਰ ਭਾਰਤੀ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਤੱਕ ਗੁਣਵੱਤਾ ਵਾਲੇ ਅਤੇ ਮੁਫਤ ਸੂਚਨਾ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਜਨਤਾ ਨੂੰ ਸਸ਼ਕਤ ਬਣਾ ਰਿਹਾ ਹੈ, ਜਿਸ ਨਾਲ ਸਮਾਜ ਦੇ ਹਾਸ਼ੀਏ 'ਤੇ ਪਏ ਅਤੇ ਕਮਜ਼ੋਰ ਵਰਗਾਂ ਨੂੰ ਵੀ ਲਾਭ ਮਿਲਿਆ ਹੈ, ਜਿਸ ਨਾਲ ਲੋਕ ਸੇਵਾ ਪ੍ਰਸਾਰਣ ਦਾ ਉਸ ਦਾ ਤਰਜੀਹੀ ਉਦੇਸ਼ ਪੂਰਾ ਹੋ ਰਿਹਾ ਹੈ।
*****
ਮਹੇਸ਼ ਕੁਮਾਰ
(रिलीज़ आईडी: 2197058)
आगंतुक पटल : 5