ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੋਆ ਦੇ ਕੈਨਾਕੋਨਾ ਦੀ ਆਪਣੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 28 NOV 2025 10:11PM by PIB Chandigarh

ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਸਾਲ ਦੇ ਜਸ਼ਨ, 'ਸਾਰਧਾ ਪੰਚਸ਼ਤਮਾਨੋਤਸਵ' ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨਾਕੋਨਾ, ਗੋਆ ਦੀ ਆਪਣੀ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਵਿਖੇ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਮੱਠ ਵੱਲੋਂ ਵਿਕਸਿਤ 'ਰਾਮਾਇਣ ਥੀਮ ਪਾਰਕ ਗਾਰਡਨ' ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:

"ਪਰਤਾਗਲੀ ਅਤੇ ਉਡੁਪੀ ਦੋਵੇਂ ਮੱਠ ਇੱਕੋ ਹੀ ਅਧਿਆਤਮਿਕ ਧਾਰਾ ਦੀਆਂ ਜੀਵਿਤ ਧਾਰਾਵਾਂ ਹਨ। ਮੈਨੂੰ ਵਿਸ਼ਵਾਸ ਹੈ ਕਿ ਨਿਮਰਤਾ, ਸੰਸਕਾਰ ਅਤੇ ਸੇਵਾ ਦੇ ਪ੍ਰਤੀਕ ਇਨ੍ਹਾਂ ਮੱਠਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਿਰੰਤਰ ਊਰਜਾ ਮਿਲਦੀ ਰਹੇਗੀ।"

"ਜਦੋਂ ਗੋਆ ਦੇ ਮੰਦਿਰਾਂ ਅਤੇ ਸਥਾਨਕ ਪਰੰਪਰਾਵਾਂ ਨੂੰ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਪਰਤਾਗਲੀ ਮੱਠਾਂ ਵਰਗੀਆਂ ਸੰਸਥਾਵਾਂ ਨੇ ਅੱਗੇ ਵੱਧ ਕੇ ਇੱਥੋਂ ਦੀ ਸਭਿਆਚਾਰਕ ਪਛਾਣ ਦੀ ਰਾਖੀ ਕੀਤੀ।"

"ਅੱਜ ਭਾਰਤ ਇੱਕ ਸ਼ਾਨਦਾਰ ਸਭਿਆਚਾਰਕ ਪੁਨਰ-ਜਾਗਰਣ ਦਾ ਗਵਾਹ ਬਣ ਰਿਹਾ ਹੈ, ਜਿਸ ਦੇ ਇੱਕ ਨਹੀਂ ਕਈ ਉਦਾਹਰਣ ਹਨ..."

ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੀ 550ਵੀਂ ਵਰ੍ਹੇਗੰਢ ਦੇ ਮੌਕੇ ’ਤੇ ਕੈਨਾਕੋਨਾ ਵਿੱਚ ਇੱਕ ਯਾਦਗਾਰੀ ਸਮਾਗਮ। ਪੇਸ਼ ਹਨ ਕੁਝ ਝਲਕੀਆਂ।

ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਵਿਖੇ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਥੇ ਆ ਕੇ ਇਸ ਮੂਰਤੀ ਦੇ ਦਰਸ਼ਨ ਕਰਨ। ਇਹ ਯਕੀਨੀ ਤੌਰ 'ਤੇ ਇੱਕ ਖ਼ਾਸ ਅਨੁਭਵ ਹੋਵੇਗਾ।

************

ਐੱਮਜੇਪੀਐੱਸ/ਐੱਸਆਰ


(Release ID: 2196793) ਵਿਜ਼ੀਟਰ ਕਾਊਂਟਰ : 28