ਜ਼ਿੰਦਗੀ ਅਤੇ VFX: ਇੱਕੋ ਸਿਨੇਮੈਟਿਕ ਸਿੱਕੇ ਦੇ ਦੋ ਪਾਸੇ - ਪੀਟ ਡਰੇਪਰ ਨੇ ਇਫੀ (IFFI) 2025 'ਚ ਦਿਖਾਇਆ ਜਾਦੂ
ਸਭ ਤੋਂ ਵਧੀਆ VFX ਅਸਲੀਅਤ ਦੀ ਥਾਂ ਨਹੀਂ ਲੈਂਦਾ - ਇਹ ਉਸਨੂੰ ਬਿਹਤਰ ਬਣਾਉਂਦਾ ਹੈ: ਪੀਟ ਡਰਾਪਰ
ਜ਼ਿੰਦਗੀ ਅਤੇ VFX ਸਿਰਫ਼ ਸਾਥੀ ਨਹੀਂ ਹਨ - ਉਹ ਦੁਨਿਆ ਭਰ 'ਚ ਸਾਥ ਦੇਣ ਵਾਲੇ ਹਨ। ਇੱਕ ਅਸਲੀਅਤ ਨੂੰ ਫਰੇਮ ਕਰਦਾ ਹੈ, ਦੂਜਾ ਇਸਨੂੰ ਮੋੜਦਾ ਹੈ; ਇਕੱਠੇ, ਉਹ ਕਲਪਨਾ ਨੂੰ ਸ਼ੁੱਧ ਵਾਈਡਸਕ੍ਰੀਨ ਅਜੂਬੇ ਵਿੱਚ ਬਦਲ ਦਿੰਦੇ ਹਨ। ਅਤੇ ਇਨ੍ਹਾਂ ਦੋਵਾਂ ਦੁਨਿਆਵਾਂ ਦੇ ਵਿਚਕਾਰ ਆਸਾਨੀ ਨਾਲ ਨੱਚਣ ਵਾਲੇ – VFX ਅਲਕੇਮਿਸਟ ਪੀਟ ਡਰੇਪਰ - ਨੇ ਅੱਜ ਇਫੀ (IFFI) 2025 ਵਿੱਚ, "ਦ ਕੰਪਲੀਟ VFX ਪ੍ਰੋਡਕਸ਼ਨ ਮੈਗਨੈਨੀਮਿਟੀ" 'ਤੇ ਆਪਣੀ ਜਬਰਦਸਤ ਮਾਸਟਰ ਕਲਾਸ ਨਾਲ ਫੈਸਟੀਵਲ ਵਿੱਚ ਰੋਣਕ ਲਾ ਦਿੱਤੀ।

25 ਵਰ੍ਹਿਆਂ ਤੋਂ ਜਿਆਦਾ ਲੰਬੇ ਕਰੀਅਰ ਅਤੇ ਬਾਹੂਬਲੀ, ਆਰਆਰਆਰ (RRR) ਅਤੇ ਈਗਾ ਵਰਗੀਆਂ ਹਿੱਟ ਫਿਲਮਾਂ ਦੇ ਨਾਲ, ਡਰੇਪਰ ਨੇ ਬਲਾਕਬਸਟਰ ਵਿਜ਼ੂਅਲ ਇਫੈਕਟਸ ਦੀ ਕਲਾ ਅਤੇ ਸ਼ਿਲਪਕਾਰੀ ਵਿੱਚ ਇੱਕ ਤੇਜ਼ ਡੂੰਘਾਈ ਨਾਲ ਕੰਮ ਕੀਤਾ - ਪ੍ਰੀ-ਪ੍ਰੋਡਕਸ਼ਨ ਪਲਾਨਿੰਗ ਤੋਂ ਲੈ ਕੇ ਪੋਸਟ-ਪ੍ਰੋਡਕਸ਼ਨ ਪਾਲਿਸ਼ ਤੱਕ। ਅੱਜ ਇੱਥੇ ਫਿਲਮ ਨਿਰਮਾਤਾ, ਵੀਐੱਫਐੱਕਸ(VFX) ਕਲਾਕਾਰ ਅਤੇ ਸਿਨੇਮਾ ਪ੍ਰੇਮੀ ਕਲਪਨਾ ਨੂੰ ਹੈਰਾਨ ਕਰਨ ਵਾਲੀ ਹਕੀਕਤ ਵਿੱਚ ਬਦਲਣ ਦੇ ਰਾਜ਼ ਸੁਣਨ ਲਈ ਇਕੱਠੇ ਹੋਏ।
ਡਰੇਪਰ ਨੇ ਕਿਹਾ "ਸਭ ਤੋਂ ਵਧੀਆ VFX ਅਸਲੀਅਤ ਦੀ ਥਾਂ ਨਹੀਂ ਲੈਂਦਾ - ਇਹ ਉਸਨੂੰ ਬਿਹਤਰ ਬਣਾਉਂਦਾ ਹੈ। ਹਰ ਪਹਿਰਾਵਾ, ਕੈਮਰਾ ਐਂਗਲ, ਪ੍ਰੋਪ ਅਤੇ ਫਰੇਮ ਮਾਇਨੇ ਰੱਖਦਾ ਹੈ। ਫੈਸਲਿਆਂ ਨੂੰ ਪੋਸਟ-ਪ੍ਰੋਡਕਸ਼ਨ 'ਤੇ ਛੱਡਣ ਨਾਲ ਹਫੜਾ-ਦਫੜੀ, ਲਾਗਤ ਵਿੱਚ ਵਾਧਾ ਅਤੇ ਬੇਅੰਤ ਬਦਲਾਅ ਆਉਂਦੇ ਹਨ।"
ਉਨ੍ਹਾਂ ਨੇ ਉਸ ਬਾਰੀਕੀ ਨਾਲ ਯੋਜਨਾਬੰਦੀ ਦਾ ਪ੍ਰਦਰਸ਼ਨ ਕੀਤਾ ਜੋ ਸਿਨੇਮੈਟਿਕ ਜਾਦੂ ਨੂੰ ਵਧਾਉਂਦੀ ਹੈ: ਦ੍ਰਿਸ਼-ਦਰ-ਦ੍ਰਿਸ਼ ਸਕ੍ਰਿਪਟਾਂ ਨੂੰ ਵੰਡਿਆ ਗਿਆ, ਲੈਂਸਿੰਗ ਅਤੇ ਕੈਮਰਾ ਮੂਵਜ਼ ਨੂੰ ਪਹਿਲਾਂ ਤੋਂ ਵਿਜ਼ੂਅਲਾਈਜ਼ ਕੀਤਾ ਗਿਆ, ਪ੍ਰੋਪਸ ਅਤੇ ਡਿਜੀਟਲ ਡਬਲਜ਼ ਨੂੰ ਮਿਲੀਮੀਟਰ ਸ਼ੁੱਧਤਾ ਲਈ ਸਕੈਨ ਕੀਤਾ ਗਿਆ, ਅਤੇ ਵੱਧ ਤੋਂ ਵੱਧ ਪ੍ਰਭਾਵ ਲਈ ਕੋਰੀਓਗ੍ਰਾਫ ਕੀਤੇ ਗਏ ਲੇਅਰਡ ਸ਼ਾਟਸ, ਇੱਥੋਂ ਤੱਕ ਕਿ ਅਸਲ ਸਮੇਂ ਵਿੱਚ ਅੱਗ ਅਤੇ ਭੀੜ ਨੂੰ ਕੰਟਰੋਲ ਕੀਤਾ ਗਿਆ। ਡਰੇਪਰ ਨੇ ਇੱਕ ਵਾਟਰਫਾਲ ਕ੍ਰਮ ਦੇ ਨਾਲ ਮੌਕੇ 'ਤੇ ਸਮੱਸਿਆ ਹੱਲ ਕਰਨ ਨੂੰ ਉਜਾਗਰ ਕੀਤਾ, ਜਿੱਥੇ ਮੁੱਖ ਬੀਟਾਂ ਨੂੰ ਬਲੌਕ ਕੀਤਾ ਗਿਆ, ਟੈਸਟ ਕੀਤਾ ਗਿਆ ਅਤੇ ਮਿੰਟਾਂ ਵਿੱਚ ਲਾਕ ਕੀਤਾ ਗਿਆ, ਜਿਸ ਨਾਲ ਮਹੀਨਿਆਂ ਦੇ ਪੋਸਟ-ਪ੍ਰੋਡਕਸ਼ਨ ਦੀ ਬਚਤ ਹੋਈ।

ਸਹਿਯੋਗ ਹੀ ਅਸਲ ਸੁਪਰਪਾਵਰ ਹੈ। ਨਿਰਦੇਸ਼ਕਾਂ, ਸਿਨੇਮੈਟੋਗ੍ਰਾਫ਼ਰਾਂ ਅਤੇ VFX ਟੀਮਾਂ ਵਿਚਕਾਰ ਸਖ਼ਤ ਤਾਲਮੇਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਹਰ ਸ਼ਾਟ ਕਲਾਤਮਕ ਦ੍ਰਿਸ਼ਟੀ ਨਾਲ ਮੇਲ ਖਾਂਦਾ ਹੋਵੇ। ਡਰੇਪਰ ਨੇ ਜ਼ੋਰ ਦਿੱਤਾ ਕਿ ਲੈਂਸ ਮੈਟਾਡੇਟਾ ਨੂੰ ਲੌਗ ਕਰਨਾ ਜਾਂ ਭਟਕਦੇ ਹੋਏ ਕੇਬਲਸ ਨੂੰ ਹਟਾਉਣ ਵਰਗੇ ਛੋਟੇ-ਛੋਟੇ ਵੇਰਵੇ ਵੀ ਪੋਸਟ-ਪ੍ਰੋਡਕਸ਼ਨ ਦੀ ਸਿਰ ਦਰਦੀ ਤੋਂ ਕਈ ਦਿਨਾਂ ਤੱਕ ਬਚਾ ਸਕਦੇ ਹਨ।
ਸਟੋਰੀਬੋਰਡਾਂ ਤੋਂ ਲੈ ਕੇ ਦੁਹਰਾਉਣ ਵਾਲੇ ਸੰਕਲਪ ਦੇ ਕੰਮ ਤੱਕ, ਕ੍ਰਾਉਡ ਸਿਮੂਲੇਸ਼ਨਾਂ ਤੋਂ ਲੈ ਕੇ ਸੀਮਲੈਸ ਡਿਜੀਟਲ ਐਕਸਟੈਂਸ਼ਨਾਂ ਤੱਕ, ਡਰੇਪਰ ਨੇ ਸਾਬਿਤ ਕੀਤਾ ਕਿ VFX ਪਿਕਸਲ ਦੇ ਨਾਲ-ਨਾਲ ਰਣਨੀਤੀ, ਯੋਜਨਾਬੰਦੀ ਅਤੇ ਟੀਮ ਵਰਕ ਬਾਰੇ ਵੀ ਹੈ।
ਇਸ ਸੈਸ਼ਨ ਦੀ ਸਮਾਪਤੀ ਕਰਦੇ ਹੋਏ, ਡਰੇਪਰ ਨੇ ਦਰਸ਼ਕਾਂ ਨੂੰ ਯਾਦ ਦਿਵਾਇਆ: "ਸਮਝਦਾਰੀ ਨਾਲ ਯੋਜਨਾ ਬਣਾਓ, ਹਰ ਚੀਜ਼ ਨੂੰ ਲੌਗ ਕਰੋ ਅਤੇ ਸਹਿਯੋਗ ਕਰੋ ਜਿਵੇਂ ਤੁਹਾਡੀ ਫਿਲਮ ਇਸ 'ਤੇ ਸਚਮੁੱਚ ਨਿਰਭਰ ਕਰਦੀ ਹੈ। VFX ਮੈਜਿਕ ਹੈ, ਪਰ ਸਿਰਫ਼ ਤਾਂ ਹੀ ਜੇਕਰ ਤੁਸੀਂ ਇਸਨੂੰ ਧਿਆਨ ਨਾਲ ਆਰਕੇਸਟ੍ਰੇਟ ਕਰਦੇ ਹੋ।"
ਇਫੀ (IFFI) ਬਾਰੇ
1952 ਵਿੱਚ ਸ਼ੁਰੂ ਹੋਇਆ, ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ(ਆਈਐੱਫਐੱਫਆਈ), ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਉਤਸਵ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਗੋਆ ਸਰਕਾਰ ਦੀ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐੱਸਜੀ) ਦੁਆਰਾ ਸੰਯੁਕਤ ਰੂਪ ਵਿੱਚ ਇਸ ਉਤਸਵ ਦਾ ਆਯੋਜਨ ਕਰਦੇ ਹਨ। ਇਹ ਸਮਾਰੋਹ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਬਣ ਗਿਆ ਹੈ - ਜਿੱਥੇ ਰਿਸਟੋਰ ਕੀਤੀਆਂ ਗਈਆਂ ਕਲਾਸਿਕ ਫਿਲਮਾਂ ਬੋਲਡ ਐਕਸਪੈਰੀਮੈਂਟ ਨਾਲ ਮਿਲਦੀਆਂ ਹਨ ਅਤੇ ਮਹਾਨ ਉਸਤਾਦ ਨਿਡਰ ਪਹਿਲੀ ਵਾਰ ਆਉਣ ਵਾਲਿਆਂ ਨਾਲ ਜਗ੍ਹਾ ਸਾਂਝੀ ਕਰਦੇ ਹਨ। ਇਫੀ ਨੂੰ ਸੱਚਮੁੱਚ ਸ਼ਾਨਦਾਰ ਬਣਾਉਣ ਵਾਲੀ ਚੀਜ਼ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ-ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਹਾਈ ਐਨਰਜੀ ਵੇਵਸ ਫਿਲਮ ਬਜ਼ਾਰ ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਸਮੁੰਦਰੀ ਕੰਢੇ 'ਤੇ ਹੋਣ ਵਾਲਾ 56ਵੇਂ ਫਿਲਮ ਉਤਸਵ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਸ਼ਾਨਦਾਰ ਰੇਂਜ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਸ਼ਾਨਦਾਰ ਉਤਸਵ।
ਹੋਰ ਜਾਣਕਾਰੀ ਲਈ, ਇਸ 'ਤੇ ਕਲਿੱਕ ਕਰੋ:
IFFI ਵੈੱਬਸਾਈਟ: https://www.iffigoa.org/
PIB ਦੀ IFFI ਮਾਈਕ੍ਰੋਸਾਈਟ: https://www.pib.gov.in/iffi/56/
PIB IFFIWood ਪ੍ਰਸਾਰਣ ਚੈਨਲ: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
PIB IFFI ਕਾਸਟ ਅਤੇ ਕਰੂ | ਰਿਤੂ ਸ਼ੁਕਲਾ/ਸੱਯਦ ਰਬੀਹਾਸ਼ਮੀ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ/ਬਲਜੀਤ| IFFI 56 – 090
Release ID:
2195452
| Visitor Counter:
4