'ਪੋਖੀਰਾਜੇਰ ਡਿਮ' ਨੇ ਇਫੀ ਪ੍ਰੇਮਿਆਂ ਨੂੰ ਦਿਖਾਈ ਕਲਪਨਾ (ਫੈਂਟੇਸੀ) ਦੀ ਅਨੋਖੀ ਦੁਨੀਆ
"ਭਾਰਤ ਵਿੱਚ ਵੀਐੱਫਐਕਸ (VFX) ਪ੍ਰਾਪਤ ਕਰਨਾ ਹੁਣ ਔਖਾ ਨਹੀਂ ਰਿਹਾ; ਅਸਲ ਵਿੱਚ ਮਹੱਤਵਪੂਰਨ ਗੱਲ ਕਲਾਤਮਕ ਦ੍ਰਿਸ਼ਟੀਕੋਣ ਨੂੰ ਸੰਚਾਰਿਤ ਕਰਨਾ ਹੈ": ਸੌਕਾਰਿਆ ਘੋਸ਼ਾਲ
"ਮੈਨੂੰ ਇਹ ਕਹਿਣਾ ਪਵੇਗਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਅਜਿਹੇ ਪ੍ਰੋਜੈਕਟ ਦਾ ਹਿੱਸਾ ਬਣਿਆ ਹਾਂ": ਅਨਿਰਬਾਨ ਭੱਟਾਚਾਰੀਆ
ਬੰਗਾਲੀ ਫਿਲਮ 'ਪੋਖੀਰਾਜੇਰ ਡਿਮ' ਜਿਸਦਾ ਨਿਰਦੇਸ਼ਨ ਸੌਕਾਰਿਆ ਘੋਸ਼ਾਲ ਨੇ ਕੀਤਾ ਹੈ, ਨੇ 56ਵੇਂ ਇਫੀ ਦੇ 7ਵੇਂ ਦਿਨ ਸਵੇਰੇ ਸਕ੍ਰੀਨਿੰਗ ਰਾਹੀਂ ਦਰਸ਼ਕਾਂ ਨੂੰ ਕਲਪਨਾ(ਫੈਂਟੇਸੀ) ਦੀ ਅਨੋਖੀ ਦੁਨਿਆ ਦਿਖਾਈ। ਇਸ ਤੋਂ ਬਾਅਦ ਨਿਰਦੇਸ਼ਕ ਸੌਕਾਰਿਆ ਘੋਸ਼ਾਲ ਅਤੇ ਮੁੱਖ ਅਦਾਕਾਰ ਅਨਿਰਬਾਨ ਭੱਟਾਚਾਰੀਆ ਨੇ ਪ੍ਰੈਸ ਕਾਨਫਰੰਸ ਹਾਲ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਫਿਲਮ ਦੇ ਪਿੱਛੇ ਰਚਨਾਤਮਕ ਅਤੇ ਸਹਿਯੋਗੀ ਯਾਤਰਾ ਦੇ ਰੋਚਕ ਅਨੁਭਵ ਸਾਂਝਾ ਕੀਤੇ।

ਇਫੀ ਵਿੱਚ ਦੂਜੀ ਵਾਰ ਪਹੁੰਚੇ ਨਿਰਦੇਸ਼ਕ ਸੌਕਾਰਿਆ ਘੋਸ਼ਾਲ ਨੇ ਫਿਲਮ ਨਾਲ ਆਪਣੇ ਵਿਸ਼ੇਸ਼ ਭਾਵਨਾਤਮਕ ਸਬੰਧ ਦਾ ਪ੍ਰਗਟਾਵਾ ਕਰਦੇ ਹੋਏ, ਇੱਕ ਖੁਸ਼ੀ ਭਰੇ ਢੰਗ ਨਾਲ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫਿਲਮ ਦੇ ਸਾਰਾਂਸ਼ ਦੀ ਵਿਆਖਿਆ ਕਰਦੇ ਹੋਏ ਕਹਾਣੀ ਦੇ ਸਪਸ਼ਟ ਦ੍ਰਿਸ਼ਟਾਂਤਾਂ ਦੀ ਵਰਤੋਂ ਕਰਦਿਆਂ ਦਰਸ਼ਕਾਂ ਨੂੰ ਇੱਕ ਕਲਪਨਾਸ਼ੀਲ ਪਿੰਡ ਆਕਾਸ਼ਗੰਜ ਦੀ ਕਹਾਣੀ ਨਾਲ ਜੋੜਨ ਵਿੱਚ ਮਦਦ ਕੀਤੀ। ਫੈਂਟੇਸੀ ਫਿਲਮ ਵਿੱਚ ਮੁੱਖ ਪਾਤਰ ਘੋਟਨ, ਜੋ ਇੱਕ ਪਿੰਡ ਦਾ ਵਿਦਿਆਰਥੀ ਹੈ, ਇੱਕ ਰਹੱਸਮਈ ਪੱਥਰ ਦੀ ਖੋਜ ਕਰਦਾ ਹੈ ਜੋ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਇਸ ਰਹੱਸ ਦੇ ਕਾਰਨ ਬ੍ਰਿਟਿਸ਼ ਪੁਰਾਤੱਤਵ ਵਿਗਿਆਨੀਆਂ ਦਾ ਧਿਆਨ ਇਸ ਵੱਲ ਖਿੱਚਦਾ ਹੈ। ਫਿਲਮ ਦੇ ਅੰਤ ਵਿੱਚ ਆਪਣੇ ਅਜੀਬ ਅਧਿਆਪਕ ਬਟਾਬਿਆਲ ਅਤੇ ਦੋਸਤ ਪੌਪਿਨਸ ਨਾਲ, ਉਹ ਪੱਥਰ ਦੀਆਂ ਸ਼ਕਤੀਆਂ ਦੀ ਰੱਖਿਆ ਕਰਦਾ ਹੈ।
ਅਦਾਕਾਰ ਅਨਿਰਬਾਨ ਭੱਟਾਚਾਰੀਆ ਚਰਚਾ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਕਿਹਾ, "ਮੈਂ ਪਰਦੇ 'ਤੇ ਉਹ ਸਭ ਕੁਝ ਪੇਸ਼ ਕੀਤਾ ਜਿਸਦੀ ਮੇਰੇ ਤੋਂ ਉਮੀਦ ਸੀ। ਪਰ ਹਾਂ, ਮੈਂ ਇਸ ਪੂਰੇ ਸਫ਼ਰ ਦਾ ਪੂਰਾ ਆਨੰਦ ਮਾਣਿਆ। ਜੇਕਰ ਅਸੀਂ ਇਸਨੂੰ 'ਬੱਚਿਆਂ ਦੀ ਫਿਲਮ' ਜਾਂ 'ਵਿਦਿਆਰਥੀਆਂ ਦੀ ਫਿਲਮ' ਕਹੀਏ, ਤਾਂ ਮੈਂ ਕਹਾਂਗਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਅਜਿਹੇ ਪ੍ਰੋਜੈਕਟ ਦਾ ਹਿੱਸਾ ਬਣਿਆ ਹਾਂ ਅਤੇ ਇਹ ਆਪਣੇ ਆਪ ਵਿੱਚ ਮੇਰੇ ਲਈ ਇੱਕ ਬਹੁਤ ਵੱਡਾ ਮੌਕਾ ਹੈ। ਮੈਂ ਸਤਿਆਜੀਤ ਰੇਅ ਅਤੇ ਦੁਨੀਆ ਭਰ ਦੇ ਹੋਰ ਬਹੁਤ ਸਾਰੇ ਮਹਾਨ ਨਿਰਦੇਸ਼ਕਾਂ ਦੀਆਂ ਫਿਲਮਾਂ ਦੇਖਦੇ ਹੋਏ ਵੱਡਾ ਹੋਇਆ ਹਾਂ, ਅਤੇ ਉਨ੍ਹਾਂ ਫਿਲਮਾਂ ਨੇ ਮੇਰੀ ਸਿਨੇਮੈਟਿਕ ਸਮਝ ਨੂੰ ਆਕਾਰ ਦਿੱਤਾ ਹੈ। ਪਰ ਇਹ ਮੇਰਾ ਪਹਿਲਾ ਮੌਕਾ ਹੈ ਜਦੋਂ ਮੈਂ ਇਸ ਤਰ੍ਹਾਂ ਦੀ ਫਿਲਮ 'ਤੇ ਕੰਮ ਕਰ ਰਿਹਾ ਹਾਂ।"

ਇਸ ਪ੍ਰਸਿੱਧ ਬੰਗਾਲੀ ਫ਼ਿਲਮ ਅਦਾਕਾਰ ਨੇ ਕਿਹਾ, “ਸੌਕਾਰਿਆ ਨੇ ਮੈਨੂੰ ਸੁੰਦਰ ਵਿਅੰਗ ਅਤੇ ਪਰਤਾਂ ਵਾਲਾ ਇੱਕ ਕਿਰਦਾਰ ਦਿੱਤਾ, ਅਤੇ ਮੈਨੂੰ ਇਸਨੂੰ ਨਿਭਾਉਣ ਵਿੱਚ ਬਹੁਤ ਮਜ਼ਾ ਆਇਆ। ਸੌਕਾਰਿਆ ਦੀ ਕਾਮਿਕ ਇਮੈਜੀਨੇਸ਼ਨ ਵਿਲੱਖਣ ਹੈ - ਭਾਵੇਂ ਉਹ 'ਰੇਨਬੋ ਜੈਲੀ' ਹੋਵੇ ਜਾਂ 'ਭੂਤਪੋਰੀ'। ਉਹ ਇੱਕ ਅਜਿਹੀ ਦੁਨੀਆਂ ਦੀ ਸਿਰਜਣਾ ਕਰਦਾ ਹੈ ਜਿੱਥੇ ਉਦਾਸੀ ਹਰ ਚੀਜ਼ ਵਿੱਚ ਫੈਲ ਜਾਂਦੀ ਹੈ। ਦੁਖਾਂਤ ਵਿੱਚ, ਕਾਮੇਡੀ ਵਿੱਚ, ਮਨੁੱਖੀ ਜੀਵਨ ਦੇ ਉਤਰਾਅ-ਚੜ੍ਹਾਅ ਵਿੱਚ, ਅਤੇ ਇੱਥੋਂ ਤੱਕ ਕਿ ਅਜੀਬ ਪਹਿਲੂਆਂ ਵਿੱਚ ਵੀ। ਇਸੇ ਕਰਕੇ ਮੈਂ ਉਨ੍ਹਾਂ ਦੀਆਂ ਫਿਲਮਾਂ ਵੱਲ ਬਹੁਤ ਖਿੱਚਿਆ ਜਾਂਦਾ ਹਾਂ।”
ਸੌਕਾਰਿਆ ਨੇ ਅੱਗੇ ਕਿਹਾ ਕਿ ਅਨਿਰਬਾਨ ਦੇ ਕਿਰਦਾਰ ਵਿੱਚ ਇੱਕ ਦੁਰਲਭ ਮਾਸੂਮੀਅਤ ਹੈ, ਇੱਕ ਅਜਿਹਾ ਪਹਿਲੂ ਜਿਸਦੀ ਉਹ ਪਹਿਲੀ ਵਾਰ ਖੋਜ ਕਰ ਰਿਹਾ ਸੀ। ਉਸਨੇ ਇਹ ਵੀ ਸਾਂਝਾ ਕੀਤਾ ਕਿ ਅਨਿਰਬਾਨ ਨੇ ਆਪਣੇ ਪੱਧਰ 'ਤੇ ਕੁਝ ਖਾਸ ਭਾਵ ਅਤੇ ਸਰੀਰਕ ਭਾਸ਼ਾ ਸ਼ਾਮਲ ਕੀਤੀ, ਜਿਸ ਨਾਲ ਕਿਰਦਾਰ ਨੂੰ ਹੋਰ ਡੂੰਘਾਈ ਅਤੇ ਪ੍ਰਮਾਣਿਕਤਾ ਮਿਲੀ।

ਇਸ ਫਿਲਮ ਵਿੱਚ ਮੂਲ ਰੂਪ ਵਿੱਚ ਏਆਈ ਅਤੇ ਵੀਐੱਫਐੱਕਸ ਦੀ ਵਿਆਪਕ ਵਰਤੋਂ ਸ਼ਾਮਲ ਕੀਤੀ ਗਈ। ਇਸ ਪਹਿਲੂ 'ਤੇ ਟਿੱਪਣੀ ਕਰਦੇ ਹੋਏ, ਸੌਕਾਰਿਆ ਨੇ ਦੱਸਿਆ ਕਿ ਉਸਨੂੰ ਫੋਟੋਸ਼ਾਪ, ਆਫਟਰ ਇਫੈਕਟਸ, ਮਾਇਆ ਅਤੇ ਮੈਕਸ ਵਰਗੇ ਪੋਸਟ-ਪ੍ਰੋਡਕਸ਼ਨ ਟੂਲਸ ਦੀ ਸਪਸ਼ਟ ਸਮਝ ਹੈ, ਜਿਸਨੇ ਉਸਨੂੰ ਵੀਐੱਫਐੱਕਸ ਟੀਮ ਨਾਲ ਨੇੜਿਓਂ ਸਹਿਯੋਗ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੇ ਮੁਤਾਬਿਕ, ਭਾਰਤ ਵਿੱਚ ਵੀਐੱਫਐੱਕਸ ਬਣਾਉਣਾ ਹੁਣ ਮੁਸ਼ਕਲ ਨਹੀਂ ਹੈ ਕਿਉਂਕਿ ਤਕਨੀਕੀ ਮੁਹਾਰਤ ਹੁਣ ਬਹੁਤ ਉੱਚ ਪੱਧਰ ਦੀ ਹੋ ਚੁੱਕੀ ਹੈ - ਜੋ ਅਸਲ ਵਿੱਚ ਮਹੱਤਵਪੂਰਨ ਹੈ ਉਹ ਹੈ ਕਲਾਤਮਕ ਦ੍ਰਿਸ਼ਟੀਕੋਣ ਨੂੰ ਸਪਸ਼ਟ ਰੂਪ ਵਿੱਚ ਪੇਸ਼ ਕਰਨਾ। ਜੇਕਰ ਨਿਰਦੇਸ਼ਕ ਤਕਨੀਕੀ ਤਰਕ ਨੂੰ ਸਮਝਦਾ ਹੈ, ਤਾਂ ਕਲਾਕਾਰ ਇਸਨੂੰ ਆਸਾਨੀ ਨਾਲ ਲਾਗੂ ਕਰ ਸਕਦੇ ਹਨ।
ਸਵਾਲ-ਜਵਾਬ ਸੈਸ਼ਨ ਦੌਰਾਨ, ਅਦਾਕਾਰ ਅਨਿਰਬਾਨ ਭੱਟਾਚਾਰੀਆ ਨੇ ਇਫੀ ਵਿੱਚ ਆਪਣੇ ਅਨੁਭਵ ਨੂੰ "ਜੀਵੰਤ ਅਤੇ ਪ੍ਰੇਰਨਾਦਾਇਕ" ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਵਿੱਚ ਹੋਣਾ ਇੱਕ ਵਧੀਆ ਅਨੁਭਵ ਸੀ ਜੋ ਦਿਨ-ਰਾਤ ਸਿਨੇਮਾ ਦੇਖਣ ਅਤੇ ਚਰਚਾ ਕਰਨ ਲਈ ਉਤਸ਼ਾਹਿਤ ਸਨ। ਉਨ੍ਹਾਂ ਲਈ ਅਜਿਹਾ ਜੀਵੰਤ ਆਦਾਨ-ਪ੍ਰਦਾਨ ਹੀ ਕਿਸੇ ਵੀ ਫਿਲਮ ਫੈਸਟੀਵਲ ਦੀ ਅਸਲ ਖੂਬਸੂਰਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ਵਿੱਚ ਇੰਨੇ ਸਾਰੇ ਫਿਲਮ ਫੈਸਟੀਵਲਾਂ ਦਾ ਉਭਰਨਾ ਦਿਲ ਨੂੰ ਸੁਕੂਨ ਦੇਣ ਵਾਲਾ ਹੈ ਕਿਉਂਕਿ ਇਹ ਇਸ ਨਾਲ ਵਧੇਰੇ ਲੋਕ ਸਿਨੇਮਾ ਬਾਰੇ ਸੋਚ ਰਹੇ ਹਨ ਅਤੇ ਉਸ ਨਾਲ ਜੁੜ ਰਹੇ ਹਨ। ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਹੌਲ ਦਾ ਹਿੱਸਾ ਹੋਣਾ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਅਹਿਸਾਸ ਹੈ।
ਪੂਰੀ ਪ੍ਰੈੱਸ ਕਾਨਫਰੰਸ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ:
Link to watch the trailer:
ਟ੍ਰੇਲਰ ਦੇਖਣ ਲਈ ਲਿੰਕ:
ਇਫੀ ਬਾਰੇ
1952 ਵਿੱਚ ਸ਼ੁਰੂ ਹੋਇਆ, ਭਾਰਤ ਦਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈ), ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਉਤਸਵ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਗੋਆ ਸਰਕਾਰ ਦੀ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐੱਸਜੀ) ਦੁਆਰਾ ਸੰਯੁਕਤ ਰੂਪ ਵਿੱਚ ਇਸ ਉਤਸਵ ਦਾ ਆਯੋਜਨ ਕਰਦੇ ਹਨ। ਇਹ ਸਮਾਰੋਹ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਬਣ ਗਿਆ ਹੈ - ਜਿੱਥੇ ਰਿਸਟੋਰ ਕੀਤੀਆਂ ਗਈਆਂ ਕਲਾਸਿਕ ਫਿਲਮਾਂ ਬੋਲਡ ਐਕਸਪੈਰੀਮੈਂਟ ਨਾਲ ਮਿਲਦੀਆਂ ਹਨ ਅਤੇ ਮਹਾਨ ਉਸਤਾਦ ਨਿਡਰ ਪਹਿਲੀ ਵਾਰ ਆਉਣ ਵਾਲਿਆਂ ਨਾਲ ਜਗ੍ਹਾ ਸਾਂਝੀ ਕਰਦੇ ਹਨ। ਇਫੀ ਨੂੰ ਸੱਚਮੁੱਚ ਸ਼ਾਨਦਾਰ ਬਣਾਉਣ ਵਾਲੀ ਚੀਜ਼ ਇਸਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਹਾਈ ਐਨਰਜੀ ਵੇਵਜ਼ ਫਿਲਮ ਬਾਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਸਮੁੰਦਰੀ ਕੰਢੇ 'ਤੇ ਹੋਣ ਵਾਲਾ 56ਵਂ ਫਿਲਮ ਉਤਸਵ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਸ਼ਾਨਦਾਰ ਰੇਂਜ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਸ਼ਾਨਦਾਰ ਉਤਸਵ।
ਹੋਰ ਜਾਣਕਾਰੀ ਲਈ, ਇਸ 'ਤੇ ਕਲਿੱਕ ਕਰੋ:
IFFI ਵੈੱਬਸਾਈਟ: https://www.iffigoa.org/
PIB ਦੀ IFFI ਮਾਈਕ੍ਰੋਸਾਈਟ: https://www.pib.gov.in/iffi/56/
PIB IFFIWood ਪ੍ਰਸਾਰਣ ਚੈਨਲ: https://whatsapp.com/channel/0029VaEiBaML2AU6gnzWOm3F
X ਪੋਸਟ Link: https://x.com/PIB_Panaji/status/1991438887512850647?s=20
X Handles: @IFFIGoa, @PIB_India, @PIB_Panaji
* * *
PIB IFFI ਕਾਸਟ ਅਤੇ ਕਰੂ | ਰਿਤੂ ਸ਼ੁਕਲਾ/ਸੱਯਦ ਰਬੀਹਾਸ਼ਮੀ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ/ਬਲਜੀਤ | IFFI 56 – 092
Release ID:
2195449
| Visitor Counter:
2