ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

26 ਪ੍ਰਮੁੱਖ ਈ-ਕਾਮਰਸ ਪਲੈਟਫਾਰਮਾਂ ਨੇ 'ਡਾਰਕ ਪੈਟਰਨਾਂ' ਦੇ ਖ਼ਾਤਮੇ ਲਈ ਸਵੈ-ਆਡਿਟ ਦੀ ਪਾਲਣਾ ਦਾ ਐਲਾਨ ਕੀਤਾ

प्रविष्टि तिथि: 20 NOV 2025 10:59AM by PIB Chandigarh

ਡਿਜੀਟਲ ਮਾਰਕੀਟਪਲੇਸ ਵਿੱਚ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਵੱਲ ਇੱਕ ਵੱਡੇ ਕਦਮ ਤਹਿਤ 26 ਪ੍ਰਮੁੱਖ ਈ-ਕਾਮਰਸ ਪਲੈਟਫਾਰਮਾਂ ਨੇ ਸਵੈ-ਇੱਛਾ ਨਾਲ ਡਾਰਕ ਪੈਟਰਨਾਂ ਦੀ ਰੋਕਥਾਮ ਅਤੇ ਨਿਯਮਨ ਲਈ ਦਿਸ਼ਾ-ਨਿਰਦੇਸ਼, 2023 ਦੀ ਪਾਲਣਾ ਦੀ ਪੁਸ਼ਟੀ ਕਰਦੇ ਹੋਏ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾਏ ਹਨ। ਇਹ ਕਦਮ ਭਾਰਤ ਵਿੱਚ ਧੋਖਾਧੜੀ ਵਾਲੇ ਔਨਲਾਈਨ ਡਿਜ਼ਾਈਨ ਅਭਿਆਸਾਂ ਨੂੰ ਰੋਕਣ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਖਪਤਕਾਰਾਂ ਨੂੰ ਗੁੰਮਰਾਹ ਕਰਦੇ ਹਨ ਜਾਂ ਉਨ੍ਹਾਂ ਨਾਲ ਹੇਰਾਫੇਰੀ ਕਰਦੇ ਹਨ।

ਇਨ੍ਹਾਂ ਪਲੈਟਫਾਰਮਾਂ ਨੇ ਡਾਰਕ ਪੈਟਰਨਾਂ ਦੀ ਕਿਸੇ ਵੀ ਮੌਜੂਦਗੀ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਖ਼ਾਤਮੇ ਲਈ ਅੰਦਰੂਨੀ ਸਵੈ-ਆਡਿਟ ਜਾਂ ਤੀਜੀ-ਧਿਰ ਆਡਿਟ ਕੀਤੇ ਹਨ। ਸਾਰੀਆਂ 26 ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਲੈਟਫਾਰਮ ਡਾਰਕ ਪੈਟਰਨਾਂ ਤੋਂ ਮੁਕਤ ਹਨ ਅਤੇ ਕਿਸੇ ਵੀ ਹੇਰਾਫੇਰੀ ਵਾਲੇ ਉਪਭੋਗਤਾ ਇੰਟਰਫੇਸ ਡਿਜ਼ਾਈਨ ਨੂੰ ਤੈਨਾਤ ਨਹੀਂ ਕੀਤਾ ਗਿਆ।

ਉਦਯੋਗ-ਵਿਆਪੀ ਕਿਰਿਆਸ਼ੀਲ ਪਾਲਣਾ ਖਪਤਕਾਰ ਪਾਰਦਰਸ਼ਿ ਤਾ, ਨਿਰਪੱਖ ਵਪਾਰ ਅਭਿਆਸਾਂ ਅਤੇ ਨੈਤਿਕ ਡਿਜੀਟਲ ਈਕੋਸਿਸਟਮ ਪ੍ਰਤੀ ਇੱਕ ਮਜ਼ਬੂਤ ​​ਵਚਨਬੱਧਤਾ ਦਰਸਾਉਂਦੀ ਹੈ। ਇਹ ਸਵੈ-ਇੱਛਤ ਇਕਸਾਰਤਾ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਖਪਤਕਾਰ ਸੁਰੱਖਿਆ ਅਤੇ ਕਾਰੋਬਾਰੀ ਤਰੱਕੀ ਇਕੱਠੇ ਚੱਲ ਸਕਦੇ ਹਨ, ਜੋ ਬ੍ਰਾਂਡ ਵਿੱਚ ਵਿਸ਼ਵਾਸ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਨੂੰ ਮਜ਼ਬੂਤ ​​ਕਰਦੇ ਹਨ।

ਸੀਸੀਪੀਏ ਨੇ ਪਾਲਣਾ ਨੂੰ ਮਾਨਤਾ ਦਿੱਤੀ; ਇਸ ਨੂੰ ਉਦਯੋਗ ਦਾ ਸਰਵੋਤਮ ਅਭਿਆਸ ਦੱਸਿਆ 

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ  (ਸੀਸੀਪੀਏ) ਨੇ ਇਸ ਐਲਾਨ ਦੀ ਸ਼ਲਾਘਾ ਕੀਤੀ ਹੈ, ਜਿਸ ਨੂੰ ਇਨ੍ਹਾਂ ਨੇ ਮਿਸਾਲੀ ਕਰਾਰ ਦਿੱਤਾ ਹੈ ਅਤੇ ਹੋਰ ਕੰਪਨੀਆਂ ਨੂੰ ਬਰਾਬਰ ਸਵੈ-ਨਿਯਮ ਅਪਣਾਉਣ ਲਈ ਉਤਸ਼ਾਹਿਤ ਕੀਤਾ ਹੈ। ਸੀਸੀਪੀਏ ਨੇ ਪਹਿਲਾਂ ਕੰਪਨੀਆਂ ਨੂੰ ਸੌਖੀ ਜਨਤਕ ਪਹੁੰਚ ਲਈ ਆਪਣੀਆਂ ਵੈਬਸਾਈਟਾਂ 'ਤੇ ਆਪਣੇ ਸਵੈ-ਆਡਿਟ ਐਲਾਨਾਂ ਨੂੰ ਪ੍ਰਮੁੱਖਤਾ ਨਾਲ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਹ ਐਲਾਨਾਂ ਸੀਸੀਪੀਏ ਵੈੱਬਸਾਈਟ 'ਤੇ ਵੀ ਵੇਖੀਆਂ ਜਾ ਸਕਦੀਆਂ ਹਨ: https://www.doca.gov.in/ccpa/slef-audit-companies-dark-pattern.php 

ਸੀਸੀਪੀਏ ਹੋਰ ਸਾਰੇ ਈ-ਕਾਮਰਸ ਪਲੈਟਫਾਰਮਾਂ, ਮਾਰਕਿਟਪਲੇਸ ਇਕਾਈਆਂ, ਸੇਵਾ ਪ੍ਰਦਾਤਾਵਾਂ ਅਤੇ ਐਪ ਡਿਵੈਲਪਰਾਂ ਨੂੰ ਇਨ੍ਹਾਂ ਕੰਪਨੀਆਂ ਵਲੋਂ ਸਥਾਪਤ ਕੀਤੀ ਗਈ ਉਦਾਹਰਣ ਦੀ ਪਾਲਣਾ ਕਰਨ ਦੀ ਜ਼ੋਰਦਾਰ ਤਾਕੀਦ ਕਰਦਾ ਹੈ। ਭਾਰਤ ਦੇ ਡਿਜੀਟਲ ਸਪੇਸ ਵਿੱਚ ਕੰਮ ਕਰਨ ਵਾਲੇ ਹਰੇਕ ਕਾਰੋਬਾਰ ਨੂੰ ਇਹ ਚਿੰਨ੍ਹਤ ਕਰਨਾ ਚਾਹੀਦਾ ਹੈ ਕਿ ਹੇਰਾਫੇਰੀ ਵਾਲੇ ਅਭਿਆਸ ਨਿਮਨ ਸੋਚ ਵਾਲੀਆਂ ਰਣਨੀਤੀਆਂ ਹਨ, ਜੋ ਲੰਬੇ ਸਮੇਂ ਵਿੱਚ ਖਪਤਕਾਰਾਂ ਅਤੇ ਕਾਰੋਬਾਰਾਂ ਦੋਵਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨਸੀਐੱਚ), ਸੋਸ਼ਲ ਮੀਡੀਆ ਮੁਹਿੰਮਾਂ, ਜਾਣਕਾਰੀ ਭਰਪੂਰ ਵੀਡੀਓਜ਼ ਅਤੇ ਆਊਟਰੀਚ ਪ੍ਰੋਗਰਾਮਾਂ ਰਾਹੀਂ, ਖਪਤਕਾਰਾਂ ਨੂੰ ਡਾਰਕ ਪੈਟਰਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਰਿਪੋਰਟ ਕਰਨ ਬਾਰੇ ਸਿੱਖਿਅਤ ਕੀਤਾ ਗਿਆ ਹੈ। ਅਜਿਹੀਆਂ ਸ਼ਿਕਾਇਤਾਂ ਨੂੰ ਯੋਜਨਾਬੱਧ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਲਾਗੂ ਕਰਨ ਦੀ ਕਾਰਵਾਈ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੀਸੀਪੀਏ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੰਭਾਵੀ ਉਲੰਘਣਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਭਟਕਾਊ ਪਲੈਟਫਾਰਮਾਂ ਵਿਰੁੱਧ ਕਾਰਵਾਈ ਕਰਨ ਤੋਂ ਝਿਜਕੇਗਾ ਨਹੀਂ।

ਪਿਛੋਕੜ

ਡਾਰਕ ਪੈਟਰਨਾਂ ਦੀ ਰੋਕਥਾਮ ਅਤੇ ਨਿਯਮਨ ਲਈ ਦਿਸ਼ਾ-ਨਿਰਦੇਸ਼, 2023 30 ਨਵੰਬਰ, 2023 ਨੂੰ ਸੂਚਿਤ ਕੀਤੇ ਗਏ, ਜੋ 13 ਡਾਰਕ ਪੈਟਰਨਾਂ ਦੀ ਪਛਾਣ ਅਤੇ ਮਨਾਹੀ ਕਰਦੇ ਹਨ, ਜਿਸ ਵਿੱਚ ਹੇਠ-ਲਿਖੇ ਸ਼ਾਮਲ ਹਨ:

  1. ਫਾਲਸ ਅਰਜੇਂਸੀ 

  2. ਬਾਸਕਿਟ ਸਨੀਕਿੰਗ

  3. ਕਨਫਰਮ ਸ਼ੇਮਿੰਗ

  4. ਫੋਰ੍ਸਡ ਐਕਸ਼ਨ

  5. ਸਬਸਕ੍ਰਿਪਸ਼ਨ ਟ੍ਰੈਪ

  6. ਇੰਟਰਫੇਸ ਇੰਟਰਫਿਅਰੈਂਸ

  7. ਬੇਟ ਐਂਡ ਸਵਿਚ

  8. ਡ੍ਰਿਪ ਪ੍ਰਾਇਸਿੰਗ

  9. ਡਿਸਗਾਇਜ਼ਡ ਐਡਵਰਟਾਈਜ਼ਮੈਂਟਸ

  10. ਨੈਗਿੰਗ

  11. ਟਰਿਕ ਵਰਡਿੰਗ

  12. ਸਾਸ ਬਿਲਿੰਗ

  13. ਰਗ ਮੈਲਵੇਅਰਜ਼

ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਜਾਰੀ ਕੀਤੇ ਗਏ ਇਹ ਦਿਸ਼ਾ-ਨਿਰਦੇਸ਼, ਇੱਕ ਪਾਰਦਰਸ਼ੀ, ਭਰੋਸੇਮੰਦ ਅਤੇ ਖਪਤਕਾਰ-ਕੇਂਦ੍ਰਿਤ ਡਿਜੀਟਲ ਮਾਰਕਿਟਪਲੇਸ ਬਣਾਉਣ ਲਈ ਸਰਕਾਰ ਦੀ ਰਣਨੀਤੀ ਦਾ ਇੱਕ ਮੁੱਖ ਹਿੱਸਾ ਹਨ।

ਪਾਲਣਾ ਨੂੰ ਮਜ਼ਬੂਤ ​​ਕਰਨ ਲਈ, ਸੀਸੀਪੀਏ ਨੇ 5 ਜੂਨ 2025 ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿੱਚ ਸਾਰੇ ਈ-ਕਾਮਰਸ ਪਲੈਟਫਾਰਮਾਂ ਅਤੇ ਔਨਲਾਈਨ ਸੇਵਾ ਪ੍ਰਦਾਤਾਵਾਂ ਨੂੰ ਡਾਰਕ ਪੈਟਰਨਾਂ ਦਾ ਪਤਾ ਲਗਾਉਣ ਅਤੇ ਖਤਮ ਕਰਨ ਲਈ ਤਿੰਨ ਮਹੀਨਿਆਂ ਦੇ ਅੰਦਰ ਇੱਕ ਲਾਜ਼ਮੀ ਸਵੈ-ਆਡਿਟ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਐਡਵਾਇਜ਼ਰੀ ਵਿੱਚ ਪਾਰਦਰਸ਼ਿਤਾ, ਸਪਸ਼ਟ ਸਹਿਮਤੀ, ਸਪਸ਼ਟ  ਖੁਲਾਸੇ ਅਤੇ ਗੈਰ-ਹੇਰਾਫੇਰੀ ਵਾਲੇ ਡਿਜ਼ਾਈਨ 'ਤੇ ਜ਼ੋਰ ਦਿੱਤਾ ਗਿਆ।

ਉਦਯੋਗ, ਅਕਾਦਮਿਕ ਅਤੇ ਖਪਤਕਾਰ ਸੰਸਥਾਵਾਂ ਨਾਲ ਬਹੁ-ਹਿਤਧਾਰਕ ਸਲਾਹ-ਮਸ਼ਵਰੇ ਤੋਂ ਬਾਅਦ, ਸੀਸੀਪੀਏ ਨੇ ਇੱਕ ਮਜ਼ਬੂਤ ​​ਰੈਗੂਲੇਟਰੀ ਢਾਂਚਾ ਬਣਾਇਆ ਹੈ ਜਿਸਦਾ ਮੰਤਵ ਆਪਣੇ ਮੂਲ ਵਿੱਚ ਧੋਖਾਧੜੀ ਵਾਲੇ ਡਿਜੀਟਲ ਡਿਜ਼ਾਈਨ ਨੂੰ ਖਤਮ ਕਰਨਾ ਹੈ।

ਸਵੈ-ਆਡਿਟ ਐਲਾਨਾਂ ਜਮ੍ਹਾਂ ਕਰਨ ਵਾਲੇ ਪਲੈਟਫਾਰਮਾਂ ਦੀ ਸੂਚੀ ਇਸ ਤਰ੍ਹਾਂ ਹੈ:

  1. ਪੇਜ ਇੰਡਸਟਰੀਜ਼ (ਜੌਕੀ, ਸਪੀਡੋ) - ਸਵੈ-ਆਡਿਟ ਕੀਤਾ ਗਿਆ; ਡਾਰਕ ਪੈਟਰਨਾਂ ਤੋਂ ਮੁਕਤ ਪਲੈਟਫਾਰਮ ।

  2. ਵਿਲੀਅਮ ਪੇਨ ਪ੍ਰਾਈਵੇਟ ਲਿਮਿਟੇਡ  (ਸ਼ੇਫਰ, ਲੈਪਿਸ ਬਾਰਡ) - ਸਵੈ-ਆਡਿਟ ਕੀਤਾ ਗਿਆ; ਕੋਈ ਡਾਰਕ ਪੈਟਰਨ ਨਹੀਂ ਮਿਲਿਆ।

  3. ਫਾਰਮ ਈਜ਼ੀ (ਐਕਸੇਲੀਆ ਸੌਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ) – ਅੰਦਰੂਨੀ ਆਡਿਟ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਪੁਸ਼ਟੀ ਕਰਦਾ ਹੈ।

  4. ਜ਼ੈਪਟੋ ਮਾਰਕੀਟਪਲੇਸ ਪ੍ਰਾਈਵੇਟ ਲਿਮਿਟੇਡ  – ਪਲੈਟਫਾਰਮ  ਯੂਆਈ/ਯੂਐਕਸ ਆਡਿਟ ਕੀਤਾ ਗਿਆ; ਨਿਗਰਾਨੀ ਜਾਰੀ।

  5. ਕੁਰਾਡੇਨ ਇੰਡੀਆ (ਕੁਰਾਪ੍ਰੌਕਸ) – ਸਵੈ-ਆਡਿਟ ਡਾਰਕ ਪੈਟਰਨਾਂ ਦੀ ਅਣਹੋਂਦ ਦੀ ਪੁਸ਼ਟੀ।

  6. ਡਿਊਰੋਫਲੈਕਸ ਪ੍ਰਾਈਵੇਟ ਲਿਮਿਟੇਡ  – ਸਵੈ-ਆਡਿਟ ਪਲੈਟਫਾਰਮ  ਪਾਲਣਾ ਦੀ ਪੁਸ਼ਟੀ ਕੀਤੀ।

  7. ਫਲਿੱਪਕਾਰਟ ਇੰਟਰਨੈੱਟ ਪ੍ਰਾਈਵੇਟ ਲਿਮਿਟੇਡ  – ਤੀਜੀ-ਧਿਰ ਦੇ ਆਡਿਟ ਡਾਰਕ ਪੈਟਰਨਾਂ ਦੀ ਅਣਹੋਂਦ ਦੀ ਪੁਸ਼ਟੀ।

  8. ਮਿੰਤਰਾ ਡਿਜ਼ਾਈਨਜ਼ ਪ੍ਰਾਈਵੇਟ ਲਿਮਿਟੇਡ  – ਤੀਜੀ-ਧਿਰ ਆਡਿਟ ਪਾਲਣਾ ਦੀ ਪੁਸ਼ਟੀ ਕਰਦਾ ਹੈ।

  9. ਕਲੀਅਰਟ੍ਰਿਪ ਪ੍ਰਾਈਵੇਟ ਲਿਮਿਟੇਡ  – ਤੀਜੀ-ਧਿਰ ਆਡਿਟ ਪੁਸ਼ਟੀ ਕਰਦਾ ਹੈ ਕਿ ਪਲੈਟਫਾਰਮ  ਡਾਰਕ-ਪੈਟਰਨ ਤੋਂ ਮੁਕਤ ਹੈ।

  10. ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਿਟੇਡ  – ਤੀਜੀ-ਧਿਰ ਦੇ ਆਡਿਟ ਦੇ ਸਿੱਟੇ ਅਨੁਸਾਰ ਕੋਈ ਡਾਰਕ ਪੈਟਰਨ ਨਹੀਂ ਹੈ।

  11. ਮੇਕਮਾਈਟ੍ਰਿਪ (ਇੰਡੀਆ) ਪ੍ਰਾਈਵੇਟ ਲਿਮਿਟੇਡ  – ਘੋਸ਼ਿਤ ਪਲੈਟਫਾਰਮਾਂ ਲਈ ਸਪਸ਼ਟ ਖਪਤਕਾਰ ਸਹਿਮਤੀ ਦੀ ਲੋੜ ਹੁੰਦੀ ਹੈ; ਕੋਈ ਪ੍ਰੀ-ਟਿੱਕ ਬੌਕਸ ਨਹੀਂ।

  12. ਬਿੱਗਬਾਸਕੇਟ (ਇਨੋਵੇਟਿਵ ਰਿਟੇਲ ਕੰਸੈਪਟਸ ਪ੍ਰਾਈਵੇਟ ਲਿਮਿਟੇਡ ) – ਅੰਦਰੂਨੀ ਸਮੀਖਿਆ ਪੂਰੀ ਹੋਈ; ਉਪਚਾਰਕ ਉਪਾਅ ਲਾਗੂ ਕੀਤੇ ਗਏ।

  13. ਟੀਰਾ ਬਿਊਟੀ (ਰਿਲਾਇੰਸ ਰਿਟੇਲ ਲਿਮਿਟੇਡ ) – ਅੰਦਰੂਨੀ ਸਮੀਖਿਆ ਵਿੱਚ ਪਾਲਣਾ ਦੀ ਪੁਸ਼ਟੀ।

  14. ਜੀਓਮਾਰਟ (ਰਿਲਾਇੰਸ ਰਿਟੇਲ ਲਿਮਿਟੇਡ ) - ਪਲੈਟਫਾਰਮ  ਨੂੰ ਡਾਰਕ ਪੈਟਰਨ ਤੋਂ ਮੁਕਤ ਘੋਸ਼ਿਤ ਕੀਤਾ ਗਿਆ; ਨਿਗਰਾਨੀ ਜਾਰੀ।

  15. ਰਿਲਾਇੰਸ ਜਵੇਲਸ - ਪੂਰੀ ਤਰ੍ਹਾਂ ਅਨੁਕੂਲ ਘੋਸ਼ਿਤ ਕੀਤਾ ਗਿਆ।

  16. ਏਜੀਓ - ਕੋਈ ਡਾਰਕ ਪੈਟਰਨ ਨਹੀਂ; ਪਲੈਟਫਾਰਮ  ਜਾਂਚ ਜਾਰੀ।

  17. ਰਿਲਾਇੰਸ ਡਿਜੀਟਲ - ਅੰਦਰੂਨੀ ਸਮੀਖਿਆ ਵਿੱਚ ਪਾਲਣਾ ਦੀ ਪੁਸ਼ਟੀ।

  18. ਨੈੱਟਮੈਡਜ਼- ਡਾਰਕ ਪੈਟਰਨ ਤੋਂ ਮੁਕਤ ਘੋਸ਼ਿਤ ਕੀਤਾ ਗਿਆ।

  19. ਹੈਮਲੇਯਸ - ਅੰਦਰੂਨੀ ਸਮੀਖਿਆ ਪਾਲਣਾ ਦੀ ਪੁਸ਼ਟੀ।

  20. ਮਿਲਬਾਸਕੇਟ- ਪਲੈਟਫਾਰਮ  ਅਨੁਕੂਲ ਘੋਸ਼ਿਤ ਕੀਤਾ ਗਿਆ।

  21. ਸਵਿੱਗੀ ਲਿਮਿਟੇਡ   - ਸਵੈ-ਆਡਿਟ ਪੂਰਾ ਹੋਇਆ; ਖਪਤਕਾਰ ਤਜ਼ਰਬਾ ਨੂੰ ਵਧਾਉਣ ਲਈ ਵਚਨਬੱਧ।

  22. ਟਾਟਾ 1ਐੱਮਜੀ - ਵਿਆਪਕ ਸਵੈ-ਆਡਿਟ; ਖਪਤਕਾਰ-ਕੇਂਦ੍ਰਿਤ ਵਿਵਹਾਰ ਲਈ ਤਿਆਰ ਕੀਤਾ ਗਿਆ ਪਲੈਟਫਾਰਮ ।

  23. ਜੋਮੇਟੋ- ਅੰਦਰੂਨੀ ਮੁਲਾਂਕਣ ਪਲੈਟਫਾਰਮ  ਨੂੰ ਸੀਸੀਪੀਏ ਐਡਵਾਇਜ਼ਰੀ ਨਾਲ ਜੋੜਦਾ ਹੈ।

  24. ਬਲਿੰਕਿਟ- ਅੰਦਰੂਨੀ ਸਮੀਖਿਆ ਪਾਰਦਰਸ਼ੀ, ਜ਼ਿੰਮੇਵਾਰ ਡਿਜ਼ਾਈਨ ਦੀ ਪੁਸ਼ਟੀ।

  25. ਇਕਸੀਗੋ - ਸਭ ਤੋਂ ਵੱਧ ਪਾਲਣਾ ਮਿਆਰਾਂ ਦੀ ਪਾਲਣਾ ਕਰਦੇ ਹੋਏ, ਡਾਰਕ ਪੈਟਰਨ ਤੋਂ ਮੁਕਤ ਘੋਸ਼ਿਤ ਕੀਤਾ ਗਿਆ।

  26. ਮੀਸ਼ੋ ਲਿਮਿਟੇਡ  - ਸਾਰੇ 13 ਸੀਸੀਪੀਏ-ਚਿੰਨ੍ਹਿਤ ਡਾਰਕ ਪੈਟਰਨਾਂ ਤੋਂ ਮੁਕਤ ਘੋਸ਼ਿਤ; ਨਿਯਮਿਤ ਸਵੈ-ਜਾਂਚ ਜਾਰੀ।

******

ਆਰਟੀ/ਏਆਰਸੀ 


(रिलीज़ आईडी: 2195431) आगंतुक पटल : 10
इस विज्ञप्ति को इन भाषाओं में पढ़ें: English , हिन्दी , Gujarati , Kannada , Urdu , Marathi , Tamil , Telugu