56ਵੇਂ ਇਫੀ ਵਿੱਚ ‘ਸਿਨੇਮਾ ਏਆਈ ਹੈਕਾਥੌਨ 2025’ ਦੁਆਰਾ ਏਆਈ-ਸੰਚਾਲਿਤ ਫਿਲਮ ਨਿਰਮਾਣ ਵਿੱਚ ਪ੍ਰਤਿਭਾ ਨੂੰ ਸਨਮਾਨਿਤ ਕੀਤਾ ਗਿਆ
ਮਾਈ ਰੈੱਡ ਕ੍ਰੇਯੌਨ ਸਿਨੇਮਾ ਏਆਈ ਹੈਕਾਥੌਨ 2025 ਵਿੱਚ ਸਭ ਤੋਂ ਵਧੀਆ ਏਆਈ ਫਿਲਮ ਬਣੀ
ਸਿਨੇਮਾ ਏਆਈ ਹੈਕਾਥੌਨ 2025 ਨੇ ਦਿਖੀ ਆਲਮੀ ਪ੍ਰਤਿਭਾ; 14 ਟੀਮਾਂ 48-ਘੰਟਿਆਂ ਦੀ ਚੁਣੌਤੀ ਵਿੱਚ ਲਿਆ ਹਿੱਸਾ
ਵੇਵਸ ਫਿਲਮ ਬਜ਼ਾਰ ਦੇ ਤਹਿਤ ਆਯੋਜਿਤ ਕੀਤਾ ਸਿਨੇਮਾ ਏਆਈ ਹੈਕਾਥੌਨ 2025’ ਫਿਲਮ ਨਿਰਮਾਣ ਵਿੱਚ ਕਲਾ, ਤਕਨਾਲੋਜੀ ਅਤੇ ਨੈਤਿਕਤਾ ਦੇ ਗਤੀਸ਼ੀਲ ਮੇਲ ਦਾ ਜਸ਼ਨ ਮਨਾਉਂਦਾ ਹੈ। ਇਹ ਪਲੈਟਫਾਰਮ ਦੁਨੀਆ ਭਰ ਦੇ ਰਚਨਾਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਕਹਾਣੀ ਕਹਿਣ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਏਆਈ-ਸੰਚਾਲਿਤ ਉਪਕਰਣਾਂ ਦੀ ਵਰਤੋਂ ਕਰਨ। ਇਹ ਉਪਕਰਣ ਸਕ੍ਰਿਪਟ ਰਾਈਟਿੰਗ, ਵੀਡੀਓ ਜੈਨਰੇਸ਼ਨ, ਐਡੀਟਿੰਗ ਅਤੇ ਨਿਰਮਾਣ ਲਈ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ। ਬਸ਼ਰਤੇ- ਉਹ ਕ੍ਰਿਏਟਿਵ ਆਉਟਪੁੱਟ ਵਿੱਚ ਜ਼ਿੰਮੇਵਾਰੀ, ਪਾਰਦਰਸ਼ਿਤਾ ਅਤੇ ਪ੍ਰਮਾਣਿਕਤਾ ਨੂੰ ਬਣਾਈ ਰੱਖਣ।
ਪ੍ਰਮੁੱਖ ਕ੍ਰਿਏਟਿਵ ਅਤੇ ਟੈਕਨੀਕਸ ਆਯਾਮਾਂ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਲਈ ਸਥਾਪਿਤ ਕੀਤੇ ਗਏ ਪੰਜ ਪੁਰਸਕਾਰਾਂ ਦੇ ਜੇਤੂ ਇਸ ਪ੍ਰਕਾਰ ਹਨ:
-
ਬੈਸਟ ਏਆਈ ਫਿਲਮ ਦਾ ਐਵਾਰਡ: ਟੀਮ ਕਲਪੰਕ ਦੀ ਹਿੰਦੀ ਫਿਲਮ ‘ਮਾਈ ਰੈੱਡ ਕ੍ਰੇਯੋਨ’ ਨੂੰ ਦਿੱਤਾ ਗਿਆ, ਜਿਸ ਨੂੰ ਆਯੁਸ਼ ਰਾਜ ਨੇ ਡਾਇਰੈਕਟ ਕੀਤਾ ਸੀ।
-
ਏਆਈ ਦੀ ਸਭ ਤੋਂ ਨਵੀਨਤਮ ਵਰਤੋਂ ਦਾ ਐਵਾਰਡ: ਟੀਮ ਐਟੋਮੈਸਟ ਦੀ ਇੰਗਲਿਸ਼ ਫਿਲਮ ‘ਰਿਮੋਰੇ’ ਨੂੰ ਦਿੱਤਾ ਗਿਆ, ਜਿਸ ਨੂੰ ਕੇਯੂਰ ਕਜ਼ਾਰਵਾਦਰਾ ਨੇ ਡਾਇਰੈਕਟ ਕੀਤਾ ਸੀ।
-
ਬੈਸਟ ਸਟੋਰੀ ਟੈਲਿੰਗ ਦਾ ਐਵਾਰਡ: ਸਮਰੇਸ਼ ਸ਼੍ਰੀਵਾਸਤਵ ਅਤੇ ਯੱਗ ਪ੍ਰਿਯ ਗੌਤਮ ਦੀ ਹਿੰਦੀ ਫਿਲਮ ‘ਲੌਸਟ ਐਂਡ ਫਾਉਂਡ’ ਨੂੰ ਦਿੱਤਾ ਗਿਆ, ਜਿਸ ਨੂੰ ਸਮਰੇਸ਼ ਸ਼੍ਰੀਵਾਸਤਵ ਨੇ ਡਾਇਰੈਕਟ ਕੀਤਾ ਸੀ।
-
ਬੈਸਟ ਵਿਜ਼ੂਅਲਜ਼ ਦਾ ਐਵਾਰਡ: ਟੀਮ ਇੰਡੀਵੁੱਡ ਅਤੇ ਵੰਡਰਵੌਲ ਮੀਡੀਆ ਨੈੱਟਵਰਕ ਦੀ ਇੰਗਲਿਸ਼ ਫਿਲਮ ‘ਬੀਂਗ’ ਨੂੰ ਦਿੱਤਾ ਗਿਆ, ਜਿਸ ਨੂੰ ਸੁਮੇਸ਼ ਲਾਲ ਨੇ ਡਾਇਰੈਕਟ ਕੀਤਾ ਸੀ।
-
ਬੈਸਟ ਸਾਉਂਡ/ਮਿਊਜ਼ਿਕ ਡਿਜ਼ਾਈਨ ਦਾ ਐਵਾਰਡ: ਰਾਜੇਸ਼ ਭੋਂਸਲੇ ਦੀ ਇੰਗਲਿਸ਼ ਫਿਲਮ ‘ਮੌਨਸੂਨ ਈਕੋ’ ਨੂੰ ਦਿੱਤਾ ਗਿਆ।
ਹੈਕਾਥੌਨ ਦੋ-ਪੜਾਅ ਵਾਲਾ ਇੱਕ ਪੂਰੀ ਤਰ੍ਹਾਂ ਨਾਲ ਔਨਲਾਈਨ ਫਾਰਮੈਟ ਸੀ। ਪਹਿਲੇ ਪੜਾਅ ਦੇ ਤਹਿਤ, ਨਿਜੀ ਵਿਅਕਤੀਆਂ ਜਾਂ ਟੀਮਾਂ (ਵੱਧ ਤੋਂ ਵੱਧ ਪੰਜ ਮੈਂਬਰਾਂ ਤੱਕ) ਨੂੰ ਪਹਿਲਾਂ ਤੋਂ ਬਣਾਈ ਗਈ ਏਆਈ-ਅਧਾਰਿਤ ਫਿਲਮ ਕੰਟੈਂਟ (2-10 ਮਿੰਟ ਦੇ ਸਮੇਂ ਦੀ) ਜਮ੍ਹਾਂ ਕਰਵਾਉਣ ਲਈ ਸੱਦਾ ਦਿੱਤਾ ਗਿਆ ਸੀ।
ਐਂਟਰੀਆਂ 1 ਨਵੰਬਰ ਤੋਂ 12 ਨਵੰਬਰ, 2025 ਤੱਕ ਖੁੱਲ੍ਹੀਆਂ ਸਨ, ਅਤੇ ਪ੍ਰਤੀਕਿਰਿਆ ਬਹੁਤ ਸਾਨਦਾਰ ਰਹੀ, ਕਿਉਂਕਿ 180 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਸਨ। ਚੋਣ ਕਮੇਟੀਆਂ ਦੁਆਰਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਤੋਂ ਬਾਅਦ, 48 ਘੰਟਿਆਂ ਦੀ ਅੰਤਿਮ ਚੁਣੌਤੀ ਵਿੱਚ ਹਿੱਸਾ ਲੈਣ ਲਈ 14 ਟੀਮਾਂ ਨੂੰ ਸ਼ੌਰਟਲਿਸਟ ਕੀਤਾ ਗਿਆ ਸੀ।
ਦੂਜੇ ਪੜਾਅ ਵਿੱਚ, ਭਾਗੀਦਾਰਾਂ ਨੂੰ ‘ਮੈਮੋਰੀਜ਼ ਰੀਇਮੈਜੰਡ’ ਦੀ ਥੀਮ ਦਿੱਤੀ ਗਈ ਸੀ। ਟੀਮਾਂ ਦਾ ਉਦੇਸ਼ 60-120 ਸਕਿੰਟ ਦੀ ਇੱਕ ਸਿਨੇਮੈਟਿਕ ਕਹਾਣੀ ਬਣਾਉਣਾ ਸੀ ਜੋ ਇੱਕ ਡੂੰਘੀ ਨਿੱਜੀ ਯਾਦਦਾਸ਼ਤ ਨੂੰ ਮੁੜ ਵਿਆਖਿਆ ਕਰਨ ਲਈ AI ਦੀ ਵਰਤੋਂ ਕਰਦੀ ਹੈ, ਇੱਕ ਭਾਵਨਾਤਮਕ ਤੌਰ 'ਤੇ ਗੂੰਜਦੀ ਕਹਾਣੀ ਪੇਸ਼ ਕਰਨ ਲਈ ਕਲਪਨਾ ਦੇ ਨਾਲ ਯਥਾਰਥਵਾਦ ਨੂੰ ਮਿਲਾਉਂਦੀ ਹੈ।
48 ਘੰਟਿਆਂ ਦੀ ਚੁਣੌਤੀ 20 ਨਵੰਬਰ ਨੂੰ ਸ਼ਾਮ 4:00 ਵਜੇ ਤੋਂ 22 ਨਵੰਬਰ, 2025 ਨੂੰ ਸ਼ਾਮ 4:00 ਵਜੇ ਤੱਕ ਚੱਲੀ।
ਜਿਊਰੀ ਪੈਨਲ - ਸਿਨੇਮਾ ਏਆਈ ਹੈਕਾਥੌਨ 2025
ਜਿਊਰੀ ਪੈਨਲ ਵਿੱਚ ਸ਼੍ਰੀ ਸ਼ੇਖਰ ਕਪੂਰ - ਇਫੀ ਫੈਸਟੀਵਲ ਦੇ ਡਾਇਰੈਕਟਰ, ਨਿਰਦੇਸ਼ਕ ਅਤੇ ਨਿਰਮਾਤਾ; ਸ਼੍ਰੀ ਰਾਮਦਾਸ ਨਾਇਡੂ - ਨਿਰਮਾਤਾ, ਨਿਰਦੇਸ਼ਕ; ਸ਼੍ਰੀ ਅਸ਼ਵਿਨ ਕੁਮਾਰ - ਨਿਰਦੇਸ਼ਕ, ਐਨੀਮੇਟਰ; ਸ਼੍ਰੀਮਤੀ ਆਸ਼ਾ ਬੱਤਰਾ - ਫਿਲਮ ਇਤਿਹਾਸਕਾਰ, ਇੰਡੀਅਨ ਸਿਨੇਮਾ ਹੈਰੀਟੇਜ ਫਾਊਂਡੇਸ਼ਨ; ਡਾ. ਸੁਜੈ ਸੇਨ - ਕਾਰਜਕਾਰੀ ਉਪ ਪ੍ਰਧਾਨ ਅਤੇ ਗਲੋਬਲ ਮੁਖੀ - ਇੰਟਰਐਕਟਿਵ ਸੇਵਾਵਾਂ, ਐੱਲਟੀਆਈ ਮਾਈਂਡਟ੍ਰੀ; ਸ਼੍ਰੀਮਤੀ ਨੈਨਾ ਰਾਉਤ - ਸੀਨੀਅਰ ਨਿਰਦੇਸ਼ਕ - ਡਿਜ਼ਾਈਨ ਰਣਨੀਤੀ ਅਤੇ ਕ੍ਰਾਫਟ ਸਟੂਡੀਓ, ਇੰਟਰਐਕਟਿਵ ਸੇਵਾਵਾਂ, ਐੱਲਟੀਆਈ ਮਾਈਂਡਟ੍ਰੀ; ਸ਼੍ਰੀ ਦਿਬਯੇਂਦੂ ਹਲਦਰ - ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਵਪਾਰ ਅਧਿਕਾਰੀ - ਸੰਚਾਰ, ਮੀਡੀਆ ਅਤੇ ਮਨੋਰੰਜਨ, ਐਲਟੀਆਈ ਮਾਈਂਡਟ੍ਰੀ; ਅਤੇ ਸ਼੍ਰੀਮਤੀ ਨੇਹਾ ਕਥੂਰੀਆ - ਮੁੱਖ ਮਾਰਕੀਟਿੰਗ ਅਧਿਕਾਰੀ, ਐਲਟੀਆਈ ਮਾਈਂਡਟ੍ਰੀ ਸ਼ਾਮਲ ਹਨ।
ਜਿਊਰੀ ਨੇ ਇੰਨੇ ਘੱਟ ਸਮੇਂ ਵਿੱਚ ਬਣੀਆਂ ਫਿਲਮਾਂ ਦੀ ਸ਼ਾਨਦਾਰ ਕੁਆਲਿਟੀ ਅਤੇ ਕ੍ਰਿਏਟੀਵਿਟੀ ਲਈ ਅਪਾਰ ਸ਼ਲਾਘਾ ਵਿਅਕਤ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪ੍ਰਤਿਭਾਗੀਆਂ ਦੁਆਰਾ ਪ੍ਰਦਰਸ਼ਿਤ ਮੌਲਿਕਤਾ, ਤਕਨੀਕੀ ਕੌਸ਼ਲ ਅਤੇ ਭਾਵਨਾਤਮਕ ਡੂੰਘਾਈ ਨੂੰ ਰੇਖਾਂਕਿਤ ਕੀਤਾ।
ਸਿਨੇਮਾ ਏਆਈ ਹੈਕਾਥੌਨ 2025 ਇੱਕ ਇਤਿਹਾਸਕ ਪਹਿਲ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜੋ ਫਿਲਮ ਨਿਰਮਾਣ ਵਿੱਚ ਏਆਈ ਦੀ ਪਰਿਵਰਤਨਕਾਰੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਕਹਾਣੀਕਾਰਾਂ ਦੀ ਅਗਲੀ ਪੀੜ੍ਵੀ ਲਈ ਨਵੇਂ ਰਾਹ ਖੋਲ੍ਹਦਾ ਹੈ।
ਇਫੀ ਬਾਰੇ
1952 ਵਿੱਚ ਪੈਦਾ ਹੋਇਆ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿਨੇਮਾ ਦੇ ਜਸ਼ਨ ਵਜੋਂ ਉੱਚਾ ਉੱਠਦਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਿੱਚ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ, ਅਤੇ ਮਹਾਨ ਉਸਤਾਦਾਂ ਨਿਡਰ ਪਹਿਲੀ ਵਾਰ ਆਉਣ ਵਾਲਿਆਂ ਨਾਲ ਜਗ੍ਹਾ ਸਾਂਝੀ ਕਰਦੇ ਹਨ। IFFI ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲੀ ਚੀਜ਼ ਇਸਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ WAVES ਫਿਲਮ ਬਾਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20-28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤੱਟਵਰਤੀ ਪਿਛੋਕੜ ਦੇ ਵਿਰੁੱਧ ਮੰਚਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੇ ਇੱਕ ਚਮਕਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਤੋਸ਼ ਵੈਂਕਟਰਮਨ/ਸ੍ਰੀਯਾਂਕਾ ਚੈਟਰਜੀ/ਦਰਸ਼ਨਾ ਰਾਣੇ/ਸ਼ੀਨਮ ਜੈਨ/| IFFI 56 - 078
रिलीज़ आईडी:
2195025
| Visitor Counter:
2