ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਹੋ ਰਹੇ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 19 NOV 2025 10:42PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ  ਹੋ ਰਹੇ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਵੱਖਰੀ ਪੋਸਟ ਵਿੱਚ ਕਿਹਾ;

"ਹਮੇਸ਼ਾ ਦੀ ਤਰ੍ਹਾਂ, ਕੋਇੰਬਟੂਰ ਵਿੱਚ ਸਵਾਗਤ ਸੱਚਮੁੱਚ ਖ਼ਾਸ ਸੀ। ਇਸ ਜੀਵਿਤ ਸ਼ਹਿਰ ਦੇ ਲੋਕਾਂ ਦਾ ਆਪਣਾਪਨ, ਪਿਆਰ ਅਤੇ ਅਸ਼ੀਰਵਾਦ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗਾ।"

"ਪਿਛਲੇ 11 ਸਾਲਾਂ ਵਿੱਚ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਸਭ ਤੋਂ ਵੱਡੇ ਬਦਲਾਅ ਵਿੱਚੋਂ ਇੱਕ ਇਹ ਰਿਹਾ ਹੈ ਕਿ ਸਾਡੇ ਨੌਜਵਾਨ ਹੁਣ ਇਸ ਖੇਤਰ ਵਿੱਚ ਵੀ ਕਈ ਮੌਕੇ ਦੇਖ ਰਹੇ ਹਨ। ਕੁਦਰਤੀ ਖੇਤੀ ਨੇ ਇਸ ਬਦਲਾਅ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ।"

"ਮੈਨੂੰ ਖ਼ੁਸ਼ੀ ਹੈ ਕਿ ਸਿਰਫ਼ ਇੱਕ ਸਾਲ ਵਿੱਚ, ਪੂਰੇ ਭਾਰਤ ਵਿੱਚ ਲੱਖਾਂ ਕਿਸਾਨ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਨਾਲ ਜੁੜ ਗਏ ਹਨ।"

"ਤਾਮਿਲਨਾਡੂ ਅਤੇ ਪੂਰੇ ਦੱਖਣੀ ਭਾਰਤ ਵਿੱਚ ਸਾਡੇ ਕਿਸਾਨ ਲਗਾਤਾਰ ਕੁਦਰਤੀ ਖੇਤੀ ਕੀਤੀ ਹੈ। ਉਨ੍ਹਾਂ ਦੇ ਯਤਨ ਪੂਰੇ ਦੇਸ਼ ਲਈ ਪ੍ਰੇਰਨਾ ਹਨ।"

 

"ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੁਦਰਤੀ ਖੇਤੀ ਅਸਲ ਵਿੱਚ ਵਿਗਿਆਨ ਅਧਾਰਤ ਇਕ ਲਹਿਰ ਬਣੇ । ਇਸ ਸਬੰਧੀ ਮੇਰੀ ਇਹ ਵਿਸ਼ੇਸ਼ ਅਪੀਲ ਹੈ।"

 

"ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਇੱਕ ਬਹੁਤ ਹੀ ਖ਼ਾਸ ਪ੍ਰੋਗਰਾਮ ਸੀ। ਇਹ ਕੁਦਰਤੀ ਖੇਤੀ ਦੇ ਬਹੁਤ ਹੀ ਢੁਕਵੇਂ ਵਿਸ਼ੇ 'ਤੇ ਵਧੇਰੇ ਚਰਚਾ ਅਤੇ ਵਧੀਆ ਅਭਿਆਸਾਂ ਦੇ ਲੈਣ-ਦੇਣ ਨੂੰ ਹੁਲਾਰਾ ਦਿੰਦਾ ਹੈ। ਇਸ ਖੇਤਰ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨਵੀਨਤਾਕਾਰੀ ਕੰਮਾਂ ਨੂੰ ਦੇਖ ਕੇ ਵੀ ਬਹੁਤ ਖ਼ੁਸ਼ੀ ਹੋਈ।"

 

***************

ਐਮਜੇਪੀਐਸ/ਐਸਟੀ


(रिलीज़ आईडी: 2193391) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Bengali , Manipuri , Assamese , Gujarati , Odia , Telugu , Kannada , Malayalam