ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੀ20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 1

Posted On: 22 NOV 2025 4:36PM by PIB Chandigarh

ਮਾਣਯੋਗ

ਨਮਸਕਾਰ!

ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ ਰਾਮਾਫੋਸਾ ਨੂੰ ਜੀ20 ਸਿਖਰ ਸੰਮੇਲਨ ਦੇ ਸ਼ਾਨਦਾਰ ਆਯੋਜਨ ਅਤੇ ਸਫ਼ਲ ਪ੍ਰਧਾਨਗੀ ਲਈ ਵਧਾਈ ਦਿੰਦਾ ਹਾਂ।

 

ਸਾਊਥ ਅਫ਼ਰੀਕਾ ਦੀ ਪ੍ਰਧਾਨਗੀ ਵਿੱਚ ਸਕਿੱਲਡ ਮਾਈਗ੍ਰੇਸ਼ਨ, ਟੂਰਿਜ਼ਮ, ਫੂਡ ਸਕਿਉਰਟੀ, ਏਆਈ, ਡਿਜੀਟਲ ਇਕੋਨਮੀ, ਇਨੋਵੇਸ਼ਨ ਅਤੇ ਮਹਿਲਾ ਸਸ਼ਕਤੀਕਰਨ ਜਿਹੇ ਵਿਸ਼ਿਆਂ 'ਤੇ ਸ਼ਲਾਘਾਯੋਗ ਕੰਮ ਹੋਇਆ ਹੈ।

 

ਨਵੀਂ ਦਿੱਲੀ ਜੀ20 ਸਿਖਰ ਸੰਮੇਲਨ ਵਿੱਚ ਜੋ ਇਤਿਹਾਸਿਕ ਪਹਿਲਕਦਮੀਆਂ ਲਈਆਂ ਗਈਆਂ ਸੀ, ਉਨ੍ਹਾਂ ਨੂੰ ਇੱਥੇ ਅੱਗੇ ਵਧਾਇਆ ਗਿਆ ਹੈ।

 

ਦੋਸਤੋ,

ਪਿਛਲੇ ਕਈ ਦਹਾਕਿਆਂ ਵਿੱਚ, ਜੀ20 ਨੇ ਗਲੋਬਲ ਫਾਈਨਾਂਸ ਅਤੇ ਗਲੋਬਲ ਆਰਥਿਕ ਵਿਕਾਸ ਨੂੰ ਦਿਸ਼ਾ ਦਿੱਤੀ ਹੈ। ਪਰ ਗ੍ਰੋਥ ਦੇ ਜਿਨ੍ਹਾਂ ਪੈਰਾਮੀਟਰਾਂ 'ਤੇ ਹੁਣ ਤੱਕ ਕੰਮ ਹੋਇਆ ਹੈ, ਉਨ੍ਹਾਂ ਦੇ ਕਾਰਨ ਬਹੁਤ ਵੱਡੀ ਆਬਾਦੀ ਸਰੋਤਾਂ ਤੋਂ ਵਾਂਝੀ ਰਹਿ ਗਈ ਹੈ। ਨਾਲ ਹੀ, ਕੁਦਰਤ ਦੇ over-exploitation ਨੂੰ ਵੀ ਹੁਲਾਰਾ ਮਿਲਿਆ ਹੈ। ਅਫ਼ਰੀਕਾ ਇਸਦਾ ਬਹੁਤ ਵੱਡਾ ਉਦਾਹਰਣ ਹੈ। ਅੱਜ ਜਦੋਂ ਅਫ਼ਰੀਕਾ ਪਹਿਲੀ ਵਾਰ ਜੀ20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਤਾਂ ਇੱਥੇ ਸਾਨੂੰ ਵਿਕਾਸ ਦੇ ਪੈਰਾਮੀਟਰਾਂ 'ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।

 

ਇਸਦਾ ਇੱਕ ਰਾਹ ਭਾਰਤ ਦੀਆਂ ਸਭਿਅਕ ਕਦਰਾਂ-ਕੀਮਤਾਂ ਵਿੱਚ ਹੈ। ਅਤੇ ਉਹ ਰਾਹ ਅੰਦਰੂਨੀ ਮਨੁੱਖਤਾ ਦਾ ਹੈ। ਯਾਨੀ ਸਾਨੂੰ ਮਨੁੱਖ, ਸਮਾਜ ਅਤੇ ਕੁਦਰਤ ਨੂੰ ਇੱਕ ਏਕੀਕ੍ਰਿਤ ਸਮੁੱਚੇ ਰੂਪ ਵਿੱਚ ਦੇਖਣਾ ਹੋਵੇਗਾ। ਓਦੋਂ ਹੀ ਤਰੱਕੀ ਅਤੇ ਕੁਦਰਤ ਦੇ ਵਿੱਚ ਤਾਲਮੇਲ ਸੰਭਵ ਹੋ ਪਾਵੇਗਾ।

 

ਦੋਸਤੋ,

ਦੁਨੀਆਂ ਵਿੱਚ ਅਜਿਹੇ ਕਈ ਭਾਈਚਾਰੇ ਹਨ, ਜਿਨ੍ਹਾਂ ਨੇ ਆਪਣੇ ਰਿਵਾਇਤੀ ਅਤੇ ਈਕੋ-ਬੈਲੇਂਸ ਲਾਈਫ ਸਟਾਈਲ ਨੂੰ ਸੰਭਾਲ ਕੇ ਰੱਖਿਆ ਹੈ। ਇਨ੍ਹਾਂ ਰਿਵਾਇਤਾਂ ਵਿੱਚ ਟਿਕਾਊਪਣ ਤਾਂ ਦਿਖਦਾ ਹੀ ਹੈ, ਨਾਲ ਹੀ ਇਨ੍ਹਾਂ ਵਿੱਚ ਸਭਿਆਚਾਰਕ ਗਿਆਨ, ਸਮਾਜਿਕ ਏਕਤਾ ਅਤੇ ਕੁਦਰਤ ਦੇ ਪ੍ਰਤੀ ਡੂੰਘੇ ਸਨਮਾਨ ਦੇ ਦਰਸ਼ਨ ਵੀ ਹੁੰਦੇ ਹਨ।

 

ਭਾਰਤ ਦਾ ਪ੍ਰਸਤਾਵ ਹੈ ਕਿ ਜੀ20 ਦੇ ਤਹਿਤ ਇੱਕ ਵਿਸ਼ਵ ਰਵਾਇਤੀ ਗਿਆਨ ਭੰਡਾਰ ਬਣਾਇਆ ਜਾਵੇ। ਭਾਰਤ ਦੀ ਜੋ, ਭਾਰਤੀ ਗਿਆਨ ਪ੍ਰਣਾਲੀ ਪਹਿਲਕਦਮੀ ਹੈ, ਉਹ ਇਸਦਾ ਅਧਾਰ ਬਣ ਸਕਦੀ ਹੈ। ਇਹ ਵਿਸ਼ਵ ਮੰਚ, ਮਨੁੱਖਤਾ ਦੇ ਇਕੱਠੀ ਸੂਝ-ਬੂਝ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ।

 

ਦੋਸਤੋ,

ਅਫ਼ਰੀਕਾ ਦੇ ਵਿਕਾਸ ਅਤੇ ਅਫ਼ਰੀਕਾ ਦੇ ਯੰਗ ਟੇਲੈਂਟ ਨੂੰ ਸਮਰੱਥ ਬਣਾਉਣਾ, ਇਹ ਪੂਰੀ ਦੁਨੀਆਂ ਦੇ ਹਿਤ ਵਿੱਚ ਹੈ। ਇਸ ਲਈ ਭਾਰਤ, ਜੀ20-ਅਫ਼ਰੀਕਾ ਸਕਿੱਲ ਮਲਟੀਪਲਾਇਰ ਪਹਿਲਕਦਮੀ ਦਾ ਪ੍ਰਸਤਾਵ ਰੱਖਦਾ ਹੈ। ਇਹ ਵੱਖ-ਵੱਖ ਸੈਕਟਰਾਂ ਲਈ, "ਟ੍ਰੇਨ-ਦ-ਟ੍ਰੇਨਰਸ" ਮਾਡਲ ਦੇ ਤਹਿਤ ਚੱਲ ਸਕਦਾ ਹੈ। ਅਤੇ ਜੀ20 ਦੇ ਸਾਰੇ ਪਾਰਟਨਰ ਇਸ ਨੂੰ ਫਾਈਨਾਂਸ ਕਰ ਸਕਦੇ ਹਨ, ਸਪੋਰਟ ਕਰ ਸਕਦੇ ਹਨ।

 

ਸਾਡਾ ਸਮੂਹਿਕ ਟੀਚਾ ਹੈ ਕਿ ਅਗਲੇ ਇੱਕ ਦਹਾਕੇ ਵਿੱਚ, ਅਫ਼ਰੀਕਾ ਵਿੱਚ ਇੱਕ ਮਿਲੀਅਨ ਸਰਟੀਫਾਈਡ ਟ੍ਰੇਨਰ ਤਿਆਰ ਹੋਣ। ਇਹ ਟ੍ਰੇਨਰ ਅੱਗੇ ਚੱਲ ਕੇ ਕਰੋੜਾਂ ਸਕਿੱਲਡ ਨੌਜਵਾਨ ਤਿਆਰ ਕਰਨਗੇ। ਇੱਕ ਅਜਿਹੀ ਪਹਿਲ ਹੋਵੇਗੀ, ਜਿਸ ਦਾ ਮਲਟੀਪਲਾਇਰ ਇਫੈੱਕਟ ਹੋਵੇਗਾ। ਇਸ ਨਾਲ ਲੋਕਲ ਸਮਰੱਥਾ ਦਾ ਨਿਰਮਾਣ ਹੋਵੇਗਾ ਅਤੇ ਲੰਬੇ ਸਮੇਂ 'ਚ ਅਫ਼ਰੀਕਾ ਦੀ

ਤਰੱਕੀ ਨੂੰ ਤਾਕਤ ਮਿਲੇਗੀ।

 

ਦੋਸਤੋ,

ਸਿਹਤ ਐਮਰਜੈਂਸੀ ਅਤੇ ਤਬਾਹੀ ਦੇ ਸੰਕਟ ਨਾਲ ਨਜਿੱਠਣਾ ਵੀ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਲਈ, ਭਾਰਤ ਦਾ ਪ੍ਰਸਤਾਵ ਹੈ ਕਿ ਜੀ20 ਗਲੋਬਲ ਹੈਲਥਕੇਅਰ ਰਿਸਪੋਂਸ ਟੀਮ ਦਾ ਗਠਨ ਹੋਵੇ। ਇਸ ਵਿੱਚ ਜੀ20 ਦੇਸ਼ਾਂ ਦੇ ਸਿਖਲਾਈ ਪ੍ਰਾਪਤ ਮੈਡੀਕਲ ਮਾਹਿਰ ਹੋਣ। ਇਹ ਟੀਮ, ਕਿਸੇ ਵੀ ਵਿਸ਼ਵ ਸਿਹਤ ਸੰਕਟ ਜਾਂ ਕੁਦਰਤੀ ਆਫ਼ਤ ਦੇ ਸਮੇਂ ਤੇਜ਼ੀ ਨਾਲ ਤਾਇਨਾਤੀ ਦੇ ਲਈ ਤਿਆਰ ਰਹੇ।

 

ਦੋਸਤੋ,

ਇੱਕ ਹੋਰ ਵੱਡਾ ਵਿਸ਼ਾ ਡਰੱਗ ਟਰੈਫਿਕਿੰਗ ਦਾ ਹੈ। ਖ਼ਾਸ ਕਰਕੇ ਫੈਂਟੇਨਿਲ ਜਿਹੇ ਬੇਹੱਦ ਭਿਆਨਕ ਡਰੱਗਸ, ਤੇਜ਼ੀ ਨਾਲ ਫੈਲ ਰਹੇ ਹਨ। ਇਹ ਪਬਲਿਕ ਹੈਲਥ, ਸੋਸ਼ਲ ਸਟੇਬਿਲਟੀ ਅਤੇ ਗਲੋਬਲ ਸਕਿਉਰਟੀ ਲਈ ਗੰਭੀਰ ਚੁਣੌਤੀ ਬਣ ਗਿਆ ਹੈ। ਇਹ ਟੂਰਿਜ਼ਮ ਨੂੰ ਫਾਈਨਾਂਸ ਕਰਨ ਦਾ ਵੀ ਇੱਕ ਵੱਡਾ ਮਾਧਿਅਮ ਹੈ।

 

ਇਸ ਸੰਸਾਰਕ ਖ਼ਤਰੇ ਦਾ ਪ੍ਰਭਾਵੀ ਢੰਗ ਨਾਲ ਸਾਹਮਣਾ ਕਰਨ ਦੇ ਲਈ ਭਾਰਤ, ਜੀ20 ਇਨਿਸ਼ੇਟਿਵ ਓਨ ਕਾਊਂਟਰਿੰਗ ਦਿ ਡਰੱਗ - ਟੈਰਰ ਨੈਕਸਸ ਦਾ ਪ੍ਰਸਤਾਵ ਰੱਖਦਾ ਹੈ। ਇਸ ਦੇ ਤਹਿਤ ਅਸੀਂ ਫਾਈਨਾਂਸ, ਗਵਰਨੈਂਸ ਅਤੇ ਸਕਿਉਰਟੀ ਨਾਲ ਜੁੜੇ ਵੱਖ-ਵੱਖ ਇੰਸਟਰੂਮੈਂਟਸ ਨੂੰ ਇਕੱਠੇ ਲਿਆ ਸਕਦੇ ਹਾਂ। ਓਦੋਂ ਹੀ ਡਰੱਗ ਟੈਰਰ ਇਕੋਨਮੀ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ।

 

ਦੋਸਤੋ,

ਭਾਰਤ-ਅਫ਼ਰੀਕਾ ਇੱਕਜੁੱਟਤਾ ਹਮੇਸ਼ਾ ਤੋਂ ਮਜ਼ਬੂਤ ਰਹੀ ਹੈ। ਨਵੀਂ ਦਿੱਲੀ ਸੰਮੇਲਨ ਦੇ ਦੌਰਾਨ ਅਫ਼ਰੀਕਨ ਯੂਨੀਅਨ ਦਾ, ਇਸ ਗਰੁੱਪ ਦਾ ਸਥਾਈ ਮੈਂਬਰ ਬਣਨਾ ਇੱਕ ਬਹੁਤ ਵੱਡੀ ਪਹਿਲਕਦਮੀ ਸੀ। ਹੁਣ ਇਹ ਜ਼ਰੂਰੀ ਹੈ ਕਿ ਇਸ ਸਪਿਰਿਟ ਦਾ ਵਿਸਥਾਰ ਜੀ20 ਤੋਂ ਵੀ ਅੱਗੇ ਹੋਵੇ। ਸਾਰੇ ਵਿਸ਼ਵ ਅਦਾਰਿਆਂ ਵਿੱਚ ਗਲੋਬਲ ਸਾਊਥ ਦੀ ਆਵਾਜ਼ ਹੋਰ ਬੁਲੰਦ ਹੋਵੇ, ਇਸਦੇ ਲਈ ਸਾਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ। 

 

ਬਹੁਤ-ਬਹੁਤ ਧੰਨਵਾਦ।

 

*****

 

ਐੱਮਜੇਪੀਐੱਸ/ ਐੱਸਆਰ


(Release ID: 2193215) Visitor Counter : 4