ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚਾਰ ਕਿਰਤ ਕੋਡ ਲਾਗੂ ਹੋਣ ਦਾ ਸਵਾਗਤ ਕੀਤਾ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵਿਆਪਕ ਅਤੇ ਪ੍ਰਗਤੀਸ਼ੀਲ ਕਿਰਤ-ਅਧਾਰਿਤ ਸੁਧਾਰਾਂ ਵਿੱਚੋਂ ਇੱਕ ਹੈ ਅਤੇ ਕਾਰੋਬਾਰੀ ਸੌਖ ਨੂੰ ਹੁਲਾਰਾ ਦਿੰਦਾ ਹੈ: ਪ੍ਰਧਾਨ ਮੰਤਰੀ
ਇਹ ਕੋਡ ਸਰਬ-ਵਿਆਪੀ ਸਮਾਜਿਕ ਸੁਰੱਖਿਆ ਲਈ ਮਜ਼ਬੂਤ ਅਧਾਰ ਹੋਣਗੇ : ਪ੍ਰਧਾਨ ਮੰਤਰੀ
ਇਹ ਕੋਡ ਭਵਿੱਖ ਲਈ ਤਿਆਰ ਈਕੋਸਿਸਟਮ ਦਾ ਨਿਰਮਾਣ ਕਰਕੇ ਕਾਮਿਆਂ ਦੇ ਹੱਕਾਂ ਦੀ ਰੱਖਿਆ ਕਰਨਗੇ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਦੇਣਗੇ : ਪ੍ਰਧਾਨ ਮੰਤਰੀ
ਇਹ ਸੁਧਾਰ ਰੁਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣਗੇ, ਉਤਪਾਦਕਤਾ ਵਧਾਉਣਗੇ ਅਤੇ ਵਿਕਸਿਤ ਭਾਰਤ ਵੱਲ ਵਧੀ ਸਾਡੀ ਯਾਤਰਾ ਨੂੰ ਗਤੀ ਦੇਣਗੇ : ਪ੍ਰਧਾਨ ਮੰਤਰੀ
Posted On:
21 NOV 2025 5:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਾਰ ਕਿਰਤ ਕੋਡ ਲਾਗੂ ਹੋਣ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵਿਆਪਕ ਅਤੇ ਪ੍ਰਗਤੀਸ਼ੀਲ ਕਿਰਤ-ਅਧਾਰਿਤ ਸੁਧਾਰਾਂ ਵਿੱਚੋਂ ਇੱਕ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਕਾਮਿਆਂ ਨੂੰ ਬਹੁਤ ਜ਼ਿਆਦਾ ਸਸ਼ਕਤ ਬਣਾਉਣ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨੂੰ ਸਰਲ ਬਣਾਉਣਗੇ ਅਤੇ ਕਾਰੋਬਾਰੀ ਸੌਖ ਨੂੰ ਹੁਲਾਰਾ ਦੇਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚਾਰ ਕਿਰਤ ਕੋਡ ਸਰਬ-ਵਿਆਪੀ ਸਮਾਜਿਕ ਸੁਰੱਖਿਆ, ਘੱਟੋ-ਘੱਟ ਅਤੇ ਸਮੇਂ ਸਿਰ ਤਨਖ਼ਾਹਾਂ ਦੀ ਅਦਾਇਗੀ, ਕੰਮ ਦੀਆਂ ਸੁਰੱਖਿਅਤ ਥਾਵਾਂ ਅਤੇ ਖ਼ਾਸ ਕਰਕੇ ਨਾਰੀ ਸ਼ਕਤੀ ਅਤੇ ਯੁਵਾ ਸ਼ਕਤੀ ਸਮੇਤ ਲੋਕਾਂ ਲਈ ਲਾਭਦਾਇਕ ਮੌਕੇ ਪ੍ਰਦਾਨ ਕਰਨ ਦੇ ਮਜ਼ਬੂਤ ਅਧਾਰ ਬਣਨਗੇ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸੁਧਾਰ ਭਵਿੱਖ ਲਈ ਤਿਆਰ ਈਕੋਸਿਸਟਮ ਦਾ ਨਿਰਮਾਣ ਕਰਨਗੇ, ਜਿਸ ਨਾਲ ਕਾਮਿਆਂ ਦੇ ਹੱਕਾਂ ਦੀ ਰਾਖੀ ਹੋਵੇਗੀ ਅਤੇ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੁਧਾਰ ਰੁਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣਗੇ, ਉਤਪਾਦਕਤਾ ਵਧਾਉਣਗੇ ਅਤੇ ਵਿਕਸਿਤ ਭਾਰਤ ਵੱਲ ਵਧੀ ਦੇਸ਼ ਦੀ ਯਾਤਰਾ ਨੂੰ ਗਤੀ ਦੇਣਗੇ।
ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਸਾਈਟ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ;
ਸ਼੍ਰਮੇਵ ਜਯਤੇ!
ਅੱਜ, ਸਾਡੀ ਸਰਕਾਰ ਨੇ ਚਾਰ ਕਿਰਤ ਕੋਡ ਲਾਗੂ ਕੀਤੇ ਹਨ। ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵਿਆਪਕ ਅਤੇ ਪ੍ਰਗਤੀਸ਼ੀਲ ਕਿਰਤ-ਅਧਾਰਿਤ ਸੁਧਾਰਾਂ ਵਿੱਚੋਂ ਇੱਕ ਹੈ। ਇਹ ਸਾਡੇ ਕਾਮਿਆਂ ਨੂੰ ਹੋਰ ਵਧੇਰੇ ਸਸ਼ਕਤ ਬਣਾਉਂਦਾ ਹੈ। ਇਸ ਨਾਲ ਪਾਲਣਾ ਵਿੱਚ ਵੀ ਕਾਫੀ ਸੌਖ ਆਵੇਗੀ ਅਤੇ ਕਾਰੋਬਾਰੀ ਸੌਖ ਨੂੰ ਹੁਲਾਰਾ ਮਿਲੇਗਾ।
#ਸ਼੍ਰਮੇਵ_ਜਯਤੇ
#ShramevJayate
https://www.pib.gov.in/PressReleseDetailm.aspx?PRID=2192463
ਇਹ ਕੋਡ ਸਰਬ-ਵਿਆਪੀ ਸਮਾਜਿਕ ਸੁਰੱਖਿਆ, ਘੱਟੋ-ਘੱਟ ਅਤੇ ਸਮੇਂ ਸਿਰ ਤਨਖ਼ਾਹਾਂ ਦੀ ਅਦਾਇਗੀ, ਕੰਮ ਦੀਆਂ ਸੁਰੱਖਿਅਤ ਥਾਵਾਂ ਅਤੇ ਸਾਡੇ ਲੋਕਾਂ, ਖ਼ਾਸ ਕਰਕੇ ਨਾਰੀ ਸ਼ਕਤੀ ਅਤੇ ਯੁਵਾ ਸ਼ਕਤੀ ਦੇ ਲਈ ਲਾਭਦਾਇਕ ਮੌਕਿਆਂ ਲਈ ਮਜ਼ਬੂਤ ਅਧਾਰ ਬਣਨਗੇ।
ਇਹ ਭਵਿੱਖ ਲਈ ਤਿਆਰ ਈਕੋਸਿਸਟਮ ਦਾ ਨਿਰਮਾਣ ਕਰਨਗੇ, ਜੋ ਕਾਮਿਆਂ ਦੇ ਹੱਕਾਂ ਦੀ ਰੱਖਿਆ ਕਰੇਗਾ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਦੇਵੇਗਾ। ਇਹ ਸੁਧਾਰ ਰੁਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣਗੇ, ਉਤਪਾਦਕਤਾ ਵਧਾਉਣਗੇ ਅਤੇ ਵਿਕਸਿਤ ਭਾਰਤ ਦੀ ਸਾਡੀ ਯਾਤਰਾ ਨੂੰ ਗਤੀ ਦੇਣਗੇ।
"ਸ਼੍ਰਮੇਵਜਯਤੇ!
ਅੱਜ ਮੇਰੇ ਕਿਰਤੀ ਭਾਈਆਂ-ਭੈਣਾਂ ਲਈ ਇੱਕ ਇਤਿਹਾਸਕ ਦਿਨ ਹੈ। ਸਾਡੀ ਸਰਕਾਰ ਨੇ ਚਾਰ ਕਿਰਤ ਕੋਡ ਲਾਗੂ ਕਰ ਦਿੱਤੇ ਹਨ। ਆਜ਼ਾਦੀ ਤੋਂ ਬਾਅਦ ਇਹ ਕਾਮਿਆਂ ਦੇ ਹਿਤ ਵਿੱਚ ਕੀਤਾ ਗਿਆ ਸਭ ਤੋਂ ਵੱਡਾ ਸੁਧਾਰ ਹੈ। ਇਹ ਦੇਸ਼ ਦੇ ਕਾਮਿਆਂ ਨੂੰ ਬਹੁਤ ਸਸ਼ਕਤ ਬਣਾਉਣ ਵਾਲਾ ਹੈ। ਇਸ ਨਾਲ ਜਿੱਥੇ ਨਿਯਮਾਂ ਦੀ ਪਾਲਣਾ ਬਹੁਤ ਸੌਖੀ ਹੋਵੇਗੀ, ਉੱਥੇ ਹੀ ‘ਈਜ਼ ਆਫ਼ ਡੂਇੰਗ ਬਿਜ਼ਨੈਸ’ ਨੂੰ ਹੁਲਾਰਾ ਮਿਲੇਗਾ।
#ਸ਼੍ਰਮੇਵ_ਜਯਤੇ
#ShramevJayate
https://www.pib.gov.in/PressReleseDetailm.aspx?PRID=2192463
"ਇਹ ਕੋਡ ਕਿਰਤੀ ਭਾਈਆਂ-ਭੈਣਾਂ ਲਈ ਸਮਾਜਿਕ ਸੁਰੱਖਿਆ, ਸਮੇਂ ਸਿਰ ਤਨਖ਼ਾਹ ਅਤੇ ਸੁਰੱਖਿਅਤ ਕੰਮ ਦੀਆਂ ਥਾਵਾਂ ਨੂੰ ਯਕੀਨੀ ਬਣਾਉਣਗੇ। ਇਸਦੇ ਨਾਲ ਹੀ, ਇਹ ਬਿਹਤਰ ਅਤੇ ਲਾਭਕਾਰੀ ਮੌਕਿਆਂ ਲਈ ਇੱਕ ਸਸ਼ਕਤ ਨੀਂਹ ਵੀ ਰੱਖਣਗੇ। ਸਾਡੀਆਂ ਮਾਵਾਂ-ਭੈਣਾਂ ਅਤੇ ਨੌਜਵਾਨ ਸਾਥੀ ਇਨ੍ਹਾਂ ਤੋਂ ਖ਼ਾਸ ਤੌਰ 'ਤੇ ਲਾਭ ਪ੍ਰਾਪਤ ਕਰਨਗੇ।"
"ਇਨ੍ਹਾਂ ਸੁਧਾਰਾਂ ਦੇ ਜ਼ਰੀਏ ਇੱਕ ਅਜਿਹਾ ਮਜ਼ਬੂਤ ਈਕੋਸਿਸਟਮ ਤਿਆਰ ਹੋਵੇਗਾ, ਜੋ ਭਵਿੱਖ ਵਿੱਚ ਸਾਡੇ ਕਾਮਿਆਂ ਦੇ ਹੱਕਾਂ ਦੀ ਰੱਖਿਆ ਕਰੇਗਾ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਨਵੀਂ ਤਾਕਤ ਦੇਵੇਗਾ। ਇਸ ਨਾਲ ਨੌਕਰੀਆਂ ਦੇ ਨਵੇਂ-ਨਵੇਂ ਮੌਕੇ ਤਾਂ ਬਣਨਗੇ ਹੀ, ਉਤਪਾਦਕਤਾ ਵੀ ਵਧੇਗੀ। ਇਸਦੇ ਨਾਲ ਹੀ ਵਿਕਸਿਤ ਭਾਰਤਦੀ ਸਾਡੀ ਯਾਤਰਾ ਨੂੰ ਵੀ ਤੇਜ਼ ਗਤੀ ਮਿਲੇਗੀ।"
************
ਐੱਮਜੇਪੀਐੱਸ/ਐੱਸਟੀ
(Release ID: 2193214)
ਵਿਜ਼ੀਟਰ ਕਾਊਂਟਰ : 31
Read this release in:
Assamese
,
Odia
,
English
,
Urdu
,
Marathi
,
हिन्दी
,
Manipuri
,
Bengali
,
Gujarati
,
Tamil
,
Telugu
,
Kannada
,
Malayalam