ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੰਬਈ ਵਿੱਚ ਏਸ਼ਿਆਈ ਬੀਜ ਕਾਂਗਰਸ 2025 ਦਾ ਉਦਘਾਟਨ ਕੀਤਾ


ਸ਼੍ਰੀ ਚੌਹਾਨ ਨੇ ਬੀਜਾਂ ਨਾਲ ਸਬੰਧਿਤ ਮਾਮਲਿਆਂ ਵਿੱਚ ਨਿਜੀ ਖੇਤਰ ਨੂੰ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ

ਖੇਤੀਬਾੜੀ ਮੰਤਰੀ ਨੇ ਕਿਹਾ, ਬੀਜਾਂ ਦੀਆਂ ਵਧਦੀਆਂ ਕੀਮਤਾਂ ‘ਤੇ ਨਿਯੰਤਰਣ ਅਤੇ ਗੁਣਵੱਤਾ ਸ਼ਿਕਾਇਤਾਂ ਦੇ ਸਮਾਧਾਨ ਦੇ ਨਾਲ ਹੀ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ

ਸਰਕਾਰ ਅਗਲੇ ਬਜਟ ਸੈਸ਼ਨ ਵਿੱਚ ਬੀਜਾਂ ਅਤੇ ਕੀਟਨਾਸ਼ਕਾਂ ਨਾਲ ਸਬੰਧਿਤ ਨਵਾਂ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ

ਕੇਂਦਰੀ ਖੇਤੀਬਾੜੀ ਮੰਤਰੀ ਨੇ ਸਰਕਾਰ ਦੇ ਸਾਥੀ ਪੋਰਟਲ (SATHI portal) - ਦੀ ਵਰਤੋਂ ਕਰਕੇ ਸੁਵਿਧਾਵਾਂ ਦੇ ਲਾਭ ਲੈਣ ਦੀ ਅਪੀਲ ਕੀਤੀ

ਏਸ਼ਿਆਈ ਬੀਜ ਕਾਂਗਰਸ -2025 ਦਾ ਪ੍ਰਤੀਕ ਚਿੰਨ੍ਹ (ਲੋਗੋ) ਜਾਰੀ ਕੀਤਾ ਗਿਆ

प्रविष्टि तिथि: 17 NOV 2025 4:12PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੁੰਬਈ ਵਿੱਚ ਏਸ਼ਿਆਈ ਬੀਜ ਕਾਂਗਰਸ 2025 ਦਾ ਉਦਘਾਟਨ ਕੀਤਾ। ਇਸ ਵਰ੍ਹੇ ਦੇ ਸੰਮੇਲਨ ਦਾ ਵਿਸ਼ਾ ‘ਗੁਣਵੱਤਾਪੂਰਨ ਬੀਜਾਂ ਦੁਆਰਾ ਖੁਸ਼ਹਾਲੀ ਦੇ ਬੀਜ ਬੀਜਣਾ’ ਹੈ। ਉਦਘਾਟਨ ਸਮਾਰੋਹ ਵਿੱਚ ਏਸ਼ਿਆਈ ਬੀਜ ਕਾਂਗਰਸ 2025 ਦਾ ਲੋਗੋ ਵੀ ਜਾਰੀ ਕੀਤਾ ਗਿਆ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ, ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਅਤੇ ਕਿਸਾਨਾਂ ਲਈ ਖੇਤੀਬਾੜੀ ਕਾਰੋਬਾਰ ਲਾਭਦਾਇਕ ਬਣਾਏ ਰੱਖਣਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ, ਕਿਸਾਨਾਂ ਨੂੰ ਉੱਤਮ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ ਅਤੇ ਉਤਪਾਦਨ ਲਾਗਤ ਵਿੱਚ ਕਮੀ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਉਪਜ ਦੀ ਵਾਜ਼ਬ ਕੀਮਤ ਯਕੀਨੀ ਬਣਾਉਣ, ਲੋੜ ਮੁਤਾਬਕ ਉਨ੍ਹਾਂ ਨੂੰ ਮੁਆਵਜ਼ਾ ਦੇਣ ਅਤੇ ਖੇਤੀਬਾੜੀ ਅਭਿਆਸਾਂ ਦੀ ਵਿਭਿੰਨਤਾ ‘ਤੇ ਧਿਆਨ ਕੇਂਦ੍ਰਿਤ ਕਰਨ ਨੂੰ ਉੱਚ ਤਰਜੀਹ ਦਿੱਤੀ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਆਈਸੀਏਆਰ- ਅਤੇ ਵੱਖ-ਵੱਖ ਸਰਕਾਰੀ ਸੰਸਥਾਨ, ਕੁਪੋਸ਼ਣ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਬਾਇਓ-ਫੋਰਟੀਫਾਇਡ ਫਸਲਾਂ ਦੇ ਨਾਲ ਹੀ ਜਲਵਾਯੂ ਅਨੁਕੂਲ ਕਿਸਮਾਂ ਵਿਕਸਿਤ ਕਰਨ ਵਿੱਚ ਲਗੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਚ ਗੁਣਵੱਤਾਪੂਰਨ ਬੀਜ ਵਿਕਸਿਤ ਕਰਨ ਲਈ ਜਨਤਕ ਖੇਤਰ ਦੇ ਨਾਲ ਹੀ ਨਿਜੀ ਖੇਤਰ ਦਾ ਵੀ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਨੇ ਨਿਜੀ ਖੇਤਰ ਨੂੰ ਬੀਜਾਂ ਦੀਆਂ ਕੀਮਤਾਂ ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਿਜੀ ਖੇਤਰ ਦੇ ਬੀਜ ਮਹਿੰਗੇ ਹਨ ਅਤੇ ਜ਼ਿਆਦਾਤਰ ਕਿਸਾਨ ਵੰਚਿਤ ਵਰਗ ਤੋਂ ਹਨ ਅਤੇ ਇਨ੍ਹਾਂ ਬੀਜਾਂ ਦਾ ਖਰਚ ਚੁੱਕਣ ਵਿੱਚ ਅਸਮਰੱਥ ਹਨ। 

ਸ਼੍ਰੀ ਚੌਹਾਨ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਅਜਿਹੇ ਬੀਜ ਉਪਲਬਧ ਕਰਵਾਏ ਜਾਣ ਜਿਨ੍ਹਾਂ ਨੂੰ ਹਰ ਵਰ੍ਹੇ ਬਦਲਣ ਦੀ ਜ਼ਰੂਰਤ ਨਾ ਪਵੇ, ਤਾਂ ਕਿਸਾਨ ਭਾਈਚਾਰੇ ਦੀ ਇੱਕ ਵੱਡੀ ਚਿੰਤਾ ਦੂਰ ਹੋ ਜਾਵੇਗੀ। ਉਨ੍ਹਾਂ ਨੇ ਕੰਪਨੀਆਂ ਨੂੰ ਖਰਾਬ ਗੁਣਵੱਤਾ ਵਾਲੇ, ਬਗੈਰ ਪੁੰਗਰਣ ਦੀ ਸਮਰੱਥਾ ਵਾਲੇ ਜਾਂ ਬਹੁਤ ਘੱਟ ਪੁੰਗਰਣ ਦੀ ਸਮਰੱਥਾ ਵਾਲੇ ਬੀਜਾਂ ਦੀ ਸਮੱਸਿਆ ਦਾ ਹੱਲ ਕਰਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਖੇਤਰ ਦੇ ਹਰੇਕ ਹਿਤਧਾਰਕ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਐੱਸਏਟੀਐੱਚਆਈ- ਸਾਥੀ ਪੋਰਟਲ ਦੀ ਵਰਤੋਂ ਕਰਕੇ ਉਪਲਬਧ ਸੁਵਿਧਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲਵਾਯੂ –ਅਨੁਕੂਲ ਕਿਸਮਾਂ ਵਿਕਸਿਤ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ 15 ਖੇਤੀਬਾੜੀ-ਜਲਵਾਯੂ ਖੇਤਰ ਹਨ, ਇਸ ਲਈ ਸਾਨੂੰ ਅਜਿਹੀਆਂ ਕਿਸਮਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ ਜੋ ਸੋਕੇ, ਗਰਮੀ ਅਤੇ ਕੀਟਨਾਸ਼ਕਾਂ ਦਾ ਸਾਹਮਣਾ ਕਰ ਸਕਣ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਜੀਨੋਮ ਐਡੀਟਿੰਗ ਐਡਵਾਂਸਡ ਤਕਨੀਕ (advanced technique of Genome Editing) ਦੀ ਵਰਤੋਂ ਨਾਲ ਚੌਲਾਂ ਦੀਆਂ ਦੋ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਿੰਚਾਈ ਵਿੱਚ ਘੱਟ ਪਾਣੀ ਲਗੇਗਾ, ਉਤਪਾਦਕਤਾ ਵਿੱਚ 19 ਤੋਂ 40 ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ, ਨਾਲ ਹੀ ਕਾਰਬਨ ਨਿਕਾਸੀ ਵਿੱਚ ਵੀ ਕਮੀ ਆਵੇਗੀ।

ਬੀਜ ਉਤਪਾਦਕਾਂ ਨੂੰ ਸੰਬੋਧਨ ਕਰਦੇ ਹੋਏ, ਖੇਤੀਬਾੜੀ ਮੰਤਰੀ ਨੇ ਮੋਟੇ ਅਨਾਜ ਉਤਪਾਦਨ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਦੀ ਹੋਰ ਜ਼ਿਆਦਾ ਜ਼ਰੂਰਤ ਦੱਸੀ। ਉਨ੍ਹਾਂ ਨੇ ਨਿਜੀ ਕੰਪਨੀਆਂ ਨੂੰ ਸਰਕਾਰ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਣ ਲਈ ਕਿਹਾ। ਉਨ੍ਹਾਂ ਨੇ ਕੰਪਨੀਆਂ ਨੂੰ ਬਜ਼ਾਰ ਵਿੱਚ ਨਵੇਂ ਬੀਜ ਲਿਆਉਣ ਵਿੱਚ ਘੱਟ ਸਮਾਂ ਲਗਾਉਣ ਲਈ ਕਿਹਾ ਅਤੇ ਇਨ੍ਹਾਂ ਬੀਜਾਂ ਦੀ ਟੈਸਟਿੰਗ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ ਲਿਆਉਣ ਦੇ ਯਤਨਾਂ ‘ਤੇ ਸਹਿਮਤੀ ਵਿਅਕਤ ਕੀਤੀ। ਟੈਸਟਿੰਗ ਲਾਗਤ ਵੱਧ ਹੋਣ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧ ਵਿੱਚ ਨਿਜੀ ਖੇਤਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਖਰਾਬ ਬੀਜਾਂ ਅਤੇ ਇਸ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਸਰਕਾਰ ਅਤੇ ਨਿਜੀ ਖੇਤਰ ਦੇ ਅਜਿਹੇ ਲੋਕਾਂ ‘ਤੇ ਰੋਕ ਲਗਾਉਣ ਲਈ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਭਾਰਤੀ ਰਾਸ਼ਟਰੀ ਬੀਜ ਸੰਘ-ਐੱਨਐੱਸਏਆਈ- ਦੇ ਚੇਅਰਮੈਨ ਸ਼੍ਰੀ ਐੱਨ. ਪ੍ਰਭਾਕਰ ਰਾਓ ਨੇ ਕਿਹਾ, ਕਿ ਏਸ਼ਿਆਈ ਬੀਜ ਕਾਂਗਰਸ 2025, ਬੀਜ ਖੇਤਰ ਵਿੱਚ ਆਧੁਨਿਕ ਬਦਲਾਅ ਅਤੇ ਸਮੱਸਿਆ ਸਮਾਧਾਨ ਦੀ ਦਿਸ਼ਾ ਵਿੱਚ ਬਹੁਤ ਮਹੱਤਵਪੂਰਨ ਕਦਮ ਹੈ। ਭਾਰਤੀ ਬੀਜ ਉਦਯੋਗ ਮਹਾਸੰਘ ((FSII) ਦੇ ਚੇਅਰਮੈਨ ਸ਼੍ਰੀ ਅਜੈ ਰਾਣਾ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਬੀਜ ਸੰਘ- ਏਪੀਐੱਸਏ- ਦੇ ਪ੍ਰੈਜ਼ੀਡੈਂਟ ਸ਼੍ਰੀ ਟੇਕ ਵਾਹਕੋਹ (Mr. Take WahKoh) ਸਾਂਝੇ ਤੌਰ ‘ਤੇ ਇਸ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰ ਰਹੇ ਹਨ। 

ਇਸ ਮੌਕੇ ‘ਤੇ, ਬਾਇਓਟੈਕਨਾਲੋਜਿਸਟ ਅਤੇ ਜੈਨੇਟਿਕਸਿਸਟ ਸ਼੍ਰੀ ਤ੍ਰਿਲੋਚਨ ਮਹਾਪਾਤਰਾ ਨੂੰ ਬੀਜ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

17 ਤੋਂ 21 ਨਵੰਬਰ, 2025 ਤੱਕ ਆਯੋਜਿਤ ਹੋ ਰਹੇ ਏਸ਼ਿਆਈ ਬੀਜ ਕਾਂਗਰਸ 2025 ਵਿੱਚ ਕਈ ਗਿਆਨ ਭਰਪੂਰ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸੰਮੇਲਨ ਦੇ ਪਹਿਲੇ ਦਿਨ ਅੱਜ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਸਲਾਨਾ ਜਨਰਲ ਮੀਟਿੰਗ (Annual General Meeting) 20 ਨਵੰਬਰ, 2025 ਨੂੰ ਹੋਵੇਗੀ।

 

*****

ਆਰਸੀ/ਏਆਰ/ਏਕੇ


(रिलीज़ आईडी: 2191232) आगंतुक पटल : 27
इस विज्ञप्ति को इन भाषाओं में पढ़ें: Odia , English , Urdu , हिन्दी , Gujarati , Tamil , Telugu