ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਸਾਊਦੀ ਅਰਬ ਦੇ ਮਦੀਨਾ ਦੇ ਨੇੜੇ ਬੀਤੇ ਕੱਲ੍ਹ ਦੇਰ ਰਾਤ ਉਮਰਾਹ ਤੀਰਥਯਾਤਰੀਆਂ ਨਾਲ ਜੁੜੀ ਇੱਕ ਦੁਖਦਾਈ ਬੱਸ ਦੁਰਘਟਨਾ ਦੇ ਮੱਦੇਨਜ਼ਰ ਜੈੱਦ੍ਹਾ (Jeddah) ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵਿੱਚ 24x7 ਕੰਟਰੋਲ ਰੂਮ ਸਥਾਪਿਤ ਕੀਤਾ ਗਿਆ


ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜ਼ਿਜੂ ਨੇ ਕਿਹਾ ਕਿ ਅਸੀਂ ਦੂਤਾਵਾਸ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਜੋ ਨਵੀਨਤਮ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ

Posted On: 17 NOV 2025 12:30PM by PIB Chandigarh

ਸਾਊਦੀ ਅਰਬ ਦੇ ਮਦੀਨਾ ਦੇ ਨੇੜੇ ਬੀਤੇ ਕੱਲ੍ਹ ਦੇਰ ਰਾਤ ਉਮਰਾਹ ਤੀਰਥਯਾਤਰੀਆਂ ਨਾਲ ਜੁੜੀ ਇੱਕ ਦੁਖਦਾਈ ਬੱਸ ਦੁਰਘਟਨਾ ਦੇ ਮੱਦੇਨਜ਼ਰ ਜੈੱਦ੍ਹਾ (Jeddah) ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵਿੱਚ 24x7 ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ, ਸ਼੍ਰੀ ਕਿਰੇਨ ਰਿਜ਼ਿਜੂ ਨੇ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਵਿਅਕਤ ਕੀਤੀ ਅਤੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਲਈ ਸਹਿਣ ਸ਼ਕਤੀ ਦੀ ਪ੍ਰਾਰਥਨਾ ਕੀਤੀ। 

ਹੈਲਪਲਾਈਨ ਦਾ ਸੰਪਰਕ ਵੇਰਵਾ ਹੇਠ ਲਿਖੇ ਅਨੁਸਾਰ ਹੈ:

8002440003 (ਟੋਲ ਫ੍ਰੀ),

00966122614093, 00966126614276

00966556122301 (ਵ੍ਹਾਟਸਐਪ)।

 

ਕੇਂਦਰੀ ਮੰਤਰੀ ਸ਼੍ਰੀ ਰਿਜ਼ਿਜੂ ਨੇ ਕਿਹਾ ਕਿ ਅਸੀਂ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਜੋ ਵਧੇਰੇ ਜਾਣਕਾਰੀ ਜੁਟਾ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਰਿਯਾਦ ਸਥਿਤ ਦੂਤਾਵਾਸ ਅਤੇ ਜੈੱਦ੍ਹਾ  ਸਥਿਤ ਵਣਜ ਦੂਤਾਵਾਸ ਵੀ ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਅਤੇ ਹੋਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਵਣਜ ਦੂਤਾਵਾਸ ਦੇ ਕਰਮਚਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਸਵੈ-ਸੇਵਕਾਂ ਦੀ ਟੀਮ ਵੱਖ-ਵੱਖ ਹਸਪਤਾਲਾਂ ਅਤੇ ਹੋਰ ਸਥਲਾਂ ‘ਤੇ ਮੌਜੂਦ ਹਨ।

ਰਿਆਦ ਸਥਿਤ ਦੂਤਾਵਾਸ ਅਤੇ ਜੈੱਦਾ ਸਥਿਤ ਵਣਜ ਦੂਤਾਵਾਸ ਪੂਰੀ ਮਦਦ ਕਰ ਰਹੇ ਹਨ। ਦੂਤਾਵਾਸ ਅਤੇ ਵਣਜ ਦੂਤਾਵਾਸ ਦੇ ਅਧਿਕਾਰੀ ਸਬੰਧਿਤ ਪਰਿਵਾਰਾਂ ਦੇ ਨਾਲ ਤਾਲਮੇਲ ਸਥਾਪਿਤ ਕਰਨ ਲਈ ਤੇਲੰਗਾਨਾ ਰਾਜ ਦੇ ਸਬੰਧਿਤ ਅਧਿਕਾਰੀਆਂ ਦੇ ਸੰਪਰਕ ਵਿੱਚ ਵੀ ਹਨ। 

************

ਐੱਸਐੱਸ/ਏਕੇ/ਐੱਮਆਰ/ਏਕੇ  


(Release ID: 2190867) Visitor Counter : 4