ਸਹਿਕਾਰਤਾ ਮੰਤਰਾਲਾ
azadi ka amrit mahotsav

ਬਨਾਸ ਡੇਅਰੀ ਅਤੇ ਬੀਬੀਐੱਸਐੱਸਐੱਲ ਨੇ ਆਲੂ ਵੈਲਿਊ ਚੇਨ ਨੂੰ ਮਜ਼ਬੂਤ ​​ਕਰਨ ਲਈ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ


प्रविष्टि तिथि: 13 NOV 2025 1:29PM by PIB Chandigarh
  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ਇਹ ਸਮਝੌਤਾ ਮੰਤਰਾਲੇ ਦੀ "ਸਹਿਕਾਰਤਾ ਵਿੱਚ ਸਹਿਯੋਗ" ਪਹਿਲਕਦਮੀ ਨੂੰ ਅੱਗੇ ਵਧਾਉਂਦਾ ਹੈ।

  • ਇਸ ਸਮਝੌਤੇ ਦਾ ਉਦੇਸ਼ ਆਲੂਆਂ ਲਈ ਇੱਕ ਵਿਆਪਕ "ਬੀਜ ਤੋਂ ਬਜ਼ਾਰ ਤੱਕ" ਵਿਆਪਕ ਵੈਲਿਊ ਚੇਨ ਮੁੱਲ ਲੜੀ ਵਿਕਸਿਤ ਕਰਨਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਮਾਣਯੋਗ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ 'ਸਹਿਕਾਰੀ ਸਭਾਵਾਂ ਵਿੱਚ ਸਹਿਯੋਗ ਅਤੇ ਸਾਂਝੇਦਾਰੀ ਦੀਆਂ ਕਈ ਪਹਿਲਕਦਮੀਆਂ ਨੂੰ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਇਸੇ ਦਿਸ਼ਾ ਵਿੱਚ, ਬਨਾਸ ਡੇਅਰੀ (ਅਮੂਲ ਦਾ ਹਿੱਸਾ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸਹਿਕਾਰੀ ਡੇਅਰੀ) ਅਤੇ ਭਾਰਤੀ ਬੀਜ ਸਹਿਕਾਰੀ ਸਮਿਤੀ ਲਿਮਿਟੇਡ (ਬੀਬੀਐੱਸਐੱਸਐੱਲ) ਨੇ ਉੱਚ-ਗੁਣਵੱਤਾ ਵਾਲੇ ਬੀਜ ਆਲੂਆਂ ਦਾ ਉਤਪਾਦਨ ਅਤੇ ਵੰਡ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ। ਇਹ ਸਮਝੌਤਾ 10 ਨਵੰਬਰ, 2025 ਨੂੰ ਨਵੀਂ ਦਿੱਲੀ ਦੇ ਅਟਲ ਅਕਸ਼ੈ ਊਰਜਾ ਭਵਨ ਵਿਖੇ ਭਾਰਤ ਸਰਕਾਰ ਦੇ ਸਕੱਤਰ (ਸਹਿਕਾਰਤਾ) ਡਾ. ਆਸ਼ੀਸ਼ ਕੁਮਾਰ ਭੂਟਾਨੀ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ ਜਿਸ ਵਿੱਚ ਬਨਾਸ ਡੇਅਰੀ ਦੇ ਐੱਮਡੀ ਸ਼੍ਰੀ ਸੰਗਰਾਮ ਚੌਧਰੀ ਅਤੇ ਬੀਬੀਐੱਸਐੱਸਐੱਲ ਦੇ ਐਮਡੀ ਸ਼੍ਰੀ ਚੇਤਨ ਜੋਸ਼ੀ ਵੀ ਮੌਜੂਦ ਸਨ।

   

ਇਸ ਮੌਕੇ 'ਤੇ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਨੇ ਕਿਹਾ ਕਿ ਇਹ ਸਾਂਝੇਦਾਰੀ ਵੈਲਿਊ ਚੇਨ ਨੂੰ ਮਜ਼ਬੂਤ ​​ਕਰਕੇ ਅਤੇ ਉਤਪਾਦਕਤਾ ਨੂੰ ਵਧਾ ਕੇ ਕਿਸਾਨਾਂ ਦੇ ਸਸ਼ਕਤੀਕਰਣ ਅਤੇ ਖੁਸ਼ਹਾਲੀ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਹ ਸਾਂਝੇਦਾਰੀ ਆਲੂ ਦੇ ਸਬੰਧ ਵਿੱਚ ਨ‘ਬੀਜ ਤੋਂ ਲੈ ਕੇ ਬਜ਼ਾਰ ਤੱਕ’ ਇੱਕ ਵਿਆਪਕ ਵੈਲਿਊ ਚੇਨ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਦਾ ਉਦੇਸ਼ ਪ੍ਰਮਾਣਿਤ ਅਤੇ ਰੋਗ-ਮੁਕਤ ਬੀਜ ਆਲੂ ਪੈਦਾ ਦਾ ਉਤਪਾਦਨ ਕਰਨਾ ਹੈ, ਨਾਲ ਹੀ ਵਿਗਿਆਨਿਕ ਖੇਤੀ ਅਭਿਆਸਾਂ, ਕੌਂਟ੍ਰੈਕਟ ਫਾਰਮਿੰਗ ਅਤੇ ਬਿਹਤਰ ਬਾਜ਼ਾਰ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ। ਤਕਨੀਕੀ ਸੁਧਾਰਾਂ ਅਤੇ ਸਹਿਕਾਰੀ ਯਤਨਾਂ ਨੂੰ ਜੋੜ ਕੇ, ਇਹ ਪਹਿਲ ਖੇਤੀਬਾੜੀ ਉਪਜ ਨੂੰ ਵਧਾਉਣ, ਲਾਗਤਾਂ ਅਤੇ ਨੁਕਸਾਨਾਂ ਨੂੰ ਘਟਾਉਣ ਅਤੇ ਆਲੂ ਕਿਸਾਨਾਂ ਦੀ ਆਮਦਨ ਅਤੇ ਸਥਿਰਤਾ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਸਹਾਇਕ ਹੋਵੇਗੀ।

************

ਏਕੇ/ਏਕੇ


(रिलीज़ आईडी: 2190863) आगंतुक पटल : 20
इस विज्ञप्ति को इन भाषाओं में पढ़ें: English , Urdu , Marathi , हिन्दी , Assamese , Gujarati , Tamil , Telugu