ਮੀਡੀਆ ਲਈ ਆਖਰੀ ਮੌਕਾ : 56ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਲਈ ਮੀਡੀਆ ਮਾਨਤਾ ਪੋਰਟਲ 17 ਨਵੰਬਰ ਅੱਧੀ ਰਾਤ ਤੱਕ ਫਿਰ ਖੁੱਲ੍ਹਿਆ
ਮੀਡੀਆਕਰਮੀਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ, 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ- IFFI) ਲਈ ਮੀਡੀਆ ਮਾਨਤਾ ਪੋਰਟਲ ਅੱਜ ਸ਼ਾਮ 7 ਵਜੇ ਤੋਂ ਤਿੰਨ ਹੋਰ ਦਿਨਾਂ ਲਈ ਫਿਰ ਤੋਂ ਖੋਲ੍ਹਿਆ ਜਾ ਰਿਹਾ ਹੈ।
ਇਸ ਨਾਲ ਮਹੋਤਸਵ ਨੂੰ ਕਵਰ ਕਰਨ ਦੇ ਇੱਛੁਕ ਪੱਤਰਕਾਰ ਏਸ਼ੀਆ ਦੇ ਸਭ ਤੋਂ ਪ੍ਰਤਿਸ਼ਠਿਤ ਸਿਨੇਮਾ ਮਹੋਤਸਵ ਲਈ ਮੀਡੀਆ ਪ੍ਰਤੀਨਿਧੀ ਵਜੋਂ ਰਜਿਸਟ੍ਰੇਸ਼ਨ ਕਰਵਾ ਸਕਣਗੇ।
ਸਰਕਾਰੀ ਪੋਰਟਲ https://accreditation.pib.gov.in/eventregistration/login.aspx ਰਾਹੀਂ ਹੁਣੇ ਰਜਿਸਟ੍ਰੇਸ਼ਨ ਕਰੋ:
56ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ 20 ਤੋਂ 28 ਨਵੰਬਰ 2025 ਤੱਕ ਗੋਆ ਦੇ ਪਣਜੀ ਵਿੱਚ ਆਯੋਜਿਤ ਕੀਤਾ ਜਾਵੇਗਾ। ਮਾਨਤਾ ਪ੍ਰਾਪਤ ਮੀਡੀਆ ਪੇਸ਼ੇਵਰਾਂ ਨੂੰ ਫਿਲਮ ਸਕ੍ਰੀਨਿੰਗ, ਪੈਨਲ ਚਰਚਾ, ਮਾਸਟਰ ਕਲਾਸ, ਰੈੱਡ ਕਾਰਪੇਟ ਪ੍ਰੋਗਰਾਮਾਂ ਅਤੇ ਦੁਨੀਆ ਭਰ ਦੇ ਪ੍ਰਮੁੱਖ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੇ ਨਾਲ ਨੈੱਟਵਰਕਿੰਗ ਦੇ ਵਿਸ਼ੇਸ਼ ਮੌਕੇ ਪ੍ਰਾਪਤ ਹੋਣਗੇ।
ਮੀਡੀਆਕਰਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੋਰਟਲ 17 ਨਵੰਬਰ 2025 ਦੀ ਅੱਧੀ ਰਾਤ ਤੱਕ ਖੁੱਲ੍ਹਾ ਰਹੇਗਾ।
ਬਿਨੈਕਾਰਾਂ ਨੂੰ ਪੋਰਟਲ ‘ਤੇ ਦਿੱਤੇ ਗਏ ਨਿਰਦੇਸ਼ਾਂ ਦੀ ਸਾਵਧਾਨੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਹੀ ਪਛਾਣ ਪੱਤਰ ਅਤੇ ਪੇਸ਼ੇਵਰ ਕ੍ਰੇਡੈਂਸ਼ੀਅਲ ਸਮੇਤ ਸਾਰੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਚਾਹੀਦੇ ਹਨ। ਵਿਸਤ੍ਰਿਤ ਯੋਗਤਾ ਸ਼ਰਤਾਂ ਅਤੇ ਦਸਤਾਵੇਜ਼ੀਕਰਣ ਦਿਸ਼ਾ-ਨਿਰਦੇਸ਼ ਮਾਨਤਾ ਵੈੱਬਸਾਈਟ ‘ਤੇ ਉਪਲਬਧ ਹਨ।
ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੀ ਮੀਡੀਆ ਮਾਨਤਾ ਨੀਤੀ ਵੀ ਇਸ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।
ਕਿਸੇ ਵੀ ਸਹਾਇਤਾ ਜਾਂ ਸੁਆਲ ਲਈ, ਪੱਤਰਕਾਰ ਪੱਤਰ ਸੂਚਨਾ ਦਫ਼ਤਰ ਦੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੀ ਮੀਡੀਆ ਸਹਾਇਤਾ ਡੈਸਕ : iffi.mediadesk@pib.gov.in ‘ਤੇ ਸੰਪਰਕ ਕਰ ਸਕਦੇ ਹਨ।
ਏਸ਼ੀਆ ਦੇ ਸਿਨੇਮਾ ਦੇ ਸ਼ਾਨਦਾਰ ਮੰਚ ਦਾ ਹਿੱਸਾ ਬਣਨ ਦਾ ਆਖਰੀ ਮੌਕਾ ਨਾ ਗੁਆਓ- ਅੱਜ ਹੀ ਅਪਲਾਈ ਕਰੋ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) 2025 ਲਈ ਆਪਣੀ ਮਾਨਤਾ ਨੂੰ ਯਕੀਨੀ ਕਰੋ।
****
PIB IFFI CAST AND CREW| ਸ੍ਰੀਯੰਕਾ ਚੈਟਰਜੀ/ਪਰਸ਼ੂਰਾਮ ਕੋਰ/ਏਕੇ | IFFI 56 - 009
Release ID:
2190412
| Visitor Counter:
4