ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਦੁਰਸੰਚਾਰ ਕੰਪੋਨੈਂਟਸ ਦੇ ਖੇਤਰ ਵਿੱਚ 25 ਬਿਲੀਅਨ ਡਾਲਰ ਦੇ ਮੌਕੇ-ਕੇਂਦਰੀ ਸੰਚਾਰ ਰਾਜ ਮੰਤਰੀ ਡਾ. ਚੰਦ੍ਰ ਸ਼ੇਖਰ ਪੇਮਾਸਾਨੀ ਨੇ ਉਦਯੋਗ ਜਗਤ ਨੂੰ ਇੱਥੇ ਨਿਰਮਾਣ ਕਰਨ ਲਈ ਉਤਸ਼ਾਹਿਤ ਕੀਤਾ


ਮਾਨਸਿਕਤਾ ਵਿੱਚ ਬਦਲਾਅ ਭਾਰਤ ਦੀ ਤਰੱਕੀ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ- ਡਾ. ਚੰਦ੍ਰ ਸ਼ੇਖਰ ਨੇ ਉਦਯੋਗ ਜਗਤ ਨੂੰ ਅਗਲੇ ਦਹਾਕੇ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਦਾ ਸੱਦਾ ਦਿੱਤਾ

ਡਾ. ਚੰਦ੍ਰ ਸ਼ੇਖਰ ਨੇ ਆਂਧਰ ਪ੍ਰਦੇਸ਼ ਨੂੰ ਭਾਰਤ ਦੇ ਅਗਲੇ ਵੱਡੇ ਨਿਵੇਸ਼ ਮੋਰਚੇ ਵਜੋਂ ਪੇਸ਼ ਕੀਤਾ

Posted On: 14 NOV 2025 11:38AM by PIB Chandigarh

ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇਮਾਸਾਨੀ ਚੰਦ੍ਰ ਸ਼ੇਖਰ ਨੇ ਅੱਜ ਗਲੋਬਲ ਨਿਵੇਸ਼ਕਾਂ ਨੂੰ “ਭਾਰਤ ਦੇ ਉੱਥਾਨ ਦੀ ਕਹਾਣੀ ਦਾ ਸਹਿ-ਲੇਖਣ ਕਰਨ” ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਵਿੱਚ ਦੇਸ਼ ਵਿੱਚ ਹੋਇਆ ਬਦਲਾਅ ਮਾਨਸਿਕਤਾ ਵਿੱਚ ਆਏ ਇੱਕ ਗਹਿਰੇ ਪਰਿਵਰਤਨ ਤੋਂ ਪੈਦਾ ਹੋਇਆ ਹੈ।

ਵਿਸ਼ਾਖਾਪਟਨਮ ਵਿੱਚ ਆਯੋਜਿਤ ਭਾਰਤੀ ਉਦਯੋਗ ਸੰਘ (ਸੀਆਈਆਈ) ਸਾਂਝੇਦਾਰੀ ਸਮਿਟ ਵਿੱਚ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦੀ ਗਰਿਮਾਮਈ ਮੌਜੂਦਗੀ ਵਿੱਚ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਤਰੱਕੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸੋਚੀ-ਸਮਝੀ ਨੀਤੀ, ਦ੍ਰਿੜ੍ਹ ਲਾਗੂਕਰਨ ਅਤੇ ਉੱਦਮਸ਼ੀਲਤਾ ਦੀ ਊਰਜਾ ਦਾ ਨਤੀਜਾ ਹੈ।

ਕੇਂਦਰੀ ਰਾਜ ਮੰਤਰੀ ਨੇ ਦੂਰਸੰਚਾਰ ਕੰਪੋਨੈਂਟਸ ਦੀ ਮੈਨੂਫੈਕਚਰਿੰਗ ਦੇ ਖੇਤਰ ਵਿੱਚ 25 ਬਿਲੀਅਨ ਅਮਰੀਕੀ ਡਾਲਰ ਦੇ ਮੌਕੇ ‘ਤੇ ਵੀ ਚਾਣਨਾ ਪਾਇਆ ਅਤੇ ਭਰੋਸਾ ਦਿੱਤਾ ਕਿ ਸੰਚਾਰ ਮੰਤਰਾਲਾ ਤੇਜ਼ੀ ਨਾਲ ਪ੍ਰਵਾਨਗੀਆਂ ਦੇਣ ਅਤੇ ਨਵੇਂ ਨਿਵੇਸ਼ਾਂ ਦਾ ਸਮਰਥਨ ਕਰਨ ਲਈ ਤਿਆਰ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਨਿਵੇਸ਼ ਦਾ ਮਤਲਬ ਦੁਨੀਆ ਦੇ ਸਭ ਤੋਂ ਵੱਡੇ ਉਭਰਦੇ ਮੱਧ ਵਰਗ ਦੇ ਨਾਲ ਜੁੜਨਾ ਅਤੇ ਉਸ ਵਿਕਾਸ ਗਾਥਾ ਦਾ ਹਿੱਸਾ ਬਣਨਾ ਹੈ, ਜੋ ਦਹਾਕਿਆਂ ਤੱਕ ਗਲੋਬਲ ਵਪਾਰ ਨੂੰ ਆਕਾਰ ਦੇਵੇਗੀ। ਉਨ੍ਹਾਂ ਨੇ ਕਿਹਾ, “ਭਾਰਤ ਸਿਰਫ਼ ਜਵਾਰ ਦੀਆਂ ਲਹਿਰਾਂ ‘ਤੇ ਸਵਾਰ ਹੀ ਨਹੀਂ ਹੈ, ਸਗੋਂ ਭਾਰਤ ਖੁਦ ਹੀ ਜਵਾਰ ਹੈ।” ਉਨ੍ਹਾਂ ਨੇ ਉਦਯੋਗ ਜਗਤ ਤੋਂ ਭਾਰਤ ਦੇ ਆਰਥਿਕ ਉੱਥਾਨ ਦੇ ਅਗਲੇ ਅਧਿਆਏ ਨੂੰ ਆਕਾਰ ਦੇਣ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ।

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਲਾਇਸੈਂਸ ਰਾਜ ਦੀ ਮਾਨਸਿਕਤਾ ਤੋਂ ਨਿਕਲ ਕੇ ਵਿਸ਼ਵਾਸ-ਪਹਿਲਾਂ ਦੀ ਮਾਨਸਿਕਤਾ ਵਾਲੀ ਦਿਸ਼ਾ ਵਿੱਚ ਅੱਗੇ ਵਧ ਗਿਆ ਹੈ ਅਤੇ ਉੱਦਮੀਆਂ ਨੂੰ ਸ਼ੱਕ ਦੀ ਦ੍ਰਿਸ਼ਟੀ ਨਾਲ ਦੇਖਣ ਦੀ ਬਜਾਏ ਉਨ੍ਹਾਂ ਨੂੰ ਰਾਸ਼ਟਰ-ਨਿਰਮਾਤਾ ਦੇ ਰੂਪ ਵਿੱਚ ਸਨਮਾਨ ਦੇਣ ਲਗਿਆ ਹੈ।

ਉਨ੍ਹਾਂ ਨੂੰ ਪ੍ਰਮੁੱਖ ਸੁਧਾਰਾਂ- ਬੁਨਿਆਦੀ ਢਾਂਚੇ ਨਾਲ ਸਬੰਧਿਤ 1.4 ਟ੍ਰਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼, 26 ਬਿਲੀਅਨ ਅਮਰੀਕੀ ਡਾਲਰ ਦੀਆਂ ਪੀਐੱਲਆਈ ਯੋਜਨਾਵਾਂ, ਸਰਲੀਕ੍ਰਿਤ ਸ਼੍ਰਮ ਕਾਨੂੰਨ, ਪੂਰਵ ਵਿਆਪੀ ਟੈਕਸ ਦੀ ਸਮਾਪਤੀ, ਜੀਐੱਸਟੀ ਅਧਾਰਿਤ ਰਾਸ਼ਟਰੀ ਬਜ਼ਾਰ ਏਕੀਕਰਣ ਅਤੇ ਇਨਸੋਲਵੈਂਸੀ ਅਤੇ ਦੀਵਾਲਿਆਪਣ ਸੰਹਿਤਾ ਨੂੰ ਉਜਾਗਰ ਕੀਤਾ। ਇਨ੍ਹਾਂ ਸੁਧਾਰਾਂ ਨੇ ਭਾਰਤ ਨੂੰ ਇੱਕ ਉਪਭੋਗਤਾ ਤੋਂ ਹਟ ਕੇ ਇੱਕ ਭਰੋਸੇਮੰਦ ਗਲੋਬਲ ਨਿਰਮਾਤਾ ਅਤੇ ਭਾਗੀਦਾਰ ਵਿੱਚ ਬਦਲ ਦਿੱਤਾ ਹੈ।

ਸਾਂਝੇਦਾਰੀ ਸਮਿਟ ਦੇ ਮੇਜ਼ਬਾਨ ਰਾਜ ਬਾਰੇ ਗੱਲ ਕਰਦੇ ਹੋਏ, ਡਾ. ਚੰਦ੍ਰ ਸ਼ੇਖਰ ਨੇ ਆਂਧਰ ਪ੍ਰਦੇਸ਼ ਨੂੰ ਦੇਸ਼ ਦੇ ਸਭ ਤੋਂ ਆਸ਼ਾਜਨਕ ਨਿਵੇਸ਼ ਸਥਾਨਾਂ ਵਿੱਚੋਂ ਇੱਕ ਦੱਸਿਆ ਅਤੇ ਮਜ਼ਬੂਤ ਉਦਯੋਗਿਕ ਈਕੋਸਿਸਟਮ ਦੇ ਨਿਰਮਾਣ ਦਾ ਕ੍ਰੈਡਿਟ ਮੁੱਖ ਮੰਤਰੀ ਸ਼੍ਰੀ ਐੱਨ. ਚੰਦ੍ਰਬਾਬੂ ਨਾਇਡੂ ਨੂੰ ਦਿੱਤਾ। ਉਨ੍ਹਾਂ ਨੇ ਰਾਜ ਦੇ ਵੱਖ-ਵੱਖ ਖੇਤਰਾਂ ਦੇ ਕੇਂਦਰ-ਆਈਟੀ ਲਈ ਸਾਈਬਰਾਬਾਦ, ਉਦਯੋਗ ਅਤੇ ਵਿੱਤੀ ਤਕਨਾਲੋਜੀ (ਫਿਨਟੈਕ) ਲਈ ਵਿਸ਼ਾਖਾਪਟਨਮ, ਆਟੋਮੋਬਾਈਲ ਲਈ ਅਨੰਤਪੁਰ ਅਤੇ ਇਲੈਕਟ੍ਰੌਨਿਕਸ ਲਈ ਤਿਰੁਪਤੀ-ਦੇ ਰੂਪ ਵਿੱਚ ਉਭਰਨ ਦਾ ਜ਼ਿਕਰ ਕੀਤਾ, ਜਿਸ ਨੂੰ ਜੀਨੋਮ ਵੈਲੀ ਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਜਿਸ ਨੇ ਗਲੋਬਲ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ।

ਉਨ੍ਹਾਂ ਨੇ ਆਂਧਰ ਪ੍ਰਦੇਸ਼ ਦੀਆਂ ਵੱਖ-ਵੱਖ ਖੂਬੀਆਂ ‘ਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਵਿੱਚ 6 ਪ੍ਰਮੁੱਖ ਪੋਰਟਸ, ਤਿਆਰ ਉਦਯੋਗਿਕ ਭੂਮੀ ਬੈਂਕ, ਨਵਿਆਉਣਯੋਗ ਊਰਜਾ ਦੀਆਂ ਅਪਾਰ ਸੰਭਾਵਨਾਵਾਂ ਅਤੇ ਗਤੀ ਅਤੇ ਸੁਵਿਧਾ ‘ਤੇ ਕੇਂਦ੍ਰਿਤ ਸ਼ਾਸਨ ਮਾਡਲ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਾਰਾ ਲੋਕੇਸ਼ ਅਤੇ ਸ਼੍ਰੀ ਟੀਜੀ ਭਾਰਤ ਜਿਹੇ ਯੁਵਾ ਮੰਤਰੀਆਂ ਦੀ ਸਰਗਰਮੀ ਕਾਰਨ ਰਾਜ ਨਾ ਸਿਰਫ਼ ਨਿਵੇਸ਼ ਲਈ ਤਿਆਰ ਹੈ, ਸਗੋਂ ਉਸ ਦੇ ਲਈ ਉਤਸੁਕ ਵੀ ਹੈ।

 

****

ਐੱਮਆਈ/ਏਆਰਜੇ


(Release ID: 2190071) Visitor Counter : 4