ਵਿੱਤ ਮੰਤਰਾਲਾ
ਡੀਜੀਜੀਆਈ ਦਿੱਲੀ ਜੋਨਲ ਯੂਨਿਟ ਨੇ 645 ਕਰੋੜ ਰੁਪਏ ਦੀ ਆਈਟੀਸੀ ਧੋਖਾਧੜੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ; ਮੁੱਖ ਸੰਚਾਲਕ ਨੂੰ ਗ੍ਰਿਫਤਾਰ ਕੀਤਾ
प्रविष्टि तिथि:
13 NOV 2025 6:46PM by PIB Chandigarh
ਡਾਇਰੈਕਟੋਰੇਟ ਜਨਰਲ ਆਫ਼ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ), ਦਿੱਲੀ ਦੀ ਖੇਤਰੀ ਯੂਨਿਟ ਨੇ ਦਿੱਲੀ ਦੇ ਇੱਕ ਸਿੰਡੀਕੇਟ ਦੁਆਰਾ ਚਲਾਏ ਜਾ ਰਰੇ 229 ਫਰਜ਼ੀ ਜੀਐੱਸਟੀ-ਰਜਿਸਟਰਡ ਫਰਮਾਂ ਦੇ ਇੱਕ ਨੈੱਟਵਰਕ ਦੇ ਜ਼ਰੀਏ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਧੋਖਾਧੜੀ ਕਰਕੇ ਲਾਭ ਚੁੱਕਣ ਅਤੇ ਉਸ ਨੂੰ ਪਾਸ ਕਰਨ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।
ਭਰੋਸੇਯੋਗ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਡੀਜੀਜੀਆਈ ਅਧਿਕਾਰੀਆਂ ਨੇ ਦਿੱਲੀ ਭਰ ਵਿੱਚ ਕਈ ਕੈਂਪਸਾਂ ਵਿੱਚ ਯਕੀਨੀ ਤਲਾਸ਼ੀ ਅਭਿਆਨ ਚਲਾਇਆ, ਜਿਸ ਵਿੱਚ ਵੱਡੀ ਮਾਤਰਾ ਵਿੱਚ ਦਸਤਾਵੇਜ਼, ਡਿਜੀਟਲ ਉਪਕਰਣਾਂ ਅਤੇ ਲੈਜਰਸ ਬਰਮਾਦ ਹੋਏ, ਜਿਨ੍ਹਾਂ ਤੋਂ ਪਤਾ ਚਲਿਆ ਕਿ ਅਜਿਹੀਆਂ ਗੈਰ-ਮੌਜੂਦ ਫਰਮਾਂ ਬਿਨਾ ਕਿਸੇ ਵਸਤੂ ਜਾਂ ਸੇਵਾ ਦੀ ਸਪਲਾਈ ਦੇ ਚਲਾਨ ਜਾਰੀ ਕਰਨ ਵਿੱਚ ਲਗੀਆਂ ਹੋਈਆਂ ਸਨ।
ਇਸ ਵਿੱਚ 162 ਮੋਬਾਈਲ ਫੋਨ, ਜਿਨ੍ਹਾਂ ਦੀ ਵਰਤੋਂ ਸੰਭਵ ਤੌਰ ‘ਤੇ ਜੀਐੱਸਟੀ/ਬੈਂਕਿੰਗ ਉਦੇਸ਼ਾਂ ਲਈ ਓਟੀਪੀ ਪਤਾ ਕਰਨ ਵਿੱਚ ਕੀਤੀ ਗਈ ਸੀ, 44 ਡਿਜੀਟਲ ਹਸਤਾਖਰ ਅਤੇ ਵੱਖ-ਵੱਖ ਫਰਮਾਂ ਦੀ 200 ਤੋਂ ਵੱਧ ਚੈਕਬੁੱਕ ਸ਼ਾਮਲ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਚਲਦਾ ਹੈ ਕਿ ਇਹ ਫਰਜ਼ੀ ਸੰਸਥਾਵਾਂ ਬਿਨਾ ਕਿਸੇ ਵਸਤੂ ਜਾਂ ਸੇਵਾ ਦੀ ਸਪਲਾਈ ਦੇ ਚਲਾਣ ਜਾਰੀ ਕਰਨ ਵਿੱਚ ਲਗੀਆਂ ਹੋਈਆਂ ਸਨ, ਜਿਸ ਦੇ ਚਲਦੇ ਲਗਭਗ 645 ਕਰੋੜ ਰੁਪਏ ਦੀ ਫਰਜੀ ਆਈਟੀਸੀ ਧੋਖਾਧੜੀ ਨਾਲ ਪਾਸ ਕੀਤਾ ਗਿਆ, ਜਿਸ ਨਾਲ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਹੋਇਆ।
ਜਾਂਚ ਤੋਂ ਪਤਾ ਚਲਿਆ ਕਿ ਪ੍ਰਮੁੱਖ ਸਾਜ਼ਿਸ਼ਕਰਤਾ ਸ਼੍ਰੀ ਮੁਕੇਸ਼ ਸ਼ਰਮਾ ਨੇ ਫਰਜੀ ਸੰਸਥਾਵਾਂ ਦੇ ਇਸ ਨੈੱਟਵਰਕ ਦਾ ਸੰਚਾਲਨ ਕੀਤਾ ਸੀ। ਸਬੂਤ ਜੀਐੱਸਟੀ ਰਜਿਸਟ੍ਰੇਸ਼ਨਾਂ ਅਤੇ ਰਿਟਰਨ ਅਤੇ ਫਰਜੀ ਫਰਮਾਂ ਦੇ ਰਿਕਾਰਡ ਦੇ ਪ੍ਰਬੰਧਨ, ਬੈਂਕਿੰਗ ਲੈਣ-ਦੇਣ ਦੇ ਪ੍ਰਬੰਧਨ ਅਤੇ ਕਈ ਪੱਧਰਾਂ ਰਾਹੀਂ ਗੈਰ-ਕਾਨੂੰਨੀ ਫੰਡ ਦੇ ਸੰਚਾਲਨ ਨੂੰ ਪਹੁੰਚਯੋਗ ਬਣਾਉਣ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਵੱਲ ਇਸ਼ਾਰਾ ਕਰਦੇ ਹਨ। ਕਿਉਂਕਿ, ਸ਼੍ਰੀ ਮੁਕੇਸ਼ ਸ਼ਰਮਾ ਦੇ ਅਪਰਾਧ ਪਛਾਣਯੋਗ ਅਤੇ ਗੈਰ-ਜ਼ਮਾਨਤੀ ਹਨ,
ਇਸ ਲਈ ਉਨ੍ਹਾਂ ਨੂੰ 11.11.25 ਨੂੰ ਸੀਜੀਐੱਸਟੀ ਐਕਟ, 2017 ਦੀ ਧਾਰਾ 132 (1)(ਬੀ) ਅਤੇ 132 (1) (ਸੀ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਜਾਂਚ ਵਿੱਚ ਸੰਭਾਵਿਤ ਮਨੀ-ਲਾਂਡਰਿੰਗ ਦਾ ਵੀ ਪਤਾ ਚਲਿਆ ਹੈ, ਜਿਸ ਵਿੱਚ ਧੋਖਾਧੜੀ ਦੀ ਆਮਦਨ ਨੂੰ ਕਥਿਤ ਤੌਰ ‘ਤੇ ਇੱਕ ਐੱਨਜੀਓ ਅਤੇ ਇੱਕ ਰਾਜਨੀਤਿਕ ਸੰਗਠਨ ਰਾਹੀਂ ਇੱਧਰ-ਉੱਧਰ ਕੀਤਾ ਗਿਆ। ਅੱਗੇ ਦੀ ਜਾਂਚ ਜਾਰੀ ਹੈ।
****
ਐੱਨਬੀ/ਕੇਐੱਮਐੱਨ
(रिलीज़ आईडी: 2189971)
आगंतुक पटल : 8