ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 9 ਨਵੰਬਰ ਨੂੰ ਦੇਹਰਾਦੂਨ ਦਾ ਦੌਰਾ ਕਰਨਗੇ
ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ 8140 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਿਕਾਸ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਾਜੈਕਟਾਂ ਵਾਲੇ ਮੁੱਖ ਖੇਤਰ: ਪੀਣਯੋਗ ਪਾਣੀ, ਸਿੰਚਾਈ, ਤਕਨੀਕੀ ਸਿੱਖਿਆ, ਊਰਜਾ, ਸ਼ਹਿਰੀ ਵਿਕਾਸ, ਖੇਡਾਂ ਅਤੇ ਹੁਨਰ ਵਿਕਾਸ
ਪ੍ਰਧਾਨ ਮੰਤਰੀ ਪੀਐੱਮ ਫ਼ਸਲ ਬੀਮਾ ਯੋਜਨਾ ਦੇ ਤਹਿਤ 28,000 ਤੋਂ ਵੱਧ ਕਿਸਾਨਾਂ ਦੇ ਖ਼ਾਤਿਆਂ ਲਈ ਸਿੱਧੇ ਤੌਰ 'ਤੇ 62 ਕਰੋੜ ਰੁਪਏ ਜਾਰੀ ਕਰਨਗੇ
Posted On:
08 NOV 2025 9:26AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਨਵੰਬਰ ਨੂੰ ਦੁਪਹਿਰ 12:30 ਵਜੇ ਦੇਹਰਾਦੂਨ ਪਹੁੰਚਣਗੇ ਅਤੇ ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਸ ਮੌਕੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 8140 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਸ ਵਿੱਚ 930 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ 7210 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈੱਕਟਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਇਹ ਪ੍ਰੋਜੈਕਟ ਪੀਣਯੋਗ ਪਾਣੀ, ਸਿੰਚਾਈ, ਤਕਨੀਕੀ ਸਿੱਖਿਆ, ਊਰਜਾ, ਸ਼ਹਿਰੀ ਵਿਕਾਸ, ਖੇਡਾਂ ਅਤੇ ਹੁਨਰ ਵਿਕਾਸ ਸਮੇਤ ਕਈ ਮੁੱਖ ਖੇਤਰਾਂ ਨਾਲ ਜੁੜੇ ਹਨ।
ਪ੍ਰਧਾਨ ਮੰਤਰੀ ਪੀਐੱਮ ਫ਼ਸਲ ਬੀਮਾ ਯੋਜਨਾ ਦੇ ਤਹਿਤ 28,000 ਤੋਂ ਵੱਧ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿੱਚ 62 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉਨ੍ਹਾਂ ਵਿੱਚ ਅਮਰੁਤ (AMRUT)ਯੋਜਨਾ ਦੇ ਤਹਿਤ 23 ਜ਼ੋਨਾਂ ਲਈ ਦੇਹਰਾਦੂਨ ਜਲ ਸਪਲਾਈ ਕਵਰੇਜ, ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਬਿਜਲੀ ਸਬਸਟੇਸ਼ਨ, ਸਰਕਾਰੀ ਇਮਾਰਤਾਂ ਵਿੱਚ ਸੌਰ ਊਰਜਾ ਪਲਾਂਟ, ਨੈਨੀਤਾਲ ਦੇ ਹਲਦਵਾਨੀ ਸਟੇਡੀਅਮ ਵਿੱਚ ਐਸਟ੍ਰੋਟਰਫ ਹਾਕੀ ਗਰਾਊਂਡ ਅਤੇ ਹੋਰ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੋ ਮੁੱਖ ਪਣ-ਸੈਕਟਰ ਨਾਲ ਸਬੰਧਤ ਪ੍ਰੋਜੈਕਟਾਂ - ਸੋਂਗ ਡੈਮ ਪੀਣਯੋਗ ਪਾਣੀ ਦਾ ਪ੍ਰੋਜੈਕਟ ਜੋ ਦੇਹਰਾਦੂਨ ਨੂੰ 150 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਪੀਣਯੋਗ ਪਾਣੀ ਸਪਲਾਈ ਕਰੇਗਾ ਅਤੇ ਨੈਨੀਤਾਲ ਵਿੱਚ ਪੀਣਯੋਗ ਪਾਣੀ ਪ੍ਰਦਾਨ ਕਰਨ, ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਜਮਾਰਨੀ ਡੈਮ ਬਹੁ-ਮੰਤਵੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ । ਹੋਰ ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਬਿਜਲੀ ਸਬਸਟੇਸ਼ਨ, ਚੰਪਾਵਤ ਵਿੱਚ ਮਹਿਲਾ ਖੇਡ ਕਾਲਜ ਦੀ ਸਥਾਪਨਾ, ਨੈਨੀਤਾਲ ਵਿੱਚ ਅਤਿ-ਆਧੁਨਿਕ ਡੇਅਰੀ ਪਲਾਂਟ ਆਦਿ ਸ਼ਾਮਲ ਹਨ।
*********
ਐੱਮਜੇਪੀਐੱਸ/ਵੀਜੇ
(Release ID: 2188203)
Visitor Counter : 15
Read this release in:
Odia
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam