ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ‘ਵੰਦੇ ਮਾਤਰਮ’ ‘ਆਜ਼ਾਦੀ ਦਾ ਗੀਤ’, ‘ਅਟੁੱਟ ਸੰਕਲਪ’ ਦੀ ਭਾਵਨਾ ਅਤੇ ਭਾਰਤ ਦੀ ਚੇਤਨਾ ਨੂੰ ਜਗਾਉਣ ਦਾ ਪਹਿਲਾ ਮੰਤਰ ਹੈ


'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਇੱਕ ਬਲੌਗ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਵੰਦੇ ਮਾਤਰਮ' ਨਾ ਸਿਰਫ਼ ਭਾਰਤ ਦਾ ਰਾਸ਼ਟਰੀ ਗੀਤ ਅਤੇ ਆਜ਼ਾਦੀ ਅੰਦੋਲਨ ਦੀ ਆਤਮਾ ਹੈ, ਸਗੋਂ 'ਸੱਭਿਆਚਾਰਕ ਰਾਸ਼ਟਰਵਾਦ' ਦਾ ਪਹਿਲਾ ਐਲਾਨ ਵੀ ਹੈ

ਮਹਾਤਮਾ ਗਾਂਧੀ ਨੇ ਖੁਦ ਮੰਨਿਆ ਸੀ ਕਿ 'ਵੰਦੇ ਮਾਤਰਮ' ਵਿੱਚ "ਸਭ ਤੋਂ ਨੀਰਸ ਖੂਨ ਨੂੰ ਵੀ ਹਿਲਾ ਦੇਣ ਦੀ ਜਾਦੂਈ ਸ਼ਕਤੀ" ਸੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਵੰਦੇ ਮਾਤਰਮ' ਗੀਤ ਦੀ ਇਸ ਸ਼ਾਨਦਾਰ ਵਿਰਾਸਤ ਦੀ ਦੇਸ਼ਵਾਸੀਆਂ ਨੂੰ ਫਿਰ ਤੋਂ ਯਾਦ ਦਿਲਵਾਈ

'ਵੰਦੇ ਮਾਤਰਮ' ਅੱਜ ਵੀ ਵਿਕਸਿਤ ਭਾਰਤ 2047 ਦੇ ਸਾਡੇ ਆਤਮਵਿਸ਼ਵਾਸ, ਆਤਮਨਿਰਭਰ ਅਤੇ ਉੱਭਰਦੇ ਭਾਰਤ’ ਦੇਸੰਕਲਪ ਨੂੰ ਪ੍ਰੇਰਿਤ ਕਰਦਾ ਹੈ

ਇਹ ਪਵਿੱਤਰ ਜਾਪ ਅਨੰਤ ਕਾਲ ਤੱਕ ਗੂੰਜਦਾ ਰਹੇਗਾ, ਸਾਨੂੰ ਆਪਣੇ ਇਤਿਹਾਸ, ਆਪਣੇ ਸੱਭਿਆਚਾਰ, ਆਪਣੀਆਂ ਕਦਰਾਂ-ਕੀਮਤਾਂ ਅਤੇ ਆਪਣੀਆਂ ਪਰੰਪਰਾਵਾਂ ਨੂੰ ਦੇਖਣ ਦੀ ਯਾਦ ਦਿਵਾਉਂਦਾ ਰਹੇਗਾ

Posted On: 07 NOV 2025 6:16PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬੰਕਿਮ ਚੰਦਰ ਚੱਟੋਪਾਧਿਆਏ ਜੀ ਦੁਆਰਾ ਰਚਿਤ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਆਪਣੇ ਇੱਕ ਬਲੌਗ ਵਿੱਚ ਕਿਹਾ ਕਿ 'ਵੰਦੇ ਮਾਤਰਮ' ਨਾ ਸਿਰਫ਼ ਭਾਰਤ ਦਾ ਰਾਸ਼ਟਰੀ ਗੀਤ ਹੈ, ਨਾ ਸਿਰਫ਼ ਆਜ਼ਾਦੀ ਅੰਦੋਲਨ ਦੀ ਆਤਮਾ ਹੈ, ਸਗੋਂ 'ਸੱਭਿਆਚਾਰਕ ਰਾਸ਼ਟਰਵਾਦ' ਦਾ ਪਹਿਲਾ ਐਲਾਨ ਵੀ ਹੈ।

ਆਪਣੇ ਲੇਖ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਵਿੱਚ ਬਹੁਤ ਸਾਰੇ ਮਹੱਤਵਪੂਰਨ ਪਲ ਆਏ ਜਦੋਂ ਗੀਤਾਂ ਅਤੇ ਕਲਾ ਨੇ ਵੱਖ-ਵੱਖ ਰੂਪਾਂ ਵਿੱਚ, ਜਨਤਕ ਭਾਵਨਾਵਾਂ ਨੂੰ ਸੁਰੱਖਿਅਤ ਰੱਖ ਕੇ ਅੰਦੋਲਨਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਵੇਂ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਫੌਜ ਦੇ ਯੁੱਧ ਨਾਲ ਸਬੰਧੀ ਗੀਤ ਹੋਣ, ਸੁਤੰਤਰਤਾ ਸੰਗ੍ਰਾਮ ਦੌਰਾਨ ਗਾਏ ਗਏ ਦੇਸ਼ਭਗਤੀ ਦੇ ਗੀਤ, ਐਮਰਜੈਂਸੀ ਦੌਰਾਨ ਨੌਜਵਾਨਾਂ ਵੱਲੋਂ ਗਾਏ ਗੀਤਾਂ ਨੇ ਭਾਰਤੀ ਸਮਾਜ ਵਿੱਚ ਹਮੇਸ਼ਾ ਸਮੂਹਿਕ ਚੇਤਨਾ ਅਤੇ ਏਕਤਾ ਨੂੰ ਜਾਗ੍ਰਿਤ ਕੀਤਾ ਹੈ।

ਇਹ ਭਾਰਤ ਦਾ ਰਾਸ਼ਟਰੀ ਗੀਤ ਹੈ, 'ਵੰਦੇ ਮਾਤਰਮ', ਜਿਸ ਦਾ ਇਤਿਹਾਸ ਕਿਸੇ ਜੰਗ ਦੇ ਮੈਦਾਨ ਤੋਂ ਨਹੀਂ, ਸਗੋਂ ਇੱਕ ਵਿਦਵਾਨ ਵਿਅਕਤੀ, ਬੰਕਿਮ ਚੰਦਰ ਚੱਟੋਪਾਧਿਆਏ ਦੇ ਸ਼ਾਂਤ ਪਰ ਅਟੱਲ ਸੰਕਲਪ ਨਾਲ ਸ਼ੁਰੂ ਹੁੰਦਾ ਹੈ। 1875 ਵਿੱਚ, ਜਗਦਧਾਤ੍ਰੀ ਪੂਜਾ (Jagaddhatri Puja -ਕਾਰਤਿਕ ਸ਼ੁਕਲ ਨੌਮੀ ਜਾਂ ਅਕਸ਼ੈ ਨੌਮੀ) ਦੇ ਦਿਨ ਉਨ੍ਹਾਂ ਨੇ ਰਾਸ਼ਟਰ ਦੀ ਅਜ਼ਾਦੀ ਦਾ ਸਦੀਵੀ ਗੀਤ ਤਿਆਰ ਕੀਤਾ। 'ਵੰਦੇ ਮਾਤਰਮ' ਨਾ ਸਿਰਫ਼ ਭਾਰਤ ਦਾ ਰਾਸ਼ਟਰੀ ਗੀਤ ਹੈ, ਸਗੋਂ ਆਜ਼ਾਦੀ ਅੰਦੋਲਨ ਦੀ ਆਤਮਾ ਹੈ। ਉਨ੍ਹਾਂ ਨੇ ਭਾਰਤ ਦੀਆਂ ਸਭ ਤੋਂ ਡੂੰਘੀਆਂ ਸੱਭਿਅਤਾਵਾਂ ਦੀਆਂ ਜੜ੍ਹਾਂ ਤੋਂ ਪ੍ਰੇਰਣਾ ਲਈ, ਅਥੁਰਵ ਵੇਦ ਦੇ ਐਲਾਨ ‘ਮਾਤਾ ਭੂਮਿਹ ਪੁਤ੍ਰੋ ਅਹਿਮਿਯਹ’ (“ਧਰਤੀ ਮੇਰੀ ਮਾਤਾ ਹੈ, ਅਤੇ ਮੈਂ ਉਨ੍ਹਾਂ ਦਾ ਪੁੱਤਰ ਹਾਂ ”) ਤੋਂ ਦੇਵੀ ਮਹਾਤਮਯ ਦੀ ਬ੍ਰਹਮ ਮਾਤਾ ਦਾ ਸਥਾਨ ਪ੍ਰਾਪਤ ਕੀਤਾ।

ਬੰਕਿਮ ਬਾਬੂ ਦੇ ਸ਼ਬਦ ਪ੍ਰਾਰਥਨਾ ਅਤੇ ਇੱਕ ਭਵਿੱਖਬਾਣੀ ਦੋਵੇਂ ਸਨ। ਇਹ ਬੰਕਿਮ ਚੰਦਰ ਦਾ ਸੱਭਿਆਚਾਰਕ ਰਾਸ਼ਟਰਵਾਦ ਦਾ ਪਹਿਲਾ ਐਲਾਨ ਸੀ। ਇਸ ਨੇ ਸਾਨੂੰ ਯਾਦ ਦਿਵਾਇਆ ਕਿ ਭਾਰਤ ਸਿਰਫ਼ ਭੂਗੋਲਿਕ ਖੇਤਰ ਨਹੀਂ ਸਗੋਂ ਭੂਗੋਲਿਕ-ਸੱਭਿਆਚਾਰਕ ਸੱਭਿਅਤਾ ਹੈ।

ਜਿਵੇਂ ਕਿ ਮਹਾਰਿਸ਼ੀ ਅਰਬਿੰਦੋ ਨੇ ਇਸ ਦਾ ਵਰਣਨ ਕੀਤਾ ਹੈ, ਬੰਕਿਮ ਆਧੁਨਿਕ ਭਾਰਤ ਦੇ ਇੱਕ ਰਿਸ਼ੀ ਸਨ, ਜਿਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਰਾਸ਼ਟਰ ਦੀ ਆਤਮਾ ਨੂੰ ਮੁੜ ਸੁਰਜੀਤ ਕੀਤਾ। ਆਪਣੇ ਇੱਕ ਪੱਤਰ ਵਿੱਚ, ਬੰਕਿਮ ਬਾਬੂ ਨੇ ਲਿਖਿਆ: "ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਮੇਰੇ ਸਾਰੇ ਕੰਮ ਗੰਗਾ ਵਿੱਚ ਵਹਿ ਜਾਣ। ਇਹੀ ਕਵਿਤਾ ਸਦਾ ਲਈ ਜੀਵਿਤ ਰਹੇਗੀ। ਇਹ ਇੱਕ ਮਹਾਨ ਗੀਤ ਹੋਵੇਗਾ ਅਤੇ ਲੋਕਾਂ ਦੇ ਦਿਲ ਜਿੱਤ ਲਵੇਗਾ।" ਬਸਤੀਵਾਦੀ ਭਾਰਤ ਦੇ ਸਭ ਤੋਂ ਹਨ੍ਹੇਰੇ ਦੌਰ ਦੌਰਾਨ ਲਿਖਿਆ ਗਿਆ, 'ਵੰਦੇ ਮਾਤਰਮ' ਜਾਗ੍ਰਿਤੀ ਦੀ ਸਵੇਰ ਦਾ ਗੀਤ ਬਣ ਗਿਆ।

1896 ਵਿੱਚ, ਰਬਿੰਦਰਨਾਥ ਟੈਗੋਰ ਨੇ "ਵੰਦੇ ਮਾਤਰਮ" ਦੀ ਧੁਨ ਸਥਾਪਿਤ ਕੀਤੀ, ਜਿਸ ਨਾਲ ਇਸ ਨੂੰ ਆਵਾਜ਼ ਅਤੇ ਅਮਰਤਾ ਮਿਲੀ। ਇਹ ਗੀਤ ਭਾਸ਼ਾ ਅਤੇ ਖੇਤਰੀ ਸੀਮਾਵਾਂ ਤੋਂ ਪਾਰ ਹੋ ਗਿਆ ਅਤੇ ਦੇਸ਼ ਭਰ ਵਿੱਚ ਗੂੰਜਿਆ। ਤਮਿਲ ਨਾਡੂ ਵਿੱਚ, ਸੁਬ੍ਰਾਮਣੀਅਮ ਭਾਰਤੀ ਨੇ ਇਸ ਦਾ ਅਨੁਵਾਦ ਤਮਿਲ ਵਿੱਚ ਕੀਤਾ ਅਤੇ ਪੰਜਾਬ ਦੇ ਕ੍ਰਾਂਤੀਕਾਰੀਆਂ ਨੇ ਇਸ ਨੂੰ ਗਾਇਆ, ਬ੍ਰਿਟਿਸ਼ ਰਾਜ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ। 

ਉੱਥੋਂ, 'ਵੰਦੇ ਮਾਤਰਮ' ਦਾ ਨਾਅਰਾ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਕੈਲੀਫੋਰਨੀਆ ਪਹੁੰਚਿਆ, ਆਜ਼ਾਦ ਹਿੰਦ ਫੌਜ ਵਿੱਚ ਗੂੰਜਿਆ ਜਦੋਂ ਨੇਤਾਜੀ ਦੇ ਸਿਪਾਹੀਆਂ ਨੇ ਸਿੰਗਾਪੁਰ ਤੋਂ ਮਾਰਚ ਕੀਤਾ ਅਤੇ 1946 ਦੇ ਰਾਇਲ ਇੰਡੀਅਨ ਨੇਵੀ ਵਿਦ੍ਰੋਹ ਵਿੱਚ ਵੀ ਗੂੰਜਿਆ, ਜਦੋਂ ਭਾਰਤੀ ਮਲਾਹਾਂ ਨੇ ਬ੍ਰਿਟਿਸ਼ ਜੰਗੀ ਜਹਾਜ਼ਾਂ 'ਤੇ ਤਿਰੰਗਾ ਲਹਿਰਾਇਆ। ਖੁਦੀਰਾਮ ਬੋਸ ਤੋਂ ਲੈ ਕੇ ਅਸ਼ਫਾਕਉੱਲਾ ਖਾਨ ਤੱਕ, ਚੰਦਰਸ਼ੇਖਰ ਆਜ਼ਾਦ ਤੋਂ ਲੈ ਕੇ ਤਿਰੂਪੁਰ ਕੁਮਾਰਨ ਤੱਕ, ਨਾਅਰਾ ਇੱਕੋ ਜਿਹਾ ਸੀ। ਇਹ ਹੁਣ ਸਿਰਫ਼ ਇੱਕ ਗੀਤ ਨਹੀਂ ਸੀ; ਇਹ ਭਾਰਤ ਦੀ ਸਮੂਹਿਕ ਆਤਮਾ ਦੀ ਆਵਾਜ਼ ਬਣ ਗਿਆ ਸੀ। ਮਹਾਤਮਾ ਗਾਂਧੀ ਨੇ ਖੁਦ ਮੰਨਿਆ ਸੀ ਕਿ 'ਵੰਦੇ ਮਾਤਰਮ' ਵਿੱਚ "ਸਭ ਤੋਂ ਨੀਰਸ ਖੂਨ ਨੂੰ ਵੀ ਹਿਲਾ ਦੇਣ ਦੀ ਜਾਦੂਈ ਸ਼ਕਤੀ" ਸੀ। ਇਸ ਲਈ ਮਹਾਰਿਸ਼ੀ ਅਰਬਿੰਦੋ ਜੀ ਨੇ ਇਸ ਨੂੰ "ਭਾਰਤ ਦੇ ਪੁਨਰ ਜਨਮ ਦਾ ਮੰਤਰ" ਕਿਹਾ।

1905 ਵਿੱਚ, ਬੰਗਾਲ ਦੇ ਵੰਡ ਅੰਦੋਲਨ ਦੌਰਾਨ, "ਵੰਦੇ ਮਾਤਰਮ" ਦੇ ਜਨਤਕ ਪਾਠ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, 14 ਅਪ੍ਰੈਲ, 1906 ਨੂੰ, ਬਾਰੀਸਾਲ ਵਿੱਚ, ਹਜ਼ਾਰਾਂ ਲੋਕਾਂ ਨੇ ਇਸ ਹੁਕਮ ਦੀ ਉਲੰਘਣਾ ਕੀਤੀ। ਜਦੋਂ ਪੁਲਿਸ ਨੇ ਸ਼ਾਂਤਮਈ ਇਕੱਠ 'ਤੇ ਲਾਠੀਚਾਰਜ ਕੀਤਾ, ਤਾਂ ਪੁਰਸ਼ ਅਤੇ ਮਹਿਲਾਵਾਂ ਗਲੀਆਂ ਵਿੱਚ ਖੂਨ ਨਾਲ ਲਹੂ-ਲੁਹਾਨ "ਵੰਦੇ ਮਾਤਰਮ" ਦੇ ਨਾਅਰੇ ਲਗਾ ਰਹੇ ਸਨ।

26 ਅਕਤੂਬਰ ਨੂੰ, ਆਪਣੇ "ਮਨ ਕੀ ਬਾਤ" ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵਾਰ ਫਿਰ ਦੇਸ਼ਵਾਸੀਆਂ ਨੂੰ "ਵੰਦੇ ਮਾਤਰਮ" ਗੀਤ ਦੇ ਇਤਿਹਾਸ ਦੀ ਯਾਦ ਦਿਵਾਈ ਅਤੇ ਐਲਾਨ ਕੀਤਾ ਕਿ ਭਾਰਤ ਸਰਕਾਰ ਰਾਸ਼ਟਰੀ ਗੀਤ "ਵੰਦੇ ਮਾਤਰਮ" ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਅਗਲੇ ਇੱਕ ਵਰ੍ਹੇ ਲਈ, 7 ਨਵੰਬਰ ਤੋਂ ਸ਼ੁਰੂ ਹੋ ਕੇ, ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰੇਗੀ। ਇਨ੍ਹਾਂ ਸਮਾਗਮਾਂ ਰਾਹੀਂ, "ਵੰਦੇ ਮਾਤਰਮ" ਨੂੰ ਦੇਸ਼ ਭਰ ਵਿੱਚ ਪੂਰਾ ਗਾਇਆ ਜਾਵੇਗਾ, ਜਿਸ ਨਾਲ ਨੌਜਵਾਨ ਪੀੜ੍ਹੀ "ਸੱਭਿਆਚਾਰਕ ਰਾਸ਼ਟਰਵਾਦ" ਦੇ ਵਿਚਾਰ ਨੂੰ ਅੰਦਰੂਨੀ ਰੂਪ ਦੇ ਸਕੇਗੀ।

ਅੱਜ, ਜਦੋਂ ਅਸੀਂ ਭਾਰਤ ਪਰਵ ਮਨਾਉਂਦੇ ਹਾਂ ਅਤੇ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾ ਨਾਲ ਯਾਦ ਕਰਦੇ ਹਾਂ, ਆਓ ਅਸੀਂ ਇਹ ਵੀ ਯਾਦ ਕਰੀਏ ਕਿ ਕਿਵੇਂ ਸਰਦਾਰ ਸਾਹੇਬ ਨੇ 'ਏਕ ਭਾਰਤ' ਦੀ ਸਿਰਜਣਾ ਕਰਕੇ 'ਵੰਦੇ ਮਾਤਰਮ' ਦੀ ਭਾਵਨਾ ਨੂੰ ਮੂਰਤ ਰੂਪ ਦਿੱਤਾ ਸੀ। 'ਵੰਦੇ ਮਾਤਰਮ' 2047 ਵਿੱਚ ਇੱਕ ਵਿਕਸਿਤ ਭਾਰਤ ਲਈ ਸਾਡੇ ਸੰਕਲਪ ਨੂੰ ਪ੍ਰੇਰਣਾ ਦੇ ਰਿਹਾ ਹੈ। ਹੁਣ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਤਮ-ਵਿਸ਼ਵਾਸ, ਆਤਮ-ਨਿਰਭਰ ਅਤੇ ਉੱਭਰਦੇ ਭਾਰਤ’ ਦੇ ਸਾਡੇ ਵਿਜ਼ਨ ਨੂੰ ਸਾਕਾਰ ਰੂਪ ਦੇਈਏ।

"ਵੰਦੇ ਮਾਤਰਮ" ਆਜ਼ਾਦੀ ਦਾ ਗੀਤ ਹੈ, ਅਟੱਲ ਸੰਕਲਪ ਦੀ ਭਾਵਨਾ ਹੈ, ਅਤੇ ਭਾਰਤ ਦੀ ਜਾਗ੍ਰਿਤੀ ਦਾ ਪਹਿਲਾ ਮੰਤਰ ਹੈ। ਕਿਸੇ ਰਾਸ਼ਟਰ ਦੀ ਆਤਮਾ ਤੋਂ ਪੈਦਾ ਹੋਏ ਸ਼ਬਦ ਕਦੇ ਨਹੀਂ ਮਰਦੇ; ਉਹ ਹਮੇਸ਼ਾ ਲਈ ਜਿਉਂਦੇ ਰਹਿੰਦੇ ਹਨ, ਪੀੜ੍ਹੀਆਂ ਤੱਕ ਗੂੰਜਦੇ ਰਹਿੰਦੇ ਹਨ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਇਤਿਹਾਸ, ਆਪਣੀ ਸੰਸਕ੍ਰਿਤੀ, ਆਪਣੇ ਵਿਸ਼ਵਾਸ ਅਤੇ ਆਪਣੀਆਂ ਪਰੰਪਰਾਵਾਂ ਨੂੰ ਭਾਰਤੀਅਤਾ ਦੇ ਸ਼ੀਸ਼ੇ ਰਾਹੀਂ ਵੇਖੀਏ।

 

ਵੰਦੇ ਮਾਤਰਮ!

ਬਲੌਗ- https://amitshah.co.in/myview/blog/Vande-Mataram-%E2%80%93-The-First-Proclamation-of-Cultural-Nationalism-11-7-2025

*****

ਆਰਕੇ/ ਆਰਆਰ/ ਪੀਐੱਸ/ਏਕੇ


(Release ID: 2187908) Visitor Counter : 2