ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀ ਮਾਮਲੇ ਮੰਤਰਾਲਾ 7 ਨਵੰਬਰ 2025 ਨੂੰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸਮਾਗਮ ਦਾ ਉਦਘਾਟਨ ਕਰੇਗਾ
Posted On:
06 NOV 2025 6:44PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲਾ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ 7 ਨਵੰਬਰ 2025 ਨੂੰ ਨਵੀਂ ਦਿੱਲੀ ਦੇ ਸੀਜੀਓ ਕੰਪਲੈਕਸ ਸਥਿਤ ਪੰਡਿਤ ਦੀਨਦਿਆਲ ਅੰਤਯੋਦਯ ਭਵਨ ਦੇ ਮੰਥਨ ਹਾਲ ਵਿੱਚ ਉਦਘਾਟਨ ਸਮਾਗਮ ਦਾ ਆਯੋਜਨ ਕਰੇਗਾ।
ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਘੱਟ ਗਿਣਤੀ ਮਾਮਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਜਾਰਜ ਕੁਰੀਅਨ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ। ਇਹ ਸਮਾਗਮ ਭਾਰਤ ਦੇ ਸੁਤੰਤਰਤਾ ਅੰਦੋਲਨ ਨੂੰ ਪ੍ਰੇਰਿਤ ਕਰਨ ਅਤੇ ਅੱਜ ਵੀ ਰਾਸ਼ਟਰੀ ਮਾਣ ਅਤੇ ਏਕਤਾ ਦੀ ਚੇਤਨਾ ਨੂੰ ਜਗਾਉਂਦੀ ਸਦੀਵੀ ਰਚਨਾ ਦੇ 150 ਵਰ੍ਹੇ ਪੂਰੇ ਹੋਣ ਦਾ ਉੱਤਸਵ ਹੈ।
ਸਮਾਗਮ ਵਿੱਚ, ਸਮੂਹਿਕ ਵੰਦੇ ਮਾਤਰਮ ਗਾਇਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਸ਼ਾਮਲ ਹੋਵੇਗਾ। ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਜਾਰਜ ਕੁਰੀਅਨ ਵੀ ਭਾਸ਼ਣ ਦੇਣਗੇ। “ਵਕਫ਼ (ਸੋਧ) ਬਿਲ, 2024 ‘ਤੇ ਸੰਯੁਕਤ ਕਮੇਟੀ” ਕਿਤਾਬ ਨੂੰ ਵੀ ਲਾਂਚ ਕੀਤਾ ਜਾਵੇਗਾ। ਸਮਾਗਮ ਵਿੱਚ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦ੍ਰਸ਼ੇਖਰ ਕੁਮਾਰ, ਵੱਖ-ਵੱਖ ਪਤਵੰਤਿਆਂ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਸਾਲ 2025 ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋ ਰਹੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਬੰਕਿਮਚੰਦ੍ਰ ਚੈਟਰਜੀ ਨੇ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ ਰਚਨਾ ਅਕਸ਼ੈ ਨੌਮੀ ਦੇ ਪਵਿੱਤਰ ਮੌਕੇ ‘ਤੇ, 7 ਨਵੰਬਰ 1875 ਦੇ ਦਿਨ ਕੀਤੀ ਸੀ। ਦੇਸ਼ ਦੇ ਸਾਰੇ ਨਾਗਰਿਕਾਂ ਤੋਂ ਤਾਕੀਦ ਹੈ ਕਿ ਉਹ ਦੇਸ਼ ਭਗਤੀ ਅਤੇ ਸ਼ੁਕਰਗੁਜ਼ਾਰੀ ਦੇ ਸਮੂਹਿਕ ਪ੍ਰਗਟਾਵੇ ਵਜੋਂ, ਸਾਨੂੰ ਮਾਣ, ਸ਼ਰਧਾ ਅਤੇ ਸਾਂਝੀ ਪਛਾਣ ਵਜੋਂ ਇਕਜੁੱਟ ਕਰਨ ਵਾਲੇ ਰਾਸ਼ਟਰੀ ਗੀਤ ਦੇ ਸਨਮਾਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ।
*****
ਐੱਸਐੱਸ/ਏਕੇ
(Release ID: 2187359)
Visitor Counter : 10