ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਆਪਣੇ ਦੌਰੇ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਆਦਿਵਾਸੀ ਮਾਣ, ਵਿਕਾਸ ਦੀ ਯਾਤਰਾ ਅਤੇ ਲੋਕ ਭਲਾਈ ਨੂੰ ਉਜਾਗਰ ਕੀਤਾ ਗਿਆ

Posted On: 01 NOV 2025 10:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਆਪਣੇ ਦੌਰੇ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਆਦਿਵਾਸੀ ਮਾਣ, ਵਿਕਾਸ ਦੀ ਯਾਤਰਾ ਅਤੇ ਲੋਕ ਭਲਾਈ ਨੂੰ ਉਜਾਗਰ ਕੀਤਾ ਗਿਆ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ;

"ਛੱਤੀਸਗੜ੍ਹ ਦੇ ਆਦਿਵਾਸੀ ਭਾਈਚਾਰਿਆਂ ਦੀ ਅਦੁੱਤੀ ਹਿੰਮਤ, ਕੁਰਬਾਨੀ ਅਤੇ ਦੇਸ਼ ਭਗਤੀ ਨੂੰ ਸਮਰਪਿਤ ਜਨਜਾਤੀ ਆਜ਼ਾਦੀ ਘੁਲਾਟੀਏ ਅਜਾਇਬ ਘਰ ਦਾ ਅੱਜ ਨਵਾ ਰਾਏਪੁਰ ਅਟਲ ਨਗਰ ਵਿੱਚ ਉਦਘਾਟਨ ਕੀਤਾ। ਇਸ ਦੌਰਾਨ ਅਜਾਇਬ ਘਰ ਦਾ ਦੌਰਾ ਕਰਨ ਦੇ ਨਾਲ ਹੀ ਸ਼ਹੀਦ ਵੀਰ ਨਾਰਾਇਣ ਸਿੰਘ ਯਾਦਗਾਰ ਦਾ ਉਦਘਾਟਨ ਅਤੇ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਵੀ ਸੁਭਾਗ ਮਿਲਿਆ।"

https://x.com/narendramodi/status/1984659874580439208 

 

"ਨਵਾ ਰਾਏਪੁਰ ਅਟਲ ਨਗਰ ਵਿੱਚ ਸਿਲਵਰ ਜੁਬਲੀ ਦੀ ਪ੍ਰਦਰਸ਼ਨੀ ਵਿੱਚ ਛੱਤੀਸਗੜ੍ਹ ਦੀ ਢਾਈ ਦਹਾਕੇ ਦੀ ਵਿਕਾਸ ਯਾਤਰਾ ਨੂੰ ਦੇਖ ਕੇ ਬੇਹੱਦ ਖ਼ੁਸ਼ੀ ਹੋਈ।"

https://x.com/narendramodi/status/1984660230177796523?ref_src=twsrc%5Etfw

“ਛੱਤੀਸਗੜ੍ਹ ਵਿੱਚ ਆਪਣੇ ਉਨ੍ਹਾਂ ਗ਼ਰੀਬ ਭਾਈ-ਭੈਣਾਂ ਨੂੰ ਮਿਲ ਕੇ ਬਹੁਤ ਸੰਤੁਸ਼ਟੀ ਦਾ ਅਹਿਸਾਸ ਹੋਇਆ, ਜਿਨ੍ਹਾਂ ਨੂੰ ਅੱਜ ਪੱਕਾ ਘਰ ਮਿਲਿਆ ਹੈ। ਆਪਣੇ ਘਰ ਦੀਆਂ ਚਾਬੀਆਂ ਮਿਲਣ 'ਤੇ ਉਨ੍ਹਾਂ ਦੇ ਚਿਹਰੇ ਦੀ ਖ਼ੁਸ਼ੀ ਦੇਖਣ ਯੋਗ ਸੀ।”

https://x.com/narendramodi/status/1984661032522977360 

“ਛੱਤੀਸਗੜ੍ਹ ਦੀ ਸਥਾਪਨਾ ਦੀ ਸਿਲਵਰ ਜੁਬਲੀ ਵਿੱਚ ਮੈਨੂੰ ਅਸ਼ੀਰਵਾਦ ਦੇਣ ਆਏ ਸੂਬੇ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈਆਂ!

ਜੈ ਜੌਹਾਰ!”

https://x.com/narendramodi/status/1984662288972841179 

“25 ਸਾਲ ਪਹਿਲਾਂ ਛੱਤੀਸਗੜ੍ਹ ਦੀ ਸਿਰਜਣਾ ਨਾਲ ਸਤਿਕਾਰਯੋਗ ਅਟਲ ਜੀ ਨੇ ਜੋ ਬੀਜ ਬੀਜਿਆ ਸੀ, ਉਹ ਅੱਜ ਵਿਕਾਸ ਦਾ ਇੱਕ ਬੋਹੜ ਬਣ ਚੁੱਕਿਆ ਹੈ। ਇਸ ਦੌਰਾਨ ਇੱਥੋਂ ਦੇ ਮੇਰੇ ਭਾਈਆਂ-ਭੈਣਾਂ ਨੇ ਅਣਗਿਣਤ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ!”

https://x.com/narendramodi/status/1984662578560213495 

“ਛੱਤੀਸਗੜ੍ਹ ਦੇ ਸਾਡੇ ਆਦਿਵਾਸੀ ਸਮਾਜ ਨੇ ਭਾਰਤ ਦੀ ਵਿਰਾਸਤ ਅਤੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਅੱਜ ਉਨ੍ਹਾਂ ਨੂੰ ਸਮਰਪਿਤ ਜਿਸ ਸ਼ਹੀਦ ਵੀਰ ਨਾਰਾਇਣ ਸਿੰਘ ਯਾਦਗਾਰ ਅਤੇ ਜਨਜਾਤੀ ਆਜ਼ਾਦੀ ਘੁਲਾਟੀਏ ਅਜਾਇਬ ਘਰ ਦਾ ਉਦਘਾਟਨ ਹੋਇਆ ਹੈ, ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।”

https://x.com/narendramodi/status/1984662837097079234 

"ਅਸੀਂ 11 ਸਾਲ ਪਹਿਲਾਂ ਛੱਤੀਸਗੜ੍ਹ ਸਮੇਤ ਪੂਰੇ ਭਾਰਤ ਨੂੰ ਨਕਸਲਵਾਦ-ਮਾਓਵਾਦੀ ਦਹਿਸ਼ਤ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਸੀ, ਜਿਸ ਦੇ ਨਤੀਜੇ ਅੱਜ ਪੂਰਾ ਦੇਸ਼ ਦੇਖ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਛੱਤੀਸਗੜ੍ਹ ਦੇ ਉਨ੍ਹਾਂ ਇਲਾਕਿਆਂ ਵਿੱਚ ਵੀ ਅੱਜ ਵਿਕਾਸ ਦੀ ਧਾਰਾ ਵਹਿ ਰਹੀ ਹੈ, ਜੋ ਦਹਾਕਿਆਂ ਤੱਕ ਇਸ ਦਹਿਸ਼ਤ ਦੇ ਗੜ੍ਹ ਰਹੇ ਸਨ।"

https://x.com/narendramodi/status/1984663479576408558 

************

ਐੱਮਜੇਪੀਐੱਸ/ ਐੱਸਟੀ


(Release ID: 2186531) Visitor Counter : 8