ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਹੋਏ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਵਿੱਚ ਦਿੱਤੇ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
31 OCT 2025 10:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਵਿੱਚ ਦਿੱਤੇ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ।
ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ;
“ਨਵੀਂ ਦਿੱਲੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ ਵਿੱਚ ਆਰੀਆ ਸਮਾਜ ਦੀ ਮੁਕੱਦਸ-ਸ਼ਾਨਦਾਰ ਪਰੰਪਰਾ ਅਤੇ ਵਿਰਾਸਤ ਨੂੰ ਦੇਖ ਕੇ ਇੱਕ ਨਵੀਂ ਊਰਜਾ ਅਤੇ ਪ੍ਰੇਰਨਾ ਨਾਲ ਭਰ ਗਿਆ ਹਾਂ।”
“ਆਰੀਆ ਮਹਾਸੰਮੇਲਨ ਵਿੱਚ ਸਾਡੀਆਂ ਬੇਟੀਆਂ ਦਾ ਸੰਸਕ੍ਰਿਤ ਵਿੱਚ ਅਧਿਆਤਮਿਕ ਮੰਤਰ ਦਾ ਜਾਪ ਹਰ ਕਿਸੇ ਨੂੰ ਮੰਤਰਮੁਗਧ ਕਰ ਗਿਆ।”
“ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਦੀ ਯਾਦ ਵਿੱਚ 200 ਰੁਪਏ ਦਾ ਖ਼ਾਸ ਸਿੱਕਾ ਅਤੇ ਆਰੀਆ ਸਮਾਜ ਦੀ 150ਵੀਂ ਵਰ੍ਹੇਗੰਢ ’ਤੇ ਯਾਦਗਾਰੀ ਸਿੱਕਾ ਜਾਰੀ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ।”
“ਆਰੀਆ ਸਮਾਜ ਦੀ ਸਥਾਪਨਾ ਦੇ 150 ਸਾਲ ਪੂਰੇ ਹੋਣ ਦਾ ਮੁਕੱਦਸ ਮੌਕਾ ਸਿਰਫ਼ ਸਮਾਜ ਦੇ ਇੱਕ ਹਿੱਸੇ ਜਾਂ ਸੰਪਰਦਾ ਨਾਲ ਨਹੀਂ ਜੁੜਿਆ ਹੈ, ਸਗੋਂ ਇਹ ਉਸ ਮਹਾਨ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੇ ਸਮਾਜ ਸੁਧਾਰ ਦੀ ਸ਼ਾਨਦਾਰ ਪਰੰਪਰਾ ਨੂੰ ਲਗਾਤਾਰ ਅੱਗੇ ਵਧਾਇਆ ਹੈ।”
“ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਗ਼ੁਲਾਮੀ ਦੇ ਦੌਰ ਵਿੱਚ ਰਾਸ਼ਟਰੀ ਚੇਤਨਾ ਨੂੰ ਮੁੜ ਜਗਾਇਆ। ਉਹ ਜਾਣਦੇ ਸਨ ਕਿ ਜੇਕਰ ਭਾਰਤ ਨੂੰ ਅੱਗੇ ਵਧਣਾ ਹੈ ਤਾਂ ਛੂਤ-ਛਾਤ, ਭੇਦ-ਭਾਵ ਅਤੇ ਅਨਪੜ੍ਹਤਾ ਜਿਹੀਆਂ ਜ਼ੰਜੀਰਾਂ ਨੂੰ ਤੋੜਨਾ ਹੀ ਹੋਵੇਗਾ।”
“ਸਾਡੀਆਂ ਮਹਿਲਾਵਾਂ ਅੱਜ ਜਿਸ ਤਰ੍ਹਾਂ ਕਈ ਖੇਤਰਾਂ ਵਿੱਚ ਅਗਵਾਈ ਦੀ ਭੂਮਿਕਾ ਵਿੱਚ ਹਨ, ਉਹ ਦੇਸ਼ ਵਿੱਚ ਵੱਡੇ ਬਦਲਾਅ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਨਾ ਸਿਰਫ਼ ਸਹੀ ਰਾਹ ’ਤੇ ਅੱਗੇ ਵਧ ਰਿਹਾ ਹੈ, ਸਗੋਂ ਸਵਾਮੀ ਦਯਾਨੰਦ ਜੀ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਿਹਾ ਹੈ।”
“ਅੱਜ ਜਦੋਂ ਦੇਸ਼ ਨੇ ਫਿਰ ਤੋਂ ‘ਸਵਦੇਸ਼ੀ’ ਦੀ ਜ਼ਿੰਮੇਵਾਰੀ ਚੁੱਕੀ ਹੈ, ਅਜਿਹੇ ਵਿੱਚ ਆਰੀਆ ਸਮਾਜ ਨੂੰ ਮੇਰੀ ਕੁਝ ਖ਼ਾਸ ਤਾਕੀਦ...”
***************
ਐੱਮਜੇਪੀਐੱਸ/ਐੱਸਟੀ
(Release ID: 2186529)
ਵਿਜ਼ੀਟਰ ਕਾਊਂਟਰ : 32
Read this release in:
Odia
,
English
,
Urdu
,
हिन्दी
,
Manipuri
,
Bengali
,
Assamese
,
Gujarati
,
Telugu
,
Kannada
,
Malayalam