ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 5.0 ਦੇ ਸਫ਼ਲ ਲਾਗੂਕਰਨ ਦੇ ਜ਼ਰੀਏ ‘ਸਵੱਛਤਾ ਹੀ ਸੇਵਾ’ ਨੂੰ ਮਜ਼ਬੂਤ ਕੀਤਾ


1365 ਵਰਗ ਫੁੱਟ ਸਥਾਨ ਖਾਲੀ ਕਰਵਾ ਕੇ ਅਤੇ 7.35 ਲੱਖ ਰੁਪਏ ਦੀ ਆਮਦਨ ਦੇ ਨਾਲ ਮੰਤਰਾਲੇ ਨੇ ਦਫ਼ਤਰ ਪ੍ਰਬੰਧਨ ਵਿੱਚ ਮਾਪਦੰਡ ਸਥਾਪਿਤ ਕੀਤਾ

Posted On: 03 NOV 2025 12:19PM by PIB Chandigarh

ਆਯੁਸ਼ ਮੰਤਰਾਲੇ ਨੇ 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸਵੱਛਤਾ ਦੀ ਦਿਸ਼ਾ ਵਿੱਚ ਆਪਣੇ ਯਤਨ ਜਾਰੀ ਰੱਖੇ ਹਨ। ਇਹ ਅਭਿਆਨ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਕਰਨ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਅਤੇ ਸਾਰੇ ਆਯੁਸ਼ ਸੰਸਥਾਨਾਂ ਅੰਦਰ ਨਿਰੰਤਰ ਸਵੱਛਤਾ ਅਤੇ ਜਨਤਕ-ਸ਼ਿਕਾਇਤ ਨਿਪਟਾਰੇ ਨੂੰ ਹੁਲਾਰਾ ਦੇਣ ‘ਤੇ ਕੇਂਦ੍ਰਿਤ ਹੈ।

 

ਇਸ ਅਭਿਆਨ ਦੌਰਾਨ, ਮੰਤਰਾਲੇ ਨੇ ਕਈ ਮਾਪਦੰਡਾਂ ‘ਤੇ ਜ਼ਿਕਰਯੋਗ ਉਪਲਬਧੀਆਂ ਹਾਸਲ ਕੀਤੀਆਂ। ਕੁੱਲ 658 ਜਨਤਕ ਸ਼ਿਕਾਇਤਾਂ ਅਤੇ 59 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ, ਦੋ ਸਾਂਸਦ ਸੰਦਰਭਾਂ ਦਾ ਸਮਾਧਾਨ ਕੀਤਾ ਗਿਆ ਅਤੇ ਦੇਸ਼ ਭਰ ਦੇ ਆਯੁਸ਼ ਪ੍ਰਤਿਸ਼ਠਾਨਾਂ ਵਿੱਚ 68 ਸਵੱਛਤਾ ਅਭਿਆਨ ਸਫ਼ਲਤਾਪੂਰਵਕ ਚਲਾਏ ਗਏ। ਮੰਤਰਾਲੇ ਨੇ 101 ਫਾਈਲਾਂ ਦੀ ਛਾਂਟੀ ਕੀਤੀ ਜਿਸ ਨਾਲ ਰਿਕਾਰਡ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਵਾਧਾ ਹੋਇਆ।

 

ਕਬਾੜ ਦੇ ਨਿਪਟਾਰੇ ਦੀਆਂ ਗਤੀਵਿਧੀਆਂ ਰਾਹੀਂ 1365 ਵਰਗ ਫੁੱਟ ਥਾਂ ਖਾਲੀ ਕਰਵਾਈ ਗਈ ਜਿਸ ਨਾਲ 7,35,500 ਰੁਪਏ ਦਾ ਮਾਲੀਆ ਹਾਸਲ ਹੋਇਆ। ਇਹ ਯਤਨ ਨਾ ਸਿਰਫ਼ ਸੰਸਾਧਨ ਅਨੁਕੂਲ ਅਤੇ ਕਾਰਜਸਥਲ ਕੁਸ਼ਲਤਾ ‘ਤੇ ਮੰਤਰਾਲੇ ਦੇ ਜ਼ੋਰ ਨੂੰ ਰੇਖਾਂਕੀਤ ਕਰਦੇ ਹਨ, ਸਗੋਂ ਭਾਰਤ ਸਰਕਾਰ ਦੇ ‘ਸਵੱਛਤਾ ਹੀ ਸੇਵਾ’ ਅਤੇ ‘ਨਿਊਨਤਮ ਸਰਕਾਰ, ਅਧਿਕਤਮ ਸ਼ਾਸ਼ਨ’ (ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ) ਦੇ ਦ੍ਰਿਸ਼ਟੀਕੋਣ ਦੇ ਪ੍ਰਤੀ ਉਸ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦੇ ਹਨ। 

 

ਪਿਛਲੇ ਸੰਸਕਰਣਾਂ ਦੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਉਂਦੇ ਹੋਏ, ਵਿਸ਼ੇਸ਼ ਅਭਿਆਨ 5.0 ਨੇ ਹਰਬਲ ਪਾਰਕਾਂ, ਭਾਈਚਾਰਕ ਸਥਾਨਾਂ ਅਤੇ ਜਨਤਕ ਖੇਤਰਾਂ ਵਿੱਚ ਆਯੋਜਿਤ ਵੱਖ-ਵੱਖ ਸਵੱਛਤਾ ਅਤੇ ਜਾਗਰੂਕਤਾ ਅਭਿਆਨਾਂ ਵਿੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆਯੁਸ਼ ਭਾਈਚਾਰੇ ਦੀ ਵਿਆਪਕ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ। ਸੀਨੀਅਰ ਅਧਿਕਾਰੀਆਂ ਨੇ ਆਯੁਸ਼ ਭਵਨ ਅਤੇ ਹੋਰ ਪ੍ਰਮੁੱਖ ਸੰਸਥਾਨਾਂ ਵਿੱਚ ਨਿਜੀ ਤੌਰ ‘ਤੇ ਪਹਿਲ ਦੀ ਅਗਵਾਈ ਕੀਤੀ ਜਿਸ ਨਾਲ ਸਮੂਹਿਕ ਜਵਾਬਦੇਹੀ ਅਤੇ ਨਾਗਰਿਕ ਜਾਗਰੂਕਤਾ ਦੇ ਸੱਭਿਆਚਾਰ ਨੂੰ ਬਲ ਮਿਲਿਆ। 

ਆਯੁਸ਼ ਮੰਤਰਾਲੇ ਸ਼ਿਕਾਇਤ ਨਿਪਟਾਰਾ ਅਤੇ ਸਵੱਛਤਾ ਵਿੱਚ ਉੱਚ ਮਿਆਰਾਂ ਨੂੰ ਬਣਾਈ ਰੱਖਦਾ ਹੈ ਅਤੇ ਇੱਕ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨਿਕ ਵਿਵਸਥਾ ਵਿੱਚ ਯੋਗਦਾਨ ਦਿੰਦਾ ਹੈ। 

 

*********

ਐੱਸਆਰ/ਜੀਐੱਸ/ਐੱਸਜੀ/ਏਕੇ


(Release ID: 2186166) Visitor Counter : 2