ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਹੈਦਰਾਬਾਦ ਵਿੱਚ ਵੇਵਸ ਐਨੀਮੇਸ਼ਨ ਬਜ਼ਾਰ ਅਤੇ 8ਵੇਂ ਇੰਡੀਆਜੌਏ 2025 ਦਾ ਉਦਘਾਟਨ ਕੀਤਾ


ਹੈਦਰਾਬਾਦ ਨੂੰ ਜਲਦੀ ਹੀ ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟੀਵਿਟੀ ਐਂਡ ਟੈਕਨੋਲੋਜੀ ਮਿਲੇਗੀ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤੀ ਸਿਨੇਮਾ ‘ਤੇ ਪਾਇਰੇਸੀ ਦੇ ਵਧਦੇ ਖਤਰੇ ਤੋਂ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੇ ਹਨ: ਸ਼੍ਰੀ ਸੰਜੈ ਜਾਜੂ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ

प्रविष्टि तिथि: 01 NOV 2025 6:43PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਗੇਮਿੰਗ, ਐਨੀਮੇਸ਼ਨ ਅਤੇ ਡਿਜੀਟਲ ਐਂਟਰਟੇਨਮੈਂਟ ਇੰਡਸਟ੍ਰੀ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਹੈਦਰਾਬਾਦ ਨੂੰ ਜਲਦੀ ਹੀ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟੀਵਿਟੀ ਐਂਡ ਟੈਕਨੋਲੋਜੀ (ਆਈਆਈਸੀਟੀ) ਦਾ ਖੇਤਰੀ ਕੇਂਦਰ ਮਿਲੇਗਾ। 

ਸ਼੍ਰੀ ਸੰਜੈ ਜਾਜੂ ਨੇ ਐੱਚਆਈਸੀਸੀ, ਹਿਟੇਕਸ ਵਿੱਚ ਵੇਵਸ ਐਨੀਮੇਸ਼ਨ ਬਜ਼ਾਰ ਅਤੇ 8ਵੇਂ ਇੰਡੀਆਜੌਏ 2025 ਨੂੰ ਸੰਬੋਧਨ ਕੀਤਾ। ਸ਼੍ਰੀ ਸੰਜੈ ਜਾਜੂ ਨੇ ਕਿਹਾ, “ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟੀਵਿਟੀ ਐਂਡ ਟੈਕਨੋਲੋਜੀ ਪੂਰੇ ਭਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ, ਅਤੇ ਇਸ ਦਾ ਇੱਕ ਕੈਂਪਸ ਜਲਦੀ ਹੀ ਹੈਦਰਾਬਾਦ ਵਿੱਚ ਬਣੇਗਾ। ”

ਤੇਲਗੂ ਫਿਲਮ ਇੰਡਸਟ੍ਰੀ ਦੇ ਯੋਗਦਾਨ ਅਤੇ ਏਵੀਜੀਸੀ ਸੈਕਟਰ ਨੂੰ ਹੁਲਾਰਾ ਦੇਣ ਵਿੱਚ ਤੇਲੰਗਾਨਾ ਸਰਕਾਰ ਦੇ ਯਤਨਾਂ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਹੈਦਰਾਬਾਦ ਭਾਰਤ ਦੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (ਏਵੀਜੀਸੀ) ਈਕੋਸਿਸਟਮ ਦੇ ਹੱਬ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਨਾਲ ਦੇਸ਼ ਦੀ ਕ੍ਰਿਏਟਿਵ ਇਕੋਨੌਮੀ ਨੂੰ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਭਾਰਤ ਦਾ ਮੀਡੀਆ ਅਤੇ ਐਂਟਰਟੇਨਮੈਂਟ ਸੈਕਟਰ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਦੇਸ਼ ਦੀ ਸੌਫਟ ਪਾਵਰ ਦਾ ਜ਼ਰੂਰੀ ਪ੍ਰਗਟਾਵਾ ਹੈ। ”

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਵੇਵਸ ਪਹਿਲ ਬਾਰੇ ਗੱਲ ਕਰਦੇ ਹੋਏ, ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਇਹ ਭਾਰਤ ਨੂੰ ਕ੍ਰਿਏਟੀਵਿਟੀ ਅਤੇ ਡਿਜੀਟਲ ਇਨੋਵੇਸ਼ਨ ਵਿੱਚ ਗਲੋਬਲ ਲੀਡਰ ਵਜੋਂ ਦੇਖਦੀ ਹੈ। ਉਨ੍ਹਾਂ ਨੇ ਕਿਹਾ, “ਦੱਖਣ ਭਾਰਤ, ਖ਼ਾਸ ਕਰਕੇ ਹੈਦਰਾਬਾਦ, ਭਾਰਤੀ ਸਿਨੇਮਾ ਅਤੇ ਕ੍ਰਿਏਟਿਵ ਟੈਕਨੋਲੋਜੀ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।”

ਹੈਦਰਾਬਾਦ ਤੋਂ ਕਈ ਪੈਨ-ਇੰਡੀਆ ਫਿਲਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਵਰਲਡ ਸਟੂਡੀਓ ਅਤੇ ਅਜਿਹੀ ਪੌਲਿਸੀ ਫ੍ਰੇਮਵਰਕ ਦਾ ਸਪੋਰਟ ਮਿਲਿਆ ਹੈ ਜੋ ਇਨੋਵੇਸ਼ਨ ਅਤੇ ਕਲਾਤਮਕ ਉੱਤਮਤਾ ਨੂੰ ਹੁਲਾਰਾ ਦਿੰਦਾ ਹੈ, “ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ, ਜਿਸ ਤਰ੍ਹਾਂ ਆਈਪੀਐੱਲ ਨੇ ਭਾਰਤੀ ਕ੍ਰਿਕੇਟ ਨੂੰ ਬਦਲ ਦਿੱਤਾ, ਉਸੇ ਤਰ੍ਹਾਂ ਵੇਵਸ ਪਹਿਲ ਕ੍ਰਿਏਟੀਵਿਟੀ ਨੂੰ ਤਕਨਾਲੋਜੀ ਨਾਲ ਜੋੜ ਕੇ ਅਤੇ ਸਹਿਯੋਗ ਅਤੇ ਇਨੋਵੇਸ਼ਨ ਲਈ ਗਲੋਬਲ ਪਲੈਟਫਾਰਮ ਬਣਾ ਕੇ ਭਾਰਤੀ ਫਿਲਮ ਇੰਡਸਟ੍ਰੀ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ।  ”

ਮੀਡੀਆ ਅਤੇ ਐਂਟਰਟੇਨਮੈਂਟ ਸੈਕਟਰ ਵਿੱਚ ਸਟਾਰਟਅੱਪ ਇਨਕਿਊਬੇਸ਼ਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟੀਵਿਟੀ ਐਂਡ ਟੈਕਨੋਲੋਜੀ (ਆਈਆਈਸੀਟੀ) ਅਤੇ T-Hub ਵਿਚਾਲੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਗਏ। 

ਇੰਡੀਆ ਜੌਏ ਵਿੱਚ ਹੋਏ ਐਕਸਪੋ ਵਿੱਚ WAVEX ਪਹਿਲਕਦਮੀ ਤਹਿਤ ਇਨਕਿਊਬੇਟ ਕੀਤੇ ਜਾ ਰਹੇ ਸਟਾਰਟਅੱਪ ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜ  ਸੀਜ਼ਨ 1 ਦੇ ਜੇਤੂਆਂ ਦੁਆਰਾ ਬਣਾਏ ਗਏ IPs ਨੂੰ ਵੀ ਦਿਖਾਇਆ ਗਿਆ। ਇਨ੍ਹਾਂ ਪਹਿਲਾਂ ਦਾ ਉਦੇਸ਼ ਸਟਾਰਟਅੱਪ ਅਤੇ ਨੋਜਵਾਨ ਕ੍ਰਿਏਟਰਸ ਨੂੰ ਮਾਰਕਿਟ ਐਕਸੇਸ ਅਤੇ ਐਕਸਪੋਜ਼ਰ ਦਿਲਵਾਉਣਾ ਹੈ। 

ਸ਼੍ਰੀ ਸੰਜੈ ਜਾਜੂ ਨੇ ਇਸ ਸਮਾਗਮ ਦੇ ਹਿੱਸੇ ਵਜੋਂ, ਕੰਟੈਟ ਕ੍ਰਿਏਟਰਸ ਨੂੰ ਖਰੀਦਦਾਰਾਂ ਅਤੇ ਓਟੀਟੀ ਪਲੈਟਫਾਰਮ ਨਾਲ ਜੋੜਨ ਵਾਲਾ ਔਨਲਾਈਨ ਮਾਰਕਿਟਪਲੇਸ ਵੇਵਸ ਬਜ਼ਾਰ ਲਾਂਚ ਕੀਤਾ। ਇਸ ਪਲੈਟਫਾਰਮ ਦਾ ਉਦੇਸ਼ ਕ੍ਰਿਏਟਰਸ ਨੂੰ ਉਨ੍ਹਾਂ ਦੇ ਕੰਮ ਤੋਂ ਪੈਸੇ ਕਮਾਉਣ ਅਤੇ ਇੰਡਸਟ੍ਰੀ ਦੀ ਗ੍ਰੋਥ ਨੂੰ ਤੇਜ਼ ਕਰਨ ਲਈ ਸਸ਼ਕਤ ਬਣਾਉਣਾ ਹੈ। 

ਬਾਅਦ ਵਿੱਚ ਸ਼੍ਰੀ ਸੰਜੈ ਜਾਜੂ ਨੇ ਤੇਲਗੂ ਅਤੇ ਮਲਿਆਲਮ ਫ਼ਿਲਮ ਨਿਰਮਾਤਾਵਾਂ ਨਾਲ ਆਈਐੱਫਐੱਫਆਈ ਰਾਊਂਡ ਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਜਾਪਾਨ ਨੂੰ ਆਈਐੱਫਐੱਫਆਈ 2025 ਲਈ ਸਾਂਝੇਦਾਰ ਦੇਸ਼ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵੇਵਸ ਇਨੀਸ਼ਿਏਟਿਵ ਕ੍ਰਿਏਟੀਵਿਟੀ ਅਤੇ ਤਕਨਾਲੋਜੀ ਨੂੰ ਇੰਟੀਗ੍ਰੇਟ ਕਰਕੇ ਭਾਰਤੀ ਸਿਨੇਮਾ ਨੂੰ ਟ੍ਰਾਂਸਫੋਰਮ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤੀ ਸਿਨੇਮਾ ਲਈ ਪਾਇਰੇਸੀ ਦੇ ਵਧਦੇ ਖਤਰੇ ਨਾਲ ਲੜਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਮੰਤਰਾਲੇ ਮਲਟੀਲਿੰਗੁਅਲ ਫਿਲਮ ਸਰਟੀਫਿਕੇਸ਼ਨ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਇੱਕ ਨਵਾਂ ਸਿਸਟਮ ਸ਼ੁਰੂ ਕਰ ਰਿਹਾ ਹੈ।

ਵੇਵਸ ਐਨੀਮੇਸ਼ਨ ਬਜ਼ਾਰ ਅਤੇ ਇੰਡੀਆਜੌਏ 2025 ਦਾ ਆਯੋਜਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ 2 ਦਿਨਾਂ ਦਾ ਪ੍ਰੋਗਰਾਮ ਫਿਲਮਾਂ, ਈ-ਸਪੋਰਟਸ,ਵੀਐੱਫਐੱਕਸ,ਐਨੀਮੇਸ਼ਨ,ਓਟੀਟੀ, ਕੌਮਿਕਸ ਅਤੇ ਹੋਰ ਉਭਰਦੇ ਡਿਜੀਟਲ ਐਂਟਰਟੇਨਮੈਂਟ ਸੈਕਟਰ ਵਿੱਚ ਭਾਰਤ ਦੀ ਕ੍ਰਿਏਟਿਵ ਇਕੋਨੌਮੀ ਨੂੰ ਦਰਸਾਉਂਦਾ ਹੈ। 

ਇਸ ਸਮਾਗਮ ਵਿੱਚ ਤੇਲੰਗਾਨਾ ਦੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਡੁਡਿੱਲਾ ਸ਼੍ਰੀਧਰ ਬਾਬੂ (Shri Duddilla Sridhar Babu), ਤੇਲੰਗਾਨਾ ਫਿਲਮ ਵਿਕਾਸ ਨਿਗਮ ਦੇ ਚੇਅਰਮੈਨ, ਸ਼੍ਰੀ ਦਿਲ ਰਾਜੂ, ਅਦਾਕਾਰ ਸ਼੍ਰੀ ਤੇਜਾ ਸੱਜਾ ਅਤੇ ਟੀਵੀਏਜੀਏ ਅਤੇ ਤੇਲਗੂ ਫਿਲਮ ਇੰਡਸਟ੍ਰੀ ਦੇ ਕਈ ਪ੍ਰਸਿੱਧ ਇੰਡਸਟ੍ਰੀ ਲੀਡਰਸ ਸ਼ਾਮਲ ਹੋਏ।

 

********


(रिलीज़ आईडी: 2185895) आगंतुक पटल : 17
इस विज्ञप्ति को इन भाषाओं में पढ़ें: English , Urdu , हिन्दी , Assamese , Telugu , Kannada , Malayalam , Malayalam