ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ ਨੇ ਡਿਜੀਟਲ ਆਈਡੀ ਦੇ ਭਵਿੱਖ ਨੂੰ ਆਕਾਰ ਦੇਣ ਲਈ ਤਕਨੀਕੀ ਅਤੇ ਰਣਨੀਤਕ ਸਮੀਖਿਆ ਸ਼ੁਰੂ ਕੀਤੀ


ਤਕਨੀਕੀ ਅਤੇ ਰਣਨੀਤਕ ਰੋਡਮੈਪ ਦੀ ਅਗਵਾਈ ਕਰਨ ਲਈ ਮਾਹਿਰ ਕਮੇਟੀ ਦਾ ਗਠਨ

प्रविष्टि तिथि: 31 OCT 2025 4:24PM by PIB Chandigarh

ਯੂਆਈਡੀਏਆਈ ਦਾ ਟੈਕਨੋਲੋਜੀ ਸਟੈਕ ਇੱਕ ਵੱਡੇ ਅਪਗ੍ਰੇਡ ਲਈ ਤਿਆਰ ਹੈ, ਜਿਸ ਵਿੱਚ ਉੱਭਰ ਰਹੀ ਟੈਕਨੋਲੋਜੀ ਅਤੇ ਡੀਪ-ਟੈੱਕ ਦੀ ਵਰਤੋਂ ਮੁੱਖ ਫੋਕਸ ਖੇਤਰ ਹੋਣਗੇ

ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਨੇ ਤੇਜ਼ੀ ਨਾਲ ਬਦਲਦੇ ਤਕਨੀਕੀ ਅਤੇ ਰੈਗੂਲੇਟਰੀ ਦ੍ਰਿਸ਼ ਨੂੰ ਪਛਾਣਦੇ ਹੋਏ, ਇੱਕ ਨਵੇਂ "ਆਧਾਰ ਵਿਜ਼ਨ 2032" ਢਾਂਚੇ ਰਾਹੀਂ ਆਧਾਰ ਦੇ ਵਿਕਾਸ ਦੇ ਅਗਲੇ ਦਹਾਕੇ ਨੂੰ ਆਕਾਰ ਦੇਣ ਲਈ ਇੱਕ ਵਿਆਪਕ ਰਣਨੀਤਕ ਅਤੇ ਤਕਨੀਕੀ ਸਮੀਖਿਆ ਸ਼ੁਰੂ ਕੀਤੀ ਹੈ।

ਆਧਾਰ ਵਿਜ਼ਨ 2032

ਇਹ ਦੂਰਦਰਸ਼ੀ ਢਾਂਚਾ ਆਧਾਰ ਦੀ ਤਕਨੀਕੀ ਨੀਂਹ ਨੂੰ ਮਜ਼ਬੂਤ ​​ਕਰੇਗਾ, ਉੱਭਰ ਰਹੀਆਂ ਡਿਜੀਟਲ ਇਨੋਵੇਸ਼ਨ ਨੂੰ ਏਕੀਕ੍ਰਿਤ ਕਰੇਗਾ, ਅਤੇ ਇਹ ਯਕੀਨੀ ਬਣਾਏਗਾ ਕਿ ਭਾਰਤ ਦਾ ਡਿਜੀਟਲ ਪਛਾਣ ਪਲੈਟਫਾਰਮ ਮਜ਼ਬੂਤ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਰਹੇ। ਯੂਆਈਡੀਏਆਈ ਦਾ ਟੈਕਨੋਲੋਜੀਕਲ ਸਟੈਕ, ਜੋ ਕਿ ਆਧਾਰ ਸੇਵਾਵਾਂ ਦੀ ਰੀੜ੍ਹ ਬਣਦਾ ਹੈ ਅਤੇ ਸਾਡੀ ਡਿਜੀਟਲ ਅਰਥਵਿਵਸਥਾ ਦੇ ਸੂਤਰਧਾਰ ਵਜੋਂ ਕੰਮ ਕਰਦਾ ਹੈ, ਇੱਕ ਵੱਡੇ ਅਪਗ੍ਰੇਡ ਲਈ ਤਿਆਰ ਹੈ।

ਯੂਆਈਡੀਏਆਈ ਨੇ ਇਸ ਮਹੱਤਵਾਕਾਂਖੀ ਤਬਦੀਲੀ ਦਾ ਮਾਰਗਦਰਸ਼ਨ ਕਰਨ ਲਈ ਯੂਆਈਡੀਏਆਈ ਦੇ ਚੇਅਰਮੈਨ ਸ਼੍ਰੀ ਨੀਲਕੰਠ ਮਿਸ਼ਰਾ ਦੀ ਪ੍ਰਧਾਨਗੀ ਵਿੱਚ ਇੱਕ ਉੱਚ-ਪੱਧਰੀ ਮਾਹਿਰ  ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਆਧਾਰ ਦੇ ਇਨੋਵੇਸ਼ਨ ਰੋਡਮੈਪ ਨੂੰ ਮਜ਼ਬੂਤ ​​ਕਰਨ ਲਈ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਅਕਾਦਮਿਕ, ਉਦਯੋਗ ਅਤੇ ਪ੍ਰਸ਼ਾਸਨ ਦੇ ਉੱਘੇ ਮਾਹਰਾਂ ਅਤੇ ਲੀਡਰਾਂ ਨੂੰ ਇਕੱਠਾ ਕਰਦੀ ਹੈ।

ਇਸ ਕਮੇਟੀ ਵਿੱਚ ਸ਼ਾਮਲ ਹਨ: ਸ਼੍ਰੀ ਭੁਵਨੇਸ਼ ਕੁਮਾਰ, ਸੀਈਓ, ਯੂਆਈਡੀਏਆਈ; ਸ਼੍ਰੀ ਵਿਵੇਕ ਰਾਘਵਨ, ਸਹਿ-ਸੰਸਥਾਪਕ, ਸਰਵਮ ਏਆਈ; ਸ਼੍ਰੀ ਧੀਰਜ ਪਾਂਡੇ, ਸੰਸਥਾਪਕ, ਨੂਟੈਨਿਕਸ; ਸ਼੍ਰੀ ਸ਼ਸ਼ੀਕੁਮਾਰ ਗਣੇਸ਼ਨ, ਇੰਜੀਨੀਅਰਿੰਗ ਮੁਖੀ, ਐਮਓਐਸਆਈਪੀ; ਸ਼੍ਰੀ ਰਾਹੁਲ ਮਥਨ, ਪਾਰਟਨਰ, ਟ੍ਰਾਈਲੀਗਲ; ਸ਼੍ਰੀ ਨਵੀਨ ਬੁੱਧੀਰਾਜਾ, ਸੀਟੀਓ ਅਤੇ ਉਤਪਾਦ ਮੁਖੀ, ਵਿਆਨਾਈ ਸਿਸਟਮਜ਼; ਡਾ. ਪ੍ਰਭਾਕਰਨ ਪੂਰਣਚੰਦਰਨ, ਅੰਮ੍ਰਿਤਾ ਯੂਨੀਵਰਸਿਟੀ ਦੇ ਪ੍ਰੋਫੈਸਰ; ਸ਼੍ਰੀ ਅਨਿਲ ਜੈਨ, ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ; ਸ਼੍ਰੀ ਮਯੰਕ ਵਤਸ, ਆਈਆਈਟੀ ਜੋਧਪੁਰ ਦੇ ਪ੍ਰੋਫੈਸਰ; ਅਤੇ ਸ਼੍ਰੀ ਅਭਿਸ਼ੇਕ ਕੁਮਾਰ ਸਿੰਘ, ਡਿਪਟੀ ਡਾਇਰੈਕਟਰ ਜਨਰਲ, ਯੂਆਈਡੀਏਆਈ।

ਇਹ ਕਮੇਟੀ ਆਧਾਰ ਵਿਜ਼ਨ 2032 ਦਸਤਾਵੇਜ਼ ਵਿਕਸਿਤ ਕਰੇਗੀ, ਜੋ ਭਾਰਤ ਦੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ (ਡੀਪੀਡੀਪੀ) ਐਕਟ, ਅਤੇ ਗੋਪਨੀਯਤਾ ਅਤੇ ਸਾਈਬਰ ਸੁਰੱਖਿਆ ਦੇ ਉੱਭਰ ਰਹੇ ਵਿਸ਼ਵ ਪੱਧਰੀ ਮਿਆਰਾਂ ਨਾਲ ਜੁੜੇ ਅਗਲੀ ਪੀੜ੍ਹੀ ਦੇ ਆਧਾਰ ਆਰਕੀਟੈਕਚਰ ਲਈ ਢਾਂਚੇ ਦੀ ਰੂਪ-ਰੇਖਾ ਪੇਸ਼ ਕਰੇਗੀ।

ਆਧਾਰ ਵਿਜ਼ਨ 2032 ਦਾ ਢਾਂਚਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਬਲੌਕਚੈਨ, ਕੁਆਂਟਮ ਕੰਪਿਊਟਿੰਗ, ਐਡਵਾਂਸਡ ਐਨਕ੍ਰਿਪਸ਼ਨ, ਅਤੇ ਅਗਲੀ ਪੀੜ੍ਹੀ ਦੇ ਡੇਟਾ ਸੁਰੱਖਿਆ ਵਿਧੀਆਂ ਵਰਗੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਦਾ ਲਾਭ ਉਠਾਉਣ 'ਤੇ ਕੇਂਦ੍ਰਿਤ ਹੋਵੇਗਾ। ਇਹ ਯਕੀਨੀ ਬਣਾਉਣਗੇ ਕਿ ਆਧਾਰ ਉੱਭਰ ਰਹੇ ਸਾਈਬਰ ਸੁਰੱਖਿਆ ਖਤਰਿਆਂ ਦੇ ਪ੍ਰਤੀ ਗਤੀਸ਼ੀਲ, ਭਵਿੱਖ ਦੀ ਮੰਗ ਦੇ ਅਨੁਸਾਰ ਅਤੇ ਤੇਜ਼ੀ ਨਾਲ ਬਦਲ ਰਹੇ ਡਿਜੀਟਲ ਲੈਂਡਸਕੇਪ ਦੇ ਅਨੁਕੂਲ ਬਣਿਆ ਰਹੇ।

ਇਸ ਪਹਿਲਕਦਮੀ ਦੇ ਨਾਲ, ਯੂਆਈਡੀਏਆਈ ਤਕਨੀਕੀ ਉੱਤਮਤਾ, ਇਨੋਵੇਸ਼ਨ ਅਤੇ ਜਨਤਕ ਵਿਸ਼ਵਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਆਧਾਰ ਭਾਰਤ ਦੀ ਡਿਜੀਟਲ ਸ਼ਾਸਨ ਯਾਤਰਾ ਵਿੱਚ ਇੱਕ ਪਰਿਵਰਤਨਸ਼ੀਲ ਸ਼ਕਤੀ ਬਣਿਆ ਰਹੇ। ਵਿਜ਼ਨ 2032 ਰੋਡਮੈਪ ਦਾ ਉਦੇਸ਼ ਨਾ ਸਿਰਫ਼ ਤਕਨੀਕੀ ਲੀਡਰਸ਼ਿਪ ਨੂੰ ਬਣਾਈ ਰੱਖਣਾ ਹੈ, ਸਗੋਂ ਇੱਕ ਸੁਰੱਖਿਅਤ, ਸਮਾਵੇਸ਼ੀ ਅਤੇ ਲੋਕ-ਕੇਂਦ੍ਰਿਤ ਡਿਜੀਟਲ ਪਛਾਣ ਵਜੋਂ ਆਧਾਰ ਦੀ ਭੂਮਿਕਾ ਨੂੰ ਹੋਰ ਮਜ਼ਬੂਤ ​​ਕਰਨ ਨਾਲ ਵੀ ਜੁੜਿਆ ਹੈ। 

*****

ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜਿਤ/ਏਕੇ


(रिलीज़ आईडी: 2185849) आगंतुक पटल : 30
इस विज्ञप्ति को इन भाषाओं में पढ़ें: English , Gujarati , Urdu , Marathi , हिन्दी , Tamil , Kannada , Malayalam