ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲਖਨਊ ਨੂੰ ਯੂਨੈਸਕੋ ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ ਐਲਾਨੇ ਜਾਣ 'ਤੇ ਖ਼ੁਸ਼ੀ ਪ੍ਰਗਟਾਈ
प्रविष्टि तिथि:
01 NOV 2025 2:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਖਨਊ ਨੂੰ ਯੂਨੈਸਕੋ ਕ੍ਰਿਏਟਿਵ ਸਿਟੀ ਆਫ਼ ਗੈਸਟ੍ਰੋਨੋਮੀ ਐਲਾਨੇ ਜਾਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਨਊ ਸ਼ਹਿਰ ਇੱਕ ਜੀਵਤ ਸਭਿਆਚਾਰ ਦਾ ਸਮਾਨਾਰਥੀ ਹੈ, ਜਿਸ ਦੇ ਕੇਂਦਰ ਵਿੱਚ ਇਸ ਦੀ ਅਮੀਰ ਰਸੋਈ-ਕਲਾ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਤੋਂ ਮਾਨਤਾ ਪ੍ਰਾਪਤ ਹੋਣਾ ਸ਼ਹਿਰ ਦੇ ਇਸ ਵਿਲੱਖਣ ਪਹਿਲੂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੁਨੀਆ ਭਰ ਦੇ ਲੋਕਾਂ ਨੂੰ ਲਖਨਊ ਆਉਣ ਅਤੇ ਇਸ ਦੀ ਵਿਲੱਖਣਤਾ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।
ਇਸ ਵਿਕਾਸ ਸਬੰਧੀ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਐੱਕਸ 'ਤੇ ਲਿਖਿਆ;
“ਲਖਨਊ ਇੱਕ ਜੀਵਤ ਸਭਿਆਚਾਰ ਦਾ ਸਮਾਨਾਰਥੀ ਹੈ, ਜਿਸ ਦੇ ਮੂਲ ਵਿੱਚ ਸ਼ਾਨਦਾਰ ਰਸੋਈ-ਕਲਾ ਸਭਿਆਚਾਰ ਹੈ। ਮੈਨੂੰ ਖ਼ੁਸ਼ੀ ਹੈ ਕਿ ਯੂਨੈਸਕੋ ਨੇ ਲਖਨਊ ਦੇ ਇਸ ਪਹਿਲੂ ਨੂੰ ਮਾਨਤਾ ਦਿੱਤੀ ਹੈ ਅਤੇ ਮੈਂ ਦੁਨੀਆ ਭਰ ਦੇ ਲੋਕਾਂ ਨੂੰ ਲਖਨਊ ਆਉਣ ਅਤੇ ਇਸ ਦੀ ਵਿਲੱਖਣਤਾ ਦਾ ਅਨੁਭਵ ਕਰਨ ਦਾ ਸੱਦਾ ਦਿੰਦਾ ਹਾਂ।”
************
ਐੱਮਜੇਪੀਐੱਸ/ਐੱਸਟੀ
(रिलीज़ आईडी: 2185487)
आगंतुक पटल : 16
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Tamil
,
Telugu
,
Kannada
,
Malayalam