ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਲਾਈਟਸ, ਕੈਮਰਾ, ਐਕ੍ਰੇਡਿਟੇਸ਼ਨ!


56ਵੇਂ IFFI ਲਈ ਮੀਡੀਆ ਮਾਨਤਾ 5 ਨਵੰਬਰ ਤੱਕ ਖੁੱਲ੍ਹੀ ਹੈ - ਹੁਣੇ ਅਪਲਾਈ ਕਰੋ!

ਮੀਡੀਆ ਲਈ ਵਿਸ਼ੇਸ਼ ਮੌਕਾ: IFFI 2025 ਵਿਖੇ FTII ਦਾ ਫਿਲਮ ਐਪ੍ਰਿਸਿਏਸ਼ਨ ਕੋਰਸ

Posted On: 29 OCT 2025 3:32PM by PIB Chandigarh

ਕੀ ਤੁਸੀਂ ਇੱਕ ਮੀਡੀਆਕਰਮੀ ਹੋ ਜੋਂ 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (IFFI) ਨੂੰ ਕਵਰ ਕਰਨਾ ਚਾਹੁੰਦੇ ਹੋ?

ਸਰਕਾਰੀ ਪੋਰਟਲ ਰਾਹੀਂ ਮੀਡੀਆ ਪ੍ਰਤੀਨਿਧੀ ਦੇ ਰੂਪ ਵਿੱਚ ਹੁਣੇ ਰਜਿਸਟ੍ਰੇਸ਼ਨ ਕਰੋ:

https://accreditation.pib.gov.in/eventregistration/login.aspx

56ਵਾਂ ਅੰਤਰਾਰਾਸ਼ਟਰੀ ਫਿਲਮ ਮਹੋਤਸਵ ((IFFI) 20 ਤੋਂ 28 ਨਵੰਬਰ 2025 ਤੱਕ ਗੋਆ ਦੇ ਪਣਜੀ ਵਿੱਚ ਆਯੋਜਿਤ ਕੀਤਾ ਜਾਵੇਗਾ। ਮਾਨਤਾ ਪ੍ਰਾਪਤ ਮੀਡੀਆ ਪ੍ਰੋਫੈਸ਼ਨਲਾਂ ਨੂੰ ਫਿਲਮ ਸਕ੍ਰੀਨਿੰਗ, ਪੈਨਲ ਚਰਚਾ, ਮਾਸਟਰਕਲਾਸ ਅਤੇ ਵਿਸ਼ਵ ਪ੍ਰਸਿੱਧ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੇ ਨਾਲ ਨੈੱਟਵਰਕਿੰਗ ਸੈਸ਼ਨਾਂ ਤੱਕ ਵਿਸ਼ੇਸ਼ ਪਹੁੰਚ ਪ੍ਰਾਪਤ ਹੋਵੇਗੀ।

ਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (FTII) 18 ਨਵੰਬਰ 2025 ਨੂੰ ਵਿਸ਼ੇਸ਼ ਤੌਰ ‘ਤੇ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਲਈ ਇੱਕ ਫਿਲਮ ਮੁਲਾਂਕਣ ਪਾਠਕ੍ਰਮ ਆਯੋਜਿਤ ਕਰੇਗਾ। ਪਿਛਲੇ ਸੰਸਕਰਣਾਂ ਵਿੱਚ ਇਸ ਪਾਠਕ੍ਰਮ ਵਿੱਚ ਸਾਮਲ ਨਾ ਹੋਣ ਸਕਣ ਵਾਲੇ ਪੱਤਰਕਾਰਾਂ ਨੂੰ ਇਸ ਵਰ੍ਹੇ ਤਰਜੀਹ ਦਿੱਤੀ ਜਾਵੇਗੀ। 

ਮੀਡੀਆਕਰਮੀ ਕਿਰਪਾ ਕਰਕੇ ਧਿਆਨ ਦੇਣ ਕਿ ਮੀਡੀਆ ਐਕ੍ਰੇਡਿਟੇਸ਼ਨ ਲਈ ਪੋਰਟਲ 5 ਨਵੰਬਰ 2025 ਤੱਕ ਖੁੱਲ੍ਹਾ ਰਹੇਗਾ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ ‘ਤੇ ਦਿੱਤੇ ਗਏ ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ ਅਤੇ ਸਹੀ ਪਛਾਣ ਪੱਤਰ ਅਤੇ ਕਾਰੋਬਾਰੀ ਪ੍ਰਮਾਣ-ਪੱਤਰ ਸਮੇਤ ਸਾਰੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨ। ਵਿਸਤ੍ਰਿਤ ਯੋਗ ਮਾਪਦੰਡ ਅਤੇ ਦਸਤਾਵੇਜ਼ ਦਿਸ਼ਾ-ਨਿਰਦੇਸ਼ ਮਾਨਤਾ ਵੈੱਬਸਾਈਟ 'ਤੇ ਉਪਲਬਧ ਹਨ।

ਕਿਸੇ ਵੀ ਸਹਾਇਤਾ ਜਾਂ ਸਵਾਲ ਲਈ ਪੱਤਰਕਾਰ ਪੀਆਈਬੀ ਆਈਐੱਫਐੱਫਆਈ ਮੀਡੀਆ ਸਪੋਰਟ ਡੈਸਕ ਨਾਲ iffi.mediadesk@pib.gov.in ‘ਤੇ ਸੰਪਰਕ ਕਰ ਸਕਦੇ ਹਨ।

ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ, ਸ਼੍ਰੀ ਧੀਰੇਂਦਰ ਓਝਾ ਨੇ ਕਿਹਾ, ‘ਆਈਐੱਫਐੱਫਆਈ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਕਿ ਵਿਸ਼ਵ ਭਰ ਦੀਆਂ ਵੱਖ-ਵੱਖ ਸਿਨੇਮੈਟਿਕ ਸ਼ਖਸੀਅਤਾਂ ਨੂੰ ਇਕਜੁੱਟ ਕਰਦਾ ਹੈ। ਪੀਆਈਬੀ ਇੱਕ ਨਿਰਵਿਘਨ ਮਾਨਤਾ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਇਸ ਪ੍ਰਸਿੱਧ ਮਹੋਤਸਵ ਨੂੰ ਵਿਆਪਕ ਤੌਰ ‘ਤੇ ਕਵਰ ਕਰਨ ਵਿੱਚ ਪੱਤਰਕਾਰਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ।”

ਗੋਆ ਦੇ ਪਣਜੀ ਦੇ ਸੁੰਦਰ ਪਿਛੋਕੜ ਵਿੱਚ ਆਯੋਜਿਤ, ਆਈਐੱਫਐੱਫਆਈ ਭਾਰਤ ਦੀ ਸਿਨੇਮੈਟਿਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹੋਏ ਆਲਮੀ ਸਹਿਯੋਗ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਹਰੇਕ ਵਰ੍ਹੇ 45,000 ਤੋਂ ਜ਼ਿਆਦਾ ਫਿਲਮ ਪ੍ਰੇਮੀ ਅਤੇ ਪੇਸ਼ੇਵਰ ਨੌਂ ਦਿਨਾਂ ਦੇ ਸਿਨੇਮੈਟਿਕ ਉਤਸਵ ਲਈ ਇਕੱਠੇ ਹੁੰਦੇ ਹਨ ਅਤੇ ਖੁਦ ਨੂੰ ਅਜਿਹੀਆਂ ਕਹਾਣੀਆਂ ਵਿੱਚ ਲੀਨ ਕਰਦੇ ਹਨ ਜੋ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਦੀਆਂ ਹਨ, ਚੁਣੌਤੀ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਸ ਵਿੱਚ ਜੋੜਦੀਆਂ ਹਨ।

ਏਸ਼ੀਆ ਦੇ ਸਭ ਤੋਂ ਵੱਡੇ ਸਿਨੇਮਾ ਮਹੋਤਸਵ ਦਾ ਹਿੱਸਾ ਬਣਨ ਦਾ ਮੌਕਾ ਨਾ ਗੁਆਓ। ਅੱਜ ਹੀ ਅਪਲਾਈ ਕਰੋ ਅਤੇ ਸਿਨੇਮਾ ਦੇ ਸ਼ਾਨਦਾਰ ਮੰਚ, ਯਾਨੀ ਆਈਐੱਫਐੱਫਆਈ 2025, ਲਈ ਆਪਣਾ ਥਾਂ ਸੁਰੱਖਿਅਤ ਕਰੋ!

 ਮੁੱਖ ਜਾਣਕਾਰੀ :

👉🏻ਮੀਡੀਆ ਐਕ੍ਰੇਡਿਟੇਸ਼ਨ ਪੋਰਟਲ : accreditation.pib.gov.in/eventregistration/login.aspx

👉🏻ਮੀਡੀਆ ਐਕ੍ਰੇਡਿਟੇਸ਼ਨ ਪੋਰਟਲ 15 ਅਕਤੂਬਰ ਤੋਂ 5 ਨਵੰਬਰ 2025 ਤੱਕ ਖੁੱਲ੍ਹਿਆ ਰਹੇਗਾ

👉🏻ਪ੍ਰੋਗਰਾਮ ਦੀਆਂ ਮਿਤੀਆਂ : 20 – 28 ਨਵੰਬਰ 2025

👉ਸਥਾਨ: ਪਣਜੀ, ਗੋਆ

👉🏻ਫਿਲਮ ਐਪ੍ਰੀਸਿਏਸ਼ਨ ਕੋਰਸ ਮਿਤੀ : 18 ਨਵੰਬਰ 2025

👉🏻ਸਪੋਰਟ ਈਮੇਲ : iffi.mediadesk@pib.gov.in

 

**************

ਪੀਆਈਬੀ ਮੁੰਬਈ /ਸੱਯਦ ਰਬੇਹਾਸ਼ਮੀ/ ਸ੍ਰੀਯਾਂਕਾ ਚੈਟਰਜੀ/ ਯਸ਼ ਰਾਣੇ/ ਪ੍ਰੀਤੀ ਮਲੰਦਕਰ/ਬਲਜੀਤ


(Release ID: 2184151) Visitor Counter : 2