ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰ ਸਰਕਾਰ ਨੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਕੰਪੋਨੈਂਟ ਸਕੀਮ ਦੇ ਤਹਿਤ 5500 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਸੱਤ ਪ੍ਰੋਜੈਕਟਾਂ ਦੇ ਪਹਿਲੇ ਬੈਚ ਨੂੰ ਪ੍ਰਵਾਨਗੀ ਦਿੱਤੀ
ਪ੍ਰੋਜੈਕਟਾਂ ਨਾਲ 36,559 ਕਰੋੜ ਰੁਪਏ ਦਾ ਉਤਪਾਦਨ ਹੋਵੇਗਾ ਅਤੇ 5100 ਤੋਂ ਵੱਧ ਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ : ਮਨਜ਼ੂਰ ਕੀਤੀਆਂ ਇਕਾਈਆਂ ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਫੈਲੀਆਂ ਹੋਈਆਂ ਹਨ
ਨਵੀਆਂ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਯੂਨਿਟਾਂ ਘਰੇਲੂ ਪੱਧਰ ‘ਤੇ ਕੌਪਰ ਕਲੈਡ ਲੈਮੀਨੇਟ ਦੀ ਸੌ-ਫੀਸਦੀ, ਪ੍ਰਿੰਟਿਡ ਸਰਕਿਟ ਬੋਰਡ (ਪੀਸੀਬੀ) ਦੀ 20 ਫੀਸਦੀ ਅਤੇ ਕੈਮਰਾ ਮੌਡਿਊਲ ਦੀ 15 ਫੀਸਦੀ ਦੀ ਮੰਗ ਨੂੰ ਪੂਰਾ ਕਰਨਗੀਆਂ; 60 ਫੀਸਦੀ ਉਤਪਾਦਨ ਦਾ ਨਿਰਯਾਤ ਕੀਤਾ ਜਾਵੇਗਾ: ਸ਼੍ਰੀ ਅਸ਼ਵਿਨੀ ਵੈਸ਼ਣਵ
ਭਾਰਤ ਨੇ ਕੰਪੋਨੈਂਟ ਮਟੀਰੀਅਲਜ਼ ਮੈਨੂਫੈਕਚਰਿੰਗ ਵਿੱਚ ਕੀਤਾ ਮਜ਼ਬੂਤ ਪ੍ਰਵੇਸ਼; ਪ੍ਰੋਜੈਕਟ ਆਮਦ ‘ਤੇ ਨਿਰਭਰਤਾ ਘੱਟ ਕਰਨਗੀਆਂ, ਉੱਚ-ਕੌਸ਼ਲ ਵਾਲੀਆਂ ਨੌਕਰੀਆਂ ਪੈਦਾ ਕਰਨਗੀਆਂ ਅਤੇ ਰੱਖਿਆ, ਦੂਰਸੰਚਾਰ, ਈਵੀ ਅਤੇ ਅਖੁੱਟ ਊਰਜਾ ਲਈ ਭਰੋਸੇਮੰਦ ਸਪਲਾਈ ਚੇਨ ਦਾ ਨਿਰਮਾਣ ਕਰਨਗੀਆਂ
प्रविष्टि तिथि:
27 OCT 2025 5:25PM by PIB Chandigarh
ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈਸੀਐੱਮਐੱਸ) ਦੇ ਤਹਿਤ 7 ਪ੍ਰੋਜੈਕਟਾਂ ਦੇ ਪਹਿਲੇ ਪੜਾਅ ਦੀ ਮਨਜ਼ੂਰੀ ਦਾ ਐਲਾਨ ਕੀਤਾ। ਹੁਣ ਮਲਟੀ-ਲੇਅਰ ਪ੍ਰਿੰਟਿਡ ਸਰਕਿਟ ਬੋਰਡ (ਪੀਸੀਬੀ), ਐੱਚਡੀਆਈ ਪੀਸੀਬੀ, ਕੈਮਰਾ ਮੌਡਿਊਲ, ਕੌਪਰ ਕਲੈਡ ਲੈਮੀਨੇਟ ਅਤੇ ਪੌਲੀਪ੍ਰੋਪਾਇਲੀਨ ਫਿਲਮਜ਼ ਭਾਰਤ ਵਿੱਚ ਹੀ ਬਣਨਗੀਆਂ।

ਇਹ ਕਦਮ ਭਾਰਤ ਵਿੱਚ ਤਿਆਰ ਉਤਪਾਦ ਬਣਾਉਣ ਤੋਂ ਲੈ ਕੇ ਉਨ੍ਹਾਂ ਦੇ ਨਿਰਮਾਣ ਵਿੱਚ ਮੈਨੂਫੈਕਚਰਿੰਗ ਮੌਡਿਊਲ, ਕੰਪੋਨੈਂਟਾਂ, ਸਮੱਗਰੀਆਂ ਅਤੇ ਮਸ਼ੀਨਰੀ ਦੀ ਮੈਨੂਫੈਕਚਰ ਤੱਕ ਦੀ ਯਾਤਰਾ ਵਿੱਚ ਇੱਕ ਵੱਡੇ ਕਦਮ ਨੂੰ ਦਰਸਾਉਂਦਾ ਹੈ।
ਈਸੀਐੱਮਐੱਸ ਦੇ ਲਈ ਜ਼ਬਰਦਸਤ ਪ੍ਰਤੀਕਿਰਿਆ
ਇਸ ਯੋਜਨਾ ਨੂੰ ਘਰੇਲੂ ਅਤੇ ਆਲਮੀ ਦੋਵੇਂ ਕੰਪਨੀਆਂ ਤੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। 249 ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। ਇਹ 1.15 ਲੱਖ ਕਰੋੜ ਰੁਪਏ ਦੇ ਨਿਵੇਸ਼, 10.34 ਲੱਖ ਕਰੋੜ ਰੁਪਏ ਦੇ ਉਤਪਾਦਨ ਅਤੇ ਪੈਦਾ ਹੋਣ ਵਾਲੀਆਂ 1.42 ਲੱਖ ਨੌਕਰੀਆਂ ਨੂੰ ਦਰਸਾਉਂਦੇ ਹਨ। ਇਹ ਭਾਰਤ ਦੇ ਇਲੈਕਟ੍ਰੌਨਿਕਸ ਖੇਤਰ ਵਿੱਚ ਹੁਣ ਤੱਕ ਦੀ ਸਭ ਨਾਲੋਂ ਵੱਡੀ ਨਿਵੇਸ਼ ਪ੍ਰਤੀਬੱਧਤਾ ਹੈ।
ਅੱਜ 5532 ਕਰੋੜ ਰੁਪਏ ਦੇ ਸੱਤ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ 36559 ਕਰੋੜ ਰੁਪਏ ਦੀ ਕੀਮਤ ਦੇ ਕਲਪੁਰਜਿਆਂ ਦਾ ਉਤਪਾਦਨ ਹੋਵੇਗਾ ਅਤੇ 5100 ਤੋਂ ਵੱਧ ਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ।
ਮਨਜ਼ੂਰ ਕੀਤੀਆਂ ਇਕਾਈਆਂ ਤਮਿਲ ਨਾਡੂ (5), ਆਂਧਰ ਪ੍ਰਦੇਸ਼ (1) ਅਤੇ ਮੱਧ ਪ੍ਰਦੇਸ਼ (1) ਵਿੱਚ ਫੈਲੀਆਂ ਹੋਈਆਂ ਹਨ। ਇਹ ਸੰਤੁਲਿਤ ਖੇਤਰੀ ਵਿਕਾਸ ਅਤੇ ਮਹਾਨਗਰਾਂ ਤੋਂ ਪਰ੍ਹੇ ਹਾਈ ਟੈੱਕ ਮੈਨੂਫੈਕਚਰਿੰਗ ਦੇ ਵਿਸਤਾਰ ਨੂੰ ਮਜ਼ਬੂਤ ਕਰਦਾ ਹੈ।

ਮੰਗ-ਸਪਲਾਈ ਦੇ ਦਰਮਿਆਨ ਪਾੜੇ ਨੂੰ ਪੂਰਾ ਕਰਨਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸੂਚਿਤ ਕੀਤਾ, “ਪੀਸੀਬੀ ਦੀ ਸਾਡੀ 20 ਫੀਸਦੀ ਅਤੇ ਕੈਮਰਾ ਮੌਡਿਊਲ ਸਬ-ਅਸੈਂਬਲੀ ਦੀ 15 ਫੀਸਦੀ ਘਰੇਲੂ ਮੰਗ ਇਨ੍ਹਾਂ ਪਲਾਂਟਾਂ ਤੋਂ ਉਤਪਾਦਨ ਰਾਹੀਂ ਪੂਰੀ ਕੀਤੀ ਜਾਵੇਗੀ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੌਪਰ ਕਲੈਡ ਲੈਮੀਨੇਟ ਦੀ ਮੰਗ ਹੁਣ ਪੂਰੀ ਤਰ੍ਹਾਂ ਨਾਲ ਘਰੇਲੂ ਪੱਧਰ ‘ਤੇ ਹੀ ਪੂਰੀ ਕੀਤੀ ਜਾਵੇਗੀ। ਇਨ੍ਹਾਂ ਪਲਾਂਟਾਂ ਰਾਹੀਂ 60 ਫੀਸਦੀ ਵਾਧੂ ਉਤਪਾਦਨ ਦਾ ਨਿਰਯਾਤ ਕੀਤਾ ਜਾਵੇਗਾ।

ਉਤਪਾਦ ਵੇਰਵੇ
ਮਨਜ਼ੂਰ ਹੋਏ ਪ੍ਰੋਜੈਕਟਾਂ ਵਿੱਚ ਉੱਚ-ਘਣਤਾ ਇੰਟਰਕਨੈਕਟ (ਐੱਚਡੀਆਈ) ਪੀਸੀਬੀ, ਮਲਟੀ-ਲੇਅਰ ਪੀਸੀਬੀ, ਕੈਮਰਾ ਮੌਡਿਊਲ, ਕੌਪਰ ਕਲੈਡ ਲੈਮੀਨੇਟ ਅਤੇ ਪੌਲੀਪ੍ਰੋਪਾਇਲੀਨ ਫਿਲਮ ਵਰਗੇ ਮੁੱਖ ਕੰਪੋਨੈਂਟ ਸ਼ਾਮਲ ਹਨ।
ਕੈਮਰਾ ਮੌਡਿਊਲ ਕੰਪੈਕਟ ਇਮੇਜ਼ਿੰਗ ਯੂਨਿਟ ਹੁੰਦੇ ਹਨ ਜੋ ਇਲੈਕਟ੍ਰੌਨਿਕ ਉਪਕਰਣਾਂ ਵਿੱਚ ਫੋਟੋ ਅਤੇ ਵੀਡੀਓ ਕੈਪਚਰ ਕਰਦੇ ਹਨ। ਭਾਰਤ ਵਿੱਚ ਇਸ ਦਾ ਉਤਪਾਦਨ ਸਮਾਰਟ ਫੋਨ, ਡ੍ਰੋਨ, ਲੈਪਟੌਪ, ਟੈਬਲੇਟ, ਮੈਡੀਕਲ ਉਪਕਰਣ, ਰੋਬੋਟ ਅਤੇ ਆਟੋਮੋਟਿਵ ਸਿਸਟਮ ਵਿੱਚ ਇਸ ਦੀ ਵਰਤੋਂ ਨੂੰ ਸਮਰੱਥ ਕਰੇਗਾ।
ਐੱਚਡੀਆਈ ਅਤੇ ਮਲਟੀ –ਲੇਅਰ ਪੀਸੀਬੀ ਮੁੱਖ ਸਰਕਿਟ ਬੋਰਡ ਹਨ ਜੋ ਹਰ ਇਲੈਕਟ੍ਰੌਨਿਕ ਉਪਕਰਣ ਨੂੰ ਜੋੜਦੇ ਅਤੇ ਕੰਟਰੋਲ ਕਰਦੇ ਹਨ। ਇਨ੍ਹਾਂ ਦੀ ਵਰਤੋਂ ਸਮਾਰਟਫੋਨ, ਲੈਪਟੌਪ, ਆਟੋਮੋਟਿਵ ਅਤੇ ਉਦਯੋਗਿਕ ਪ੍ਰਣਾਲੀਆਂ ਵਿੱਚ ਕੀਤੀ ਜਾਂਦੀ ਹੈ।

ਬੇਸ ਸਮੱਗਰੀ ਵਿੱਚ ਰਣਨੀਤਕ ਸਫ਼ਲਤਾਵਾਂ
ਈਸੀਐੱਮਐੱਸ ਕੰਪੋਨੈਂਟ ਸਮੱਗਰੀ ਮੈਨੂਫੈਕਚਰਿੰਗ ਵਿੱਚ ਭਾਰਤ ਦੇ ਮਜ਼ਬੂਤ ਪ੍ਰਵੇਸ਼ ਨੂੰ ਵੀ ਦਰਸਾਉਂਦਾ ਹੈ।
ਭਾਰਤ ਪਹਿਲੀ ਵਾਰ ਕੌਪਰ ਕਲੈਡ ਲੈਮੀਨੇਟ (CCL) ਨਿਰਮਾਣ ਪਲਾਂਟ ਸਥਾਪਿਤ ਕਰੇਗਾ। CCL ਮਲਟੀ-ਲੇਅਰ PCBs ਦੇ ਨਿਰਮਾਣ ਲਈ ਇੱਕ ਅਧਾਰ ਕੰਪੋਨੈਂਟ ਵਜੋਂ ਕੰਮ ਕਰਦਾ ਹੈ, ਇਹ ਪੀਸੀਬੀ ਸਾਰੇ ਇਲੈਕਟ੍ਰੌਨਿਕ ਉਪਕਰਣਾਂ ਵਿੱਚ ਵਰਤੇ ਜਾਂਦੇ ਹਨ। ਵਰਤਮਾਨ ਵਿੱਚ, ਇਨਾਂ ਨੂੰ ਆਯਾਤ ਕੀਤਾ ਜਾਂਦਾ ਹੈ।

ਪੌਲੀਪ੍ਰੋਪਾਇਲੀਨ ਫਿਲਮ ਕੈਪੇਸੀਟਰਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਇੱਕ ਮੁੱਖ ਸਮੱਗਰੀ ਹੈ। ਇਹ ਕੰਪੋਨੈਂਟ ਭਾਰਤ ਖਪਤਕਾਰ ਇਲੈਕਟ੍ਰੌਨਿਕਸ, ਆਟੋਮੋਟਿਵ, ਆਈਸੀਟੀ, ਉਦਯੋਗਿਕ ਅਤੇ ਨਿਰਮਾਣ, ਦੂਰਸੰਚਾਰ ਅਤੇ ਕੰਪਿਊਟਿੰਗ ਡਿਵਾਈਸਾਂ ਲਈ ਭਾਰਤ ਵਿੱਚ ਤਿਆਰ ਕੀਤਾ ਜਾਵੇਗਾ।

ਆਰਥਿਕ ਅਤੇ ਉਦਯੋਗਿਕ ਪ੍ਰਭਾਵ
-
ਇਨ੍ਹਾਂ ਪ੍ਰੋਜੈਕਟਾਂ ਨਾਲ ਆਯਾਤ ‘ਤੇ ਨਿਰਭਰਤਾ ਘਟੇਗੀ ਅਤੇ ਘਰੇਲੂ ਬਜ਼ਾਰ ਵਿੱਚ ਉਤਪਾਦਾਂ ਦੀਆਂ ਕੀਮਤਾਂ ਘੱਟ ਹੋਣਗੀਆਂ।
-
ਇਹ ਪ੍ਰੋਜੈਕਟ ਨਿਰਮਾਣ ਅਤੇ ਖੋਜ ਅਤੇ ਵਿਕਾਸ ਵਿੱਚ ਉੱਚ-ਕੌਸ਼ਲ ਵਾਲੀਆਂ ਨੌਕਰੀਆਂ ਪੈਦਾ ਕਰਨਗੇ।
-
ਰੱਖਿਆ, ਦੂਰਸੰਚਾਰ, ਇਲੈਕਟ੍ਰਿਕ ਵਾਹਨਾਂ ਅਤੇ ਅਖੁੱਟ ਊਰਜਾ ਲਈ ਭਰੋਸੇਯੋਗ ਸਪਲਾਈ ਚੇਨਾਂ ਬਣਾਈਆਂ ਜਾਣਗੀਆਂ।
ਭਾਰਤ ਇੱਕ ਉਤਪਾਦ ਰਾਸ਼ਟਰ ਬਣਨ ਲਈ ਤਿਆਰ ਹੈ, ਜੋ ਐਂਡ-ਟੂ-ਐਂਡ ਇਲੈਕਟ੍ਰੌਨਿਕ ਡਿਵਾਈਸਾਂ ਨੂੰ ਡਿਜ਼ਾਈਨ ਕਰਨ, ਨਿਰਮਾਣ ਕਰਨ ਅਤੇ ਨਿਰਯਾਤ ਕਰਨ ਵਿੱਚ ਸਮਰੱਥ ਹੈ। ਇਹ ਯੋਜਨਾ ਪੀਐੱਲਆਈ ਅਤੇ ਇੰਡੀਆ ਸੈਮੀਕੰਡਕਟਰ ਮਿਸ਼ਨ (ISM) ਦੀ ਪੂਰਤੀ ਕਰਦੀ ਹੈ।
ਇਹ ਡਿਵਾਈਸਾਂ ਤੋਂ ਲੈ ਕੇ ਚਿਪਸ ਤੱਕ, ਕੰਪੋਨੈਂਟਸ ਤੋਂ ਲੈ ਕੇ ਸਮੱਗਰੀ ਤੱਕ, ਅਤੇ ਮੈਨੂਫੈਕਚਰਿੰਗ ਤੋਂ ਲੈ ਕੇ ਨਵੀਨਤਾ ਤੱਕ ਇੱਕ ਸਹਿਜ ਵੈਲਿਊ ਚੇਨ ਦਾ ਨਿਰਮਾਣ ਕਰਦੀ ਹੈ।
************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ/ਸ਼ੀਨਮ ਜੈਨ
(रिलीज़ आईडी: 2184132)
आगंतुक पटल : 13