ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਮੈਰੀਟਾਈਮ ਲੀਡਰਜ਼ ਕਨਕਲੇਵ ਦੇ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
29 OCT 2025 10:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਮੈਰੀਟਾਈਮ ਲੀਡਰਜ਼ ਕਨਕਲੇਵ ਵਿੱਚ ਦਿੱਤੇ ਆਪਣੇ ਸੰਬੋਧਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।
ਐਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਕਿਹਾ:
“ਭਾਰਤ ਦਾ ਮੈਰੀਟਾਈਮ ਸੈਕਟਰ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇਸ ਨੂੰ ਮੁੰਬਈ ਦੇ ਮੈਰੀਟਾਈਮ ਲੀਡਰਜ਼ ਕਨਕਲੇਵ ਵਿੱਚ ਹੋਰ ਨੇੜਿਓਂ ਜਾਨਣ ਦਾ ਸੁਨਹਿਰੀ ਮੌਕਾ ਮਿਲਿਆ।”
“ਸਾਲ 2025 ਦੇਸ਼ ਦੇ ਮੈਰੀਟਾਈਮ ਸੈਕਟਰ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ। ਇਸ ਸਾਲ ਸਾਡੀਆਂ ਪ੍ਰਾਪਤੀਆਂ ਦੀਆਂ ਅਜਿਹੀਆਂ ਕਈ ਜ਼ਿਕਰਯੋਗ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ...”
“ਇਸ ਸਾਲ ਭਾਰਤ ਦੇ ਮੈਰੀਟਾਈਮ ਸੈਕਟਰ ਵਿੱਚ ਨੈਕਸਟ ਜਨਰੇਸ਼ਨ ਰਿਫਾਰਮਸ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਨਾਲ ਸਾਡੇ ਨਿਵੇਸ਼ਕਾਂ ਦਾ ਭਰੋਸਾ ਹੋਰ ਵਧੇਗਾ।”
“ਪਿਛਲੇ 11 ਸਾਲਾਂ ਵਿੱਚ ਭਾਰਤ ਦੇ ਮੈਰੀਟਾਈਮ ਸੈਕਟਰ ਵਿੱਚ ਇਤਿਹਾਸਿਕ ਬਦਲਾਓ ਆਇਆ ਹੈ। ਸਾਨੂੰ ਮਾਣ ਹੈ ਕਿ ਅੱਜ ਸਾਡੀਆਂ ਬੰਦਰਗਾਹਾਂ ਵਿਕਾਸਸ਼ੀਲ ਦੁਨੀਆ ਦੀਆਂ ਸਭ ਤੋਂ ਕੁਸ਼ਲ ਬੰਦਰਗਾਹਾਂ ਵਿੱਚ ਗਿਣੀਆਂ ਜਾਂਦੀਆਂ ਹਨ।”
“ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਜ਼ਰੀਏ ਨੇ ਸਾਨੂੰ ਦਿਖਾਇਆ ਹੈ ਕਿ ਸਮੁੰਦਰ ਸਿਰਫ਼ ਹੱਦਾਂ ਨਹੀਂ, ਸਗੋਂ ਮੌਕਿਆਂ ਦੇ ਦਰਵਾਜ਼ੇ ਹੁੰਦੇ ਹਨ। ਅੱਜ ਭਾਰਤ ਉਸੇ ਸੋਚ ਨਾਲ ਅੱਗੇ ਵਧ ਰਿਹਾ ਹੈ।”
“ਭਾਰਤ ਦਾ ਧਿਆਨ ਅੱਜ ਸਮਾਵੇਸ਼ੀ ਸਮੁੰਦਰੀ ਵਿਕਾਸ ’ਤੇ ਵੀ ਹੈ। ਅਸੀਂ ਮਿਲ ਕੇ ਸ਼ਾਂਤੀ, ਪ੍ਰਗਤੀ ਅਤੇ ਖ਼ੁਸ਼ਹਾਲੀ ਵੱਲ ਵਧਣਾ ਹੈ ਅਤੇ ਇੱਕ ਟਿਕਾਊ ਭਵਿੱਖ ਦਾ ਨਿਰਮਾਣ ਕਰਨਾ ਹੈ।”
*************
ਐੱਮਜੇਪੀਐੱਸ/ਐੱਸਟੀ
(Release ID: 2184128)
Visitor Counter : 5