ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
3 ਅਕਤੂਬਰ 2025 ਨੂੰ “ਨਿਜੀ ਪ੍ਰਸਾਰਕਾਂ ਲਈ ਡਿਜੀਟਲ ਰੇਡੀਓ ਪ੍ਰਸਾਰਣ ਨੀਤੀ ਤਿਆਰ ਕਰਨ” ‘ਤੇ ਸਿਫਾਰਸ਼ਾਂ ਦਾ ਸੋਧ ਪੱਤਰ
Posted On:
27 OCT 2025 1:17PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ 23 ਅਪ੍ਰੈਲ 2024 ਦੇ ਆਪਣੇ ਸੰਦਰਭ ਰਾਹੀਂ ਨਿਜੀ ਰੇਡੀਓ ਪ੍ਰਸਾਰਕਾਂ ਲਈ ਡਿਜੀਟਲ ਰੇਡੀਓ ਪ੍ਰਸਾਰਣ ਨੀਤੀ ਤਿਆਰ ਕਰਨ ‘ਤੇ ਟ੍ਰਾਈ ਐਕਟ, 1997 ਦੀ ਧਾਰਾ 11 (1) (ਏ) (ਆਈ) ਦੇ ਤਹਿਤ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਤੋਂ ਸਿਫਾਰਸ਼ਾਂ ਮੰਗੀਆਂ ਸਨ।
ਟ੍ਰਾਈ ਨੇ 3 ਅਕਤੂਬਰ 2025 ਨੂੰ ਸਰਕਾਰ ਨੂੰ “ਨਿਜੀ ਰੇਡੀਓ ਪ੍ਰਸਾਰਕਾਂ ਲਈ ਡਿਜੀਟਲ ਰੇਡੀਓ ਪ੍ਰਸਾਰਣ ਨੀਤੀ ਤਿਆਰ ਕਰਨਾ” ‘ਤੇ ਆਪਣੀਆਂ ਸਿਫਾਰਸ਼ਾਂ ਭੇਜੀਆਂ।
ਟ੍ਰਾਈ ਦੀਆਂ ਉਪਰੋਕਤ ਸਿਫਾਰਸ਼ਾਂ ਦਾ ਸੋਧ ਪੱਤਰ ਅੱਜ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਟ੍ਰਾਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ।
ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਡਾ. ਦੀਪਾਲੀ ਸ਼ਰਮਾ, ਸਲਾਹਕਾਰ (ਪ੍ਰਸਾਰਣ ਅਤੇ ਕੇਬਲ ਸੇਵਾਵਾਂ), ਟ੍ਰਾਈ ਨਾਲ ਟੈਲੀਫੋਨ ਨੰਬਰ : +91-11-20907774 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
****
ਸਮਰਾਟ/ਐਲਨ
(Release ID: 2183217)
Visitor Counter : 2