ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਭਾਰਤੀ ਉਤਪਾਦ ਖ਼ਰੀਦਣ ਦੀ ਅਪੀਲ ਕੀਤੀ

प्रविष्टि तिथि: 19 OCT 2025 10:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼-ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਿਉਹਾਰਾਂ ਦੇ ਮੌਸਮ ਵਿੱਚ ਭਾਰਤੀ ਉਤਪਾਦ ਖ਼ਰੀਦ ਕੇ 140 ਕਰੋੜ ਭਾਰਤੀਆਂ ਦੀ ਸਖ਼ਤ ਮਿਹਨਤ, ਰਚਨਾਤਮਕਤਾ ਅਤੇ ਨਵੀਨਤਾ ਦਾ ਸਨਮਾਨ ਕਰਨ। ਉਨ੍ਹਾਂ ਨੇ ਕਿਹਾ , "ਆਓ ਭਾਰਤੀ ਉਤਪਾਦ ਖ਼ਰੀਦੀਏ ਅਤੇ ਮਾਣ ਨਾਲ ਕਹੀਏ - ਇਹ ਸਵਦੇਸ਼ੀ ਹੈ!”

ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵੱਲੋਂ ਖ਼ਰੀਦੇ ਗਏ ਭਾਰਤੀ ਉਤਪਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ​​ਬਣਾਉਣ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ:

"ਆਓ ਇਸ ਤਿਉਹਾਰ ਦੇ ਮੌਕੇ 'ਤੇ 140 ਕਰੋੜ ਭਾਰਤੀਆਂ ਦੀ ਸਖ਼ਤ ਮਿਹਨਤ, ਰਚਨਾਤਮਕਤਾ ਅਤੇ ਨਵੀਨਤਾ ਦਾ ਉਤਸਵ ਮਨਾਈਏ।

ਆਓ ਅਸੀਂ ਭਾਰਤੀ ਉਤਪਾਦ ਖ਼ਰੀਦੀਏ ਅਤੇ ਮਾਣ ਨਾਲ ਕਹੀਏ - ਇਹ ਸਵਦੇਸ਼ੀ ਹੈ!

ਆਪਣੇ ਆਪਣੇ ਵੱਲੋਂ ਖ਼ਰੀਦੇ ਗਏ ਸਵਦੇਸ਼ੀ ਉਤਪਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰੀਏ ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ​​ਬਣਾਉਣ।"

 

************ 

ਐਮਜੇਪੀਐੱਸ/ਵੀਜੇ


(रिलीज़ आईडी: 2182969) आगंतुक पटल : 13
इस विज्ञप्ति को इन भाषाओं में पढ़ें: Odia , English , Urdu , हिन्दी , Manipuri , Assamese , Bengali , Gujarati , Tamil , Kannada , Malayalam