ਮੰਤਰੀ ਮੰਡਲ ਸਕੱਤਰੇਤ
ਕੈਬਨਿਟ ਸਕੱਤਰ, ਡਾ. ਟੀ.ਵੀ. ਸੋਮਨਾਥਨ ਨੇ ਬੰਗਾਲ ਦੀ ਖਾੜ੍ਹੀ ਵਿੱਚ ਆਉਣ ਵਾਲੇ ਚੱਕ੍ਰਵਾਤ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਦੀ ਬੈਠਕ ਦੀ ਪ੍ਰਧਾਨਗੀ ਕੀਤੀ
Posted On:
25 OCT 2025 7:41PM by PIB Chandigarh
ਕੈਬਨਿਟ ਸਕੱਤਰ, ਡਾ. ਟੀ.ਵੀ. ਸੋਮਨਾਥਨ ਨੇ ਬੰਗਾਲ ਦੀ ਖਾੜ੍ਹੀ ਵਿੱਚ ਅੱਜ ਆਉਣ ਵਾਲੇ ਚੱਕ੍ਰਵਾਤ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਦੀ ਬੈਠਕ ਦੀ ਪ੍ਰਧਾਨਗੀ ਕੀਤੀ।
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਮੇਟੀ ਨੂੰ ਦੱਖਣ-ਪੂਰਬ ਬੰਗਾਲ ਦੀ ਖਾੜ੍ਹੀ ਦੇ ਉੱਪਰ ਬਣੇ ਦਬਾਅ ਦੇ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਦਬਾਅ ਪਿਛਲੇ 6 ਘੰਟਿਆਂ ਦੌਰਾਨ 7 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਲਗਭਗ ਪੱਛਮ ਵੱਲ ਵਧ ਗਿਆ ਹੈ ਅਤੇ 25 ਅਕਤੂਬਰ 2025 ਨੂੰ ਭਾਰਤੀ ਸਮੇਂ ਦੇ ਅਨੁਸਾਰ 11:30 ਵਜੇ ਤੱਕ ਚੇੱਨਈ (ਤਮਿਲ ਨਾਡੂ) ਤੋਂ 950 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿਸ਼ਾਖਾਪਟਨਮ (ਆਂਧਰ ਪ੍ਰਦੇਸ਼) ਤੋਂ 960 ਕਿਲੋਮੀਟਰ ਦੱਖਣ ਪੂਰਬ, ਕਾਕੀਨਾਡਾ (ਆਂਧਰ ਪ੍ਰਦੇਸ਼) ਤੋਂ 970 ਕਿਲੋਮੀਟਰ ਦੱਖਣ ਪੂਰਬ ਅਤੇ ਗੋਪਾਲਪੁਰ (ਓਡੀਸ਼ਾ) ਤੋਂ 10:30 ਕਿਲੋਮੀਟਰ ਦੱਖਣ-ਪੂਰਬ ਵਿੱਚ ਕੇਂਦ੍ਰਿਤ ਹੈ। ਇਸ ਦੇ ਲਗਭਗ ਪੱਛਮ-ਉੱਤਰ ਪੱਛਮ ਵੱਲ ਵਧਣ, ਮਿਤੀ 26 ਤੱਕ ਇੱਕ ਡੂੰਘੇ ਦਬਾਅ ਵਿੱਚ ਬਦਲਣ ਅਤੇ ਮਿਤੀ 27 ਦੀ ਸਵੇਰ ਤੱਕ ਦੱਖਣ-ਪੱਛਮ ਅਤੇ ਉਸ ਨਾਲ ਲਗਦੇ ਪੱਛਮ-ਮੱਧ ਬੰਗਾਲ ਦੀ ਖਾੜ੍ਹੀ ਉੱਪਰ ਇੱਕ ਚੱਕ੍ਰਵਾਤੀ ਤੂਫਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ, ਇਸ ਦੇ ਉੱਤਰ-ਪੱਛਮ ਵੱਲ, ਫਿਰ ਉੱਤਰ-ਉੱਤਰ-ਪੱਛਮ ਵੱਲ ਵਧਣ ਅਤੇ 28 ਅਕਤੂਬਰ ਦੀ ਸਵੇਰ ਤੱਕ ਇੱਕ ਗੰਭੀਰ ਚੱਕ੍ਰਵਾਤੀ ਤੂਫਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਉੱਤਰ-ਉੱਤਰ-ਪੱਛਮ ਵੱਲ ਵਧਦੇ ਹੋਏ, ਇਸ ਦੇ 28 ਅਕਤੂਬਰ ਦੀ ਸ਼ਾਮ/ਰਾਤ ਦੌਰਾਨ ਇੱਕ ਗੰਭੀਰ ਚੱਕ੍ਰਵਾਤੀ ਤੂਫਾਨ ਦੇ ਰੂਪ ਵਿੱਚ ਮਛਲੀਪੱਟਨਮ ਅਤੇ ਕਲਿੰਗਪੱਟਨਮ ਦੇ ਦਰਮਿਆਨ ਕਾਕੀਨਾਡਾ ਦੇ ਆਲੇ-ਦੁਆਲੇ ਆਂਧਰ ਪ੍ਰਦੇਸ਼ ਦੇ ਤਟ ਨੂੰ ਪਾਰ ਕਰਨ ਦੀ ਪ੍ਰਬਲ ਸੰਭਾਵਨਾ ਹੈ। ਇਸ ਚੱਕ੍ਰਵਾਤੀ ਤੂਫਾਨ ਦੀ ਵੱਧ ਤੋਂ ਵੱਧ ਗਤੀ 90-100 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।
ਤਮਿਲ ਨਾਡੂ, ਆਂਧਰ ਪ੍ਰਦੇਸ਼, ਪੁਡੂਚੇਰੀ ਦੇ ਮੁੱਖ ਸਕੱਤਰਾਂ ਅਤੇ ਓਡੀਸ਼ਾ ਦੇ ਐਡੀਸ਼ਨਲ ਚੀਫ ਸਕੱਤਰ ਨੇ ਕਮੇਟੀ ਨੂੰ ਚੱਕ੍ਰਵਾਤੀ ਤੂਫਾਨ ਦੇ ਸੰਭਾਵਿਤ ਮਾਰਗ ਵਿੱਚ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਤਿਆਰੀ ਸਬੰਧੀ ਉਪਾਵਾਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਚੁੱਕੇ ਜਾ ਰਹੇ ਸਾਵਧਾਨੀ ਉਪਾਵਾਂ ਨਾਲ ਜਾਣੂ ਕਰਵਾਇਆ। ਕਮੇਟੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਉਚਿਤ ਆਸਰੇ ਅਤੇ ਨਿਕਾਸੀ ਦੀ ਵਿਵਸਥਾ ਕੀਤੀ ਗਈ ਹੈ ਅਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (NDRF) ਅਤੇ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ (SDRF) ਦੀਆਂ ਜ਼ਰੂਰੀ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਕੰਟਰੋਲ ਰੂਮਸ ਵੀ ਐਕਟਿਵ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।
ਮਛੇਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 26 ਅਕਤੂਬਰ ਤੋਂ 29 ਅਕਤੂਬਰ ਤੱਕ ਦੱਖਣ-ਪੱਛਮ, ਬੰਗਾਲ ਦੀ ਖਾੜ੍ਹੀ ਨਾਲ ਲਗਦੇ ਮੱਧ ਖੇਤਰ, ਤਮਿਲ ਨਾਡੂ ਦੇ ਨਾਲ-ਨਾਲ, ਆਂਧਰ ਪ੍ਰਦੇਸ਼ ਅਤੇ ਯਨਮ (ਪੁਡੂਚੇਰੀ) ਅਤੇ ਓਡੀਸ਼ਾ ਦੇ ਤਟ ਦੇ ਨੇੜੇ-ਤੇੜੇ ਨਾ ਜਾਣ। ਜੋ ਲੋਕ ਸਮੁੰਦਰ ਵਿੱਚ ਹਨ ਉਨ੍ਹਾਂ ਨੂੰ ਤੁਰੰਤ ਤਟ ‘ਤੇ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਹੈ।
ਬੈਠਕ ਵਿੱਚ ਹਿੱਸਾ ਲੈਣ ਵਾਲੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨੇ ਕਮੇਟੀ ਨੂੰ ਦੱਸਿਆ ਕਿ ਸਾਰੀਆਂ ਮਿਆਰ ਸੰਚਾਲਨ ਪ੍ਰਕਿਰਿਆਵਾਂ ਲਾਗੂ ਹਨ, ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਚੱਕ੍ਰਵਾਤ ਦੇ ਪ੍ਰਭਾਵ ਨਾਲ ਹੋਣ ਵਾਲੇ ਨੁਕਸਾਲ ਨੂੰ ਘੱਟ ਕਰਨ ਲਈ ਸਾਵਧਾਨੀ ਉਪਾਅ ਕੀਤੇ ਗਏ ਹਨ।
ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (NDRF) ਨੇ ਆਪਣੀਆਂ ਟੀਮਾਂ ਤਿਆਰ ਰੱਖੀਆਂ ਹਨ ਅਤੇ 26 ਅਕਤੂਬਰ ਤੱਕ ਇਨ੍ਹਾਂ ਨੂੰ ਤੈਨਾਤ ਕਰ ਦਿੱਤਾ ਜਾਵੇਗਾ। ਐੱਨਡੀਆਰਐੱਫ ਨੇ ਵਾਧੂ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਭਾਰਤੀ ਤਟ ਰੱਖਿਅਕ ਬਲ ਦੀਆਂ ਬਚਾਅ ਅਤੇ ਰਾਹਤ ਟੀਮਾਂ ਨੂੰ ਉਨ੍ਹਾਂ ਦੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨਾਲ ਤਿਆਰ ਰੱਖਿਆ ਗਿਆ ਹੈ। ਭਾਰਤੀ ਤਟਰੱਖਿਅਕ ਬਲ ਹੁਣ ਤੱਕ 900 ਤੋਂ ਵੱਧ ਜਹਾਜ਼ਾਂ ਨੂੰ ਘਾਟ/ਤਟ ਤੱਕ ਪਹੁੰਚਾ ਚੁੱਕਿਆ ਹੈ, ਅਤੇ ਬਾਕੀ ਨੂੰ ਤਟ ‘ਤੇ ਵਾਪਸ ਆਉਣ ਲਈ ਸੁਚੇਤ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਸਕੱਤਰ ਨੇ ਕਿਹਾ ਕਿ ਗ੍ਰਹਿ ਮੰਤਰਾਲੇ, ਐੱਨਡੀਐੱਮਏ ਅਤੇ ਆਈਐੱਮਡੀ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਮੰਤਰਾਲਿਆਂ /ਵਿਭਾਗਾਂ/ਰਾਜ ਸਰਕਾਰਾਂ ਅਤੇ ਏਜੰਸੀਆਂ ਦੇ ਨਾਲ ਤਾਲਮੇਲ ਕਰ ਰਹੇ ਹਨ।
ਕੈਬਨਿਟ ਸਕੱਤਰ ਨੇ ਆਂਧਰ ਪ੍ਰਦੇਸ਼, ਓਡੀਸ਼ਾ, ਤਮਿਲ ਨਾਡੂ ਅਤੇ ਪੁਡੂਚੇਰੀ ਦੀਆਂ ਕੇਂਦਰੀ ਏਜੰਸੀਆਂ ਅਤੇ ਸਰਕਾਰਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਸਾਡਾ ਟੀਚਾ ਜਾਨ-ਮਾਲ ਦੇ ਨੁਕਸਾਨ ਨੂੰ ਜ਼ੀਰੋ ਰੱਖਣਾ ਅਤੇ ਸੰਪਤੀ ਅਤੇ ਬੁਨਿਆਦੀ ਢਾਂਚੇ ਨੂੰ ਘੱਟੋ-ਘੱਟ ਹਾਨੀ ਪਹੁੰਚਾਉਣਾ ਹੋਣਾ ਚਾਹੀਦਾ ਹੈ। ਨੁਕਸਾਨ ਦੀ ਸਥਿਤੀ ਵਿੱਚ, ਜ਼ਰੂਰੀ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਬੈਠਕ ਵਿੱਚ ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਪੁਡੂਚੇਰੀ ਦੇ ਮੁੱਖ ਸਕੱਤਰ ਅਤੇ ਓਡੀਸ਼ਾ ਦੇ ਐਡੀਸ਼ਨਲ ਮੁੱਖ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆਂ ਅਤੇ ਮੱਛੀ ਪਾਲਣ, ਪਾਵਰ, ਟੈਲੀਕਮਿਊਨੀਕੇਸ਼ਨ, ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਿਆਂ ਦੇ ਸਕੱਤਰਾਂ ਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੇ ਸਕੱਤਰ ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੇ ਮੈਂਬਰ ਅਤੇ ਵਿਭਾਗਾਂ ਦੇ ਮੁਖੀ, ਚੀਫ ਆਫ਼ ਸਟਾਫ ਕਮੇਟੀ (CISC), ਦੇ ਚੇਅਰਮੈਨ ਲਈ ਏਕੀਕ੍ਰਿਤ ਰੱਖਿਆ ਸਟਾਫ਼ ਦੇ ਮੁਖੀ, ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੇ ਡਾਇਰੈਕਟਰ ਜਨਰਲ, ਭਾਰਤੀ ਤਟ ਰੱਖਿਅਕ ਬਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਭਾਰਤੀ ਮੌਸਮ ਵਿਭਾਗ ਅਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
*****
ਆਰਕੇ/ ਆਰਆਰ/ ਪੀਐੱਸ/ਏਕੇ
(Release ID: 2182954)
Visitor Counter : 3