ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਭਾਰਤ ਪਹਿਲੀ ਵਾਰ ਏਸ਼ੀਆ ਪੈਸੀਫਿਕ ਐਕਸੀਡੈਂਟ ਇਨਵੈਸਟੀਗੇਸ਼ਨ ਗਰੁੱਪ ਦੀ ਮੀਟਿੰਗ ਅਤੇ ਵਰਕਸ਼ੌਪ ਦੀ ਮੇਜ਼ਬਾਨੀ ਕਰੇਗਾ


28 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 4 ਦਿਨਾਂ ਪ੍ਰੋਗਰਾਮ ਵਿੱਚ ਲਗਭਗ 90 ਜਹਾਜ਼ ਦੁਰਘਟਨਾ ਜਾਂਚਕਰਤਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ

प्रविष्टि तिथि: 26 OCT 2025 10:55AM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) 28-31 ਅਕੂਤਬਰ 2025 ਤੱਕ ਵਰਕਸ਼ੌਪ ਦੇ ਨਾਲ ਚਾਰ ਦਿਨਾਂ ਏਸ਼ੀਆ ਪੈਸੀਫਿਕ ਐਕਸੀਡੈਂਟ ਇਨਵੈਸਟੀਗੇਸ਼ਨ ਗਰੁੱਪ (ਏਪੀਏਸੀ-ਏਆਈਜੀ) ਮੀਟਿੰਗ ਦੀ ਪ੍ਰਧਾਨਗੀ ਕਰੇਗਾ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

ਏਸ਼ੀਆ-ਪੈਸੀਫਿਕ ਆਰਥਿਕ ਸਹਿਯੋਗ (ਏਪੀਏਸੀ-ਏਆਈਜੀ) ਦੀ ਮੀਟਿੰਗ ਪ੍ਰਤੀ ਵਰ੍ਹੇ ਆਯੋਜਿਤ ਕੀਤੀ ਜਾਂਦੀ ਹੈ ਅਤੇ ਏਸ਼ੀਆ-ਪੈਸੀਫਿਕ ਖੇਤਰ ਦੇ ਆਈਸੀਏਓ ਮੈਂਬਰ ਦੇਸ਼ ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਇਸ ਮੀਟਿੰਗ ਵਿੱਚ ਹਿੱਸਾ ਲੈਂਦੇ ਹਨ। ਇਸ ਮੀਟਿੰਗ ਦੀ ਮੇਜ਼ਬਾਨੀ ਆਮ ਤੌਰ ‘ਤੇ ਏਸ਼ੀਆ-ਪੈਸੀਫਿਕ ਖੇਤਰ ਦੇ ਕਿਸੇ ਵੀ ਆਈਸੀਏਓ ਮੈਂਬਰ ਦੇਸ਼ ਦੁਆਰਾ ਕੀਤੀ ਜਾਂਦੀ ਹੈ।

ਭਾਰਤ ਪਹਿਲੀ ਵਾਰ ਏਸ਼ੀਆ-ਪੈਸੀਫਿਕ ਖੇਤਰ-ਏਆਈਜੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਏਸ਼ੀਆ-ਪੈਸੀਫਿਕ ਦੇਸ਼ਾਂ ਦੇ ਜਹਾਜ਼ ਦੁਰਘਟਨਾ ਜਾਂਚ ਅਧਿਕਾਰੀਆਂ ਅਤੇ ਆਈਸੀਏਓ ਦੇ ਲਗਭਗ 90 ਪ੍ਰਤੀਨਿਧੀ ਹਿੱਸਾ ਲੈਣਗੇ।

ਮੀਟਿੰਗ ਵਿੱਚ ਜਹਾਜ਼ ਪ੍ਰਕਿਰਿਆਵਾਂ ਅਤੇ ਰਿਪੋਰਟਿੰਗ ਸਮੇਤ, ਦੁਰਘਟਨਾ ਜਾਂਚ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ  ਕੀਤੀ ਜਾਵੇਗੀ। ਸਮੂਹ ਦੀਆਂ ਮੀਟਿੰਗਾਂ ਦਾ ਉਦੇਸ਼ ਦੁਰਘਨਾ/ਘਟਨਾ ਜਾਂਚ ਅਧਿਕਾਰੀਆਂ ਦੇ ਦਰਮਿਆਨ ਮੁਹਾਰਤ, ਅਨੁਭਵ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਅਤੇ ਏਸ਼ੀਆ ਅਤੇ ਪੈਸੀਫਿਕ ਖੇਤਰਾਂ ਵਿੱਚ ਦੁਰਘਟਨਾ/ਘਟਨਾ ਜਾਂਚ ਸਮਰੱਥਾ ਵਿੱਚ ਸੁਧਾਰ ਲਈ ਉਨ੍ਹਾਂ ਦਰਮਿਆਨ ਸਹਿਯੋਗ ਨੂੰ ਵਿਕਸਿਤ ਅਤੇ ਮਜ਼ਬੂਤ ਕਰਨਾ ਹੈ।

ਇਹ ਵਰਕਸ਼ੌਪ 28-29 ਅਕਤੂਬਰ 2025 ਨੂੰ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਜਹਾਜ਼ ਦੁਰਘਟਨਾ ਜਾਂਚ ਨਾਲ ਸਬੰਧਿਤ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਵਰਕਸ਼ੌਪ ਵਿੱਚ ਏਏਆਈਬੀ ਅਤੇ ਡੀਜੀਸੀਏ ਦੇ ਅਧਿਕਾਰੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪ੍ਰਤੀਭਾਗੀ ਵੀ ਸ਼ਾਮਲ ਹੋਣਗੇ।

ਏਸ਼ੀਆ ਪੈਸੀਫਿਕ ਖੇਤਰ ਦੇ ਆਈਸੀਏਓ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਏਏਆਈਬੀ ਦੇ ਅਧਿਕਾਰੀ 30 ਅਤੇ 31 ਅਕਤੂਬਰ ਨੂੰ ਚਰਚਾ ਕਰਨਗੇ।

************

ਐੱਸਕੇ/ਡੀਕੇ/ਐੱਸਬੀ


(रिलीज़ आईडी: 2182915) आगंतुक पटल : 15
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Tamil , Telugu , Malayalam