ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫ਼ਰੰਸਿੰਗ ਰਾਹੀਂ ਰੋਜ਼ਗਾਰ ਮੇਲੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
24 OCT 2025 12:53PM by PIB Chandigarh
ਸਾਥੀਓ,
ਇਸ ਵਾਰ ਰੌਸ਼ਨੀ ਦਾ ਤਿਉਹਾਰ ਦੀਵਾਲੀ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਲੈ ਕੇ ਆਇਆ ਹੈ। ਤਿਉਹਾਰਾਂ ਦੇ ਦਰਮਿਆਨ ਪੱਕੀ ਨੌਕਰੀ ਲਈ ਨਿਯੁਕਤੀ ਪੱਤਰ ਮਿਲਣਾ, ਭਾਵ ਤਿਉਹਾਰਾਂ ਦਾ ਜਸ਼ਨ ਅਤੇ ਸਫਲਤਾ ਦੀ ਦੁੱਗਣੀ ਖ਼ੁਸ਼ੀ, ਇਹ ਖ਼ੁਸ਼ੀ ਅੱਜ ਦੇਸ਼ ਭਰ ਦੇ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀ ਹੈ। ਮੈਂ ਮਹਿਸੂਸ ਕਰ ਸਕਦਾ ਹਾਂ, ਆਪ ਸਭ ਦੇ ਪਰਿਵਾਰ ਵਿੱਚ ਕਿੰਨੀ ਖ਼ੁਸ਼ੀ ਹੋਵੇਗੀ। ਮੈਂ ਤੁਹਾਨੂੰ ਸਭ ਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਲਈ ਮੈਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਤੁਹਾਡਾ ਇਹ ਉਤਸ਼ਾਹ, ਮਿਹਨਤ ਕਰਨ ਦੀ ਤੁਹਾਡੀ ਦੀ ਸਮਰੱਥਾ, ਸੁਪਨੇ ਪੂਰੇ ਹੋਣ ’ਤੇ ਪੈਦਾ ਹੋਇਆ ਆਤਮ-ਵਿਸ਼ਵਾਸ, ਇਸ ਦੇ ਨਾਲ ਜਦੋਂ ਦੇਸ਼ ਲਈ ਕੁਝ ਕਰਨ ਦਾ ਜਨੂਨ ਜੁੜੇਗਾ ਤਾਂ ਤੁਹਾਡੀ ਇਹ ਸਫਲਤਾ ਸਿਰਫ਼ ਨਿੱਜੀ ਸਫਲਤਾ ਨਹੀਂ ਰਹੇਗੀ; ਤੁਹਾਡੀ ਸਫਲਤਾ ਦੇਸ਼ ਦੀ ਸਫਲਤਾ ਬਣ ਜਾਵੇਗੀ। ਅੱਜ ਤੁਹਾਨੂੰ ਸਿਰਫ਼ ਸਰਕਾਰੀ ਨਿਯੁਕਤੀ ਨਹੀਂ ਮਿਲੀ ਹੈ, ਤੁਹਾਨੂੰ ਰਾਸ਼ਟਰੀ ਸੇਵਾ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ। ਮੈਨੂੰ ਇਹ ਵਿਸ਼ਵਾਸ ਹੈ ਕਿ ਤੁਸੀਂ ਇਸੇ ਭਾਵਨਾ ਨਾਲ ਕੰਮ ਕਰੋਗੇ, ਇਮਾਨਦਾਰੀ ਅਤੇ ਸਚਾਈ ਨਾਲ, ਤੁਸੀਂ ਭਵਿੱਖ ਦੇ ਭਾਰਤ ਲਈ ਬਿਹਤਰ ਪ੍ਰਣਾਲੀਆਂ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਓਗੇ। ਅਤੇ ਤੁਸੀਂ ਜਾਣਦੇ ਹੋ, ਸਾਡੇ ਲਈ "ਨਾਗਰਿਕ ਦੇਵੋ ਭਵ" ਇਹ ਮੰਤਰ ਹੈ। ਸੇਵਾ ਭਾਵ ਨਾਲ, ਸਮਰਪਣ ਦੀ ਭਾਵਨਾ ਨਾਲ, ਹਰ ਨਾਗਰਿਕ ਦੇ ਜੀਵਨ ਵਿੱਚ ਅਸੀਂ ਲਾਹੇਵੰਦ ਕਿਵੇਂ ਹੋਈਏ, ਇਹ ਕਦੇ ਭੁੱਲਣਾ ਨਹੀਂ ਹੈ।
ਸਾਥੀਓ,
ਪਿਛਲੇ 11 ਸਾਲਾਂ ਤੋਂ ਦੇਸ਼ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੇ ਨੌਜਵਾਨਾਂ ਦੀ ਹੈ, ਤੁਹਾਡੀ ਸਭ ਦੀ ਹੈ। ਇਸ ਲਈ, ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਇਹ ਭਾਜਪਾ-ਐੱਨਡੀਏ ਸਰਕਾਰ ਦੀ ਤਰਜੀਹ ਹੈ। ਅੱਜ ਰੋਜ਼ਗਾਰ ਮੇਲੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਬਣ ਗਏ ਹਨ। ਸਿਰਫ਼ ਇਨ੍ਹਾਂ ਰੋਜ਼ਗਾਰ ਮੇਲਿਆਂ ਰਾਹੀਂ, ਹਾਲ ਹੀ ਵਿੱਚ 11 ਲੱਖ ਤੋਂ ਵੱਧ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਅਤੇ, ਇਹ ਯਤਨ ਸਿਰਫ਼ ਸਰਕਾਰੀ ਨੌਕਰੀਆਂ ਤੱਕ ਸੀਮਤ ਨਹੀਂ ਹਨ। ਅਸੀਂ ਦੇਸ਼ ਭਰ ਵਿੱਚ 'ਪੀਐੱਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ' ਵੀ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਸਾਢੇ 3 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਸਾਥੀਓ,
ਅੱਜ, ਇੱਕ ਪਾਸੇ ਸਕਿੱਲ ਇੰਡੀਆ ਮਿਸ਼ਨ ਵਰਗੇ ਅਭਿਆਨਾਂ ਰਾਹੀਂ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਨੈਸ਼ਨਲ ਕਰੀਅਰ ਸਰਵਿਸ ਪਲੈਟਫਾਰਮ ਜਿਹੀਆਂ ਪਹਿਲਕਦਮੀਆਂ ਉਨ੍ਹਾਂ ਨੂੰ ਨਵੇਂ ਮੌਕਿਆਂ ਨਾਲ ਵੀ ਜੋੜ ਰਹੀਆਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਇਸ ਰਾਹੀਂ ਹੁਣ ਤੱਕ 7 ਕਰੋੜ ਤੋਂ ਵੱਧ ਅਸਾਮੀਆਂ ਦੀ, ਯਾਨੀ 7 ਕਰੋੜ ਤੋਂ ਵੱਧ ਅਸਾਮੀਆਂ, ਇਸ ਦੀ ਜਾਣਕਾਰੀ ਨੌਜਵਾਨਾਂ ਨੂੰ ਦਿੱਤੀ ਜਾ ਚੁੱਕੀ ਹੈ। ਇਹ 7 ਕਰੋੜ ਖਾਲੀ ਅਸਾਮੀਆਂ, ਕੋਈ ਛੋਟੀ ਗਿਣਤੀ ਨਹੀਂ ਹੈ।
ਸਾਥੀਓ,
ਨੌਜਵਾਨਾਂ ਲਈ ਇੱਕ ਹੋਰ ਵੱਡਾ ਕਦਮ ਹੈ "ਪ੍ਰਤਿਭਾ ਸੇਤੂ ਪੋਰਟਲ"! ਜਿਹੜੇ ਉਮੀਦਵਾਰ ਯੂਪੀਐੱਸਸੀ ਦੀ ਅੰਤਿਮ ਸੂਚੀ ਤੱਕ ਪਹੁੰਚੇ, ਪਰ ਚੁਣੇ ਨਹੀਂ ਗਏ, ਉਨ੍ਹਾਂ ਦੀ ਮਿਹਨਤ ਵੀ ਹੁਣ ਵਿਅਰਥ ਨਹੀਂ ਜਾਵੇਗੀ। ਇਸ ਲਈ, ਨਿੱਜੀ ਅਤੇ ਜਨਤਕ ਸੰਸਥਾਨ ਇਸ ਪੋਰਟਲ ਨਾਲ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦੇ ਸਕਦੇ ਹਨ, ਇੰਟਰਵਿਊ ਕਰ ਸਕਦੇ ਹਨ ਅਤੇ ਮੌਕੇ ਵੀ ਦੇ ਰਹੇ ਹਨ। ਨੌਜਵਾਨਾਂ ਦੀ ਪ੍ਰਤਿਭਾ ਦੀ ਇਹ ਵਰਤੋਂ ਹੀ ਭਾਰਤ ਦੀ ਨੌਜਵਾਨ ਸਮਰੱਥਾ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਵੇਗੀ।
ਸਾਥੀਓ,
ਇਸ ਵਾਰ ਤਿਉਹਾਰਾਂ ਦੇ ਇਸ ਮੌਸਮ ਵਿੱਚ ਜੀਐੱਸਟੀ ਬੱਚਤ ਉਤਸਵ ਨੇ ਵੀ ਨਵੇਂ ਰੰਗ ਭਰ ਦਿੱਤੇ ਹਨ। ਤੁਸੀਂ ਸਾਰੇ ਜਾਣਦੇ ਹੋ, ਦੇਸ਼ ਵਿੱਚ GST ਦਰਾਂ ਵਿੱਚ ਕਟੌਤੀ ਦਾ ਕਿੰਨਾ ਵੱਡਾ ਰਿਫੌਰਮ ਹੋਇਆ ਹੈ। ਇਸ ਦਾ ਪ੍ਰਭਾਵ ਸਿਰਫ਼ ਲੋਕਾਂ ਦੀ ਬੱਚਤ ਤੱਕ ਹੀ ਸੀਮਿਤ ਨਹੀਂ ਹੈ, ਨੈਕਸਟ ਜਨਰੇਸ਼ਨ ਜੀਐੱਸਟੀ ਰਿਫੌਰਮਸ ਨਾਲ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਵਿਸਤਾਰ ਮਿਲ ਰਿਹਾ ਹੈ। ਜਦੋਂ ਰੋਜ਼ਾਨਾ ਦੀਆਂ ਇਸਤਮਾਲ ਹੋਣ ਵਾਲੀਆਂ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਹਨ ਤਾਂ ਮੰਗ ਵੀ ਵਧਦੀ ਹੈ। ਜਦੋਂ ਮੰਗ ਵਧਦੀ ਹੈ, ਤਾਂ ਉਤਪਾਦਨ ਅਤੇ ਸਪਲਾਈ ਚੇਨ ਵੀ ਗਤੀ ਪ੍ਰਾਪਤ ਕਰਦੀਆਂ ਹਨ। ਅਤੇ ਜਦੋਂ ਫੈਕਟਰੀਆਂ ਜ਼ਿਆਦਾ ਉਤਪਾਦਨ ਕਰਦੀਆਂ ਹਨ ਤਾਂ ਨਵੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ। ਇਸ ਲਈ, ਇਹ ਜੀਐੱਸਟੀ ਬੱਚਤ ਉਤਸਵ, ਰੁਜ਼ਗਾਰ ਉਤਸਵ ਵਿੱਚ ਵੀ ਬਦਲ ਰਿਹਾ ਹੈ। ਅਸੀਂ ਹਾਲ ਹੀ ਵਿੱਚ ਦੇਖਿਆ, ਧਨਤੇਰਸ, ਦੀਵਾਲੀ 'ਤੇ ਜਿਸ ਤਰ੍ਹਾਂ ਰਿਕਾਰਡ ਵਿਕਰੀ ਹੋਈ ਹੈ, ਨਵੇਂ-ਨਵੇਂ ਰਿਕਾਰਡ ਬਣੇ ਹਨ, ਪੁਰਾਣੇ ਰਿਕਾਰਡ ਟੁੱਟੇ ਹਨ, ਇਹ ਦਰਸਾਉਂਦਾ ਹੈ ਕਿ ਕਿਵੇਂ ਜੀਐੱਸਟੀ ਵਿੱਚ ਹੋਏ ਰਿਫੌਰਮ ਨੇ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦਿੱਤੀ ਹੈ। MSME ਸੈਕਟਰ ਅਤੇ ਰਿਟੇਲ ਟ੍ਰੇਡ ਵਿੱਚ ਵੀ ਸਾਨੂੰ ਇਸ ਰਿਫੌਰਮ ਦਾ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਜ੍ਹਾ ਨਾਲ ਮੈਨੂਫੈਕਚਰਿੰਗ, ਲੌਜਿਸਟਿਕਸ, ਪੈਕੇਜਿੰਗ ਅਤੇ ਡਿਸਟ੍ਰੀਬਿਊਸ਼ਨ ਜਿਹੇ ਖੇਤਰਾਂ ਵਿੱਚ ਕਈ ਰੁਜ਼ਗਾਰ ਦੇ ਕਈ ਨਵੇਂ ਮੌਕੇ ਬਣ ਰਹੇ ਹਨ।
ਸਾਥੀਓ,
ਅੱਜ, ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਅਸੀਂ ਭਾਰਤ ਦੀ ਨੌਜਵਾਨ ਸਮਰੱਥਾ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ ਮੰਨਦੇ ਹਾਂ। ਹਰ ਖੇਤਰ ਵਿੱਚ ਅਸੀਂ ਇਸੇ ਸੋਚ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਹੇ ਹਾਂ। ਇੱਥੇ ਤੱਕ ਕਿ ਸਾਡੀ ਵਿਦੇਸ਼ ਨੀਤੀ ਵੀ, ਭਾਰਤ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਸਾਡੀ diplomatic talks, ਸਾਡੇ ਗਲੋਬਲ MoU, ਇਨ੍ਹਾਂ ਵਿੱਚ ਨੌਜਵਾਨਾਂ ਦੀ ਟ੍ਰੇਨਿੰਗ, ਅਪ-ਸਕੀਲਿੰਗ ਅਤੇ employment generation ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ, ਬਰਤਾਨੀਆ ਦੇ ਪ੍ਰਧਾਨ ਮੰਤਰੀ ਭਾਰਤ ਆਏ ਸਨ। ਉਨ੍ਹਾਂ ਦੀ ਇਸ ਯਾਤਰਾ ਵਿੱਚ ਭਾਰਤ ਅਤੇ ਬਰਤਾਨੀਆ ਨੇ AI, ਫਿਨਟੈੱਕ ਅਤੇ ਸਾਫ਼ ਊਰਜਾ ਜਿਹੇ ਖੇਤਰਾਂ ਵਿੱਚ ਨਿਵੇਸ਼ ਵਧਾਉਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਕੁਝ ਮਹੀਨੇ ਪਹਿਲਾਂ ਹੋਏ ਫ੍ਰੀ ਟ੍ਰੇਡ ਐਗ੍ਰੀਮੈਂਟ ਨਾਲ ਵੀ ਨਵੇਂ ਮੌਕੇ ਤਿਆਰ ਹੋਣਗੇ। ਇਸੇ ਤਰ੍ਹਾਂ ਯੂਰਪ ਦੇ ਕਈ ਦੇਸ਼ਾਂ ਨਾਲ ਵੀ ਨਿਵੇਸ਼ ਸਾਂਝੇਦਾਰੀ ਹੋਈ ਹੈ। ਇਨ੍ਹਾਂ ਤੋਂ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਬ੍ਰਾਜ਼ੀਲ, ਸਿੰਗਾਪੁਰ, ਕੋਰੀਆ ਅਤੇ ਕੈਨੇਡਾ ਅਜਿਹੇ ਕਈ ਦੇਸ਼ਾਂ ਨਾਲ ਸਮਝੌਤੇ ਹੋਏ ਹਨ, ਇਨ੍ਹਾਂ ਨਾਲ ਨਿਵੇਸ਼ ਵਧੇਗਾ, ਸਟਾਰਟ-ਅੱਪਸ ਅਤੇ MSMEs ਨੂੰ ਸਮਰਥਨ ਮਿਲੇਗਾ, ਨਿਰਯਾਤ ਵਿੱਚ ਵਾਧਾ ਹੋਵੇਗਾ ਅਤੇ ਨੌਜਵਾਨਾਂ ਨੂੰ ਗਲੋਬਲ ਪ੍ਰੋਜੈਕਟਾਂ 'ਤੇ ਕੰਮ ਕਰਨ ਦਾ ਨਵਾਂ ਮੌਕੇ ਮਿਲੇਗਾ, ਕਈ ਮੌਕੇ ਮਿਲਣਗੇ।
ਸਾਥੀਓ,
ਅੱਜ ਅਸੀਂ ਦੇਸ਼ ਦੀਆਂ ਜਿਨ੍ਹਾਂ ਸਫਲ਼ਤਾਵਾਂ ਅਤੇ ਜਿਸ ਵਿਜ਼ਨ ਬਾਰੇ ਗੱਲ ਕਰ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿੱਚ ਇੱਕ ਵੱਡੀ ਭੂਮਿਕਾ ਤੁਹਾਡੀ ਵੀ ਹੋਵੇਗੀ। ਸਾਨੂੰ ਲਗਾਤਾਰ 'ਵਿਕਸਿਤ ਭਾਰਤ' ਦੇ ਟੀਚੇ ਲਈ ਕੰਮ ਕਰਨਾ ਹੈ। ਤੁਹਾਡੇ ਜਿਹੇ ਨੌਜਵਾਨ ਕਰਮਯੋਗੀ ਹੀ ਇਸ ਸੰਕਲਪ ਨੂੰ ਸਿੱਧੀ ਤੱਕ ਲੈ ਕੇ ਜਾਣਗੇ। ਇਸ ਯਾਤਰਾ ਵਿੱਚ ਤੁਹਾਨੂੰ iGot ਕਰਮਯੋਗੀ ਭਾਰਤ ਪਲੈਟਫਾਰਮ ਤੋਂ ਬਹੁਤ ਮਦਦ ਮਿਲ ਸਕਦੀ ਹੈ। ਲਗਭਗ ਡੇਢ ਕਰੋੜ ਕਰਮਚਾਰੀ ਇਸ ਮੰਚ ਨਾਲ ਜੁੜ ਕੇ ਸਿੱਖ ਰਹੇ ਹਨ, ਹੁਨਰ ਅੱਪਗ੍ਰੇਡ ਕਰ ਰਹੇ ਹਨ। ਤੁਸੀਂ ਵੀ ਇਨ੍ਹਾਂ ਨਾਲ ਜੁੜੋਗੇ ਤਾਂ ਤੁਹਾਡੇ ਵਿੱਚ ਨਵੀਂ ਕਾਰਜ ਸੰਸਕ੍ਰਿਤੀ ਅਤੇ ਚੰਗੇ ਸ਼ਾਸਨ ਦੀ ਭਾਵਨਾ ਵਿਕਸਿਤ ਹੋਵੇਗੀ। ਤੁਹਾਡੇ ਯਤਨਾਂ ਨਾਲ ਹੀ ਭਾਰਤ ਦਾ ਭਵਿੱਖ ਆਕਾਰ ਲਵੇਗਾ ਅਤੇ ਦੇਸ਼ਵਾਸੀਆਂ ਦੇ ਸੁਪਨੇ ਪੂਰੇ ਹੋਣਗੇ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
*** *** *** ***
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2182786)
Visitor Counter : 4
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Telugu
,
Kannada
,
Malayalam