ਗ੍ਰਹਿ ਮੰਤਰਾਲਾ
azadi ka amrit mahotsav

14ਵੀਂ ਭਾਰਤ-ਭੂਟਾਨ ਸਰਹੱਦ ਪ੍ਰਬੰਧਨ ਅਤੇ ਸੁਰੱਖਿਆ ਮੀਟਿੰਗ ਥਿੰਫੂ ਵਿੱਚ ਹੋਈ

Posted On: 23 OCT 2025 4:26PM by PIB Chandigarh

ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ ਬਾਰੇ 14ਵੀਂ ਭਾਰਤ-ਭੂਟਾਨ ਮੀਟਿੰਗ 16-17 ਅਕਤੂਬਰ, 2025 ਨੂੰ ਭੂਟਾਨ ਦੇ ਥਿੰਫੂ ਵਿੱਚ ਹੋਈ। ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸਰਹੱਦੀ ਪ੍ਰਬੰਧਨ ਵਿਭਾਗ ਦੇ ਸਕੱਤਰ ਡਾ. ਰਾਜੇਂਦਰ ਕੁਮਾਰ ਨੇ ਕੀਤੀ, ਜਦੋਂ ਕਿ ਭੂਟਾਨੀ ਪੱਖ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸਕੱਤਰ ਸ਼੍ਰੀ ਸੋਨਮ ਵਾਂਗਯੇਲ ਨੇ ਕੀਤੀ।

 

ਭਾਰਤੀ ਵਫ਼ਦ ਵਿੱਚ ਸੀਮਾ ਸੁਰੱਖਿਆ ਬਲ, ਭਾਰਤੀ ਭੂਮੀ ਬੰਦਰਗਾਹ ਅਥਾਰਿਟੀ, ਦੂਰਸੰਚਾਰ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ, ਭਾਰਤੀ ਸਰਵੇਖਣ ਵਿਭਾਗ, ਕਸਟਮ ਵਿਭਾਗ ਦੇ ਅਧਿਕਾਰੀ ਅਤੇ ਅਸਾਮ, ਪੱਛਮ ਬੰਗਾਲ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਪ੍ਰਤੀਨਿਧੀ ਸ਼ਾਮਲ ਸਨ।

 

ਦੋਵਾਂ ਧਿਰਾਂ ਨੇ ਦੁਵੱਲੇ ਸੁਰੱਖਿਆ ਸਹਿਯੋਗ ਅਤੇ ਸਰਹੱਦੀ ਪ੍ਰਬੰਧਨ ਮੁੱਦਿਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਮੋਬਾਈਲ ਸਿਗਨਲ ਸਪਿਲਓਵਰ, ਏਕੀਕ੍ਰਿਤ ਚੌਕੀਆਂ ਲਈ ਭਵਿੱਖ ਦਾ ਢਾਂਚਾ, ਸੀਮਾ ਥੰਮ੍ਹਾਂ ਦੀ ਦੇਖਭਾਲ ਅਤੇ ਸਰਹੱਦ ਪਾਰ ਆਵਾਜਾਈ ਸ਼ਾਮਲ ਹੈ। ਵਿਚਾਰ-ਵਟਾਂਦਰੇ ਵਿੱਚ ਭੂਟਾਨ ਪੁਲਿਸ ਲਈ ਸਮਰੱਥਾ ਨਿਰਮਾਣ ਵੀ ਸ਼ਾਮਲ ਸੀ। ਦੋਵਾਂ ਵਫ਼ਦਾਂ ਨੇ ਸੁਹਿਰਦ ਅਤੇ ਰਚਨਾਤਮਕ ਵਿਚਾਰ-ਵਟਾਂਦਰੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਇੱਕ ਸੁਰੱਖਿਅਤ, ਮਹਿਫੂਜ਼ ਅਤੇ ਖੁਸ਼ਹਾਲ ਸਰਹੱਦੀ ਖੇਤਰ ਨੂੰ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

 

ਆਪਣੀ ਮਜ਼ਬੂਤ ਦੋਸਤੀ ਦੀ ਪੁਸ਼ਟੀ ਕਰਦੇ ਹੋਏ, ਭਾਰਤ ਅਤੇ ਭੂਟਾਨ ਨੇ ਰਵਾਇਤੀ ਅਤੇ ਉੱਭਰ ਰਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਚਨਬੱਧਤਾ ਪ੍ਰਗਟਾਈ। ਸਾਂਝੇ ਭੂਗੋਲ, ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ 'ਤੇ ਅਧਾਰਿਤ ਉਨ੍ਹਾਂ ਦੀ ਸਥਾਈ ਭਾਈਵਾਲੀ, ਖੇਤਰੀ ਸਹਿਯੋਗ ਲਈ ਇੱਕ ਮਾਡਲ ਬਣੀ ਹੋਈ ਹੈ। ਅਜਿਹੀ ਆਖਰੀ ਮੁਲਾਕਾਤ 2019 ਵਿੱਚ ਹੋਈ ਸੀ।  

 

*****

ਆਰਕੇ/ਆਰਆਰ/ਪੀਆਰ


(Release ID: 2182110) Visitor Counter : 11