ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕੱਤਰ ਨੇ ਰਸਾਇਣਿਕ ਐਮਰਜੈਂਸੀ ਸਥਿਤੀਆਂ ਦੇ ਜਨਤਕ ਸਿਹਤ ਪ੍ਰਬੰਧਨ ‘ਤੇ ਟ੍ਰੇਨਿੰਗ ਮੌਡਿਊਲ ਲਾਂਚ ਕੀਤਾ


ਇਸ ਦਾ ਉਦੇਸ਼ ਜਨਤਕ ਸਿਹਤ ਪੇਸ਼ੇਵਰਾਂ ਅਤੇ ਆਫ਼ਤ ਸਥਿਤੀ ਵਿੱਚ ਕੰਮ ਕਰਨ ਵਾਲਿਆਂ ਨੂੰ ਰਸਾਇਣਿਕ ਦੁਰਘਟਨਾਵਾਂ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜ਼ਰੂਰੀ ਗਿਆਨ ਅਤੇ ਕੌਸ਼ਲ ਨਾਲ ਲੋਕਾਂ ਨੂੰ ਲੈਸ ਕਰਨਾ ਹੈ

Posted On: 23 OCT 2025 9:45AM by PIB Chandigarh

ਰਸਾਇਣਿਕ ਐਮਰਜੈਂਸੀ ਸਥਿਤੀਆਂ ਜਨਤਕ ਸਿਹਤ, ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਸਥਿਰਤਾ ਦੇ ਲਈ ਇੱਕ ਗੰਭੀਰ ਅਤੇ ਉੱਭਰਦਾ ਹੋਇਆ ਜੋਖ਼ਮ ਹੈ, ਜੋ ਕਿ ਰਾਸ਼ਟਰੀ ਪੱਧਰ ‘ਤੇ ਸੰਪੂਰਨ ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। ਮੌਜੂਦਾ ਸਮੇਂ ਦੀ ਤੇਜ਼ੀ ਨਾਲ ਵਧਦੀ ਉਦਯੋਗਿਕ ਅਰਥਵਿਵਸਥਾ ਵਿੱਚ, ਅਜਿਹੀ ਕਿਸੇ ਵੀ ਆਫ਼ਤ ਦੀ ਸਥਿਤੀ ਦੇ ਲਈ ਖੁਦ ਨੂੰ ਅਪਡੇਟ ਅਤੇ ਤਿਆਰ ਰੱਖਣਾ ਬਹੁਤ ਮਹੱਤਵਪੂਰਨ ਹੈ।

ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਨੇ ਬਿਹਤਰ ਤਿਆਰੀ ਦੇ ਇੱਕ ਕਦਮ ਵਜੋਂ ਵੱਖ-ਵੱਖ ਸਬੰਧਿਤ ਮੰਤਰਾਲਿਆਂ, ਰਾਸ਼ਟਰੀ ਏਜੰਸੀਆਂ, ਨਿਜੀ ਖੇਤਰ, ਉਦਯੋਗ ਅਤੇ ਸਿੱਖਿਆ ਜਗਤ ਦੇ ਮਾਹਿਰਾਂ ਦੇ ਨਾਲ ਅੱਜ ਨਵੀਂ ਦਿੱਲੀ ਦੇ ਨਿਰਮਾਣ ਭਵਨ ਵਿਖੇ, ਰਸਾਇਣਿਕ ਆਫ਼ਤ ਦੀਆਂ ਸਥਿਤੀਆਂ ਦੇ ਜਨਤਕ ਸਿਹਤ ਪ੍ਰਬੰਧਨ ‘ਤੇ ਮੌਡਿਊਲ ਜਾਰੀ ਕੀਤੇ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਦੇ ਤਹਿਤ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ (ਐੱਨਸੀਡੀਸੀ) ਦੁਆਰਾ ਐੱਨਡੀਐੱਮਏ (ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ ਇੰਡੀਆ) ਦੇ ਤਕਨੀਕੀ ਸਹਿਯੋਗ ਨਾਲ ਰਸਾਇਣਿਕ ਐਮਰਜੈਂਸੀ ਸਥਿਤੀਆਂ ਦੇ ਜਨਤਕ ਸਿਹਤ ਪ੍ਰਬੰਧਨ ‘ਤੇ ਤਿੰਨ ਵਿਸ਼ੇਸ਼ ਟ੍ਰੇਨਿੰਗ ਮੌਡਿਊਲ ਹੇਠ ਲਿਖੇ ਹਨ:-

ਇਹ ਤਿੰਨ ਮੌਡਿਊਲ ਹੇਠ ਲਿਖੇ ਹਨ:

  • ਮੌਡਿਊਲ 1: ਰਸਾਇਣਿਕ ਐਮਰਜੈਂਸੀ ਸਥਿਤੀਆਂ ਦੇ ਜਨਤਕ ਸਿਹਤ ਪ੍ਰਬੰਧਨ ਲਈ ਤਿਆਰੀ, ਨਿਗਰਾਨੀ ਅਤੇ ਪ੍ਰਤੀਕਿਰਿਆ

  • ਮੌਡਿਊਲ 2 : ਰਸਾਇਣਿਕ ਐਮਰਜੈਂਸੀ ਸਥਿਤੀਆਂ ਦਾ ਹਸਪਤਾਲ-ਪੂਰਵ ਪ੍ਰਬੰਧਨ

  • ਮੌਡਿਊਲ 3: ਰਸਾਇਣਿਕ ਐਮਰਜੈਂਸੀ ਸਥਿਤੀਆਂ ਦਾ ਮੈਡੀਕਲ ਪ੍ਰਬੰਧਨ 

ਇਨ੍ਹਾਂ ਮੌਡਿਊਲਜ਼ ਦਾ ਉਦੇਸ਼ ਜਨਤਕ ਸਿਹਤ ਪੇਸ਼ੇਵਰਾਂ, ਸਿਹਤ ਸੇਵਾ ਕਰਮੀਆਂ, ਐਮਰਜੈਂਸੀ ਸਥਿਤੀ ਵਿੱਚ ਕੰਮ ਕਰਨ ਵਾਲਿਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਰਸਾਇਣਿਕ ਦੁਰਘਟਨਾਵਾਂ ਦੇ ਸਮੇਂ ‘ਤੇ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜ਼ਰੂਰੀ ਗਿਆਨ, ਕੌਸ਼ਲ ਅਤੇ ਸੰਚਾਲਨ ਉਪਕਰਣਾਂ ਨਾਲ ਲੈਸ ਕਰਨਾ ਹੈ। ਰਸਾਇਣਿਕ ਐਮਰਜੈਂਸੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਨਾਲ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨਾਂ (ਆਈਐੱਚਆਰ 2005) ਦੇ ਤਹਿਤ ਮੁੱਖ ਸਮਰੱਥਾਵਾਂ ਨੂੰ ਵੀ ਸਹਾਇਤਾ ਪ੍ਰਾਪਤ ਹੁੰਦੀ ਹੈ, ਜਿਸ ਨਾਲ ਰਾਸ਼ਟਰੀ ਅਤੇ ਆਲਮੀ ਸਿਹਤ ਸੁਰੱਖਿਆ ਵਿੱਚ ਯੋਗਦਾਨ ਮਿਲਦਾ ਹੈ। 

ਇਸ ਲਾਂਚ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਐੱਨਡੀਐੱਮਏ, ਕੇਂਦਰ ਸਰਕਾਰ ਦੇ ਮੰਤਰਾਲਿਆਂ, ਕੇਂਦਰੀ ਸੰਸਥਾਨਾਂ, ਸਿੱਖਿਆ ਜਗਤ, ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫ਼ਤਰ ਅਤੇ ਹੋਰ ਪ੍ਰਮੁੱਖ ਸਾਂਝੇਦਾਰਾਂ ਦੇ ਅਧਿਕਾਰੀ ਇਕੱਠੇ ਹੋਏ ਤੇ “ਆਤਮਨਿਰਭਰ, ਗਤੀਸ਼ੀਲ ਰਾਸ਼ਟਰ” ਦੇ ਨਿਰਮਾਣ ਦੀ ਦਿਸ਼ਾ ਵਿੱਚ ਆਪਣੀ ਵਚਨਬੱਧਤਾ ਦੁਹਰਾਈ।

************

ਐੱਸਆਰ/ਏਕੇ 

HFW- Launch of Training Modules/23rd Oct 2025/1


(Release ID: 2181878) Visitor Counter : 10