ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ, 2025 ਦੇ ਤਹਿਤ ਰਾਸ਼ਟਰੀ ਖੇਡ ਪ੍ਰਸ਼ਾਸਨ ਨਿਯਮਾਂ ਦੇ ਡ੍ਰਾਫਟਾਂ ਦੇ ਤਿੰਨ ਸੈੱਟਾਂ 'ਤੇ ਜਨਤਕ ਫੀਡਬੈਕ ਲਈ ਸੱਦਾ ਦਿੱਤਾ

प्रविष्टि तिथि: 15 OCT 2025 12:49PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਡ੍ਰਾਫਟ ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਸੰਸਥਾਵਾਂ) ਨਿਯਮ, ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਬੋਰਡ) ਨਿਯਮ, ਅਤੇ ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਟ੍ਰਿਬਿਊਨਲ) ਨਿਯਮਾਂ ਦੇ ਤਿੰਨ ਸੈੱਟ ਤਿਆਰ ਕੀਤੇ ਹਨ।

ਇਹ ਨਿਯਮ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ, 2025 ਨੂੰ ਲਾਗੂ ਕਰਨ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ।

 

ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ, 2025, ਲੋਕ ਸਭਾ ਵੱਲੋਂ 11 ਅਗਸਤ, 2025 ਨੂੰ, ਰਾਜ ਸਭਾ ਵੱਲੋਂ 12 ਅਗਸਤ, 2025 ਨੂੰ ਪਾਸ ਕੀਤਾ ਗਿਆ ਸੀ, ਅਤੇ 18 ਅਗਸਤ, 2025 ਨੂੰ ਇਸ ਨੂੰ ਰਾਸ਼ਟਰਪਤੀ ਨੇ ਪ੍ਰਵਾਨਗੀ ਦਿੱਤੀ ਸੀ। ਗਜ਼ਟ ਨੋਟੀਫਿਕੇਸ਼ਨ ਨੰਬਰ ਸੀਜੀ-ਡੀਐੱਲ-ਈ-19082025-265482 ਰਾਹੀਂ, ਇਸ ਐਕਟ ਦਾ ਉਦੇਸ਼ ਖੇਡ ਸੰਸਥਾਵਾਂ ਦੇ ਸ਼ਾਸਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਹੱਲ ਕਰਨਾ ਅਤੇ ਭਾਰਤ ਵਿੱਚ ਖੇਡਾਂ ਦੇ ਸ਼ਾਸਨ ਅਤੇ ਪ੍ਰੋਤਸਾਹਨ ਲਈ ਇੱਕ ਵਿਆਪਕ ਢਾਂਚਾ ਸਥਾਪਿਤ ਕਰਨਾ ਹੈ। ਇਹ ਐਕਟ ਖੇਡਾਂ ਦੇ ਸਾਰੇ ਪੱਧਰਾਂ 'ਤੇ ਨੈਤਿਕ ਆਚਰਣ ਅਤੇ ਨਿਰਪੱਖ ਖੇਡ ਨੂੰ ਯਕੀਨੀ ਬਣਾਉਣ, ਮੁੱਖ ਹਿੱਸੇਦਾਰਾਂ ਵਜੋਂ ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਦੇਸ਼ ਵਿੱਚ ਇੱਕ ਮਜ਼ਬੂਤ ​​ਖੇਡ ਵਾਤਾਵਰਣ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

 

ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਸੰਸਥਾਵਾਂ) ਨਿਯਮਾਂ ਦੇ ਡ੍ਰਾਫਟ ਵਿੱਚ ਸ਼ਾਨਦਾਰ ਯੋਗਤਾ ਵਾਲੇ ਐਥਲੀਟਾਂ ਨੂੰ ਸ਼ਾਮਲ ਕਰਨ, ਜਨਰਲ ਅਸੈਂਬਲੀ ਅਤੇ ਕਾਰਜਕਾਰੀ ਕਮੇਟੀ ਦੀ ਰਚਨਾ, ਚੋਣ ਪ੍ਰਕਿਰਿਆ ਅਤੇ ਰਾਸ਼ਟਰੀ ਖੇਡ ਸੰਸਥਾਵਾਂ ਅਤੇ ਖੇਤਰੀ ਖੇਡ ਫੈਡਰੇਸ਼ਨਾਂ ਦੇ ਮੈਂਬਰਾਂ ਲਈ ਅਯੋਗਤਾ ਮਾਪਦੰਡਾਂ ਦੀ ਰੂਪ-ਰੇਖਾ ਪ੍ਰਦਾਨ ਕੀਤੀ ਗਈ ਹੈ। ਇਹ ਨਿਯਮ ਰਾਸ਼ਟਰੀ ਖੇਡ ਚੋਣ ਪੈਨਲ ਲਈ ਉਪਬੰਧਾਂ ਦੀ ਰੂਪਰੇਖਾ ਵੀ ਪੇਸ਼ ਕਰਦੇ ਹਨ ਅਤੇ ਰਾਸ਼ਟਰੀ ਖੇਡ ਬੋਰਡ ਨਾਲ ਸਬੰਧਿਤ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਅਤੇ ਸਮੇਂ-ਸਮੇਂ 'ਤੇ ਅਪਡੇਟ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਦਰਸਾਉਂਦੇ ਹਨ।

 

ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਬੋਰਡ) ਨਿਯਮਾਂ ਦੇ ਡ੍ਰਾਫਟ ਵਿੱਚ ਰਾਸ਼ਟਰੀ ਖੇਡ ਬੋਰਡ ਦਾ ਸਟ੍ਰਕਚਰ, ਕਾਰਜ ਅਤੇ ਸਟ੍ਰਕਚਰ ਨਿਰਧਾਰਿਤ ਕੀਤੀ ਗਈ ਹੈ। ਇਸ ਵਿੱਚ ਖੋਜ-ਕਮ-ਚੋਣ ਕਮੇਟੀ ਦਾ ਗਠਨ, ਚੇਅਰਪਰਸਨ ਅਤੇ ਮੈਂਬਰਾਂ ਦੀ ਨਿਯੁਕਤੀ ਦਾ ਤਰੀਕਾ, ਸਟਾਫਿੰਗ (ਸਰਕਾਰੀ ਪ੍ਰਕਿਰਿਆਵਾਂ ਦੇ ਅਨੁਸਾਰ), ਅਤੇ, ਜਿੱਥੇ ਲਾਗੂ ਹੋਵੇ, ਉੱਥੇ ਕੇਂਦਰ ਸਰਕਾਰ ਦੁਆਰਾ ਛੋਟਾਂ ਲਈ ਪ੍ਰਬੰਧ ਸ਼ਾਮਲ ਹਨ।

 

ਰਾਸ਼ਟਰੀ ਖੇਡ ਪ੍ਰਸ਼ਾਸਨ (ਰਾਸ਼ਟਰੀ ਖੇਡ ਟ੍ਰਿਬਿਊਨਲ) ਦੇ ਡ੍ਰਾਫਟ ਨਿਯਮ ਰਾਸ਼ਟਰੀ ਖੇਡ ਟ੍ਰਿਬਿਊਨਲ ਦੇ ਸੰਸਥਾਗਤ ਢਾਂਚੇ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਚੇਅਰਪਰਸਨ, ਮੈਂਬਰਾਂ ਅਤੇ ਸਟਾਫ ਦੀ ਨਿਯੁਕਤੀ, ਕਾਰਜਕਾਲ ਅਤੇ ਸੇਵਾ ਸ਼ਰਤਾਂ (ਸਰਕਾਰੀ ਪ੍ਰਕਿਰਿਆਵਾਂ ਦੇ ਅਨੁਸਾਰ) ਨੂੰ ਨਿਯੰਤਰਿਤ ਕਰਦੇ ਹਨ। ਇਹ ਨਿਯਮ ਖੇਡਾਂ ਨਾਲ ਸਬੰਧਿਤ ਵਿਵਾਦਾਂ ਦੇ ਤੇਜ਼ੀ ਨਾਲ ਹੱਲ ਲਈ ਸ਼ਕਤੀਆਂ, ਪ੍ਰਕਿਰਿਆਵਾਂ ਅਤੇ ਪ੍ਰਬੰਧਕੀ ਵਿਧੀਆਂ ਦੀ ਰੂਪਰੇਖਾ ਵੀ ਪੇਸ਼ ਕਰਦੇ ਹਨ।

 

ਮੰਤਰਾਲਾ, ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ, ਉਪਰੋਕਤ ਡ੍ਰਾਫਫਟ ਨਿਯਮਾਂ 'ਤੇ ਆਮ ਜਨਤਾ ਅਤੇ ਸਬੰਧਿਤ ਹਿੱਸੇਦਾਰਾਂ ਤੋਂ ਫੀਡਬੈਕ ਅਤੇ ਟਿੱਪਣੀਆਂ ਦਾ ਸੱਦਾ ਦਿੰਦਾ ਹੈ। ਇਹ ਡ੍ਰਾਫਟ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹਨ।

 

ਮੰਤਰਾਲੇ ਨੂੰ ਫੀਡਬੈਕ/ਟਿੱਪਣੀਆਂ ਡਾਇਰੈਕਟਰ (ਗਵਰਨੈਂਸ 1) ਦੇ ਪਤੇ ‘ਤੇ ਹਾਲ ਨੰਬਰ 103, ਜਵਾਹਰ ਲਾਲ ਨਹਿਰੂ ਸਟੇਡੀਅਮ, ਲੋਧੀ ਰੋਡ, ਨਵੀਂ ਦਿੱਲੀ ਵਿੱਚ ਡਾਕ ਵੱਲੋਂ ਜਾਂ rules-nsga2025@sports.gov.in 'ਤੇ ਈਮੇਲ ਵੱਲੋਂ ਭੇਜੀਆਂ ਜਾ ਸਕਦੀਆਂ ਹਨ। ਫੀਡਬੈਕ/ਟਿੱਪਣੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 14 ਨਵੰਬਰ, 2025 ਹੈ।

 

ਡ੍ਰਾਫਟ ਨਿਯਮਾਂ ਨੂੰ ਦੇਖਣ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

***

 Rini Choudhury/Anjelina Alexander

ਰਿਨੀ ਚੌਧਰੀ/ਅੰਜਲੀਨਾ ਐਲੇਗਜ਼ੈਂਡਰ


(रिलीज़ आईडी: 2179988) आगंतुक पटल : 15
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Gujarati , Tamil