ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਾਨੇਸਰ, ਗੁਰੂਗ੍ਰਾਮ ਵਿੱਚ NSG ਦੇ 41ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ (S.O.T.C.) ਕੈਂਪਸ ਦਾ ਭੂਮੀ ਪੂਜਨ ਵੀ ਕੀਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਨੇ ਅੱਤਵਾਦ ਦੇ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ਨੂੰ ਮਜ਼ਬੂਤੀ ਨਾਲ ਅਪਣਾਇਆ ਹੈ

ਜਿਸ ਤਰ੍ਹਾਂ NSG ਦੇ ਜਵਾਨਾਂ ਨੇ ਅੱਤਵਾਦ ਦੇ ਵਿਰੁੱਧ ਮਜ਼ਬੂਤੀ, ਸਾਹਸ, ਅਤੇ ਸਟੀਕ ਰਣਨੀਤੀ ਦੇ ਨਾਲ ਨਤੀਜੇ ਲਿਆ ਕੇ ਲੜਾਈ ਲੜੀ ਹੈ, ਉਹ ਭਾਰਤ ਦੇ ਸੁਰੱਖਿਆ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ

ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ ਵਿੱਚ ਅੱਤਵਾਦ ਦੇ ਵਿਰੁੱਧ ਲੜਾਈ ਦੇ ਲਈ ਸਪੈਸ਼ਲ ਕਮਾਂਡੋਜ਼ ਦੀ ਅਤਿਆਧੁਨਿਕ ਟ੍ਰੇਨਿੰਗ ਹੋਵੇਗੀ

ਅਯੋਧਿਆ ਵਿੱਚ NSG ਦਾ ਨਵਾਂ ਹੱਬ ਬਣ ਰਿਹਾ ਹੈ, ਇਸ ਤੋਂ ਪਹਿਲਾਂ ਮੁੰਬਈ, ਚੇੱਨਈ, ਕੋਲਕਾਤਾ, ਹੈਦਰਾਬਾਦ, ਅਹਿਮਦਾਬਾਦ ਅਤੇ ਜੰਮੂ ਵਿੱਚ NSG ਦੇ ਹੱਬ ਦੀ ਸਥਾਪਨਾ ਹੋਈ ਸੀ

ਸਰਜੀਕਲ ਸਟ੍ਰਾਇਕ, ਏਅਰ ਸਟ੍ਰਾਇਕ, ਆਪ੍ਰੇਸ਼ਨ ਸਿੰਦੂਰ ਹੋਵੇ ਜਾਂ ਆਪ੍ਰਰੇਸ਼ਨ ਮਹਾਦੇਵ, ਸਾਡੀ ਸੁਰੱਖਿਆ ਏਜੰਸੀਆਂ ਨੇ ਸਿੱਧ ਕੀਤਾ ਹੈ ਕਿ ਉਹ ਅੱਤਵਾਦੀਆਂ ਨੂੰ ਪਾਤਾਲ ਤੋਂ ਵੀ ਲੱਭ ਕੇ ਸਜ਼ਾ ਦੇਣਗੇ

2019 ਦੇ ਬਾਅਦ ਯੂਏਪੀਏ ਸੰਸ਼ੋਧਨ ਐਕਟ, ਐੱਨਆਈਏ ਸੰਸ਼ੋਧਨ ਐਕਟ, PMLA, ਟੇਰਰ ਫੰਡਿੰਗ, ਪੀਐੱਫਆਈ ‘ਤੇ ਪਾਬੰਦੀ, MAC, CCTNS ਅਤੇ NATGRID ਦੀ ਸਥਾਪਨਾ ਨਾਲ ਅੱਤਵਾਦ ‘ਤੇ ਕਰਾਰਾ ਹਮਲਾ ਕੀਤਾ ਹੈ

3 ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਪਹਿਲੀ ਵਾਰ ਅੱਤਵਾਦ ਨੂੰ ਪਰਿਭਾਸ਼ਿਤ ਕਰਕੇ ਅੱਤਵਾਦੀ, ਅਦਾਲਤਾਂ ਵਿੱਚ ਜੋ ਖਾਮੀਆ ਲੱਭਦੇ ਸਨ, ਉਨ੍ਹਾਂ ਨੂੰ ਵੀ ਠੀਕ ਕਰਨ ਦਾ ਕੰਮ ਹੋਇਆ

Posted On: 14 OCT 2025 5:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਾਨੇਸਰ, ਗੁਰੂਗ੍ਰਾਮ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ (NSG)  ਦੇ 41ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ (S.O.T.C.) NSG ਕੈਂਪਸ ਦਾ ਭੂਮੀ ਪੂਜਨ ਵੀ ਕੀਤਾ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ, ਇੰਟੈਲੀਜੈਂਸ ਬਿਊਰੋ ਅਤੇ NSG ਦੇ ਡਾਇਰੈਕਟਰ ਜਨਰਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਵਤ੍ਰ, ਸਰਵੋਤਮ ਅਤੇ ਸੁਰਕਸ਼ਾ ਦੇ ਤਿੰਨ ਸੂਤਰਾਂ ਦੇ ਨਾਲ ਸਮਰਪਣ, ਸਾਹਸ ਅਤੇ ਰਾਸ਼ਟਰਭਗਤੀ ਨੂੰ ਆਪਣਾ ਗੁਣ ਬਣਾ ਕੇ NSG ਨੇ 4 ਦਹਾਕਿਆਂ ਤੋਂ ਦੇਸ਼ ਵਿੱਚ ਅੱਤਵਾਦ ਦੇ ਵਿਰੁੱਧ ਬਹੁਤ ਵੱਡੀ ਲੜਾਈ ਲੜੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਇਹ ਸੰਤੋਸ਼ ਹੈ ਕਿ ਅਸੀਂ, ਸਾਡੀ ਸੁਰੱਖਿਆ ਅਤੇ ਅੱਤਵਾਦ ਦੇ ਵਿਰੁੱਧ ਲੜਾਈ ਬਹੁਤ ਸੁਰੱਖਿਅਤ ਹੱਥਾਂ ਵਿੱਚ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ NSG ਦੇ ਜਵਾਨਾਂ ਨੇ ਅੱਤਵਾਦ ਦੇ ਵਿਰੁੱਧ ਮਜ਼ਬੂਤੀ, ਸਾਹਸ, ਅਤੇ ਸਟੀਕ ਰਣਨੀਤੀ ਦੇ ਨਾਲ ਨਤੀਜਾ ਲਿਆ ਕੇ ਲੜਾਈ ਲੜੀ ਹੈ, ਉਹ ਭਾਰਤ ਦੀ ਸੁਰੱਖਿਆ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ (S.O.T.C.) ਦਾ ਵੀ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ 141 ਕਰੋੜ ਰੁਪਏ ਦੀ ਲਾਗਤ ਨਾਲ 8 ਏਕੜ ਜ਼ਮੀਨ ‘ਤੇ ਬਣਨ ਵਾਲੇ ਇਸ ਸੈਂਟਰ ਵਿੱਚ ਅੱਤਵਾਦ ਦਾ ਸਾਹਮਣਾ ਕਰਨ ਵਾਲੇ ਸਪੈਸ਼ਲ ਕਮਾਂਡੋਜ਼ ਦੀ ਅਤਿਆਧੁਨਿਕ ਟ੍ਰੇਨਿੰਗ ਹੋਵੇਗੀ। ਇਸ ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ (S.O.T.C.) ਵਿੱਚ ਨਾ ਸਿਰਫ਼ NSG ਸਗੋਂ ਦੇਸ਼ ਭਰ ਦੇ ਪੁਲਿਸ ਬਲਾਂ ਵਿੱਚ ਸਥਾਪਿਤ ਅੱਤਵਾਦ ਵਿਰੋਧੀ ਇਕਾਈਆਂ ਨੂੰ ਅਤਿਆਧੁਨਿਕ ਤਕਨੀਕ ਦੇ ਨਾਲ ਟ੍ਰੇਂਡ ਕਰ ਕੇ ਅੱਤਵਾਦ ਦੇ ਵਿਰੁੱਧ ਲੜਨ ਲਈ ਤਿਆਰ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਕੇਂਦਰ ਸਰਕਾਰ ਇਕੱਲੇ ਅੱਤਵਾਦ ਦਾ ਸਾਹਮਣਾ ਨਹੀਂ ਕਰ ਸਕਦੀ ਸਗੋਂ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ, ਰਾਜ ਪੁਲਿਸ ਬਲਾਂ ਦੀਆਂ ਵਿਸ਼ੇਸ਼  ਇਕਾਈਆਂ, NSG ਅਤੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਮਿਲ ਕੇ ਹੀ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਪੈਸ਼ਲ ਆਪ੍ਰੇਸ਼ਨਸ ਟ੍ਰੇਨਿੰਗ ਸੈਂਟਰ (S.O.T.C.) ਆਉਣ ਵਾਲੇ ਦਿਨਾਂ ਵਿੱਚ ਅੱਤਵਾਦ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਤੇਜ਼ ਕਰੇਗਾ ਅਤੇ ਸਾਡੇ ਜਵਾਨਾਂ ਨੂੰ ਹਮੇਸ਼ਾ ਤਿਆਰ ਰੱਖੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ NSG ਨੇ 1984 ਤੋਂ ਸਰਵਤ੍ਰ, ਸਰਵੋਤਮ ਅਤੇ ਸੁਰੱਖਿਆ ਦੇ ਤਿੰਨ ਮੰਤਰਾਂ ਨੂੰ ਜ਼ਮੀਨ ‘ਤੇ ਉਤਾਰਦੇ ਹੋਏ ਆਪ੍ਰੇਸ਼ਨ ਅਸ਼ਵਮੇਧ, ਆਪ੍ਰੇਸ਼ਨ ਵਜ੍ਰ ਸ਼ਕਤੀ, ਆਪ੍ਰੇਸ਼ਨ ਧਾਂਗੂ (ਢਾਂਗੂ) (Operation Dhangu )ਜਿਹੇ ਅਭਿਆਨਾਂ ਨਾਲ ਅਕਸ਼ਰਧਾਮ ਹਮਲੇ ਅਤੇ ਮੁੰਬਈ ਅੱਤਵਾਦੀ ਹਮਲੇ ਨਾਲ ਬਹਾਦਰੀ ਅਤੇ ਸਮਰੱਥਾ ਦੇ ਨਾਲ ਰਾਸ਼ਟਰ ਨੂੰ ਸੁਰੱਖਿਅਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ NSG ਦੀ ਬਹਾਦਰੀ ਅਤੇ ਸਮਰਪਣ ‘ਤੇ ਨਾਜ਼ ਕਰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਦੀ ਸਰਕਾਰ NSG ਦੇ ਕੰਮ ਵਿੱਚ ਬਹੁਤ ਵੱਡਾ ਬਦਲਾਅ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ NSG   ਦੇ ਹੁਣ ਤੱਕ 6 ਹੱਬ ਬਣ ਚੁੱਕੇ ਹਨ ਜੋ ਮੁੰਬਈ, ਚੇੱਨਈ, ਕੋਲਕਾਤਾ, ਹੈਦਰਾਬਾਦ, ਅਹਿਮਦਾਬਾਦ ਅਤੇ ਜੰਮੂ ਵਿੱਚ ਹਨ। ਇਨ੍ਹਾਂ ਸਾਰੇ 6 ਸਥਾਨਾਂ ‘ਤੇ NSG ਦੇ ਕਮਾਂਡੋਜ਼ 365 ਦਿਨ ਅਤੇ 24 ਘੰਟੇ ਤੈਨਾਤ ਰਹਿੰਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਅਯੋਧਿਆ ਵਿੱਚ ਵੀ NSG ਹੱਬ ਬਣਨ ਜਾ ਰਹੇ ਹਨ। ਇਸ ਹੱਬ ਦੇ ਜਵਾਨ ਉਸ ਜ਼ੋਨ ‘ਤੇ ਆਉਣ ਵਾਲੇ ਕਿਸੇ ਵੀ ਅਚਾਨਕ ਹਮਲੇ ਦਾ ਮੁੰਹਤੋੜ ਜਵਾਬ ਦੇਣ ਲਈ ਹਮੇਸ਼ਾ ਤਿਆਰ ਅਤੇ ਉਪਲਬਧ ਰਹਿਣਗੇ। ਸ਼੍ਰੀ ਸ਼ਾਹ ਨੇ NSG ਹੈੱਡਕੁਆਰਟਰ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ ਅਤੇ ਦੇਸ਼ ਭਰ ਦੇ ਰਾਜ ਪੁਲਿਸ ਬਲਾਂ ਦੀਆਂ ਅੱਤਵਾਦ ਵਿਰੋਧੀ ਇਕਾਈਆਂ ਦੀ ਟ੍ਰੇਨਿੰਗ, ਬੈਸਟ ਪ੍ਰੈਕਟਿਸਿਸ ਦਾ ਅਦਾਨ-ਪ੍ਰਦਾਨ ਅਤੇ ਜਵਾਨਾਂ ਦੀ ਫਿਟਨੈੱਸ ‘ਤੇ ਲਗਾਤਾਰ ਕੰਮ ਹੁੰਦਾ ਰਹੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਨੇ ਅੱਤਵਾਦ ਦੇ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾਈ ਹੈ। ਉਨ੍ਹਾਂ ਨੇ ਕਿਹਾ ਕਿ 2019 ਦੇ ਬਾਅਦ ਤੋਂ ਮੋਦੀ ਸਰਕਾਰ ਦੇਸ਼ ਨੂੰ ਅੱਤਵਾਦੀ ਖਤਰਿਆਂ ਤੋਂ ਬਚਾਉਣ ਲਈ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਅਤੇ ਰਾਸ਼ਟਰੀ ਜਾਂਚ ਏਜੰਸੀ ਐਕਟ (NIA Act) ਵਿੱਚ ਸੰਸ਼ੋਧਨ ਕੀਤੇ, ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ(ED) ਨੂੰ ਅੱਤਵਾਦੀ ਗਰੁੱਪਾਂ ਦੀ ਫੰਡਿੰਗ choke ਕਰਨ ਲਈ active ਕੀਤਾ ਅਤੇ ਟੇਰਰ ਫੰਡਿੰਗ ਦੀ ਸਾਈਂਟਫਿਕ ਜਾਂਚ ਦਾ ਇੱਕ ਸਿਸਟਮ ਖੜ੍ਹਾ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਪਪੁਲਰ ਫਰੰਟ ਆਫ਼ ਇੰਡੀਆ (PFI) ‘ਤੇ ਬੈਨ ਲਗਾਇਆ, Multi Agency Center (MAC) ਨੂੰ ਮਜ਼ਬੂਤ ਕੀਤਾ, ਅਪਰਾਧ ਅਤੇ ਅਪਰਾਧੀ ਟ੍ਰੈਕਿੰਗ ਨੈੱਟਵਰਕ ਅਤੇ ਸਿਸਟਮ (CCTNS) ਅਤੇ ਨੈਸ਼ਨਲ ਇੰਟਲੀਜੈਂਸ ਗਰਿੱਡ (NATGRID) ਰਾਹੀਂ ਦੇਸ਼ ਭਰ ਦੀਆਂ ਜਾਂਚ ਏਜੰਸੀਆਂ ਦੇ ਨਾਲ ਪੂਰੇ ਦੇਸ਼ ਦਾ ਡੇਟਾ ਸਾਂਝਾ ਕਰਨ ਦੀ ਸ਼ੁਰੂਆਤ ਕੀਤੀ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਪਹਿਲੀ ਵਾਰ ਅੱਤਵਾਦ ਦੀ ਵਿਆਖਿਆ ਕਰਕੇ loopholes ਨੂੰ ਵੀ ਭਰਨ ਦਾ ਕੰਮ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਤੱਕ 57 ਤੋਂ ਵੱਧ ਵਿਅਕਤੀਆਂ ਅਤੇ ਸੰਗਠਨਾਂ ਨੂੰ ਅੱਤਵਾਦੀ ਸੰਸਥਾਵਾਂ ਅਤੇ ਅੱਤਵਾਦੀ ਘੋਸ਼ਿਤ ਕਰਕੇ ਅਸੀਂ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਕੰਟਰੋਲ ਕਰਨ ਵਿੱਚ ਸਫ਼ਲ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਧਾਰਾ 370 ਨੂੰ ਖਤਮ ਕਰਨ ਤੋਂ ਲੈ ਕੇ ਸਰਜੀਕਲ ਸਟ੍ਰਾਇਕ, ਏਅਰ ਸਟ੍ਰਾਇਕ ਅਤੇ ਆਪ੍ਰੇਸ਼ਨ ਸਿੰਦੂਰ ਨੇ ਅੱਤਵਾਦੀਆਂ ਦੇ ਨੈੱਟਵਰਕ ਨੂੰ ਤਕੜਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਸਿੱਧ ਕੀਤਾ ਹੈ ਕਿ ਉਹ ਅੱਤਵਾਦੀਆਂ ਨੂੰ ਪਾਤਾਲ ਤੋਂ ਵੀ ਲੱਭ ਕੇ ਸਜ਼ਾ ਦੇਣਗੀਆਂ। ਹੁਣ ਅੱਤਵਾਦੀ ਦੁਨੀਆ ਵਿੱਚ ਕਿਤੇ ਨਹੀਂ ਲੁੱਕ ਸਕਦੇ। ਗ੍ਰਹਿ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਰਾਹੀਂ ਅੱਤਵਾਦ ਦੀ ਪਲਾਨਿੰਗ ਅਤੇ ਭਾਰਤ ‘ਤੇ ਹਮਲੇ ਕਰਨ ਦੀ ਯੋਜਨਾ ਲਈ ਬਣੇ ਪਾਕਿਸਤਾਨੀ ਟੇਰਰ ਗਰੁੱਪਾਂ ਦੇ ਹੈੱਡਕੁਆਰਟਰਸ, ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪਸ ਅਤੇ ਲਾਚ ਪੈਡਸ ਨੂੰ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਵੀ ਸਮਾਪਤ ਕਰਕੇ ਸਾਡੇ ਸੁਰੱਖਿਆ ਬਲਾਂ ‘ਤੇ ਦੇਸ਼ ਦਾ ਵਿਸ਼ਵਾਸ ਵਧਾਉਣ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ NSG ਦੇ ਜਵਾਨਾਂ ਨੇ 4 ਦਹਾਕਿਆਂ ਦੀ ਲੰਬੀ ਆਪਣੀ ਯਾਤਰਾ ਵਿੱਚ ਦੇਸ਼ ਦੇ 770 ਤੋਂ ਵੱਧ ਮਹੱਤਵਪੂਰਨ ਸਥਾਨਾਂ ਦੀ ਰੇਕੀ ਕੀਤੀ ਹੈ ਅਤੇ ਅੱਤਵਾਦੀ ਹਮਲੇ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ ਉੱਥੇ ਯੋਜਨਾ ਕਰਕੇ ਇੱਕ ਡੇਟਾ ਬੈਂਕ ਬਣਾਇਆ ਹੈ। ਇਸ ਦੇ ਨਾਲ ਹੀ, NSG ਨੇ ਹਸਪਤਾਲਾਂ, ਧਾਰਮਿਕ ਸਥਾਨਾਂ, ਹੋਰ ਮਹੱਤਵਪੂਰਨ ਵਾਈਟਲ ਸੰਸਥਾਨਾਂ, ਜਲ ਮਾਰਗਾਂ ਅਤੇ ਦੇਸ਼ ਦੀ ਸੰਸਦ ਦੀ ਸੁਰੱਖਿਆ ਦੀ ਵੀ ਬਹੁਤ ਚੰਗੀ ਪਲਾਨਿੰਗ ਕੀਤੀ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਕੁੰਭ ਹੋਵੇ, ਪੁਰੀ ਦੀ ਰੱਥ ਯਾਤਰਾ ਹੋਵੇ ਜਾਂ ਕੋਈ ਧਾਰਮਿਕ ਆਯੋਜਨ, NSG ਨੇ ਸਾਹਸ, ਸਮਰਪਣ ਅਤੇ ਸੁਰੱਖਿਆ ਦਾ ਪ੍ਰਤੀਕ ਬਣਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਦੀ ਸਰਕਾਰ NSG ਨੂੰ ਨਾ ਸਿਰਫ਼ ਅਤਿਆਧੁਨਿਕ ਤਕਨੀਕ ਨਾਲ ਲੈਸ ਕਰੇਗੀ, ਸਗੋਂ ਬਲ ਦੇ ਕੰਮਕਾਜ ਵਿੱਚ ਵੀ ਬਹੁਤ ਵੱਡੇ ਬਦਲਾਅ ਲਿਆਵੇਗੀ। ਉਨ੍ਹਾਂ ਨੇ ਕਿਹਾ ਕਿ NSG 4 ਦਹਾਕਿਆਂ ਦੇ ਆਪਣੇ ਇਤਿਹਾਸ ਨੂੰ ਆਉਣ ਵਾਲੇ ਕਈ ਵਰ੍ਹਿਆਂ ਤੱਕ ਦੁਹਰਾਉਂਦੀ ਰਹੇਗੀ।

ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ 2019 ਤੋਂ ਹੁਣ ਤੱਕ ਰੁੱਖ ਲਗਾਉਣ ਅਭਿਆਨ ਵਿੱਚ ਸਾਡੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਜਵਾਨਾਂ ਨੇ 6 ਕਰੋੜ 50 ਲੱਖ ਪੌਦੇ ਲਗਾ ਕੇ ਦੇਸ਼ ਦੀ ਹਰਿਆਲੀ ਨੂੰ ਜੀਵੰਤ ਰੱਖਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ CAPFs ਦੇ ਜਵਾਨਾਂ ਨੇ ਇਨ੍ਹਾਂ ਪੌਦਿਆਂ ਦਾ ਆਪਣੇ ਬੱਚਿਆਂ ਦੀ ਤਰ੍ਹਾਂ ਧਿਆਨ ਰੱਖ ਕੇ ਇਨ੍ਹਾਂ ਨੂੰ ਵੱਡਾ ਕੀਤਾ ਹੈ ਅਤੇ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।

****************

ਆਰਕੇ/ਏਕੇ/ਪੀਐੱਸ/ਪੀਆਰ


(Release ID: 2179738) Visitor Counter : 4