ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਨੇ ਲੋਕਨਾਇਕ ਜੇਪੀ ਦੀ ਸਮੁੱਚੇ ਭਾਰਤ ਵਿੱਚ ਸਮਾਜਿਕ-ਸਿਆਸੀ ਜਾਗ੍ਰਿਤੀ ਨੂੰ ਪ੍ਰੇਰਿਤ ਕਰਨ ਵਿੱਚ ਭੂਮਿਕਾ ਨੂੰ ਯਾਦ ਕੀਤਾ
ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੌਰਾਨ ਲਿਖੀ ਗਈ ਲੋਕਨਾਇਕ ਜੇਪੀ ਦੀ 'ਜੇਲ੍ਹ ਡਾਇਰੀ' ਦੇ ਦੁਰਲੱਭ ਪੰਨੇ ਸਾਂਝੇ ਕੀਤੇ

Posted On: 11 OCT 2025 9:29AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਦੀ ਅੰਤਰ ਆਤਮਾ ਦੀਆਂ ਸਭ ਤੋਂ ਨਿਡਰ ਅਵਾਜ਼ਾਂ ਵਿੱਚੋਂ ਇੱਕ ਅਤੇ ਲੋਕਤੰਤਰ ਅਤੇ ਸਮਾਜਿਕ ਨਿਆਂ ਦੇ ਅਣਥੱਕ ਚੈਂਪੀਅਨ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਨਾਇਕ ਜੇਪੀ ਨੇ ਆਪਣਾ ਜੀਵਨ ਆਮ ਨਾਗਰਿਕਾਂ ਨੂੰ ਸਮਰੱਥ ਬਣਾਉਣ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਨੂੰ ਸਮਰਪਿਤ ਕੀਤਾ। ਸੰਪੂਰਨ ਕ੍ਰਾਂਤੀ ਲਈ ਉਨ੍ਹਾਂ ਦੇ ਜ਼ੋਰਦਾਰ ਸੱਦੇ ਨੇ ਬਰਾਬਰੀ, ਨੈਤਿਕਤਾ ਅਤੇ ਚੰਗੇ ਸ਼ਾਸਨ 'ਤੇ ਬਣੇ ਰਾਸ਼ਟਰ ਦੀ ਕਲਪਨਾ ਕਰਨ ਵਾਲੀ ਇੱਕ ਸਮਾਜਿਕ ਲਹਿਰ ਨੂੰ ਪ੍ਰਫੁੱਲਤ ਕੀਤਾ।

ਉਨ੍ਹਾਂ ਦੀ ਸਥਾਈ ਵਿਰਾਸਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੇ ਕਈ ਜਨ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ, ਖ਼ਾਸਕਰ ਬਿਹਾਰ ਅਤੇ ਗੁਜਰਾਤ ਵਿੱਚ, ਜਿਸ ਨਾਲ ਪੂਰੇ ਭਾਰਤ ਵਿੱਚ ਸਮਾਜਿਕ-ਸਿਆਸੀ ਜਾਗ੍ਰਿਤੀ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੰਦੋਲਨਾਂ ਨੇ ਕੇਂਦਰ ਦੀ ਤਤਕਾਲੀ ਕਾਂਗਰਸ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸਨੇ ਐਮਰਜੈਂਸੀ ਲਗਾਈ ਸੀ ਅਤੇ ਸੰਵਿਧਾਨ ਨੂੰ ਲਤਾੜ ਸੁੱਟਿਆ ਸੀ।

ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੌਰਾਨ ਲਿਖੀ ਗਈ ਲੋਕਨਾਇਕ ਜੇਪੀ ਦੀ ਕਿਤਾਬ "ਜੇਲ੍ਹ ਡਾਇਰੀ" ਦੇ ਪੁਰਾਲੇਖ ਪੰਨਿਆਂ ਦੀ ਇੱਕ ਦੁਰਲੱਭ ਝਲਕ ਸਾਂਝੀ ਕੀਤੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਤਾਬ ਜੇਪੀ ਦੀ ਪੀੜ ਅਤੇ ਇਕਾਂਤ ਕੈਦ ਦੌਰਾਨ ਲੋਕਤੰਤਰ ਵਿੱਚ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਭਾਵੁਕ ਸ਼ਬਦਾਂ ਨੂੰ ਉਜਾਗਰ ਕੀਤਾ: "ਭਾਰਤੀ ਲੋਕਤੰਤਰ ਦੇ ਤਾਬੂਤ ਵਿੱਚ ਠੋਕਿਆ ਗਿਆ ਹਰ ਕਿੱਲ, ਮੇਰੇ ਦਿਲ ਵਿੱਚ ਠੋਕੇ ਗਏ ਕਿੱਲ ਵਾਂਗ ਹੈ।"

ਪ੍ਰਧਾਨ ਮੰਤਰੀ ਨੇ ਐਕਸ 'ਤੇ ਸਿਲਸਿਲੇਵਾਰ ਪੋਸਟਾਂ ਵਿੱਚ ਕਿਹਾ;

"ਭਾਰਤ ਦੀ ਜ਼ਮੀਰ ਦੀਆਂ ਸਭ ਤੋਂ ਨਿਡਰ ਅਵਾਜ਼ਾਂ ਵਿੱਚੋਂ ਇੱਕ ਅਤੇ ਲੋਕਤੰਤਰ ਅਤੇ ਸਮਾਜਿਕ ਨਿਆਂ ਦੇ ਇੱਕ ਅਣਥੱਕ ਚੈਂਪੀਅਨ ਲੋਕਨਾਇਕ ਜੇਪੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ।"

"ਲੋਕਨਾਇਕ ਜੇਪੀ ਨੇ ਆਪਣਾ ਜੀਵਨ ਆਮ ਨਾਗਰਿਕਾਂ ਨੂੰ ਸਮਰੱਥ ਬਣਾਉਣ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਨੂੰ ਸਮਰਪਿਤ ਕਰ ਦਿੱਤਾ। ਸੰਪੂਰਨ ਕ੍ਰਾਂਤੀ ਲਈ ਉਨ੍ਹਾਂ ਦੇ ਜ਼ੋਰਦਾਰ ਸੱਦੇ ਨੇ ਇੱਕ ਸਮਾਜਿਕ ਅੰਦੋਲਨ ਨੂੰ ਜਗਾਇਆ, ਜਿਸ ਵਿੱਚ ਬਰਾਬਰੀ, ਨੈਤਿਕਤਾ ਅਤੇ ਚੰਗੇ ਸ਼ਾਸਨ 'ਤੇ ਬਣੇ ਰਾਸ਼ਟਰ ਦੀ ਕਲਪਨਾ ਕੀਤੀ ਗਈ। ਉਨ੍ਹਾਂ ਨੇ ਕਈ ਜਨ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ, ਖ਼ਾਸਕਰ ਬਿਹਾਰ ਅਤੇ ਗੁਜਰਾਤ ਵਿੱਚ, ਜਿਸ ਨਾਲ ਪੂਰੇ ਭਾਰਤ ਵਿੱਚ ਸਮਾਜਿਕ-ਸਿਆਸੀ ਜਾਗ੍ਰਿਤੀ ਆਈ। ਇਨ੍ਹਾਂ ਅੰਦੋਲਨਾਂ ਨੇ ਕੇਂਦਰ ਵਿੱਚ ਤਤਕਾਲੀ ਕਾਂਗਰਸ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ, ਜਿਸਨੇ ਐਮਰਜੈਂਸੀ ਲਾਗੂ ਕੀਤੀ ਅਤੇ ਸਾਡੇ ਸੰਵਿਧਾਨ ਨੂੰ ਲਤਾੜ ਸੁੱਟਿਆ।"

"ਲੋਕਨਾਇਕ ਜੇਪੀ ਦੀ ਜਨਮ ਵਰ੍ਹੇਗੰਢ 'ਤੇ, ਪੁਰਾਲੇਖਾਂ 'ਚੋਂ ਇੱਕ ਦੁਰਲੱਭ ਝਲਕ...

ਇੱਥੇ ਐਮਰਜੈਂਸੀ ਦੌਰਾਨ ਲਿਖੀ ਗਈ ਉਨ੍ਹਾਂ ਦੀ ਕਿਤਾਬ 'ਜੇਲ੍ਹ ਡਾਇਰੀ' ਦੇ ਪੰਨੇ ਹਨ।

ਐਮਰਜੈਂਸੀ ਦੌਰਾਨ, ਲੋਕਨਾਇਕ ਜੇਪੀ ਨੇ ਕਈ ਦਿਨ ਇਕਾਂਤ ਕੈਦ ਵਿੱਚ ਬਿਤਾਏ। ਉਨ੍ਹਾਂ ਦੀ ਜੇਲ੍ਹ ਡਾਇਰੀ ਉਨ੍ਹਾਂ ਦੇ ਦੁੱਖ ਅਤੇ ਲੋਕਤੰਤਰ ਵਿੱਚ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ।

ਉਨ੍ਹਾਂ ਨੇ ਲਿਖਿਆ, "ਭਾਰਤੀ ਲੋਕਤੰਤਰ ਦੇ ਤਾਬੂਤ ਵਿੱਚ ਠੋਕਿਆ ਗਿਆ ਹਰ ਕਿੱਲ, ਮੇਰੇ ਦਿਲ ਵਿੱਚ ਠੋਕੇ ਗਏ ਕਿੱਲ ਵਾਂਗ ਹੈ।"

*****

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ


(Release ID: 2177854) Visitor Counter : 3