ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2025 ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕੀਤਾ
ਐੱਮਆਈਬੀ ਨੇ ਦੇਸ਼ ਭਰ ਵਿੱਚ 2,700 ਤੋਂ ਵੱਧ ਸਵੱਛਤਾ ਹੀ ਸੇਵਾ ਗਤੀਵਿਧੀਆਂ ਰਾਹੀਂ 59,000 ਤੋਂ ਵੱਧ ਭਾਗੀਦਾਰਾਂ ਦਾ ਆਯੋਜਨ ਕੀਤਾ
'ਏਕ ਦਿਨ ਏਕ ਘੰਟਾ ਏਕ ਸਾਥ' ਅਤੇ ਸਵੱਛ ਭਾਰਤ ਦਿਵਸ: ਸਵੱਛਤਾ ਮੁਹਿੰਮ ਦੇ ਤਹਿਤ ਅਧਿਕਾਰੀ ਅਤੇ ਕਰਮਚਾਰੀ ਸੜਕਾਂ ਦੀ ਸਫਾਈ ਦੇ ਲਈ ਝਾੜੂ ਲੈ ਕੇ ਨਿਕਲੇ
Posted On:
09 OCT 2025 4:34PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2025 ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕੀਤਾ। ਮੰਤਰਾਲੇ ਨੇ ਵੱਖ-ਵੱਖ ਵਿਸ਼ਿਆਂ ਅਧੀਨ 2,766 ਪ੍ਰੋਗਰਾਮ ਆਯੋਜਿਤ ਕੀਤੇ, ਜਿਵੇਂ ਸਵੱਛਤਾ ਟਾਰਗੇਟ ਇਕਾਈਆਂ (ਸੀਟੀਯੂਜ਼) ਦੀ ਸਫਾਈ, ਸਫਾਈ ਮੁਹਿੰਮਾਂ, ਘਰ-ਘਰ ਜਾ ਕੇ ਗਤੀਵਿਧੀਆਂ, ਜਾਗਰੂਕਤਾ ਮੁਹਿੰਮਾਂ, ਪੇਂਟਿੰਗ ਮੁਕਾਬਲੇ, ਸਫਾਈ ਰੈਲੀਆਂ, ਅਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਵਿਤਾ ਪਾਠ, ਨੁੱਕੜ ਨਾਟਕ ਅਤੇ ਨਾਅਰੇ ਲਿਖਣ ਆਦਿ ਜਿਨ੍ਹਾਂ ਵਿੱਚ 59,122 ਲੋਕਾਂ ਨੇ ਹਿੱਸਾ ਲਿਆ।
ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ ਸਾਫ਼ ਕੀਤੀਆਂ ਗਈਆਂ ਥਾਵਾਂ ਦੀ ਕੁੱਲ ਗਿਣਤੀ 1,588 ਸੀ, ਤਬਦੀਲ ਕੀਤੇ ਗਏ ਸੀਟੀਯੂਜ਼ ਦੀ ਕੁੱਲ ਗਿਣਤੀ 824 ਰਹੀ, ਅਤੇ ਸਵੱਛਤਾ ਦੀ ਮਹੱਤਤਾ ਨੂੰ ਸਮਝਣ ਲਈ ਕਲੀਨ ਗ੍ਰੀਨ ਉਤਸਵ ਅਤੇ ਸਫਾਈਮਿਤ੍ਰ ਸੁਰਕਸ਼ਾ ਸ਼ਿਵਿਰਾਂ ਤਹਿਤ ਆਯੋਜਿਤ ਕੁੱਲ ਪ੍ਰੋਗਰਾਮ ਕ੍ਰਮਵਾਰ 198, 49 ਅਤੇ 107 ਰਹੇ।
ਮੰਤਰਾਲੇ ਨੇ 25 ਸਤੰਬਰ ਨੂੰ 'ਏਕ ਦਿਨ ਏਕ ਘੰਟਾ ਏਕ ਸਾਥ' ਅਤੇ 2 ਅਕਤੂਬਰ ਨੂੰ 'ਸਵੱਛ ਭਾਰਤ ਦਿਵਸ' ਦੇ ਮੌਕੇ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ, ਜਿੱਥੇ ਅਧਿਕਾਰੀ ਅਤੇ ਕਰਮਚਾਰੀ ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਝਾੜੂ ਲੈ ਕੇ ਸੜਕਾਂ ਦੀ ਸਫਾਈ ਕਰਨ ਲਈ ਅੱਗੇ ਆਏ।
ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਸਾਰੀਆਂ ਮੀਡੀਆ ਇਕਾਈਆਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਨੋਡਲ ਅਧਿਕਾਰੀਆਂ ਨਾਲ ਤਿਆਰੀ ਅਤੇ ਲਾਗੂ ਕਰਨ ਦੇ ਪੜਾਅ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਮੁਹਿੰਮ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ।
ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਮੁੱਖ ਸਕੱਤਰੇਤ, ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ 'ਏਕ ਦਿਨ, ਏਕ ਘੰਟਾ, ਏਕ ਸਾਥ' ਪਹਿਲਕਦਮੀ ਤਹਿਤ ਸ਼੍ਰਮਦਾਨ ਗਤੀਵਿਧੀ ਦੀ ਅਗਵਾਈ ਕੀਤੀ
ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਮੁੱਖ ਸਕੱਤਰੇਤ, ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ 'ਏਕ ਦਿਨ, ਏਕ ਘੰਟਾ, ਏਕ ਸਾਥ' ਪਹਿਲਕਦਮੀ ਤਹਿਤ ਸ਼੍ਰਮਦਾਨ ਗਤੀਵਿਧੀ ਦੀ ਅਗਵਾਈ ਕੀਤੀ ਅਤੇ ਮੰਤਰਾਲੇ ਦੀਆਂ ਮੀਡੀਆ ਇਕਾਈਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵੱਖ-ਵੱਖ ਮੀਡੀਆ ਇਕਾਈਆਂ ਅਤੇ ਸਬੰਧਿਤ ਸੰਗਠਨਾਂ ਨੇ ਵੀ ਦੇਸ਼ ਭਰ ਵਿੱਚ ਸਫਾਈ ਅਤੇ ਜਾਗਰੂਕਤਾ ਗਤੀਵਿਧੀਆਂ ਦੀ ਇੱਕ ਲੜੀ ਦਾ ਵੀ ਆਯੋਜਨ ਕੀਤਾ।

ਆਈਆਈਐੱਮਸੀ ਅਮਰਾਵਤੀ ਦੁਆਰਾ ਆਯੋਜਿਤ ਸਵੱਛਤਾ ਰੈਲੀ
ਆਈਆਈਐੱਮਸੀ ਅਮਰਾਵਤੀ ਨੇ ਇੱਕ ਸਵੱਛਤਾ ਰੈਲੀ ਦਾ ਆਯੋਜਨ ਕੀਤਾ, ਜਦੋਂ ਕਿ ਡੀਪੀਡੀ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਇੱਕ ਸਫਾਈ ਮੁਹਿੰਮ ਚਲਾਈ। ਡੀਡੀਕੇ ਮੁੰਬਈ ਨੇ ਦਾਦਰ ਵਿੱਚ ਸਮੁੰਦਰੀ ਕੰਢੇ ‘ਤੇ ਇੱਕ ਵੱਡੀ ਸਫਾਈ ਮੁਹਿੰਮ ਚਲਾਈ ਅਤੇ ਇਸੇ ਤਰ੍ਹਾਂ ਦੀ ਪਹਿਲਕਦਮੀ ਆਕਾਸ਼ਵਾਣੀ ਅਮੇਠੀ, ਆਕਾਸ਼ਵਾਣੀ ਇੰਫਾਲ ਅਤੇ ਐੱਨਐੱਫਡੀਸੀ ਮੁੰਬਈ ਅਤੇ ਹੋਰ ਮੀਡੀਆ ਇਕਾਈਆਂ ਦੁਆਰਾ ਕੀਤੀ ਗਈ। ਆਈਆਈਐੱਮਸੀ ਕੋਟਾਯਮ ਨੇ ਆਪਣੇ ਕੈਂਪਸ ਦੇ ਪ੍ਰਵੇਸ਼ ਦੁਆਰ 'ਤੇ ਔਰਗੈਨਿਕ ਫੁੱਲਾਂ ਦੀ ਇੱਕ ਜੀਵੰਤ ਰੰਗੋਲੀ ਬਣਾ ਕੇ "ਸਵੱਛਤਾ ਹੀ ਸੇਵਾ" ਦਾ ਜਸ਼ਨ ਮਨਾਇਆ, ਜੋ ਕਿ ਸਫਾਈ, ਸੱਭਿਆਚਾਰ ਅਤੇ ਸਥਿਰਤਾ ਨੂੰ ਸ਼ਰਧਾਂਜਲੀ ਹੈ।

ਆਈਆਈਐੱਮਸੀ ਕੋਟਾਯਮ ਕੈਂਪਸ ਦੇ ਪ੍ਰਵੇਸ਼ ਦੁਆਰ ‘ਤੇ ਔਰਗੈਨਿਕ ਫੁੱਲਾਂ ਦੀ ਇੱਕ ਜੀਵੰਤ ਰੰਗੋਲੀ ਨਾਲ ਸਵੱਛਤਾ ਹੀ ਸੇਵਾ ਦਾ ਜਸ਼ਨ ਮਨਾਇਆ ਗਿਆ - ਜੋ ਸਫਾਈ, ਸੱਭਿਆਚਾਰ ਅਤੇ ਸਥਿਰਤਾ ਦੇ ਪ੍ਰਤੀ ਸਨਮਾਨ ਹੈ।

ਡੀਡੀਕੇ ਮੁੰਬਈ ਦੁਆਰਾ ਦਾਦਰ ਬੀਚ 'ਤੇ ਇੱਕ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ
ਹੋਰ ਮਹੱਤਵਪੂਰਨ ਪਹਿਲਕਦਮੀਆਂ ਵਿੱਚ ਸੀਬੀਐੱਫਸੀ ਦਿੱਲੀ ਦੁਆਰਾ ਇੱਕ ਸਫਾਈ ਮੁਹਿੰਮ, ਪ੍ਰੈੱਸ ਕੌਂਸਲ ਆਫ਼ ਇੰਡੀਆ ਦੁਆਰਾ ਇੱਕ ਸਵੱਛਤਾ ਰੈਲੀ, ਆਈਆਈਐੱਮਸੀ ਦਿੱਲੀ ਦੁਆਰਾ ਇੱਕ ਘਰ-ਘਰ ਜਾਗਰੂਕਤਾ ਮੁਹਿੰਮ, ਡੀਡੀਕੇ ਪਟਨਾ ਦੁਆਰਾ ਇੱਕ ਨੁੱਕੜ ਨਾਟਕ, ਆਕਾਸ਼ਵਾਣੀ ਅਹਿਮਦਾਬਾਦ ਦੁਆਰਾ ਇੱਕ ਸਵੱਛਤਾ ਉਤਸਵ ਅਤੇ ਡੀਡੀਕੇ ਦਿੱਲੀ ਦੁਆਰਾ ਆਯੋਜਿਤ ਇੱਕ ਸਿਹਤ ਕੈਂਪ ਸ਼ਾਮਲ ਸਨ। ਮੰਤਰਾਲੇ ਨੇ ਪ੍ਰਿੰਟ, ਡਿਜੀਟਲ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਇਨ੍ਹਾਂ ਗਤੀਵਿਧੀਆਂ ਦਾ ਵਿਆਪਕ ਪ੍ਰਚਾਰ-ਪ੍ਰਸਾਰ ਵੀ ਯਕੀਨੀ ਬਣਾਇਆ, ਜਿਸ ਨਾਲ ਜਨਤਕ ਜਾਗਰੂਕਤਾ ਅਤੇ ਮੁਹਿੰਮ ਵਿੱਚ ਭਾਗੀਦਾਰੀ ਵਧੀ।
****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ
(Release ID: 2177135)
Visitor Counter : 5